Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAY 17, 2026

    2:55:18 AM

  • now mobile recharges will also be expensive

    ਮਹਿੰਗਾਈ ਦਾ ਇੱਕ ਹੋਰ ਝਟਕਾ! ਪੈਟਰੋਲ-ਡੀਜ਼ਲ ਤੋਂ...

  • kolkata knight riders beat gujarat titans

    ਕੋਲਕਾਤਾ ਨਾਈਟ ਰਾਈਡਰਜ਼ ਨੇ ਗੁਜਰਾਤ ਟਾਈਟਨਸ ਨੂੰ...

  • thunderstorm and lightning warning issued

    ਆਉਣ ਵਾਲੈ ਹਨ੍ਹੇਰੀ-ਤੂਫਾਨ, ਪੰਜਾਬ ਸਣੇ 15 ਸੂਬਿਆਂ...

  • kolkata set gujarat a target of 248 runs

    KKR vs GT : ਕੋਲਕਾਤਾ ਨੇ ਗੁਜਰਾਤ ਨੂੰ 248 ਦੌੜਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਭਾਰਤ ਨੂੰ ਸਿਲਵਰ ਮੈਡਲ ਦੀ ਆਸ ਟੁੱਟੀ, CAS ਵੱਲੋਂ ਵਿਨੇਸ਼ ਫੋਗਾਟ ਦੀ ਅਪੀਲ ਖਾਰਜ

SPORTS News Punjabi(ਖੇਡ)

ਭਾਰਤ ਨੂੰ ਸਿਲਵਰ ਮੈਡਲ ਦੀ ਆਸ ਟੁੱਟੀ, CAS ਵੱਲੋਂ ਵਿਨੇਸ਼ ਫੋਗਾਟ ਦੀ ਅਪੀਲ ਖਾਰਜ

  • Edited By Baljit Singh,
  • Updated: 14 Aug, 2024 10:34 PM
Sports
vinesh phoghat cas silver medal paris olympics
  • Share
    • Facebook
    • Tumblr
    • Linkedin
    • Twitter
  • Comment

ਸਪੋਰਟ ਡੈਸਕ : ਪੈਰਿਸ ਓਲੰਪਿਕ 2024 ਤੋਂ ਬਾਅਦ ਭਾਰਤੀ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ ਹੈ। ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਨੇ ਚਾਂਦੀ ਦੇ ਤਗਮੇ ਲਈ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (ਸੀਏਐੱਸ) ਵਿੱਚ ਕੇਸ ਦਾਇਰ ਕੀਤਾ ਸੀ। ਇਸ ਦੀ ਸੁਣਵਾਈ ਹੋ ਚੁੱਕੀ ਹੈ ਪਰ ਫੈਸਲਾ ਦੇਣ ਦੀ ਤਰੀਕ ਲਗਾਤਾਰ ਟਾਲਦੀ ਜਾ ਰਹੀ ਸੀ। ਪਰ ਹੁਣ ਇਸ ਮਾਮਲੇ ਦਾ ਫੈਸਲਾ ਬੁੱਧਵਾਰ (14 ਅਗਸਤ) ਨੂੰ ਆ ਗਿਆ ਹੈ। ਸੀਏਐੱਸ ਨੇ ਵਿਨੇਸ਼ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਹੁਣ ਉਸ ਨੂੰ ਚਾਂਦੀ ਦਾ ਤਗਮਾ ਨਹੀਂ ਮਿਲੇਗਾ। ਦੱਸ ਦਈਏ ਕਿ ਪਹਿਲਾਂ ਇਸ ਮਾਮਲੇ 'ਚ ਫੈਸਲਾ 13 ਅਗਸਤ ਨੂੰ ਦਿੱਤਾ ਜਾਣਾ ਸੀ ਪਰ ਖਬਰ ਆਈ ਸੀ ਕਿ ਫੈਸਲੇ ਦੀ ਤਰੀਕ ਵਧਾ ਕੇ 16 ਅਗਸਤ ਕਰ ਦਿੱਤੀ ਗਈ ਹੈ। ਪਰ ਹੁਣ ਉਸ ਤੋਂ ਪਹਿਲਾਂ ਹੀ ਇਸ ਫੈਸਲੇ ਦਾ ਐਲਾਨ ਕਰ ਦਿੱਤਾ ਗਿਆ ਸੀ।  ਇਸ ਦੇ ਨਾਲ ਹੀ ਭਾਰਤੀ ਓਲੰਪਿਕ ਸੰਘ (IOA) ਦੀ ਪ੍ਰਧਾਨ ਡਾ. ਪੀਟੀ ਊਸ਼ਾ ਨੇ ਸੰਯੁਕਤ ਵਿਸ਼ਵ ਕੁਸ਼ਤੀ (UWW) ਦੇ ਖਿਲਾਫ ਪਹਿਲਵਾਨ ਵਿਨੇਸ਼ ਫੋਗਾਟ ਦੀ ਅਰਜ਼ੀ ਨੂੰ ਰੱਦ ਕਰਨ ਦੇ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟ (CAS) ਦੇ ਫੈਸਲੇ 'ਤੇ ਹੈਰਾਨੀ ਅਤੇ ਨਿਰਾਸ਼ਾ ਜ਼ਾਹਰ ਕੀਤੀ ਹੈ।

