ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪਿਛਲੇ ਸੋਮਵਾਰ ਨੂੰ ਇਕ ਕਾਨੂੰਨ ’ਤੇ ਦਸਤਖਤ ਕੀਤੇ ਜਿਸ ਨਾਲ ਉਨ੍ਹਾਂ ਨੂੰ ਸੰਨ 2036 ਤਕ ਸੱਤਾ ’ਚ ਬਣੇ ਰਹਿਣ ਦੀ ਇਜਾਜ਼ਤ ਮਿਲ ਗਈ ਹੈ। 68 ਸਾਲਾ ਪੁਤਿਨ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਸੱਤਾ ’ਚ ਹਨ ਅਤੇ ਇਹ ਸਾਬਕਾ ਸੋਵੀਅਤ ਤਾਨਾਸ਼ਾਹ ਜੋਸੇਫ ਸਟਾਲਿਨ ਤੋਂ ਬਾਅਦ ਕਿਸੇ ਵੀ ਕ੍ਰੈਮਲਿਨ ਨੇਤਾ ਦੀ ਤੁਲਨਾ ’ਚ ਵੱਧ ਲੰਬਾ ਸ਼ਾਸਨ ਕਾਲ ਹੋਵੇਗਾ।
ਆਪਣੇ ਇਸ ਫੈਸਲੇ ਬਾਰੇ ਪੁਤਿਨ ਨੇ ਤਰਕ ਦਿੱਤਾ ਹੈ ਕਿ ਸੰਭਾਵਿਤ ਉੱਤਰਾਧਿਕਾਰੀਆਂ ਦੀ ਭਾਲ ’ਚ ਆਪਣਾ ਸਮਾਂ ਗਵਾਉਣ ਦੀ ਬਜਾਏ ਆਪਣੇ ਕੰਮ ’ਤੇ ਧਿਆਨ ਕੇਂਦਰਿਤ ਰੱਖਣ ਦੇ ਲਈ ਅਜਿਹਾ ਕਰਨਾ ਜ਼ਰੂਰੀ ਸੀ।
ਅਜਿਹਾ ਨਹੀਂ ਕਿ ਪੁਤਿਨ ਦੇ ਵਿਰੁੱਧ ਕੋਈ ਨਹੀਂ ਹੈ, ਅਲੇਕਸੀ ਨਵਲਨੀ, ਜੋ ਅੱਜਕਲ ਜੇਲ ’ਚ ਕੋਰੋਨਾ ਨਾਲ ਬੁਰੀ ਤਰ੍ਹਾਂ ਇਨਫੈਕਟਿਡ ਹਨ ਅਤੇ ਜ਼ਿੰਦਗੀ ਅਤੇ ਮੌਤ ਦੇ ਦਰਮਿਆਨ ਜੂਝ ਰਹੇ ਹਨ, ਦੇ ਨਾਲ ਵਧੇਰੇ ਰੂਸੀਆਂ ਦੀ ਹਮਦਰਦੀ ਅਤੇ ਵਿਸ਼ਵਾਸ ਹੈ।
ਰੇਟਿੰਗ ਦੀ ਗੱਲ ਕਰੀਏ ਤਾਂ ਸਿਰਫ 32 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਹ ਪੁਤਿਨ ’ਤੇ ਭਰੋਸਾ ਕਰਦੇ ਹਨ। ਇਹ ਕ੍ਰੀਮਿਆ ਜੰਗ ਤੋਂ ਪਹਿਲਾਂ ਦੇ ਸਮਾਨ ਹੈ। ਕ੍ਰੀਮਿਆ ਨੂੰ ਜਿੱਤਣ ਤੋਂ ਬਾਅਦ 2014 ’ਚ ਉਨ੍ਹਾਂ ਦੀ ਰੇਟਿੰਗ 88 ਤੋਂ 89 ਫੀਸਦੀ ਸੀ।
