ਜਲੰਧਰ- ਟਰਾਇੰਫ ਸਟਰੀਟ ਟ੍ਰਿਪਲ 765 ਭਾਰਤ 'ਚ 12 ਜੂਨ ਨੂੰ ਲਾਂਚ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਹੀ ਕੰਪਨੀ ਨੇ ਇਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਸੀ। ਗਾਹਕ ਕੰਪਨੀ ਦੇ ਡੀਲਰਸ਼ਿਪ 'ਤੇ ਜਾ ਕੇ ਇਸ ਬਾਈਕ ਦੀ ਬੁਕਿੰਗ 1 ਲੱਖ ਰੁਪਏ ਦੇ ਕੇ ਕਰਾ ਸਕਦੇ ਹਨ। ਕੰਪਨੀ ਇਸ ਨੂੰ ਤਿੰਨ ਵੇਰਿਅੰਟ S,R ਅਤੇ RS 'ਚ ਲਾਂਚ ਕਰੇਗੀ। S ਵੇਰਿਅੰਟ ਕੰਪਨੀ ਦਾ ਐਂਟਰੀ ਲੈਵਲ ਵਰਜ਼ਨ ਹੈ। ਤਿੰਨੋਂ ਬਾਈਕ 'ਚ 765cc, ਲਿਕਵਿਡ ਕੂਲਡ, DOHC ਦਾ ਥਰੀ ਸਿਲੰਡਰ ਮਿਲ, ਮੋਟਰ ਇੰਜਣ ਲਗਾ ਮਿਲੇਗਾ। ਕੰਪਨੀ ਨੇ ਇਸ ਬਾਈਕਸ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਇਸ ਬਾਇਕਸ ਦੀ ਅਨੁਮਾਨਿਤ ਕੀਮਤਾਂ 9.5 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਤੋਂ ਲੈ ਕੇ 12.5 ਲੱਖ ਰੁਪਏ ਤੱਕ ਜਾ ਸਕਦੀਆਂ ਹਨ।

ਫੀਚਰਸ :
2017 ਟਰਾਇੰਫ ਸਟਰੀਟ ਟਰਿਪਲ RS 'ਚ ਫੁੱਲੀ ਐਡਜਸਟੇਬਲ ਫ੍ਰੰਟ ਫਾਰਕਸ, ਓਹਲਿੰਸ STX ਫੁੱਲੀ ਐਡਜਸਟੇਬਲ ਰਿਅਰ ਮੋਨੋ ਸ਼ਾਕਸ ਅਤੇ ਬ੍ਰਾਮਬੋ M50 ਮੋਨੋਬਲਾਕ ਫ੍ਰੰਟ ਕੈਪਿਲਰਸ ਲਗਾਏ ਗਏ ਹਨ। ਇਸ ਦੇ ਨਾਲ ਹੀ ਰਾਈਡਿੰਗ ਮੋਡਸ ਦੇ ਤੌਰ 'ਤੇ ਰੋਡ, ਰੇਨ, ਸਪੋਰਟ ਅਤੇ ਟ੍ਰੈਕ ਮੋਡ ਦਿੱਤੇ ਗਏ ਹਨ। ਇਨਾਂ ਪੰਜਾ ਮੋਡਸ ਨੂੰ ਕੰਟਰੋਲ ਕਰਨ ਲਈ TFT ਕਲਰ ਇੰਸਟਰੂਮੇਂਟੇਸ਼ਨ ਲਗਾਇਆ ਗਿਆ ਹੈ। ਫੀਚਰਸ ਦੇ ਤੌਰ 'ਤੇ ਇਸ ਬਾਈਕ 'ਚ ਟ੍ਰੈਕਸ਼ਨ ਕੰਟਰੋਲ, ABS, ਗਿਅਰ ਪਾਜਿਸ਼ਨ ਇੰਡੀਕੇਟਰ, LED ਹੈੱਡਲੈਂਪਸ ਅਤੇ ਕਵਿੱਕ ਸ਼ਿਫਟਰਸ ਦਿੱਤੇ ਜਾਣਗੇ। 2017 ਟਰਾਇੰਫ ਸਟਰੀਲ ਟਰਿਪਲ RS ਦਾ ਭਾਰ 166kg ਅਤੇ ਸੀਟ ਦੀ ਲੰਬਾਈ 825mm ਹੈ। ਇਸ ਦੇ ਨਾਲ ਹੀ ਬਾਈਕ 'ਚ ਪਿਰੇੱਲੀ ਡਾਇਬਲੋ ਸੁਪਰਕੋਰਸਾ SP ਟਾਈਰਸ ਲਗਾਏ ਗਏ ਹਨ। ਇਹ ਬਾਈਕ ਫੈਂਟਮ ਬਲੈਕ ਅਤੇ ਮੈਟ ਸਿਲਵਰ 935 ਕਲਰ ਆਪਸ਼ਨ 'ਚ ਉਪਲੱਬਧ ਹੋਵੇਗੀ।
ਪਾਵਰ ਸਪੈਸੀਫਿਕੇਸ਼ਨ :
ਪਾਵਰ ਸਪੈਸੀਫਿਕੇਸ਼ਨ ਟਰਾਇੰਫ ਟਰਿਪਲ RS 'ਚ ਲਗਾ 765 cc ਦਾ ਇੰਜਣ 11,700 rpm 'ਤੇ 123ps ਦੀ ਪਾਵਰ ਅਤੇ 10,800 rpm 'ਤੇ 77Nm ਦਾ ਟਾਰਕ ਜਨਰੇਟ ਕਰੇਗਾ। ਇੰਜਣ ਨੂੰ 6 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਪੁਰਾਣੇ ਮਾਡਲ ਦੇ ਮੁਕਾਬਲੇ ਇੰਜਣ ਦੇ ਪਾਵਰ ਆਉਟਪੁੱਟ ਨੂੰ 16 ਫੀਸਦੀ ਵਧਾਇਆ ਗਿਆ ਹੈ।
ਭਾਰਤ 'ਚ ਲਾਂਚ ਹੋਵੇਗੀ Hero ਦੀ 200CC ਬਾਈਕ Xtreme 200S
NEXT STORY