ਨਵੀਂ ਦਿੱਲੀ— ਭਾਰਤੀ ਟੀਮ ਇਨ੍ਹੀਂ ਦਿਨੀਂ ਵੈਸਟਇੰਡੀਜ਼ ਦੇ ਦੌਰੇ ਉੱਤੇ ਹੈ। ਇੱਥੇ ਭਾਰਤ ਅਤੇ ਵੇਸਟਇੰਡੀਜ਼ ਦਰਮਿਆਨ ਪੰਜ ਵਨਡੇ ਅਤੇ ਇੱਕ ਟੀ-20 ਮੈਚ ਦੀ ਸੀਰੀਜ਼ ਖੇਡੀ ਜਾ ਰਹੀ ਹੈ। ਅੱਜ ਭਾਰਤ ਸੀਰੀਜ਼ ਆਪਣੇ ਨਾਂ ਕਰਨ ਦੇ ਇਰਾਦੇ ਨਾਲ ਜਮੈਕਾ 'ਚ ਸਬੀਨਾ ਪਾਰਕ ਸਟੇਡੀਅਮ ਵਿੱਚ ਉਤਰੇਗੀ ਤਾਂ ਉਥੇ ਹੀ ਵੈਸਟਇੰਡੀਜ਼ ਸੀਰੀਜ਼ ਬਰਾਬਰ ਕਰਨਾ ਚਾਹੇਗੀ। ਪਹਿਲਾ ਮੈਚ ਮੀਂਹ ਕਾਰਨ ਰੱਦ ਹੋਣ ਦੇ ਬਾਅਦ ਭਾਰਤ ਨੇ ਲਗਾਤਾਰ ਦੋ ਮੈਚ ਜਿੱਤਦੇ ਹੋਏ ਸੀਰੀਜ਼ ਵਿੱਚ 2-0 ਦੀ ਲੀਡ ਲੈ ਲਈ ਸੀ, ਪਰ ਚੌਥੇ ਵਨਡੇ ਵਿੱਚ ਮਿਲੀ ਹੈਰਾਨੀਜਨਕ ਹਾਰ ਦੇ ਚਲਦੇ ਉਸਨੂੰ ਸੀਰੀਜ਼ ਉੱਤੇ ਕਬਜਾ ਜਮਾਉਣ ਲਈ ਪੰਜਵੇਂ ਮੈਚ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਪਿਛਲੇ ਮੈਚ ਵਿੱਚ ਦੋਨਾਂ ਟੀਮਾਂ ਦੀ ਗੇਂਦਬਾਜ਼ੀ ਵਧੀਆ ਰਹੀ ਸੀ, ਪਰ ਮਹਿਮਾਨ ਅਤੇ ਮੇਜ਼ਬਾਨ ਟੀਮਾਂ ਲਈ ਬੱਲੇਬਾਜ਼ੀ ਥੋੜ੍ਹੀ ਚਿੰਤਾ ਦਾ ਵਿਸ਼ਾ ਹੈ। ਹਾਲਾਂਕਿ, ਇਸ ਦੌਰੇ ਉੱਤੇ ਭਾਰਤੀ ਟੀਮ ਦੇ ਹੌਂਸਲੇ ਬੁਲੰਦ ਹਨ। ਇਸ ਕਾਰਨ ਮੈਚ ਦੇ ਨਾਲ-ਨਾਲ ਖਿਡਾਰੀ ਵੈਸਟਇੰਡੀਜ਼ ਦੌਰੇ ਦਾ ਖੂਬ ਲੁਤਫ ਉਠਾ ਰਹੇ ਹਨ। ਭਾਰਤੀ ਟੀਮ ਦੇ ਖਿਡਾਰੀ ਆਪਣੇ ਪਰਿਵਾਰ ਦੇ ਨਾਲ ਮੌਜ਼-ਮਸਤੀ ਦੀਆਂ ਤਸਵੀਰਾਂ ਵੀ ਸੋਸ਼ਲ ਮੀਡਿਆ ਉੱਤੇ ਸ਼ੇਅਰ ਕਰ ਰਹੇ ਹਨ। ਇਸ ਕੜੀ ਵਿੱਚ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਉਮੇਸ਼ ਜਾਦਵ ਦੀ ਇੱਕ ਤਸਵੀਰ ਨੇ ਸੋਸ਼ਲ ਮੀਡਿਆ ਉੱਤੇ ਹੜਕੰਪ ਮਚਾ ਦਿੱਤਾ ਹੈ। ਦੱਸ ਦਈਏ ਕਿ ਉਮੇਸ਼ ਜਾਦਵ ਵੀ ਵੈਸਟਇੰਡੀਜ ਦੌਰੇ ਉੱਤੇ ਹਨ। ਹਾਲ ਹੀ ਵਿੱਚ ਉਮੇਸ਼ ਜਾਦਵ ਨੇ ਆਪਣੇ ਇੰਸਟਾਗਰਾਮ ਉੱਤੇ ਇੱਕ ਤਸਵੀਰ ਸ਼ੇਅਰ ਕੀਤੀ ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿੱਚ ਉਮੇਸ਼ ਦੇ ਹੱਥਾਂ ਵਿੱਚ ਦੋ ਵੱਡੇ ਕੇਕੜੇ ਫੜੇ ਨਜ਼ਰ ਆ ਰਹੇ ਹਨ।
ਉਮੇਸ਼ ਜਾਦਵ ਦੀਆਂ ਕੇਕੜਿਆਂ ਨਾਲ ਤਸਵੀਰ ਨੂੰ ਕੁੱਝ ਫੈਂਸ ਨੇ ਸਰਾਹਿਆ ਤਾਂ ਕਈ ਫੈਂਸ ਨੇ ਇਸਦੀ ਆਲੋਚਨਾ ਵੀ ਕੀਤੀ। ਦੱਸ ਦਈਏ ਉਮੇਸ਼ ਜਾਦਵ ਨੇ ਵੈਸਟਇੰਡੀਜ਼ ਸੀਰੀਜ਼ ਵਿੱਚ ਖੇਡੇ ਗਏ ਹੁਣ ਤੱਕ 3 ਮੈਚਾਂ ਵਿੱਚ ਕੁਲ 4 ਵਿਕਟਾਂ ਆਪਣੇ ਨਾਂ ਕੀਤੇ ਹਨ। 2 ਜੁਲਾਈ ਨੂੰ ਨਾਰਥ ਸਾਉਂਡ ਵਿੱਚ ਖੇਡੇ ਗਏ ਚੌਥੇ ਵਨਡੇ ਵਿੱਚ ਭਾਰਤੀ ਟੀਮ ਨੂੰ ਹਾਰ ਜ਼ਰੂਰ ਮਿਲੀ ਸੀ, ਪਰ ਉਸ ਮੁਕਾਬਲੇ ਵਿੱਚ ਉਮੇਸ਼ ਨੇ ਵਧੀਆ ਪ੍ਰਦਰਸ਼ਨ ਕੀਤਾ ਸੀ।
'ਮੈਰੀਕਾਮ' ਦਾ ਕਿਰਦਾਰ ਨਿਭਾਉਣ ਵਾਲੀ ਪ੍ਰਿਅੰਕਾ ਚੋਪੜਾ ਹੁਣ ਖਰੀਦੇਗੀ ਬਾਕਸਿੰਗ ਟੀਮ
NEXT STORY