ਅਸਲ ’ਚ ਇਸ ਮਹਾਮਾਰੀ ਦੌਰਾਨ ਦੁਨੀਆ ਭਰ ਦੀਆਂ ਸਰਕਾਰਾਂ ’ਚ ਇਕ ਪ੍ਰਵਿਰਤੀ ਬਣ ਗਈ ਹੈ, ਜੋ ਨਾ ਸਿਰਫ ਵਿਕਸਿਤ ਰਾਸ਼ਟਰਾਂ ’ਚ ਫੈਲ ਗਈ ਹੈ ਸਗੋਂ ਵਿਕਾਸਸ਼ੀਲ ਲੋਕਤੰਤਰਾਂ ’ਚ ਵੀ ਅਪਣਾਈ ਜਾ ਰਹੀ ਹੈ।
ਨਿਸ਼ਚਿਤ ਤੌਰ ’ਤੇ ਤੁਰਕੀ ਅਤੇ ਰੂਸ ਵਰਗੇ ਤਾਨਾਸ਼ਾਹ ਦੇਸ਼ਾਂ ’ਚ ਰਾਸ਼ਟਰਪਤੀ/ਪ੍ਰਧਾਨ ਮੰਤਰੀ ਨੇ ਇਸ ਦੀ ਸ਼ੁਰੂਆਤ ਕੀਤੀ ਹੈ। ਚੋਣਾਂ ਜਿੱਤਣ ਦੇ ਲਈ ਸਰਕਾਰਾਂ ਹੁਣ ਚੰਗੀਆਂ ਆਰਥਿਕ ਨੀਤੀਆਂ ਜਾਂ ਸ਼ਾਂਤੀ ਸੰਧੀਆਂ ਦੀ ਭਾਲ ਕਰਨ ਦੀ ਬਜਾਏ ਸਿਰਫ ਨਾਅਰਿਆਂ ਦੀ ਭਾਲ ਕਰ ਰਹੀਆਂ ਹਨ।
ਕੁਝ ਦਹਾਕੇ ਪਹਿਲਾਂ ਆਰਥਿਕ ਖੇਤਰ ’ਚ ਚੰਗਾ ਪ੍ਰਦਰਸ਼ਨ ਨਾ ਕਰਨ ਵਾਲੀਆਂ ਸਰਕਾਰਾਂ ਨੂੰ ਆਮ ਤੌਰ ’ਤੇ ਵੋਟ ਨਹੀਂ ਦਿੱਤਾ ਜਾਂਦਾ ਸੀ ਪਰ ਹੁਣ ਜੇਕਰ ਕੋਈ ਪਾਰਟੀ ‘ਪਛਾਣ’ ਦੇ ਸੰਕਟ ਦੇ ਮੁੱਦੇ ਨੂੰ ਉਠਾ ਲੈਂਦੀ ਹੈ ਅਤੇ ਦੇਸ਼ਭਗਤੀ ਦੀਅਾਂ ਭਾਵਨਾਵਾਂ ਨੂੰ ਵੱਧ-ਚੜ੍ਹ ਕੇ ਅੱਗੇ ਲਿਆਉਂਦੀ ਹੈ ਤਾਂ ਉਹ ਆਸਾਨੀ ਨਾਲ ਚੋਣ ਜਿੱਤ ਸਕਦੀ ਹੈ।
ਰੂਸ ਦੀ ਉਦਾਹਰਣ ਲਈਏ ਤਾਂ ਆਰਥਿਕ ਤੌਰ ’ਤੇ ਉਹ ਅਜੇ ਵੀ ਓਨਾ ਮਜ਼ਬੂਤ ਨਹੀਂ ਜਿੰਨਾ ਕਦੇ ਹੋਇਆ ਕਰਦਾ ਸੀ। ਹਾਲਾਂਕਿ ਉਸ ਦੇ ਵਿਦੇਸ਼ੀ ਮੁਦਰਾ ਭੰਡਾਰ ’ਚ ਕਾਫੀ ਵਾਧਾ ਹੋਇਆ ਹੈ ਪਰ ਆਮ ਆਦਮੀ ਦੀ ਆਮਦਨ ਅਜੇ ਵੀ ਬਹੁਤ ਘੱਟ ਹੈ। ਤਾਂ ਫਿਰ ਅਜਿਹਾ ਕਿਉਂ ਹੈ ਕਿ ਰੂਸੀ ਲੋਕ ਹੁਣ ਵੀ ਪੁਤਿਨ ਨੂੰ ਵੋਟ ਪਾਉਣ ਲਈ ਤਿਆਰ ਹਨ?