ਗੋਲਡ ਮੈਡਲ ਮੈਚ ਤੋਂ ਪਹਿਲਾਂ ਕੀਤਾ ਅਯੋਗ ਕਰਾਰ

ਆਖ਼ਰਕਾਰ, ਇਹ ਮਾਮਲਾ ਕੀ ਹੈ ਅਤੇ ਇਹ ਕਿਵੇਂ ਸ਼ੁਰੂ ਹੋਇਆ? ਦਰਅਸਲ, ਪੈਰਿਸ ਓਲੰਪਿਕ ਦੌਰਾਨ ਵਿਨੇਸ਼ ਨੇ 6 ਅਗਸਤ ਨੂੰ ਲਗਾਤਾਰ 3 ਮੈਚ ਖੇਡ ਕੇ 50 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਦੇ ਫਾਈਨਲ 'ਚ ਪ੍ਰਵੇਸ਼ ਕਰ ਕੇ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ। ਸੋਨ ਤਗਮੇ ਦਾ ਮੈਚ 7 ਅਗਸਤ ਦੀ ਰਾਤ ਨੂੰ ਹੋਣਾ ਸੀ ਪਰ ਵਿਨੇਸ਼ ਨੂੰ ਉਸੇ ਦਿਨ ਸਵੇਰੇ ਅਯੋਗ ਕਰਾਰ ਦੇ ਦਿੱਤਾ ਗਿਆ ਕਿਉਂਕਿ ਮੈਚ ਤੋਂ ਪਹਿਲਾਂ ਉਸ ਦਾ ਭਾਰ 100 ਗ੍ਰਾਮ ਵੱਧ ਸੀ।

ਇਸ ਤੋਂ ਬਾਅਦ ਵਿਨੇਸ਼ ਨੇ ਸੀਏਐੱਸ 'ਚ ਕੇਸ ਦਰਜ ਕਰਵਾਇਆ। ਉਸ ਦੀ ਪਹਿਲੀ ਮੰਗ ਸੀ ਕਿ ਉਸ ਨੂੰ ਗੋਲਡ ਮੈਡਲ ਮੈਚ ਖੇਡਣ ਦੀ ਇਜਾਜ਼ਤ ਦਿੱਤੀ ਜਾਵੇ। ਪਰ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਉਸ ਦੀ ਮੰਗ ਨੂੰ ਤੁਰੰਤ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਵਿਨੇਸ਼ ਨੇ ਅਪੀਲ ਕੀਤੀ ਅਤੇ ਕਿਹਾ ਕਿ ਉਸ ਨੂੰ ਇਸ ਈਵੈਂਟ 'ਚ ਸਿਲਵਰ ਮੈਡਲ ਦਿੱਤਾ ਜਾਵੇ। ਹੁਣ ਇਹ ਅਪੀਲ ਵੀ ਰੱਦ ਕਰ ਦਿੱਤੀ ਗਈ ਹੈ।
 

