ਨਵੀਂ ਦਿੱਲੀ- ਬੱਚਿਆਂ ਦੀ ਸਿੱਖਿਆ ਨੂੰ ਲੈ ਕੇ ਸੀ.ਬੀ.ਐੱਸ.ਈ. ਨੇ ਵੱਡਾ ਕਦਮ ਚੁੱਕਿਆ ਹੈ। ਦਿੱਲੀ ਅਤੇ ਰਾਜਸਥਾਨ ਦੇ ਕਈ ਸਕੂਲਾਂ 'ਚ ਇੰਸਪੈਕਸ਼ਨ ਕੀਤੇ ਗਏ, ਜਿਨ੍ਹਾਂ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਸੀ। ਦੱਸ ਦੇਈਏ ਕਿ ਇਨ੍ਹਾਂ ਸਕੂਲਾਂ ਖਿਲਾਫ ਲਗਾਤਾਰ ਡੰਮੀ ਕਲਾਸਾਂ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ, ਜਿਸ ਤੋਂ ਬਾਅਦ ਸੀ.ਬੀ.ਐੱਸ.ਈ. ਨੇ ਇਨ੍ਹਾਂ ਸਕੂਲਾਂ 'ਚ ਇੰਸਪੈਕਸ਼ਨ ਕੀਤਾ ਸੀ।
ਇਨ੍ਹਾਂ ਸਕੂਲਾਂ ਦੀ ਮਾਨਤਾ ਕੀਤੀ ਗਈ ਰੱਦ
ਇਹ ਵੀ ਪੜ੍ਹੋ- 7.89 ਲੱਖ ਰੁਪਏ 'ਚ ਲਾਂਚ ਹੋਈ ਇਹ ਧਾਂਸੂ ਕੰਪੈਕਟ SUV
ਇਨ੍ਹਾਂ ਸਕੂਲਾਂ ਨੂੰ ਕੀਤਾ ਗਿਆ ਡਾਊਨਗ੍ਰੇਡ
ਜਾਣਕਾਰੀ ਮਿਲੀ ਹੈ ਕਿ ਸੀ.ਬੀ.ਐੱਸ.ਈ. ਨੇ 21 ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਹੈ। ਉਥੇ ਹੀ 6 ਸਕੂਲ ਅਜਿਹੇ ਵੀ ਹਨ ਜਿਨ੍ਹਾਂ ਨੂੰ ਡਾਊਨਗ੍ਰੇਡ ਕਰ ਦਿੱਤਾ ਗਿਆ ਹੈ। ਇਨ੍ਹਾਂ 6 ਸਕੂਲਾਂ ਨੂੰ ਸੀਨੀਅਰ ਸੈਕੇਂਡਰੀ ਲੈਵਲ ਤੋਂ ਹੇਠਾਂ ਕਰਰਕੇ ਸੈਕੇਂਡਰੀ ਲੈਵਲ 'ਤੇ ਲਿਆਂਦਾ ਗਿਆ ਹੈ। ਦੱਸ ਦੇਈਏ ਕਿ ਇਨ੍ਹਾਂ ਸਾਰੇ ਸਕੂਲਾਂ 'ਚ ਵੱਡੀ ਗਿਣਤੀ 'ਚ ਵਿਦਿਆਰਥੀ ਪੜ੍ਹ ਰਹੇ ਹਨ ਪਰ ਉਨ੍ਹਾਂ ਦੀ ਕੋਈ ਕਲਾਸ ਨਹੀਂ ਲੱਗ ਰਹੀ। ਇਸ ਕਾਰਨ ਸੀ.ਬੀ.ਐੱਸ.ਈ. ਨੇ ਇਹ ਵੱਡਾ ਕਦਮ ਚੁੱਕਿਆ ਹੈ।
ਇਹ ਵੀ ਪੜ੍ਹੋ- Google ਖਤਮ! ਆ ਗਿਆ ChatGPT Search
