ਨਵੀਂ ਦਿੱਲੀ— ਬਾਲੀਵੁੱਡ ਐਕਟ੍ਰੈਸ ਰਾਖੀ ਸਾਵੰਤ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ 'ਤੇ ਭੜਕਦੀ ਹੋਈ ਨਜ਼ਰ ਆਈ। ਉਸ ਦਾ ਗੁੱਸਾ ਇੰਨਾ ਵੱਧ ਗਿਆ ਕਿ ਉਨ੍ਹਾਂ ਨੇ ਟੀਮ ਨੂੰ ਸ਼ਰਾਬ ਅਤੇ ਸਿਗਰਟ ਨਾ ਪੀਣ ਦੀ ਸਲਾਹ ਦੇ ਦਿੱਤੀ। ਰਾਖੀ ਨੇ ਇਕ ਇੰਟਰਵਿਊ ਦੇ ਦੌਰਾਨ ਚੈਂਪੀਅਨਸ ਟਰਾਫੀ 'ਚ ਪਾਕਿਸਤਾਨ ਤੋਂ ਮਿਲੀ ਹਾਰ ਦਾ ਜ਼ਿੰਮੇਵਾਰ ਵਿਰਾਟ ਐਂਡ ਕੰਪਨੀ ਨੂੰ ਠਹਿਰਾਇਆ। ਉਨ੍ਹਾਂ ਕਿਹਾ ਕਿ ਟੀਮ ਦੇ ਖਿਡਾਰੀਆਂ ਨੇ ਪਾਕਿਸਤਾਨ ਦੇ ਖਿਲਾਫ ਫਾਈਨਲ ਮੈਚ ਤੋਂ ਪਹਿਲਾਂ ਸ਼ਰਾਬ ਪੀਤੀ ਸੀ ਜਿਸ ਕਾਰਨ ਉਹ ਮੈਚ ਹਾਰ ਗਏ।
ਜ਼ਰੂਰਤ ਤੋਂ ਜ਼ਿਆਦਾ ਦੇ ਆਤਮਵਿਸ਼ਵਾਸ ਨਾਲ ਹਾਰੇ ਮੈਚ
ਰਾਖੀ ਨੇ ਕਿਹਾ, ''ਭਾਰਤੀ ਟੀਮ ਲਗਾਤਾਰ ਮੈਚ ਜਿੱਤਣ ਦੇ ਬਾਅਦ ਜ਼ਰੂਰਤ ਤੋਂ ਜ਼ਿਆਦਾ ਦੇ ਆਤਮਵਿਸ਼ਵਾਸ ਕਾਰਨ ਹਾਰੀ। ਉਨ੍ਹਾਂ ਮੈਚ ਤੋਂ ਪਹਿਲਾਂ ਰਾਤ ਨੂੰ ਸ਼ਰਾਬ ਪੀ ਕੇ ਖ਼ੂਬ ਪਾਰਟੀ ਕੀਤੀ ਤਾਂ ਫਿਰ ਅਗਲੇ ਦਿਨ ਦੌੜਾਂ ਕਿਵੇਂ ਬਣਨਗੀਆਂ। ਜਦੋਂ ਤੁਹਾਡੇ ਫੇਫੜੇ ਹੀ ਕੰਮ ਨਹੀਂ ਕਰਨਗੇ ਤਾਂ ਤੁਸੀਂ ਦੌੜਾਂ ਕਿਵੇਂ ਬਣਾਓਗੇ।'' ਉਨ੍ਹਾਂ ਟੀਮ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਸਾਰੇ ਖਿਡਾਰੀ ਸਿਗਰਟ ਪੀਣਾ ਘੱਟ ਕਰ ਦੇਣ ਕਿਉਂਕਿ ਉਨ੍ਹਾਂ ਦੇ ਫੇਫੜੇ ਖਰਾਬ ਹੋ ਰਹੇ ਹਨ ਅਤੇ ਜਿਸ ਕਾਰਨ ਉਹ ਮੈਦਾਨ 'ਤੇ ਬਿਲਕੁੱਲ ਵੀ ਨਹੀਂ ਖੇਡ ਰਹੇ ਹਨ।
ਸਾਰੇ ਖਿਡਾਰੀਆਂ ਨੂੰ ਦਿੱਤੀ ਚਿਤਾਵਨੀ
ਰਾਖੀ ਸਾਵੰਤ ਨੇ ਵਿਰਾਟ ਅਤੇ ਟੀਮ ਇੰਡੀਆ ਦੇ ਸਾਰੇ ਖਿਡਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਾਰਿਆਂ ਨੇ ਆਪਣੀਆਂ ਹਰਕਤਾਂ ਨੂੰ ਨਹੀਂ ਸੁਧਾਰਿਆ ਤਾਂ ਅਗਲੀ ਵਾਰ ਮੈਂ ਮੈਚ ਦੇ ਦੌਰਾਨ ਮੈਦਾਨ 'ਚ ਬੈਠਾਂਗੀ, ਤਾਂ ਜੋ ਤੁਹਾਡੇ ਵਿਚੋਂ ਕਿਸੇ ਦੀ ਵੀ ਨਜ਼ਰ ਖੇਡ ਤੋਂ ਇਲਾਵਾ ਕਿਸੇ ਹੋਰ ਚੀਜ਼ 'ਤੇ ਨਾ ਜਾ ਸਕੇ। ਰਾਖੀ ਨੇ ਕੁੰਬਲੇ ਅਤੇ ਕੋਹਲੀ ਵਿਵਾਦ 'ਤੇ ਕਿਹਾ ਕਿ ਤੁਹਾਨੂੰ (ਕੋਹਲੀ) ਨੂੰ ਕੁੰਬਲੇ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਤੁਹਾਡੀ ਕਪਤਾਨੀ ਪਸੰਦ ਨਹੀਂ ਹੈ ਅਤੇ ਤੁਸੀਂ ਪਤਾ ਨਹੀਂ ਕਿਹੋ ਜਿਹੀ ਕਪਤਾਨੀ ਕਰਦੇ ਹੋ, ਤਾਂ ਤੁਸੀਂ ਕਹਿ ਦਿੱਤਾ ਕਿ ਮੈਨੂੰ ਅਨਿਲ ਕੁੰਬਲੇ ਦਾ ਕੋਚਿੰਗ ਸਟਾਈਲ ਪਸੰਦ ਨਹੀਂ ਹੈ।
...ਤਾਂ ਇਸ ਲਈ ਰਵੀ ਸ਼ਾਸਤਰੀ ਨੂੰ ਭਾਰਤੀ ਟੀਮ ਦਾ ਕੋਚ ਬਣਾਇਆ ਗਿਆ, ਇਹ ਹਨ 7 ਕਾਰਨ
NEXT STORY