ਸਪੋਰਟਸ ਡੈਸਕ : ਵੈਸਟਇੰਡੀਜ਼ ਦੇ ਸਟਾਰ ਆਲਰਾਊਂਡਰ ਖਿਡਾਰੀ ਆਂਦਰੇ ਰਸੇਲ ਹਮੇਸ਼ਾ ਆਪਣੀ ਤੂਫਾਨੀ ਬੱਲੇਬਾਜ਼ੀ ਅਤੇ ਲੰਬੇ-ਲੰਬੇ ਸ਼ਾਟਸ ਲਈ ਜਾਣੇ ਜਾਂਦੇ ਹਨ ਪਰ ਇਸ ਵਾਰ ਉਹ ਇਕ ਨਵੀਂ ਖਬਰ ਕਾਰਨ ਚਰਚਾ 'ਚ ਹਨ। ਇਸ ਵਾਰ ਰਸੇਲ ਲਈ ਇਕ ਨਵੀਂ ਖੁਸ਼ਖਬਰੀ ਸਾਹਮਣੇ ਆਈ ਹੈ। ਦੱਸ ਦਈਏ ਕਿ ਰਸੇਲ ਜਲਦੀ ਹੀ ਪਿਤਾ ਬਣਨ ਵਾਲੇ ਹਨ। ਉਸਦੀ ਪਤਨੀ ਜੈਸਿਮ ਲਾਰਾ ਗਰਭਵਤੀ ਹੈ।
ਦਰਅਸਲ, ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਰਸੇਲ ਨੇ ਸੋਮਵਾਰ ਨੂੰ ਇਕ ਬੇਹੱਦ ਸੁੰਦਰ ਤਸਵੀਰ ਸ਼ੇਅਰ ਕਰ ਆਉਣ ਵਾਲੀਆਂ ਨਵੀਂਆਂ ਖੁਸ਼ੀਆਂ ਬਾਰੇ ਦੱਸਿਆ। ਤਸਵੀਰ ਵਿਚ ਰਸੇਲ ਅਤੇ ਲਾਰਾ ਦੋਵੇਂ ਹੀ ਸਫੇਲ ਕਪੜਿਆਂ ਵਿਚ ਦਿਸ ਰਹੇ ਹਨ। ਇਸ ਤੋਂ ਪਹਿਲਾਂ ਸਬੀਨਾ ਪਾਰਕ ਵਿਚ ਜਮੈਕਾ ਤਲਾਵਾਹ ਅਤੇ ਸੈਂਟ ਲੂਸੀਆ ਜੂਕਸ ਵਿਚਾਲੇ ਖੇਡੇ ਗਏ ਮੈਚ ਦੌਰਾਨ 14ਵੇਂ ਓਵਰ ਵਿਚ ਆਂਦਰੇ ਰਸੇਲ ਨੇ ਹਾਰਡਸ ਵਿਲਜੋਏਨ ਦੀ ਇਕ ਸ਼ਾਟ ਪਿੱਚ ਗੇਂਦ ਨੂੰ ਪੁੱਲ ਮਾਰਨ ਦੀ ਕੋਸ਼ਿਸ਼ ਕੀਤੀ ਪਰ ਵਿਲਜੋਏ ਨਦੀ ਇਹ ਗੇਂਦ ਰਸੇਲ ਦੇ ਸਿਰ 'ਤੇ ਜਾ ਲੱਗੀ। ਰਸੇਲ ਜ਼ਖਮੀ ਹੋਣ ਤੋਂ ਬਾਅਦ ਉਸਦੀ ਟੀਮ ਨੂੰ ਇਸ ਮੈਚ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਕਾਰਤਿਕ ਲਈ ਚੰਗੀ ਖਬਰ, BCCI ਨੇ ਕਰਾਰ ਤੋੜਨ 'ਤੇ ਕੀਤਾ ਮੁਆਫ
NEXT STORY