ਇਸੇ ਤਰ੍ਹਾਂ ਤੁਰਕੀ ’ਚ ਰਿਸੇਪ ਤੈਯਬ ਏਰਦੋਗਨ ਦੇ ਲੰਬੇ ਸ਼ਾਸਨ ਕਾਲ ’ਚ ਨਾ ਸਿਰਫ ਮੌਲਿਕ ਅਧਿਕਾਰਾਂ ਦਾ ਘਾਣ ਹੋਇਆ ਸਗੋਂ ਉਥੇ ਆਈ ਆਰਥਿਕ ਗਿਰਾਵਟ ਦੇ ਕਾਰਣ ਵੀ ਲੋਕ ਬਹੁਤ ਪ੍ਰੇਸ਼ਾਨ ਹਨ।
ਯਾਦ ਰਹੇ ਕਿ ਇਹ ਉਹੀ ਦੇਸ਼ ਹੈ ਜਿਸ ਨੇ ਨਾ ਸਿਰਫ ਇੰਨੇ ਸਾਲਾਂ ਤਕ ਆਪਣੇ ਧਰਮਨਿਰਪੱਖ ਚਰਿੱਤਰ ਨੂੰ ਬਣਾਈ ਰੱਖਿਆ ਸਗੋਂ 100 ਸਾਲਾਂ ਤੋਂ ਨਾ ਸਿਰਫ ਮਜ਼ਬੂਤ ਲੋਕਤੰਤਰ ਦੀ ਉਦਾਹਰਣ ਹੈ ਸਗੋਂ ਇਕ ਮਜ਼ਬੂਤ ਵਿਕਸਿਤ ਰਾਸ਼ਟਰ ਵੀ ਰਿਹਾ ਹੈ ਪਰ ਹੁਣ ਅਜਿਹਾ ਨਹੀਂ ਹੈ ਅਤੇ ਏਰਦੋਗਨ ਹੁਣ ਤੁਰਕੀ ਨੂੰ ਇਕ ਇਸਲਾਮੀ ਦੇਸ਼ ਬਣਾਉਣ ’ਚ ਰੁੱਝੇ ਹਨ।
ਦੋ ਦਿਨ ਪਹਿਲਾਂ ਹੀ ਉਨ੍ਹਾਂ ਨੇ ਫੌਜ ਅਤੇ ਸਮੁੰਦਰੀ ਫੌਜ ਦਾ ਇਸਲਾਮੀਕਰਨ ਕਰਨ ਦੀ ਪੇਸ਼ਕਸ਼ ਰੱਖੀ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਦੀ ‘ਪਛਾਣ’ ਖਤਰੇ ’ਚ ਹੈ। ਅਜਿਹੇ ’ਚ ਲੋਕਾਂ ਦੇ ਅੰਦਰ ਰਾਸ਼ਟਰਵਾਦ ਦੀ ਭਾਵਨਾ ਉਮੜ ਆਉਣੀ ਸੁਭਾਵਿਕ ਹੈ।
ਹੁਣ ਕੋਈ ਆਰਥਿਕ ਮੰਦੀ ਵੱਲ ਨਜ਼ਰ ਨਹੀਂ ਚੁੱਕ ਰਿਹਾ, ਕਈ ਲੇਖਕਾਂ, ਪੱਤਰਕਾਰਾਂ ਨੂੰ ਜੇਲ ’ਚ ਕਿਉਂ ਸੁੱਟਿਆ ਗਿਆ ਇਸ ਦੀ ਗੱਲ ਨਹੀਂ ਕਰ ਰਿਹਾ। ਅਜਿਹੇ ’ਚ ਇਸ ਰਾਸ਼ਟਰਪਤੀ ਦਾ ਕਾਰਜਕਾਲ ਜੇਕਰ ਹੋਰ ਵਧ ਜਾਂਦਾ ਹੈ ਤਾਂ ਹੈਰਾਨੀ ਦੀ ਗੱਲ ਨਹੀਂ।
ਦੂਸਰੇ ਪਾਸੇ ਪੁਤਿਨ ਦੇ ਹੱਥਾਂ ’ਚ ਜਿਵੇਂ ਜਾਦੂ ਦੀ ਛੜੀ ਲੱਗ ਗਈ ਹੈ। ਰੂਸੀ ਸਰਕਾਰੀ ਟੀ. ਵੀ. ਦੇ ਦਰਸ਼ਕਾਂ ਦੇ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਏ. ਬੀ. ਸੀ. ਨਿਊਜ਼ ਦੇ ਨਾਲ 16 ਮਾਰਚ ਦੀ ਇੰਟਰਵਿਊ, ਜਿਸ ’ਚ ਉਨ੍ਹਾਂ ਨੇ ਸਹਿਮਤੀ ਪ੍ਰਗਟ ਕੀਤੀ ਸੀ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਕ ‘ਹੱਤਿਆਰੇ’ ਸਨ, ਜੰਗ ਨੂੰ ਛੇੜਨ ਵਾਲੀ ਅਤੇ ਦੇਸ਼ਭਗਤੀ ਦੇ ਉਨਮਾਦ ਨੂੰ ਭੜਕਾਉਣ ਦਾ ਵੱਡਾ ਕਾਰਣ ਬਣ ਗਈ ਹੈ।