ਵਕੀਲਾਂ ਨੇ ਦਿੱਤੀਆਂ ਇਹ ਦਲੀਲਾਂ
-ਵਿਨੇਸ਼ ਨੂੰ ਇੱਕ ਦਿਨ ਵਿੱਚ 3 ਮੁਕਾਬਲਿਆਂ ਵਿੱਚ ਹਿੱਸਾ ਲੈਣਾ ਪਿਆ। ਉਸਨੇ ਊਰਜਾ ਲਈ ਭੋਜਨ ਖਾਧਾ। ਇਸ ਕਾਰਨ ਉਸ ਦਾ ਭਾਰ 52.7 ਕਿਲੋ ਹੋ ਗਿਆ।
- 100 ਗ੍ਰਾਮ ਭਾਰ ਬਹੁਤ ਘੱਟ ਹੁੰਦਾ ਹੈ। ਇਹ ਐਥਲੀਟ ਦੇ ਭਾਰ ਦੇ 0.1% ਤੋਂ 0.2% ਤੋਂ ਵੱਧ ਨਹੀਂ ਹੈ। ਗਰਮੀ ਦੇ ਮੌਸਮ ਵਿਚ ਮਨੁੱਖੀ ਸਰੀਰ ਵਿਚ ਸੋਜ ਹੋਣ ਕਾਰਨ ਭਾਰ ਆਸਾਨੀ ਨਾਲ ਵਧ ਸਕਦਾ ਹੈ। ਮਨੁੱਖ ਦੇ ਜਿਉਂਦੇ ਰਹਿਣ ਦੀ ਲੋੜ ਕਾਰਨ ਸਰੀਰ ਵਿੱਚ ਜ਼ਿਆਦਾ ਪਾਣੀ ਇਕੱਠਾ ਹੋ ਜਾਂਦਾ ਹੈ, ਜਿਸ ਕਾਰਨ ਭਾਰ ਕਿਸੇ ਸਮੇਂ ਵੀ ਵੱਧ ਸਕਦਾ ਹੈ।
- ਖੇਡ ਪਿੰਡ ਅਤੇ ਓਲੰਪਿਕ ਖੇਡਾਂ ਦੇ ਅਖਾੜੇ ਵਿਚਕਾਰ ਕਾਫੀ ਦੂਰੀ ਸੀ। ਅਜਿਹੇ 'ਚ ਵਿਨੇਸ਼ ਨੂੰ ਮੁਕਾਬਲਿਆਂ ਦੌਰਾਨ ਭਾਰ ਘੱਟ ਕਰਨ ਦਾ ਸਮਾਂ ਨਹੀਂ ਮਿਲਿਆ।

ਵਿਨੇਸ਼ ਫੋਗਾਟ ਨੂੰ ਪੁੱਛੇ ਗਏ ਸਨ 3 ਸਵਾਲ 
ਪਹਿਲਾ ਸਵਾਲ: ਕੀ ਵਿਨੇਸ਼ ਇਸ ਨਿਯਮ ਤੋਂ ਜਾਣੂ ਸੀ ਕਿ ਉਸ ਨੂੰ ਅਗਲੇ ਦਿਨ ਭਾਰ ਕਰਵਾਉਣਾ ਹੈ?
ਦੂਜਾ ਸਵਾਲ: ਕੀ ਕਿਊਬਾ ਦੇ ਪਹਿਲਵਾਨ ਉਨ੍ਹਾਂ ਨਾਲ ਚਾਂਦੀ ਦਾ ਤਗਮਾ ਸਾਂਝਾ ਕਰੇਗੀ?
ਤੀਜਾ ਸਵਾਲ: ਕੀ ਵਿਨੇਸ਼ ਇਸ ਮੁੱਦੇ 'ਤੇ ਗੁਪਤ ਤਰੀਕੇ ਨਾਲ ਫੈਸਲਾ ਲੈਣਾ ਚਾਹੁੰਦੀ ਹੈ ਜਾਂ ਜਨਤਕ ਤੌਰ 'ਤੇ?

ਇਹ ਸਵਾਲ ਵਿਨੇਸ਼ ਨੂੰ ਪਹਿਲਾਂ ਹੀ ਪੁੱਛੇ ਗਏ ਸਨ ਅਤੇ ਉਸ ਨੂੰ ਈਮੇਲ ਰਾਹੀਂ ਜਵਾਬ ਦੇਣਾ ਪਿਆ ਸੀ। ਪਰ ਅਜਿਹਾ ਲਗਦਾ ਹੈ ਕਿ CAS ਜਾਂਚਕਰਤਾ ਉਸਦੇ ਜਵਾਬਾਂ ਤੋਂ ਪ੍ਰਭਾਵਿਤ ਨਹੀਂ ਹੋਏ ਸਨ। ਵਿਨੇਸ਼ ਅਜੇ ਪੈਰਿਸ 'ਚ ਹੈ। ਕਿਉਂਕਿ CAS ਦਾ ਫੈਸਲਾ 16 ਅਗਸਤ ਨੂੰ ਆਉਣ ਦੀ ਸੰਭਾਵਨਾ ਸੀ, ਇਸ ਲਈ ਵਿਨੇਸ਼ ਦਾ 17 ਅਗਸਤ ਨੂੰ ਵਾਪਸ ਆਉਣਾ ਸੰਭਵ ਮੰਨਿਆ ਜਾ ਰਿਹਾ ਸੀ। ਪਰ ਹੁਣ ਅਜਿਹਾ ਲੱਗ ਰਿਹਾ ਹੈ ਕਿ ਸੀਏਐੱਸ ਦੇ ਫੈਸਲੇ ਤੋਂ ਬਾਅਦ ਵਿਨੇਸ਼ ਜਲਦੀ ਹੀ ਦੇਸ਼ ਪਰਤ ਆਵੇਗੀ।

