ਬੈਂਗਲੁਰੂ/ਇੰਦੌਰ (ਭਾਸ਼ਾ)– ਸੌਰਾਸ਼ਟਰ ਨੇ ਰਣਜੀ ਟਰਾਫੀ ਦੇ ਸੈਮੀਫਾਈਨਲ ਦੇ 5ਵੇਂ ਤੇ ਆਖਰੀ ਦਿਨ ਚਿੰਨਾਸਵਾਮੀ ਸਟੇਡੀਅਮ ਵਿਚ ਕਰਨਾਟਕ ਨੂੰ 5 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਦੇ ਇਤਿਹਾਸ ਵਿਚ 5ਵੀਂ ਵਾਰ ਫਾਈਨਲ ਵਿਚ ਜਗ੍ਹਾ ਬਣਾਈ। ਕਰਨਾਟਕ ਦੀਆਂ 115 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 2019-20 ਦੇ ਚੈਂਪੀਅਨ ਸੌਰਾਸ਼ਟਰ ਨੇ 6 ਵਿਕਟਾਂ ’ਤੇ 117 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਫਾਈਨਲ ਵਿਚ ਸੌਰਾਸ਼ਟਰ ਦੀ ਟੱਕਰ ਬੰਗਾਲ ਨਾਲ ਹੋਵੇਗਾ। ਇਹ 2019-20 ਫਾਈਨਲ ਦਾ ਦੁਹਰਾਅ ਹੋਵੇਗਾ, ਜਦੋਂ ਬੰਗਾਲ ਦੀ ਟੀਮ ਉਪ ਜੇਤੂ ਰਹੀ ਸੀ।
ਬੰਗਾਲ ਨੇ ਦੂਜੇ ਸੈਮੀਫਾਈਨਲ ਵਿਚ ਸਾਬਕਾ ਚੈਂਪੀਅਨ ਮੱਧ ਪ੍ਰਦੇਸ਼ ਨੂੰ 306 ਦੌੜਾਂ ਨਾਲ ਹਰਾ ਕੇ 15ਵੀਂ ਵਾਰ ਟੂਰਨਾਮੈਂਟ ਦੇ ਫਾਈਨਲ ਵਿਚ ਜਗ੍ਹਾ ਬਣਾਈ। ਬੰਗਾਲ ਨੇ ਆਖਰੀ ਦਿਨ ਮੱਧ ਪ੍ਰਦੇਸ਼ ਦੇ ਸਾਹਮਣੇ 548 ਦੌੜਾਂ ਦਾ ਵੱਡਾ ਟੀਚਾ ਰੱਖਿਆ ਸੀ। ਮੱਧ ਪ੍ਰਦੇਸ਼ ਜੇਕਰ ਪੂਰਾ ਦਿਨ ਬੱਲੇਬਾਜ਼ੀ ਕਰਕੇ ਮੁਕਾਬਲਾ ਡਰਾਅ ਵੀ ਕਰਵਾ ਲੈਂਦਾ ਤਾਂ ਵੀ ਉਹ ਪਹਿਲੀ ਪਾਰੀ ਵਿਚ ਪਿਛੜਨ ਕਾਰਨ ਹਾਰ ਜਾਂਦਾ। ਮੱਧ ਪ੍ਰਦੇਸ਼ ਨੇ ਤੇਜੀ ਨਾਲ ਦੌੜਾਂ ਬਣਾਉਂਦੇ ਹੋਏ ਟੀਚਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਕੋਸ਼ਿਸ਼ ਵਿਚ ਸਾਬਕਾ ਚੈਂਪੀਅਨ 241 ਦੌੜਾਂ ’ਤੇ ਸਿਮਟ ਗਈ।
ਸਾਬਕਾ ਸੂਬੇਦਾਰ ਹਰਭਜਨ ਸਿੰਘ ਨੇ ਥਾਈਲੈਂਡ 'ਚ ਚਮਕਾਇਆ ਪੰਜਾਬ ਦਾ ਨਾਂ, ਜਿੱਤੇ 2 ਗੋਲਡ ਮੈਡਲ
NEXT STORY