ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਖੇਤੀ ਆਰਡੀਨੈਂਸਾਂ ਨੂੰ ਲਿਆਉਣ ਦਾ ਵਾਅਦ ਕੀਤਾ ਹੈ, ਉਹ ਹੁਣ ਭਾਜਪਾ ਵੱਲੋਂ ਲਾਗੂ ਕਰਵਾਏ ਉਨ੍ਹਾਂ ਹੀ ਆਰਡੀਨੈਂਸਾਂ ਦਾ ਵਿਰੋਧ ਕਰ ਰਹੇ ਹਨ।
ਨਰਿੰਦਰ ਮੋਦੀ ਨੇ ਕਿਹਾ, "ਕਿਸਾਨ ਅਤੇ ਗਾਹਕ ਵਿਚਾਲੇ ਜੋ ਵਿਚੌਲੀਏ ਹੁੰਦੇ ਹਨ, ਜੋ ਕਿਸਾਨਾਂ ਦੀ ਕਮਾਈ ਦਾ ਵੱਡਾ ਹਿੱਸਾ ਖੁਦ ਲੈ ਲੈਂਦੇ ਹਨ, ਉਨ੍ਹਾਂ ਤੋਂ ਬਚਾਉਣ ਲਈ ਵਿਧੇਇਕ ਲਿਆਉਣਾ ਜ਼ਰੂਰੀ ਹੈ। ਇਹ ਆਰਡੀਨੈਂਸ ਕਿਸਾਨਾਂ ਲਈ ਰੱਖਿਆ ਕਵਚ ਬਣ ਕੇ ਆਇਆ ਹੈ।"
ਇਹ ਦਾਅਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਆਰਡੀਨੈਂਸ ਲੋਕ ਸਭਾ ਵਿੱਚ ਪਾਸ ਹੋਣ ਤੋਂ ਬਾਅਦ ਕੀਤਾ ਹੈ।
ਵੀਡੀਓ ਕਾਨਫਰੰਸਿੰਗ ਰਾਹੀਂ ਬਿਹਾਰ ਵਿੱਚ ਕਈ ਪ੍ਰੋਜੈਕਟ ਲਾਂਚ ਕਰਨ ਤੋਂ ਬਾਅਦ ਪੀਐੱਮ ਮੋਦੀ ਨੇ ਖੇਤੀ ਆਰਡੀਨੈਂਸਾਂ ਦੀ ਗੱਲ ਕੀਤੀ।
ਉਨ੍ਹਾਂ ਕਿਹਾ, "ਕੁਝ ਲੋਕ ਜੋ ਦਹਾਕਿਆਂ ਤੱਕ ਰਾਜ ਕਰਦੇ ਰਹੇ, ਉਹ ਕਿਸਾਨਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਕਿਸਾਨਾਂ ਨੂੰ ਝੂਠ ਬੋਲ ਰਹੇ ਹਨ। ਚੋਣਾਂ ਦੌਰਾਨ ਕਿਸਾਨਾਂ ਨੂੰ ਲੁਭਾਉਣ ਲਈ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸੀ, ਲਿਖਿਤ ਵਿੱਚ ਕਰਦੇ ਸੀ, ਮੈਨੀਫੈਸਟੋ ਵਿੱਚ ਪਾਉਂਦੇ ਸੀ ਪਰ ਚੋਣਾਂ ਤੋਂ ਬਾਅਦ ਭੁਲ ਜਾਂਦੇ ਸੀ।”
“ਪਰ ਹੁਣ ਉਹ ਚੀਜ਼ਾਂ ਜਦੋਂ ਭਾਜਪਾ-ਐੱਨਡੀਏ ਸਰਕਾਰ ਕਰ ਰਹੀ ਹੈ, ਕਿਸਾਨਾਂ ਨੂੰ ਸਮਰਪਿਤ ਸਾਡੀ ਸਰਕਾਰ ਕਰ ਰਹੀ ਹੈ ਤਾਂ ਇਹ ਕਈ ਤਰ੍ਹਾਂ ਦੇ ਭਰਮ ਫੈਲਾ ਰਹੇ ਹਨ।"
ਇਹ ਵੀ ਪੜ੍ਹੋ:
ਉਨ੍ਹਾਂ ਬਿਨਾਂ ਨਾਮ ਲਏ ਕਿਹਾ, "ਜਿਸ ਐਕਟ ਨੂੰ ਲੈ ਕੇ ਇਹ ਸਿਆਸਤ ਕਰ ਰਹੇ ਹਨ, ਖੇਤੀ ਬਜ਼ਾਰ ਦੀਆਂ ਤਜਵੀਜਾਂ ਵਿੱਚ ਬਦਲਾਅ ਦਾ ਵਿਰੋਧ ਕਰ ਰਹੇ ਹਨ, ਇਸੇ ਬਦਲਾਅ ਦੀ ਗੱਲ ਇਨ੍ਹਾਂ ਨੇ ਆਪਣੇ ਮੈਨੀਫੈਸਟੋ ਵਿੱਚ ਲਿਖੀ ਸੀ। ਪਰ ਹੁਣ ਜਦੋਂ ਐੱਨਡੀਏ ਨੇ ਇਹ ਬਦਲਾਅ ਕਰ ਦਿੱਤਾ ਹੈ ਤਾਂ ਇਹ ਲੋਕ ਵਿਰੋਧ ਕਰ ਰਹੇ ਹਨ, ਝੂਠ ਫੈਲਾਉਣ 'ਤੇ ਉਤਰ ਆਏ ਹਨ।"
https://www.youtube.com/watch?v=fk7sUfn-Cd8
