ਮੁੰਬਈ (ਭਾਸ਼ਾ) : ਵਿਜੇ ਹਜ਼ਾਰੇ ਟਰਾਫ਼ੀ ਵਿਚ ਹਿੱਸਾ ਲੈ ਰਹੇ ਬਿਹਾਰ ਦੇ ਇਕ ਖਿਡਾਰੀ ਨੂੰ ਕੋਵਿਡ-19 ਲਈ ਪਾਜ਼ੇਟਿਵ ਪਾਇਆ ਗਿਆ ਹੈ, ਜਿਸ ਦੇ ਬਾਅਦ ਹੋਰ ਸਾਰੇ ਕ੍ਰਿਕਟਰਾਂ ਦਾ ਵੀ ਪ੍ਰੀਖਣ ਕੀਤਾ ਜਾ ਰਿਹਾ ਹੈ।
ਬਿਹਾਰ ਕ੍ਰਿਕਟ ਸੰਘ (ਬੀ.ਸੀ.ਏ.) ਦੇ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ, ‘ਅਸੀਂ ਇਸ ਦੀ ਪੁਸ਼ਟੀ ਕਰਦੇ ਹਾਂ। ਸਬੰਧਤ ਖਿਡਾਰੀ ਨੂੰ ਹੋਰ ਖਿਡਾਰੀਆਂ ਤੋਂ ਵੱਖ ਕਰ ਦਿੱਤਾ ਗਿਆ ਹੈ। ਉਹ ਅਜੇ ਬੈਂਗਲੁਰੂ ਵਿਚ ਹੈ ਅਤੇ ਯਾਤਰਾ ਨਹੀਂ ਕਰ ਸਕਦਾ ਹੈ।’ ਇਕ ਹੋਰ ਸੂਤਰ ਨੇ ਦੱਸਿਆ ਕਿ ਬਾਕੀ ਸਾਰੇ ਖਿਡਾਰੀਆਂ ਦਾ ਕੋਵਿਡ-19 ਦਾ ਪ੍ਰੀਖਣ ਕਰਾਇਆ ਜਾ ਰਿਹਾ ਹੈ। ਬਿਹਾਰ ਨੇ 22 ਖਿਡਾਰੀਆਂ ਨੂੰ ਪ੍ਰੀਖਣ ਲਈ ਭੇਜਿਆ ਹੈ। ਬਿਹਾਰ ਦੀ ਟੀਮ ਨੂੰ ਏਲੀਟ ਗਰੁੱਪ ਸੀ ਵਿਚ ਰੱਖਿਆ ਗਿਆ ਹੈ ਅਤੇ ਉਸ ਨੂੰ ਆਪਣੇ ਸਾਰੇ ਲੀਗ ਮੈਚ ਬੈਂਗਲੁਰੂ ਵਿਚ ਖੇਡਣੇ ਹਨ। ਉਸ ਨੂੰ ਬੁੱਧਵਾਰ ਨੂੰ ਲੀਗ ਮੈਚ ਵਿਚ ਉਤਰ ਪ੍ਰਦੇਸ਼ ਵਿਚ ਭਿੜਨਾ ਹੈ। ਬੀ.ਸੀ.ਏ. ਅਧਿਕਾਰੀ ਨੂੰ ਉਮੀਦ ਹੈ ਕਿ ਇਹ ਮੈਚ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਮੁਤਾਬਕ ਖੇਡਿਆ ਜਾਵੇਗਾ।
ਮਹਾਰਸ਼ਟਰ ਅਤੇ ਹਿਮਾਚਲ ਪ੍ਰਦੇਸ਼ ਦੇ ਇਕ-ਇਕ ਖਿਡਾਰੀ ਨੂੰ ਵੀ ਪਿਛਲੇ ਹਫ਼ਤੇ ਕੋਵਿਡ-19 ਲਈ ਪਾਜ਼ੇਟਿਵ ਪਾਇਆ ਗਿਆ ਸੀ ਪਰ ਦੋਵਾਂ ਟੀਮਾਂ ਨੇ ਪ੍ਰੀਖਣ ਕਰਵਾਉਣ ਤੋਂ ਬਾਅਦ ਮੈਚ ਖੇਡਣੇ ਜਾਰੀ ਰੱਖੇ। ਮਹਾਰਾਸ਼ਟਰ ਅਤੇ ਹਿਮਾਚਲ ਪ੍ਰਦੇਸ਼ ਏਲੀਟ ਗਰੁੱਪ ਡੀ ਵਿਚ ਹੈ ਅਤੇ ਉਹ ਜੈਪੁਰ ਵਿਚ ਆਪਣੇ ਮੈਚ ਖੇਡ ਰਹੇ ਹਨ। ਰਾਸ਼ਟਰੀ ਵਨਡੇ ਚੈਂਪੀਅਨਸ਼ਿਪ ਵਿਜੇ ਹਜ਼ਾਰੇ ਟਰਾਫ਼ੀ ਦੇ ਸਾਰੇ ਮੈਚ ਜੈਵ ਸੁਰੱਖਿਆ ਵਾਤਾਵਰਣ ਵਿਚ ਖੇਡੇ ਜਾ ਰਹੇ ਹਨ।
ਅੰਤਰਰਾਸ਼ਟਰੀ ਹਾਕੀ ਖਿਡਾਰੀ ਸੁਰਿੰਦਰ ਸੋਢੀ ਨੇ ਫੜ੍ਹਿਆ 'ਆਪ' ਦਾ ਝਾੜੂ
NEXT STORY