ਵਿਨੇਸ਼ ਨੇ ਰਾਸ਼ਟਰਮੰਡਲ ਵਿੱਚ 3 ਗੋਲਡ ਜਿੱਤੇ
ਵਿਨੇਸ਼ ਫੋਗਾਟ ਨੇ ਰਾਸ਼ਟਰਮੰਡਲ ਖੇਡਾਂ 'ਚ ਲਗਾਤਾਰ 3 ਸੋਨ ਤਮਗਾ ਜਿੱਤੇ ਹਨ। ਉਸਨੇ 2014 ਗਲਾਸਗੋ, 2018 ਗੋਲਡ ਕੋਸਟ ਅਤੇ 2022 ਬਰਮਿੰਘਮ ਖੇਡਾਂ ਵਿੱਚ ਇਹ ਸੋਨ ਤਮਗਾ ਜਿੱਤਿਆ ਸੀ। ਇਸ ਤੋਂ ਇਲਾਵਾ ਵਿਨੇਸ਼ ਨੇ 2018 ਜਕਾਰਤਾ ਏਸ਼ਿਆਈ ਖੇਡਾਂ ਵਿੱਚ ਵੀ ਸੋਨ ਤਮਗਾ ਜਿੱਤਿਆ ਸੀ।

ਪਹਿਲਵਾਨ ਵਿਨੇਸ਼ ਨੇ ਕੁਸ਼ਤੀ ਤੋਂ ਲਿਆ ਸੰਨਿਆਸ
ਪੈਰਿਸ ਓਲੰਪਿਕ ਵਿੱਚ 7 ​​ਅਗਸਤ ਨੂੰ 50 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਦਾ ਫਾਈਨਲ ਖੇਡਿਆ ਗਿਆ ਸੀ। ਇਸ ਤੋਂ ਬਾਅਦ ਅਗਲੇ ਦਿਨ ਵਿਨੇਸ਼ ਫੋਗਾਟ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਇਹ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਦਿੱਤੀ। ਵਿਨੇਸ਼ ਫੋਗਾਟ ਨੇ ਕਿਹਾ ਕਿ ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ। ਮੈਂ ਹਾਰ ਗਈ ਹਾਂ, ਮਾਫ ਕਰਨਾ, ਤੇਰਾ ਸੁਪਨਾ, ਮੇਰੇ ਹੌਂਸਲੇ ਸਭ ਟੁੱਟ ਗਏ ਹਨ। ਮੇਰੇ ਕੋਲ ਹੁਣ ਇਸ ਤੋਂ ਵੱਧ ਤਾਕਤ ਨਹੀਂ ਹੈ। ਅਲਵਿਦਾ ਕੁਸ਼ਤੀ 2001-2024। ਉਸ ਨੇ ਮੁਆਫੀ ਮੰਗਦਿਆਂ ਕਿਹਾ ਕਿ ਉਹ ਹਮੇਸ਼ਾ ਤੁਹਾਡੇ ਸਾਰਿਆਂ ਦੀ ਰਿਣੀ ਰਹੇਗੀ।

CAS ਕੀ ਹੈ, ਇਹ ਕਿਵੇਂ ਕੰਮ ਕਰਦਾ ਹੈ?
ਕੋਰਟ ਆਫ਼ ਆਰਬਿਟਰੇਸ਼ਨ ਫਾਰ ਸਪੋਰਟ (CAS) ਇੱਕ ਵਿਸ਼ਵਵਿਆਪੀ ਸੰਸਥਾ ਹੈ ਜੋ ਸਾਲਸੀ ਅਤੇ ਵਿਚੋਲਗੀ ਰਾਹੀਂ ਖੇਡਾਂ ਨਾਲ ਸਬੰਧਤ ਕਾਨੂੰਨੀ ਵਿਵਾਦਾਂ ਦਾ ਨਿਪਟਾਰਾ ਕਰਦੀ ਹੈ। ਇਸ ਨੂੰ ਖੇਡ ਵਿਵਾਦਾਂ ਦੀ ‘ਸੁਪਰੀਮ ਕੋਰਟ’ ਕਿਹਾ ਜਾਂਦਾ ਹੈ। ਖੇਡਾਂ ਨਾਲ ਸਬੰਧਤ ਵਿਵਾਦਾਂ ਨੂੰ ਸੁਲਝਾਉਣ ਵਿੱਚ, CAS ਨੂੰ ਕਾਨੂੰਨੀ ਸਿਧਾਂਤਾਂ, ਪ੍ਰਕਿਰਿਆ ਦੇ ਨਿਯਮਾਂ ਅਤੇ ਨਿਰਪੱਖਤਾ ਪ੍ਰਤੀ ਆਪਣੀ ਅਟੁੱਟ ਵਚਨਬੱਧਤਾ ਲਈ ਮਾਨਤਾ ਪ੍ਰਾਪਤ ਹੈ। CAS ਆਪਣੇ ਫੈਸਲਿਆਂ ਵਿੱਚ ਇਕਸਾਰਤਾ ਬਣਾਈ ਰੱਖਦਾ ਹੈ, ਉਹਨਾਂ ਨੂੰ ਆਪਣੇ ਪੁਰਾਣੇ ਫੈਸਲਿਆਂ ਨਾਲ ਜੋੜਦਾ ਹੈ। ਇਹ ਪਹੁੰਚ ਖੇਡ ਖੇਤਰ ਦੇ ਅੰਦਰ ਇੱਕ ਭਰੋਸੇਮੰਦ ਅਤੇ ਅਨੁਮਾਨਤ ਕਾਨੂੰਨੀ ਢਾਂਚੇ ਦੀ ਸਿਰਜਣਾ ਵਿੱਚ ਯੋਗਦਾਨ ਪਾਉਂਦੀ ਹੈ।