ਹੁਣ ਤਾਂ ਮਾਰਚ ਦੇ ਮਹੀਨੇ ’ਚ ਪੁਤਿਨ ਦੀ ਰੇਟਿੰਗ ਵਧ ਕੇ 63 ਫੀਸਦੀ ਹੋ ਗਈ ਹੈ ਅਤੇ ਅਜਿਹੇ ਸੰਕੇਤ ਵੀ ਮਿਲ ਰਹੇ ਹਨ ਕਿ ਰੂਸ ਦੀ ਫੌਜ ਯੂਕ੍ਰੇਨ ਵੱਲ ਵਧ ਰਹੀ ਹੈ। ਸੁਣਨ ’ਚ ਇਹ ਵੀ ਆ ਰਿਹਾ ਹੈ ਕਿ ‘ਯੂਕ੍ਰੇਨ ਦਾ ਅੰਤ’ ਹੁਣ ਨਿਸ਼ਚਿਤ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪੁਤਿਨ ਮੁੜ ਤੋਂ 80 ਫੀਸਦੀ ਤੋਂ ਉੱਪਰ ਦੀ ਪਸੰਦੀਦਾ ਰੇਟਿੰਗ ’ਚ ਆ ਜਾਣਗੇ।
ਅਜਿਹੇ ’ਚ ਇਹ ਸੋਚਣਾ ਗਲਤ ਹੋਵੇਗਾ ਕਿ ਇਕ ਪੁਰਾਣੇ ਲੋਕਤੰਤਰ ’ਚ ਅਜਿਹਾ ਨਹੀਂ ਹੋ ਸਕਦਾ। ਸਭ ਤੋਂ ਵੱਧ ਪੁਰਾਣੇ ਲੋਕਤੰਤਰ ਬ੍ਰਿਟੇਨ ’ਚ ਵੀ ਬ੍ਰੈਗਜ਼ਿਟ ਭਾਵ ਯੂਰਪ ਨਾਲੋਂ ਅਲੱਗ ਹੋਣ ਦੀ ਪ੍ਰਤੀਕਿਰਿਆ ਇਸ ਲਈ ਹੋਈ ਸੀ ਕਿਉਂਕਿ ਅੰਗਰੇਜ਼ਾਂ ਨੂੰ ਜਾਪਿਆ ਕਿ ਯੂਰਪ ਨਾਲ ਜੁੜੇ ਰਹਿਣਾ ਉਨ੍ਹਾਂ ਲਈ ‘ਆਈਡੈਂਟਿਟੀ ਕ੍ਰਾਈਸਿਸ’ (ਪਛਾਣ ਦੇ ਸੰਕਟ) ਦਾ ਮੁੱਦਾ ਸੀ।
ਅਜਿਹੇ ’ਚ ਅਮਰੀਕਾ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ ਜਿਥੇ ਟਰੰਪ ਗਰਜ-ਵਰ੍ਹ ਕੇ ਚਲੇ ਗਏ ਪਰ ਸ਼ਵੇਤ ਅਮਰੀਕੀ ਮੂਲ ਨਿਵਾਸੀਆਂ ਦੇ ਦਿਲਾਂ ’ਚ ਆਪਣੀ ਪਛਾਣ ਬਾਹਰੋਂ ਆਉਣ ਵਾਲੇ ਪ੍ਰਵਾਸੀਆਂ ਦੇ ਕਾਰਣ ਸੰਕਟ ਹੋਣ ਦਾ ਡਰ ਛੱਡ ਗਏ।
ਅਜਿਹੇ ’ਚ ਸਵਾਲ ਉੱਠਦਾ ਹੈ ਕਿ ਆਖਿਰਕਾਰ ਨਾਗਰਿਕਾਂ ਦੀ ਪਛਾਣ ਇੰਨੀ ਨਾਜ਼ੁਕ ਅਤੇ ਕੱਚੀ ਕਿਉਂ ਹੋ ਗਈ ਹੈ ਕਿ ਆਰਥਿਕ ਤਰੱਕੀ ਦਾ ਸਥਾਨ ਨਾਅਰਿਆਂ ਨੇ ਲੈ ਲਿਆ ਹੈ? ਕੀ ਲੋਕਾਂ ਦੀ ਨਾਸਮਝੀ ਹੈ ਜਾਂ ਨੇਤਾਵਾਂ ਦੀ ਕਾਰੀਗਰੀ।
ਭ੍ਰਿਸ਼ਟਾਚਾਰੀਆਂ ਨੂੰ ਰਸਤੇ ’ਤੇ ਲਿਆਉਣ ਲਈ ਸਖਤ ਸਜ਼ਾ ਹੀ ਇਕਮਾਤਰ ਉਪਾਅ
NEXT STORY