ਸੀ.ਬੀ.ਐੱਸ.ਈ. ਦੇ ਸਕੱਤਰ ਹਿਮਾਂਸ਼ੂ ਗੁਪਤਾ ਨੇ ਕਿਹਾ, "ਡੰਮੀ ਜਾਂ ਗੈਰਹਾਜ਼ਰ ਦਾਖਲੇ ਦੀ ਪ੍ਰਥਾ ਸਕੂਲੀ ਸਿੱਖਿਆ ਦੇ ਉਦੇਸ਼ ਦੇ ਉਲਟ ਹੈ ਅਤੇ ਵਿਦਿਆਰਥੀਆਂ ਦੇ ਬੁਨਿਆਦੀ ਵਿਕਾਸ 'ਤੇ ਮਾੜਾ ਪ੍ਰਭਾਵ ਪਾਉਂਦੀ ਹੈ। ਇਸ ਮੁੱਦੇ ਨੂੰ ਹੱਲ ਕਰਨ ਲਈ ਅਸੀਂ ਡੰਮੀ ਸਕੂਲਾਂ ਦੇ ਪ੍ਰਸਾਰ ਨੂੰ ਰੋਕਣ ਲਈ ਨਿਰਣਾਇਕ ਕਦਮ ਚੁੱਕ ਰਹੇ ਹਾਂ ਅਤੇ ਸਾਰੇ ਮਾਨਤਾ ਪ੍ਰਾਪਤ ਅਦਾਰਿਆਂ ਨੂੰ ਡੰਮੀ ਜਾਂ ਗੈਰ-ਹਾਜ਼ਰ ਦਾਖਲੇ ਸਵੀਕਾਰ ਕਰਨ ਦੇ ਲਾਲਚ ਦਾ ਵਿਰੋਧ ਕਰਨ ਲਈ ਸਪੱਸ਼ਟ ਸੰਦੇਸ਼ ਭੇਜ ਰਹੇ ਹਾਂ।'' ਉਨ੍ਹਾਂ ਕਿਹਾ ਕਿ ਨਿਰੀਖਣ ਦੌਰਾਨ ਪਾਈਆਂ ਗਈਆਂ ਬੇਨਿਯਮੀਆਂ ਸਬੰਧੀ ਅਚਨਚੇਤ ਨਿਰੀਖਣ ਕਮੇਟੀਆਂ ਦੀਆਂ ਅਹਿਮ ਟਿੱਪਣੀਆਂ ਸਬੰਧਤ ਸਕੂਲਾਂ ਨੂੰ ਭੇਜ ਦਿੱਤੀਆਂ ਗਈਆਂ ਹਨ।
ਹਿਮਾਂਸ਼ੂ ਗੁਪਤਾ ਨੇ ਕਿਹਾ, “ਸਕੂਲਾਂ ਵੱਲੋਂ ਜਮ੍ਹਾਂ ਕਰਵਾਏ ਜਵਾਬਾਂ ਦੀ ਬੋਰਡ ਵੱਲੋਂ ਵਿਸਥਾਰ ਨਾਲ ਜਾਂਚ ਕੀਤੀ ਗਈ। ਜਾਂਚ ਦੇ ਨਤੀਜਿਆਂ ਅਤੇ ਵੀਡੀਓਗ੍ਰਾਫੀ ਸਬੂਤਾਂ ਦੇ ਆਧਾਰ 'ਤੇ 21 ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਗਈ ਅਤੇ 6 ਸਕੂਲਾਂ ਨੂੰ ਹਾਇਰ ਸੈਕੰਡਰੀ ਤੋਂ ਸੈਕੰਡਰੀ ਪੱਧਰ ਤੱਕ 'ਡਾਊਨਗ੍ਰੇਡ' ਕਰ ਦਿੱਤਾ ਗਿਆ।'' ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ 21 ਸਕੂਲਾਂ ਦੀ ਮਾਨਤਾ ਰੱਦ ਕੀਤੀ ਗਈ ਹੈ, ਉਨ੍ਹਾਂ 'ਚੋਂ 16 ਦਿੱਲੀ ਦੇ ਹਨ ਜਦੋਂ ਕਿ ਪੰਜ ਰਾਜਸਥਾਨ ਦੇ ਕੋਚਿੰਗ ਸੈਂਟਰ ਕੋਟਾ ਅਤੇ ਸੀਕਰ ਵਿੱਚ ਹਨ।
ਇਹ ਵੀ ਪੜ੍ਹੋ- ਮੁਫ਼ਤ ਰਿਪੇਅਰ ਹੋਵੇਗਾ iPhone, ਐਪਲ ਨੇ ਲਾਂਚ ਕੀਤਾ ਨਵਾਂ ਪ੍ਰੋਗਰਾਮ
ਡੀਸੀ ਦਾ ਪੀਏ ਤੇ ਸਾਥੀ 20 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ
NEXT STORY