  • India
  • Vinesh Phogat
  • CAS
  • Appeal
  • Paris Olympics
  • ਭਾਰਤ
  • ਵਿਨੇਸ਼ ਫੋਗਾਟ
  • ਸੀਏਐੱਸ
  • ਅਪੀਲ
  • ਪੈਰਿਸ ਓਲੰਪਿਕ

ਨੀਰਜ ਚੋਪੜਾ ਨਾਲ ਵਿਆਹ ਦੀਆਂ ਅਫ਼ਵਾਹਾਂ 'ਤੇ ਮਨੂ ਭਾਕਰ ਨੇ ਤੋੜੀ ਚੁੱਪੀ, ਆਖ਼ੀ ਇਹ ਗੱਲ

NEXT STORY

Stories You May Like

  • vinesh phogat in trouble  ita sends notice for missing dope test
    ਮੁਸੀਬਤ ਵਿੱਚ ਫਸੀ ਵਿਨੇਸ਼ ਫੋਗਾਟ; ਡੋਪ ਟੈਸਟ ਮਿਸ ਕਰਨ 'ਤੇ ITA ਨੇ ਭੇਜਿਆ ਨੋਟਿਸ
  • vinesh phogat makes serious allegations of conspiracy against wfi
    ਕੁਸ਼ਤੀ ਤੋਂ ਸੰਨਿਆਸ ਨਹੀਂ ਲਵਾਂਗੀ; ਵਿਨੇਸ਼ ਫੋਗਾਟ ਨੇ WFI 'ਤੇ ਲਾਏ ਸਾਜ਼ਿਸ਼ ਦੇ ਗੰਭੀਰ ਦੋਸ਼
  • vinesh phogat  s big revelation
    ਵਿਨੇਸ਼ ਫੋਗਾਟ ਦਾ ਵੱਡਾ ਖੁਲਾਸਾ: "ਮੈਂ ਵੀ ਹਾਂ ਬ੍ਰਿਜ ਭੂਸ਼ਣ ਵਿਰੁੱਧ ਸ਼ਿਕਾਇਤ ਕਰਨ ਵਾਲੀਆਂ 6 ਪੀੜਤਾਂ 'ਚੋਂ ਇੱਕ"
  • india wins archery world cup gold medal
    ਦੀਪਿਕਾ ਕੁਮਾਰੀ ਦੀ ਅਗਵਾਈ 'ਚ ਭਾਰਤ ਨੇ ਚੀਨ ਨੂੰ ਹਰਾ ਜਿੱਤਿਆ ਤੀਰਅੰਦਾਜ਼ੀ ਵਿਸ਼ਵ ਕੱਪ ਗੋਲਡ ਮੈਡਲ
  • vinesh phogat ineligible for asian games 2026 selection trials  wfi
    ਵਿਨੇਸ਼ ਫੋਗਾਟ ਏਸ਼ੀਆਈ ਖੇਡਾਂ 2026: ਦੇ ਚੋਣ ਟਰਾਇਲ ਲਈ ਅਯੋਗ :  WFI
  • kapurthala dc appeals to residents to conduct self enumeration before may 15
    ਕਪੂਰਥਲਾ DC ਵੱਲੋਂ ਨਿਵਾਸੀਆਂ ਨੂੰ 15 ਮਈ ਤੋਂ ਪਹਿਲਾਂ ਸਵੈ-ਗਣਨਾ ਕਰਵਾਉਣ ਦੀ ਅਪੀਲ
  • there is no plan to increase import duty on gold
    'PM ਮੋਦੀ ਦੀ ਅਪੀਲ ਦੇ ਬਾਵਜੂਦ ਸੋਨੇ 'ਤੇ ਇੰਪੋਰਟ ਡਿਊਟੀ ਵਧਾਉਣ ਦੀ ਕੋਈ ਯੋਜਨਾ ਨਹੀਂ'
  • traders scared by pm modi  s appeal on gold
