ਨਵੀਂ ਦਿੱਲੀ : ਫੀਫਾ ਵਿਸ਼ਵ ਕੱਪ ਕੁਆਲੀਫਿਕੇਸ਼ਨ ਵਿਚ ਬੰਗਲਾਦੇਸ਼ ਵਿਰੁੱਧ ਗੋਲ ਕਰਕੇ ਭਾਰਤ ਨੂੰ ਹਾਰ ਤੋਂ ਬਚਾਉਣ ਵਾਲੇ ਆਦਿਲ ਖਾਨ ਨੇ ਸੋਮਵਾਰ ਨੂੰ ਕਿਹਾ ਕਿ ਬਾਰਤੀ ਟੀਮ ਵੀਰਵਾਰ ਨੂੰ ਜਦੋਂ ਮੈਦਾਨ 'ਤੇ ਉਤਰੇਗੀ ਤਾਂ ਉਸ ਨੂੰ ਅਫਗਾਨਿਸਤਾਨ ਤੋਂ ਸਖਤ ਟੱਕਰ ਮਿਲੇਗੀ। ਫੀਫਾ ਵਿਸ਼ਵ ਕੱਪ 2022 ਕੁਆਲੀਫਿਕੇਸ਼ਨ ਵਿਚ ਏਸ਼ੀਆਈ ਚੈਂਪੀਅਨ ਕਤਰ ਨੂੰ ਗੋਲਰਹਿਤ ਡਰਾਅ 'ਤੇ ਰੋਕ ਕੇ ਸੁਰਖੀਆਂ ਬਟੋਰਨ ਵਾਲੀ ਭਾਰਤੀ ਟੀਮ ਆਪਣੇ ਤੋਂ ਘੱਟ ਰੈਂਕਿੰਗ ਵਾਲੀ ਬੰਗਲਾਦੇਸ਼ ਵਿਰੁੱਧ ਦਮਦਾਰ ਪ੍ਰਦਰਸ਼ਨ ਨਹੀਂ ਕਰ ਸਕੀ। ਬੰਗਲਾਦੇਸ਼ ਵਿਰੁੱਧ ਭਾਰਤੀ ਟੀਮ ਨੇ 1-1 ਨਾਲ ਡਰਾਅ ਖੇਡਿਆ। ਆਦਿਲ ਨੇ ਬੰਗਲਾਦੇਸ਼ ਵਿਰੁੱਧ ਆਖਰੀ ਪਲਾਂ ਵਿਚ ਗੋਲ ਕਰਕੇ ਭਾਰਤ ਨੂੰ ਹਾਰ ਤੋਂ ਬਚਾਇਆ ਸੀ। ਉਸ ਨੇ ਕਿਹਾ ਕਿ 'ਬਲਿਊ ਟਾਇਗਰਸ' ਲਈ ਭਵਿੱਖ ਵਿਚ ਉਹ ਹੋਰ ਗੋਲ ਕਰਨਾ ਚਾਹੁੰਦਾ ਹੈ। ਭਾਰਤੀ ਟੀਮ ਅਗਲੇ ਦੌਰ ਦੇ ਕੁਆਲੀਫਾਇਰ ਮੈਚਾਂ ਲਈ ਰਵਾਨਾ ਹੋ ਗਈ ਹੈ। ਕੁਆਲੀਫਾਇਰ ਵਿਚ ਪਹਿਲੀ ਜਿੱਤ ਦਾ ਇੰਤਜ਼ਾਰ ਕਰ ਰਹੀ ਭਾਰਤੀ ਟੀਮ 14 ਨਵੰਬਰ ਨੂੰ ਅਫਗਾਨਿਸਤਾਨ ਤੇ 19 ਨਵੰਬਰ ਨੂੰ ਓਮਾਨ ਵਿਰੁੱਧ ਖੇਡੇਗੀ।
ਸੁਪਰਬੇਟ ਰੈਪਿਡ ਤੇ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ ਵਿਚ ਤੀਜੇ ਸਥਾਨ 'ਤੇ ਰਹੇ ਵਿਸ਼ਵਨਾਥਨ ਆਨੰਦ
NEXT STORY