"ਸਿਰਫ਼ ਵਿਰੋਧ ਲਈ ਵਿਰੋਧ ਕਰ ਰਹੇ ਹਨ ਪਰ ਇਹ ਲੋਕ ਭੁੱਲ ਰਹੇ ਹਨ ਕਿ ਦੇਸ ਦਾ ਕਿਸਾਨ ਕਿੰਨਾ ਜਾਗਰੂਕ ਹੈ। ਉਹ ਦੇਖ ਰਹੇ ਹਨ ਕਿ ਕੁਝ ਲੋਕਾਂ ਨੂੰ ਕਿਸਾਨਾਂ ਨੂੰ ਮਿਲ ਰਹੇ ਮੌਕੇ ਪਸੰਦ ਨਹੀਂ ਆ ਰਹੇ। ਦੇਸ ਦਾ ਕਿਸਾਨ ਦੇਖ ਰਿਹਾ ਹੈ, ਕਿਹੜੇ ਲੋਕ ਹਨ ਜੋ ਵਿਚੌਲੀਆਂ ਨਾਲ ਖੜ੍ਹੇ ਹਨ।"
ਬੀਬੀਸੀ ਪੰਜਾਬੀ ਨੂੰ ਆਪਣੇ ਹੋਮ ਸਕ੍ਰੀਨ'ਤੇ ਇੰਝ ਦੇਖੋ:
https://www.youtube.com/watch?v=xWw19z7Edrs&t=1s
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਕਾਰੀ ਖਰੀਦ ਜਾਰੀ ਰਹੇਗੀ।
ਉਨ੍ਹਾਂ ਕਿਹਾ "ਹੁਣ ਮਾੜਾ ਪ੍ਰਾਚਾਰ ਕੀਤਾ ਜਾ ਰਿਹਾ ਹੈ ਕਿ ਸਰਕਾਰ ਕਿਸਾਨਾਂ ਨੂੰ ਐੱਮਐੱਸਪੀ ਦਾ ਲਾਹਾ ਨਹੀਂ ਦਿੱਤਾ ਜਾਵੇਗਾ। ਇਹ ਮਨਘੜੰਤ ਗੱਲਾ ਕਰ ਰਹੇ ਹਨ ਕਿ ਕਿਸਾਨਾਂ ਤੋਂ ਕਣਕ, ਝੋਨੇ ਦੀ ਸਰਕਾਰ ਖਰੀਦ ਨਹੀਂ ਕਰੇਗੀ। ਇਹ ਗਲਤ ਹੈ, ਝੂਠ ਹੈ, ਧੋਖਾ ਹੈ।"
ਇਹ ਵੀ ਪੜ੍ਹੋ:
ਪੀਐੱਮ ਮੋਦੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਐੱਮਐੱਸਪੀ ਲਈ ਵਚਨਬੱਧ ਹੈ।
"ਸਾਡੀ ਸਰਕਾਰ ਐੱਮਐਸਪੀ ਰਾਹੀਂ ਕਿਸਾਨਾਂ ਨੂੰ ਉਚਿਤ ਮੁੱਲ ਦਿਵਾਉਣ ਲਈ ਵਚਨਬੱਧ ਹੈ। ਸਰਕਾਰੀ ਖਰੀਦ ਵੀ ਪਹਿਲਾਂ ਵਾਂਗ ਹੀ ਜਾਰੀ ਰਹੇਗੀ। ਕੋਈ ਵੀ ਵਿਅਕਤੀ ਆਪਣੀ ਫ਼ਸਲ ਕਿਤੇ ਵੀ ਵੇਚ ਸਕਦਾ ਹੈ।"
ਇਹ ਵੀ ਦੇਖੋ:
https://www.youtube.com/watch?v=pWvlZB9Rttc
https://www.youtube.com/watch?v=Nzg2WqUzmLc
https://www.youtube.com/watch?v=f7vUz8WxNW8
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '87998d9b-b940-49b8-b1fd-a81d1ec8927e','assetType': 'STY','pageCounter': 'punjabi.india.story.54207729.page','title': 'ਖੇਤੀ ਆਰਡੀਨੈਂਸਾਂ ਨੂੰ ਚੋਣਾਂ ਦਾ ਵਾਅਦਾ ਬਣਾਉਣ ਵਾਲੇ ਹੁਣ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ - ਮੋਦੀ','published': '2020-09-18T13:22:24Z','updated': '2020-09-18T13:22:24Z'});s_bbcws('track','pageView');
ਕੀ ਭਾਰਤ ’ਚ ਕੋਰੋਨਵਾਇਰਸ ਦੇ ਮੌਜੂਦਾ ਹਾਲਾਤ ਜ਼ਮੀਨੀ ਹਕੀਕਤ ਤੋਂ ਪਰੇ ਹਨ
NEXT STORY