    PM ਮੋਦੀ ਦੀ ਗੋਲਡ ਵਾਲੀ ਅਪੀਲ ਤੋਂ ਸਹਿਮੇ ਵਪਾਰੀ, ਜਿਊਲਰੀ ਬਾਜ਼ਾਰ ’ਚ ਭੜਥੂ
  • punjab weather changes heatwave alert
    ਪੰਜਾਬ ਦੇ ਮੌਸਮ ਦੀ 21 ਤਾਰੀਖ਼ ਤੱਕ ਦੀ ਨਵੀਂ ਅਪਡੇਟ ਜਾਰੀ! ਇਨ੍ਹਾਂ ਜ਼ਿਲ੍ਹਿਆਂ...
  • kulwinder singh johal mayor
    ਫਿਲੌਰ ਦੇ ਕੁਲਵਿੰਦਰ ਸਿੰਘ ਜੌਹਲ ਨੇ ਇੰਗਲੈਂਡ 'ਚ ਗੱਡੇ ਝੰਡੇ ! ਬਣੇ ਪਹਿਲੇ...
  • purse snatching case in jalandhar
    ਪਰਸ ਖੋਹ ਕੇ ਭੱਜ ਰਹੇ ਲੁਟੇਰਿਆਂ ਦਾ ਕੁੜੀ ਨੇ ਸਕੂਟਰੀ ’ਤੇ ਕੀਤਾ ਪਿੱਛਾ,...
  • fire breaks out in ac market shop in rainak bazar jalandhar
    ਜਲੰਧਰ ਦੇ ਰੈਣਕ ਬਾਜ਼ਾਰ 'ਚ ਮਸ਼ਹੂਰ ਦੁਕਾਨ 'ਤੇ ਲੱਗੀ ਅੱਗ, ਮਚੀ ਹਫ਼ੜਾ-ਦਫ਼ੜੀ
  • ied blast near bsf headquarters jalandhar punjab
    ਇੰਝ ਰਚੀ ਗਈ ਸੀ ਜਲੰਧਰ ਦੇ BSF ਹੈੱਡਕੁਆਰਟਰ ਦੇ ਬਾਹਰ ਹੋਏ ਧਮਾਕੇ ਦੀ ਸਾਜਿਸ਼!...
  • in laws throw mother and daughter out of house 4 months after daughter  s birth
    Punjab: ਧੀ ਦਾ ਜਨਮ ਹੋਣ ਮਗਰੋਂ ਸਹੁਰਿਆਂ ਦੇ ਬਦਲੇ ਤੇਵਰ, 4 ਮਹੀਨੇ ਬਾਅਦ ਹੀ...
  • illegal collection was taking place in jalandhar tehbazari branch for many years
    ਤਹਿਬਾਜ਼ਾਰੀ ਬ੍ਰਾਂਚ ’ਚ ਕਈ ਸਾਲਾਂ ਤੋਂ ਹੋ ਰਹੀ ਸੀ ਨਾਜਾਇਜ਼ ਵਸੂਲੀ, ਕਰੋੜਾਂ ਦਾ...
  • maqsudan mandi firing
    ਮਕਸੂਦਾਂ ਮੰਡੀ ਫਾਇਰਿੰਗ: 3 ਫਾਇਰ ਕਰਨ ਵਾਲੇ ਮੁਲਜ਼ਮ ਦਾ ਨਵਾਂ ਵੀਡੀਓ ਵਾਇਰਲ,...
Trending
Ek Nazar
andhra cm naidu promises cash incentives for third fourth child

ਜੰਮੋ ਬੱਚਾ ਤੇ ਲਓ 40,000 ਦੀ ਰਾਸ਼ੀ! CM ਨਾਇਡੂ ਨੇ ਸੂਬਾ ਵਾਸੀਆਂ ਲਈ ਕਰ'ਤਾ ਵੱਡਾ...

major incident in pathankot

ਪਠਾਨਕੋਟ ’ਚ ਵੱਡੀ ਵਾਰਦਾਤ, ਪੁਰਾਣੀ ਰੰਜਿਸ਼ ਦੇ ਚੱਲਦਿਆਂ ਨੌਜਵਾਨ ਦਾ ਕਤਲ

the famous indian cricketer will become a groom for the second time

ਦੂਜੀ ਵਾਰ ਲਾੜਾ ਬਣੇਗਾ ਧਾਕੜ ਭਾਰਤੀ ਕ੍ਰਿਕਟਰ ! ਇਸ ਦਿਨ ਗਰਲਫ੍ਰੈਂਡ ਮਾਹਿਕਾ ਨਾਲ...

sbi fd interest account

SBI ਦੀ ਸ਼ਾਨਦਾਰ FD ਸਕੀਮ! 1,00,000 'ਤੇ ਮਿਲੇਗਾ 64,227 ਦਾ ਫਿਕਸ ਵਿਆਜ

sun airplane photo captured after 17 lakh shots

17 ਲੱਖ ਤਸਵੀਰਾਂ ਤੇ 6 ਦਿਨਾਂ ਦਾ ਇੰਤਜ਼ਾਰ...! ਕੈਮਰੇ 'ਚ ਕੈਦ ਹੋਇਆ ਇਹ ਕਰਿਸ਼ਮਾ...

toilet king cobra showed up

Toilet ਸੀਟ 'ਤੇ ਬੈਠਣ ਲੱਗਿਆ ਸੀ ਬੰਦਾ, ਅੰਦਰੋ ਨਿਕਲ ਆਇਆ ਕਿੰਗ ਕੋਬਰਾ (Video)

fire breaks out in ac market shop in rainak bazar jalandhar

ਜਲੰਧਰ ਦੇ ਰੈਣਕ ਬਾਜ਼ਾਰ 'ਚ ਮਸ਼ਹੂਰ ਦੁਕਾਨ 'ਤੇ ਲੱਗੀ ਅੱਗ, ਮਚੀ ਹਫ਼ੜਾ-ਦਫ਼ੜੀ

in laws throw mother and daughter out of house 4 months after daughter  s birth

Punjab: ਧੀ ਦਾ ਜਨਮ ਹੋਣ ਮਗਰੋਂ ਸਹੁਰਿਆਂ ਦੇ ਬਦਲੇ ਤੇਵਰ, 4 ਮਹੀਨੇ ਬਾਅਦ ਹੀ...

ludhiana boyfriend news

ਪੰਜਾਬ: ਸਿਰਫ਼ਿਰੇ ਆਸ਼ਿਕ ਦਾ ਕਾਰਾ, ਕੁੜੀ ਵੱਲੋਂ ਵਿਆਹ ਤੋਂ ਇਨਕਾਰ ਕਰਨ 'ਤੇ...

famous actress statement creates stir

'ਬੱਚੇ ਪੈਦਾ ਨਾ ਕਰੋ, ਕੁੱਤੇ ਪਾਲ ਲਓ...'; ਮਸ਼ਹੂਰ ਅਦਾਕਾਰਾ ਦੇ ਬਿਆਨ ਨੇ ਮਚਾਈ...

husband wife lover green drum body

ਸਹੇਲੀ ਨਾਲ ਬੰਦ ਘਰ 'ਚ ਮੌਜੂਦ ਸੀ ਆਸ਼ਿਕ, ਤੇ ਫਿਰ ਪਤੀ ਤੇ ਭਰਾ ਨਾਲ ਮਿਲ ਚਾੜ੍ਹ...

this song was rejected for 7 years

7 ਸਾਲ ਤੱਕ Reject ਹੁੰਦਾ ਰਿਹਾ ਇਹ ਗੀਤ, ਰਿਲੀਜ਼ ਹੁੰਦਿਆਂ ਹੀ ਹਿਲਾ ਕੇ ਰੱਖ'ਤੀ...

is shehnaaz gill dating this rcb cricketer

ਕੀ RCB ਦੇ ਇਸ ਧਾਕੜ ਕ੍ਰਿਕਟਰ ਨੂੰ ਡੇਟ ਕਰ ਰਹੀ ਹੈ ਸ਼ਹਿਨਾਜ਼ ਗਿੱਲ ?

school principal headteachers salary

ਪ੍ਰਿੰਸੀਪਲ, ਹੈੱਡਮਾਸਟਰ ਤੇ ਅਧਿਆਪਕਾਂ ਦੀ ਤਨਖ਼ਾਹ ਵਾਧੇ 'ਤੇ ਲੱਗੇਗੀ ਰੋਕ, HP...

massive fire breaks out

ਗ੍ਰੇਟਰ ਨੋਇਡਾ : ਫਰਨੀਚਰ ਬਾਜ਼ਾਰ 'ਚ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

mizo lyricistpasses away

ਸੰਗੀਤ ਜਗਤ ਨੂੰ ਵੱਡਾ ਘਾਟਾ, ਉੱਘੇ ਗੀਤਕਾਰ ਵੀ. ਥਾਂਗਜ਼ਾਮਾ ਦਾ 91 ਸਾਲ ਦੀ ਉਮਰ...

hyderabad jaipur special express

ਹੈਦਰਾਬਾਦ-ਜੈਪੁਰ ਐਕਸਪ੍ਰੈਸ 'ਚ ਲੱਗੀ ਭਿਆਨਕ ਅੱਗ, 2 AC ਕੋਚ ਸੜ ਕੇ ਸੁਆਹ

google changes gmail free storage policy

Gmail ਯੂਜ਼ਰਜ਼ ਲਈ ਅਹਿਮ ਖ਼ਬਰ! ਗੂਗਲ ਨੇ 15GB ਫ੍ਰੀ ਸਟੋਰੇਜ ਦੇ ਨਿਯਮਾਂ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • virat kohli changed in love with his wife quit non veg
      'ਅਨੁੁਸ਼ਕਾ ਦੇ ਆਉਣ ਨਾਲ ਬਦਲ ਗਈ ਜ਼ਿੰਦਗੀ, ਪਿਆਰ 'ਚ ਛੱਡਿਆ Non-Veg..!' ਕੋਹਲੀ...
    • another big controversy in indian hockey
      ਭਾਰਤੀ ਹਾਕੀ 'ਚ ਮੁੜ ਵੱਡਾ ਵਿਵਾਦ ! ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਸਪੋਰਟ...
    • suspend the ipl
      'ਹੁਣੇ ਬੰਦ ਕਰ ਦਿਓ IPL..!' ਪੰਜਾਬ ਕਾਂਗਰਸ ਇੰਚਾਰਜ ਨੇ PM ਮੋਦੀ ਨੂੰ ਦਿੱਤੀ ਸਲਾਹ
    • fast bowler suffers serious injury in ongoing match
      ਚਲਦੇ ਮੈਚ 'ਚ ਤੇਜ਼ ਗੇਂਦਬਾਜ਼ ਦੇ ਲੱਗੀ ਗੰਭੀਰ ਸੱਟ ! ਸਟ੍ਰੈਚਰ 'ਤੇ ਚੁੱਕ ਕੇ...
    • team announced
      T20 ਵਿਸ਼ਵ ਕੱਪ ਲਈ ਹੋ ਗਿਆ ਟੀਮ ਦਾ ਐਲਾਨ ! ਪਹਿਲੇ ਮੁਕਾਬਲੇ 'ਚ ਹੀ ਭਾਰਤ-ਪਾਕਿ...
    • lsg code of conduct
      CSK ਨੂੰ ਕਰਾਰੀ ਸ਼ਿਕਸਤ ਦੇਣ ਦੇ ਬਾਵਜੂਦ LSG ਨੂੰ ਹੋਇਆ 'ਨੁਕਸਾਨ' ! ਕਪਤਾਨ ਪੰਤ...
    • shakira and burna boy  s   dai dai   will be the official song of the world cup
      ਸ਼ਕੀਰਾ ਤੇ ਬਰਨਾ ਬੌਏ ਦਾ ‘ਦਾਈ ਦਾਈ’ ਹੋਵੇਗਾ FIFA ਵਿਸ਼ਵ ਕੱਪ ਦਾ ਅਧਿਕਾਰਤ ਗੀਤ
    • is shehnaaz gill dating this rcb cricketer
      ਕੀ RCB ਦੇ ਇਸ ਧਾਕੜ ਕ੍ਰਿਕਟਰ ਨੂੰ ਡੇਟ ਕਰ ਰਹੀ ਹੈ ਸ਼ਹਿਨਾਜ਼ ਗਿੱਲ ?
    • today there will be a match between kolkata and gujarat
      ਅੱਜ ਕੋਲਕਾਤਾ ਅਤੇ ਗੁਜਰਾਤ ਵਿਚਾਲੇ ਹੋਵੇਗਾ ਮੁਕਾਬਲਾ, ਇਨ੍ਹਾਂ ਗੇਂਦਬਾਜ਼ਾਂ 'ਤੇ...
    • lsg vs csk
      ਮਿਚੇਲ ਮਾਰਸ਼ ਦੇ ਤੂਫ਼ਾਨ 'ਚ ਉੱਡੀ ਚੇਨਈ, ਲਖਨਊ ਨੇ 7 ਵਿਕਟਾਂ ਨਾਲ ਦਰਜ ਕੀਤੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +