ਇੰਗਲੈਂਡ ਖਿਲਾਫ਼ ਖੇਡੇ ਗਏ ਟੀ-20 ਮੈਚ ਵਿੱਚ ਭਾਰਤੀ ਕ੍ਰਿਕਟ ਖਿਡਾਰਨ ਹਰਲੀਨ ਦਿਉਲ ਵੱਲੋਂ ਲਪਕਿਆ ਗਿਆ ਕੈਚ ਇਸ ਸਮੇਂ ਸੋਸ਼ਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ ਬਣਾਇਆ ਹੋਇਆ ਹੈ।
ਦੇਸ਼ ਦੇ ਪ੍ਰਧਾਨ ਮੰਤਰੀ, ਖੇਡ ਮੰਤਰੀ, ਪ੍ਰਿਯੰਕਾ ਗਾਂਧੀ ਤੋਂ ਲੈ ਕੇ ਕ੍ਰਿਕਟ ਜਗਤ ਨਾਲ ਜੁੜੇ ਲੋਕ ਇਸ ਕੈਚ ਦੀ ਤਾਰੀਫ ਕਰ ਰਹੇ ਹਨ।
ਕ੍ਰਿਕਟਰ ਸਚਿਨ ਤੇਂਦੁਲਕਰ ਨੇ ਟਵੀਟ ਕਰਕੇ ਇਸ ਨੂੰ ਬਿਹਤਰੀਨ ਕੈਚ ਦੱਸਦਿਆਂ ਇਸ ਨੂੰ ''ਕੈਚ ਆਫ਼ ਦਾ ਯੀਅਰ'' ਹੈ ਕਰਾਰ ਦਿੰਦਿਆਂ ਟਵੀਟ ਕੀਤਾ।
ਹਾਲਾਂਕਿ ਭਾਰਤੀ ਟੀਮ ਇੰਗਲੈਂਡ ਤੋਂ ਪਹਿਲਾ ਟੀ-20 ਮੈਚ ਹਾਰ ਗਈ ਪਰ ਇਸ ਦੇ ਬਾਵਜੂਦ ਮੈਚ ਦੀ ਸਮਾਪਤੀ ਤੋਂ ਬਾਅਦ ਇੰਗਲੈਂਡ ਦੀ ਜਿੱਤ ਦੀ ਥਾਂ ਹਰਲੀਨ ਦਿਉਲ ਵੱਲੋਂ ਲਪਕੇ ਗਏ ਕੈਚ ਦੀ ਚਰਚਾ ਜ਼ਿਆਦਾ ਹੈ।
ਇਹ ਵੀ ਪੜ੍ਹੋ:
ਇੰਗਲੈਂਡ ਕ੍ਰਿਕਟ ਬੋਰਡ ਵੀ ਹਰਲੀਨ ਦੀ ਫੀਲਡਿੰਗ ਦੀ ਤਾਰੀਫ ਕੀਤੇ ਬਿਨਾਂ ਨਹੀਂ ਰਹਿ ਸਕਿਆ।
ਖੇਡ ਦੇ ਮੈਦਾਨ ਵਿਚ ਅਕਸਰ ਅਜਿਹਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਭਾਰਤੀ ਮਹਿਲਾ ਟੀਮ ਇੰਗਲੈਂਡ ਦੇ ਦੌਰੇ 'ਤੇ ਹੈ ਅਤੇ 9 ਜੁਲਾਈ ਨੂੰ ਉਹ ਤਿੰਨ ਟੀ- 20 ਮੈਚਾਂ ਦੀ ਲੜੀ ਦਾ ਪਹਿਲਾਂ ਮੈਚ ਖੇਡ ਰਹੀ ਸੀ।
ਕੈਚ ਦਾ ਕਿੱਸਾ
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਹਰਲੀਨ ਦਿਓਲ ਬਾਲ ਫੜਨ ਲਈ ਛਲਾਂਗ ਲਗਾਉਂਦੇ ਹਨ ਪਰ ਜਲਦੀ ਹੀ ਸਮਝ ਜਾਂਦੇ ਹਨ ਕਿ ਉਨ੍ਹਾਂ ਦਾ ਪੈਰ ਬਾਊਂਡਰੀ ਤੋਂ ਪਾਰ ਚਲਿਆ ਗਿਆ ਹੈ।
ਉਹ ਤੁਰੰਤ ਗੇਂਦ ਨੂੰ ਵਾਪਸ ਹਵਾ ਵਿੱਚ ਉਛਾਲ ਦਿੰਦੇ ਹਨ ਅਤੇ ਬਾਊਂਡਰੀ ਦੇ ਅੰਦਰ ਆ ਕੇ ਮੁੜ ਕੈਚ ਕਰ ਲੈਂਦੇ ਹਨ।
23 ਸਾਲਾ ਕ੍ਰਿਕਟ ਖਿਡਾਰਨ ਹਰਲੀਨ ਨੇ ਇਹ ਕੈਚ ਨੌਰਥੈਂਪਟਨ ਵਿੱਚ ਖੇਡੇ ਜਾ ਰਹੇ ਪਹਿਲੇ ਟੀ-20 ਮੈਚ ਵਿੱਚ ਸ਼ੁੱਕਰਵਾਰ ਨੂੰ ਕੀਤਾ।
ਭਾਵੇਂ ਕਿ ਇਹ ਮੈਚ ਭਾਰਤ ਹਾਰ ਗਿਆ ਪਰ ਹਰਲੀਨ ਦੇ ਕੈਚ ਦੀ ਵੀਡੀਓ ਅਤੇ ਉਸ ਦੀ ਕੋਸ਼ਿਸ਼ ਵਾਇਰਲ ਹੋ ਗਈ।
ਹਰਲੀਨ ਨੇ ਇਹ ਕੈਚ ਮੈਚ ਦੇ 19ਵੇਂ ਓਵਰ ਵਿੱਚ ਕੀਤਾ ਜਦੋਂ ਇੰਗਲੈਂਡ ਦੀ ਐਮੀ ਜੋਨਜ਼ ਨੇ ਭਾਰਤੀ ਗੇਂਦਬਾਜ਼ ਸ਼ਿਖ਼ਾ ਪਾਂਡੇ ਦੀ ਬਾਲ 'ਤੇ ਸ਼ਾਟ ਮਾਰਿਆ।
ਜਿਉਂ ਹੀ ਬਾਲ ਲਾਂਗ ਔਫ਼ ਵੱਲ ਗਈ ਹਰਲੀਨ ਨੇ ਪੂਰਾ ਤਾਣ ਲਗਾ ਕੇ ਉਸ ਨੂੰ ਦਬੋਚ ਲਿਆ।
ਕੌਣ ਹਨ ਹਰਲੀਨ ਦਿਉਲ
ਹਰਲੀਨ ਦਿਉਲ ਦਾ ਸਬੰਧ ਪੰਜਾਬ ਦੇ ਮਾਲਵਾ ਖ਼ਿੱਤੇ ਨਾਲ ਹੈ। ਮੂਲ ਰੂਪ ਵਿੱਚ ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਹਰਲੀਨ ਦਾ ਨਾਨਕਾ ਪਿੰਡ ਨੱਥੂ ਮਾਜਰਾ (ਸੰਗਰੂਰ)ਹੈ।
ਬੇਸ਼ੱਕ ਹਰਲੀਨ ਕ੍ਰਿਕਟ ਵਿੱਚ ਹਿਮਾਚਲ ਪ੍ਰਦੇਸ਼ ਦੀ ਨੁਮਾਇੰਦਗੀ ਕਰਦੀ ਹੈ ਪਰ ਉਸ ਦੇ ਮਾਪੇ ਇਸ ਸਮੇਂ ਮੁਹਾਲੀ ਵਿਚ ਰਹਿੰਦੇ ਹਨ।
https://twitter.com/sachin_rt/status/1413719913458409479
ਹਰਲੀਨ ਦੇ ਪਿਤਾ ਬੀ. ਐਸ. ਦਿਉਲ ਪੇਸ਼ੇ ਤੋਂ ਕਾਰੋਬਾਰੀ ਹਨ ਅਤੇ ਮਾਤਾ ਚਰਨਜੀਤ ਕੌਰ ਦਿਉਲ ਪੰਜਾਬ ਸਰਕਾਰ ਦੀ ਨੌਕਰੀ ਵਿੱਚ ਹਨ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਹਰਲੀਨ ਦੀ ਮਾਤਾ ਚਰਨਜੀਤ ਕੌਰ ਨੇ ਦੱਸਿਆ ਕਿ ਬਚਪਨ ਤੋਂ ਹੀ ਉਨ੍ਹਾਂ ਦੀ ਧੀ ਦਾ ਖੇਡਾਂ ਨਾਲ ਮੋਹ ਸੀ।
ਅੱਜ ਉਹ ਜਿਸ ਵੀ ਮੁਕਾਮ ਉੱਤੇ ਹੈ, ਉਹ ਆਪਣੀ ਮਿਹਨਤ ਅਤੇ ਮੈਦਾਨ ਨਾਲ ਮੋਹ ਦੇ ਕਾਰਨ ਪਹੁੰਚੀ ਹੈ।
ਚਰਨਜੀਤ ਕੌਰ ਮੁਤਾਬਕ ਘਰ ਵਿਚ ਖੇਡਾਂ ਦੇ ਪ੍ਰਤੀ ਪਰਿਵਾਰ ਵਿਚ ਕਿਸੇ ਨੂੰ ਵੀ ਸ਼ੌਕ ਨਹੀਂ ਸੀ ਪਰ ਹਰਲੀਨ ਦਾ ਝੁਕਾਅ ਸ਼ੁਰੂ ਤੋਂ ਹੀ ਖੇਡਾਂ ਵੱਲ ਸੀ।
ਚਰਨਜੀਤ ਕੌਰ ਮੁਤਾਬਕ ਹਰਲੀਨ ਨੂੰ ਘਰ ਵਿੱਚ ਹੈਰੀ ਦੇ ਨਾਮ ਨਾਲ ਜਾਣਿਆ ਹੈ ਅਤੇ ਜਦੋਂ ਉਹ ਚਾਰ ਸਾਲ ਦੀ ਸੀ ਤਾਂ ਉਹ ਮੁੰਡਿਆਂ ਨਾਲ ਫੁੱਟਬਾਲ ਖੇਡਦੀ ਸੀ।
ਇਸ ਤੋਂ ਬਾਅਦ ਮੁਹਾਲੀ ਦੇ ਯਾਦਵਿੰਦਰਾ ਪਬਲਿਕ ਸਕੂਲ ਉਹ ਚਾਰ ਸਾਲ ਸਬੋਤਮ ਖਿਡਾਰੀ ਰਹੀ।
ਫਿਰ ਉਸ ਦਾ ਝੁਕਾਅ ਕ੍ਰਿਕਟ ਵੱਲ ਹੋ ਗਿਆ ਅਤੇ ਉਸ ਨੇ ਸ਼ੁਰੂਆਤੀ ਕ੍ਰਿਕਟ ਮੁੰਡਿਆਂ ਨਾਲ ਖੇਡਣੀ ਸ਼ੁਰੂ ਕੀਤੀ।
ਇਸ ਤੋਂ ਬਾਅਦ ਜਦੋਂ ਸਕੂਲ ਦੀ ਕ੍ਰਿਕਟ ਟੀਮ ਬਣੀ ਤਾਂ ਹਰਲੀਨ ਨੂੰ ਉਸ ਸ਼ਾਮਲ ਕਰ ਲਿਆ ਗਿਆ।
ਚਰਨਜੀਤ ਕੌਰ ਮੁਤਾਬਕ ਅੱਠ ਸਾਲ ਦੀ ਉਮਰ ਵਿਚ ਹਰਲੀਨ ਨੇ ਪਹਿਲਾਂ ਨੈਸ਼ਨਲ ਟੂਰਨਾਮੈਂਟ ਖੇਡਿਆ ਸੀ।
ਇੱਕ ਸਾਲ ਬਾਅਦ ਉਸ ਨੂੰ ਪੰਜਾਬ ਦੀ ਟੀਮ ਵਿਚ ਸ਼ਾਮਲ ਕਰ ਲਿਆ ਗਿਆ ਅਤੇ ਇਸ ਤੋਂ ਬਾਅਦ ਉਹ ਆਪਣੇ ਖੇਡ ਨੂੰ ਨਿਖਾਰਨ ਦੇ ਲਈ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸਥਿਤ ਗਰਲਜ਼ ਕ੍ਰਿਕਟ ਐਕਡਮੀ ਵਿਚ ਚਲੇ ਗਈ, ਜਿਸ ਨਾਲ ਉਹ ਹੁਣ ਤੱਕ ਜੁੜੀ ਹੋਈ ਹੈ।
ਭਾਰਤੀ ਕ੍ਰਿਕਟ ਟੀਮ ਵਿਚ ਹਰਲੀਨ ਨੂੰ ਆਲ ਰਾਊਡਰ ਵਜੋਂ ਜਾਣਿਆ ਜਾਂਦਾ ਹੈ। ਬੱਲੇ ਦੇ ਨਾਲ ਨਾਲ ਉਹ ਇੱਕ ਵਧੀਆ ਲੈੱਗ ਸਪਿੰਨਰ ਵੀ ਹੈ।
ਕੁਝ ਸਮਾਂ ਪਹਿਲਾਂ ਇੱਕ ਟੀ ਵੀ ਇੰਟਰਵਿਊ ਵਿਚ ਹਰਲੀਨ ਨੇ ਆਖਿਆ ਸੀ ਕਿ ਕੁੜੀਆਂ ਨੂੰ ਵੀ ਮੁੰਡਿਆਂ ਵਾਂਗ ਖੇਡਾਂ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
ਹਰਲੀਨ ਮੁਤਾਬਕ ਕੁੜੀਆਂ ਨੂੰ ਆਪਣਾ ਟੀਚਾ ਮਿੱਥਣਾ ਚਾਹੀਦਾ ਹੈ ਅਤੇ ਫਿਰ ਉਸ ਦੇ ਲਈ ਜੀ ਤੋੜ ਮਿਹਨਤ ਕਰਨੀ ਚਾਹੀਦੀ ਹੈ ਅਤੇ ਫਿਰ ਮੰਜ਼ਿਲ ਉੱਤੇ ਪਹੁੰਚਣ ਤੋਂ ਕੋਈ ਨਹੀਂ ਰੋਕ ਸਕਦਾ।
ਹਰਲੀਨ ਦੀ ਫਿੱਟਨੈਸ ਦਾ ਰਾਜ਼
ਚਰਨਜੀਤ ਕੌਰ ਦੱਸਦੇ ਹਨ ਕਿ 2012 ਤੋ ਬਾਅਦ ਹਰਲੀਨ ਘਰ ਬਹੁਤ ਘੱਟ ਰਹੀ ਹੈ। ਐਕਡਮੀ ਜਾਂ ਫਿਰ ਟੀਮ ਦੇ ਨਾਲ ਉਹ ਅਕਸਰ ਸਫ਼ਰ ਵਿੱਚ ਰਹਿੰਦੀ ਹੈ।
ਪਿਛਲੇ ਸਾਲ ਜਦੋਂ ਕੋਰੋਨਾ ਦਾ ਕਾਰਨ ਲੌਕਡਾਊਨ ਲੱਗ ਗਿਆ ਸੀ ਤਾਂ ਉਸ ਵਕਤ ਉਸ ਨੇ ਕੁਝ ਮਹੀਨੇ ਪਰਿਵਾਰ ਨਾਲ ਬਤੀਤ ਕੀਤੇ।
ਚਰਨਜੀਤ ਕੌਰ ਦੱਸਦੇ ਹਨ ਕਿ ਨਾ ਤਾਂ ਹਰਲੀਨ ਮਠਿਆਈ ਖਾਂਦੀ ਹੈ ਅਤੇ ਨਾ ਹੀ ਆਈਸ ਕਰਾਈਮ।
ਪਰਾਂਠੇ ਉਹ ਕਦੇ ਕਦਾਈ ਖਾਂਦੀ ਹੈ ਉਹ ਵੀ ਹਫ਼ਤੇ ਵਿਚ ਇੱਕ ਦਿਨ।
ਚਰਨਜੀਤ ਕੌਰ ਨੇ ਦੱਸਿਆ ਕਿ ਲੋਕ ਡਾਊਨ ਵਿੱਚ ਵੀ ਹਰਲੀਨ ਨੇ ਅਭਿਆਸ ਨਹੀਂ ਛੱਡਿਆਂ ਘਰ ਵਿਚ ਹੀ ਜਿੰਮ ਦਾ ਸਮਾਨ ਇਕੱਠਾ ਕਰ ਕੇ ਉਹ ਰੋਜ਼ਾਨਾ ਅਭਿਆਸ ਕਰਦੀ ਸੀ। ਘਰ ਦੀ ਛੱਤ ਨੂੰ ਹੀ ਉਸ ਨੇ ਮੈਦਾਨ ਬਣਾ ਲਿਆ ਸੀ।
ਉਨ੍ਹਾਂ ਦੱਸਿਆ ਕਿ ਹਰਲੀਨ ਆਪਣੀ ਖੇਡ ਨੂੰ ਲੈ ਕੇ ਇੰਨੀ ਗੰਭੀਰ ਹੈ ਕਿ ਉਸ ਨੇ ਪਰਿਵਾਰ ਦੇ ਕਿਸੇ ਵੀ ਵਿਆਹ ਜਾਂ ਹੋਰ ਫੰਕਸ਼ਨ ਵਿਚ ਹਿੱਸਾ ਨਹੀਂ ਲਿਆ।
ਚਰਨਜੀਤ ਕੌਰ ਮੁਤਾਬਕ ਸ਼ੁਰੂ ਵਿਚ ਹਰਲੀਨ ਜਦੋਂ ਪਿੰਡ ਜਾਂਦੀ ਤਾਂ ਕੱਪੜੇ ਧੋਣ ਵਾਲੀ ਥਾਪੀ ਨਾਲ ਹੀ ਬੱਲੇਬਾਜੀ ਕਰਨੀ ਸ਼ੁਰੂ ਕਰ ਦਿੰਦੀ।
ਉਨ੍ਹਾਂ ਨੇ ਦੱਸਿਆ ਕਿ ਘਰ ਵਿੱਚ ਹਰਲੀਨ ਨੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਕਰਦਿਆਂ ਬਹੁਤ ਸਾਰੀ ਚੀਜਾਂ ਤੋੜੀਆਂ ਹਨ।
ਬਚਪਨ ਦਾ ਇਰਾਦਾ ਅਤੇ ਦ੍ਰਿੜਤਾ
ਪੰਜਾਬ ਸਰਕਾਰ ਵਿੱਚ ਸਰਕਾਰੀ ਨੌਕਰ ਹਰਲੀਨ ਦੇ ਮਾਤਾ ਦੱਸਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਦੀ ਪਛਾਣ ਉਨ੍ਹਾਂ ਦੀ ਧੀ ਹਰਲੀਨ ਹੈ, ਜਿਸ ਕਰ ਕੇ ਉਨ੍ਹਾਂ ਨੂੰ ਜਾਣਿਆ ਜਾਂਦਾ ਹੈ।
ਪੰਜਾਬ ਸਰਕਾਰ ਵਿਚ ਸਰਕਾਰੀ ਨੌਕਰੀ ਕਰਦੀ ਹਰਲੀਨ ਦੀ ਮਾਤਾ ਚਰਨਜੀਤ ਕੌਰ ਦੱਸਦੇ ਹਨ ਕਿ ਉਨ੍ਹਾਂ ਦਾ ਵੱਡਾ ਬੇਟਾ ਡਾਕਟਰ ਹੈ।
ਚਰਨਜੀਤ ਕੌਰ ਦੱਸਦੀ ਹੈ ਕਿ ਮੈਚ ਤੋਂ ਬਾਅਦ ਹਰਲੀਨ ਨਾਲ ਫ਼ੋਨ 'ਤੇ ਗੱਲਬਾਤ ਹੋਈ ਹੈ ਅਤੇ ਉਹ ਬਹੁਤ ਖ਼ੁਸ਼ ਸੀ।
ਹਰਲੀਨ ਨੇ ਦੱਸਿਆ ਕਿ ਉਸ ਨੂੰ ਬਹੁਤ ਥਾਵਾਂ ਤੋਂ ਵਧਾਈਆਂ ਮਿਲ ਰਹੀਆਂ ਹਨ, ਪਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਤੋਂ ਵੀ ਫ਼ੋਨ ਰਾਹੀਂ ਵਧਾਈ ਮਿਲੀ ਹੈ।
ਚਰਨਜੀਤ ਕੌਰ ਨੇ ਦੱਸਿਆ ਕਿ ਸ਼ਨਿੱਚਰਵਾਰ ਰਾਤ ਤੋਂ ਉਨ੍ਹਾਂ ਨੂੰ ਲਗਾਤਾਰ ਵਧਾਈ ਸੰਦੇਸ਼ ਮਿਲ ਰਹੇ ਹਨ।
ਆਪਣੀ ਬੇਟੀ ਦੀ ਪੁਰਾਣੀ ਗੱਲ ਸਾਂਝੀ ਕਰਦਿਆਂ ਆਖਿਆ ਕਿ ਇੱਕ ਵਾਰ ਕਿਸੇ ਸੀਨੀਅਰ ਖਿਡਾਰੀ ਨੇ ਹਰਲੀਨ ਨੂੰ ਆਪਣੀ ਟੀ-ਸ਼ਰਟ ਗਿਫ਼ਟ ਕੀਤੀ ਜੋ ਕਿ ਉਸ ਨੇ ਹੁਣ ਤੱਕ ਸੰਭਾਲੀ ਹੋਈ ਹੈ ਪਰ ਉਸ ਨੂੰ ਕਦੇ ਪਾਈ ਨਹੀਂ।
ਪੁੱਛਣ ਉੱਤੇ ਹਰਲੀਨ ਨੇ ਛੋਟੀ ਹੁੰਦਿਆਂ ਆਖਿਆ ਸੀ ਕਿ ਉਹ ਆਪਣੀ ਮਿਹਨਤ ਨਾਲ ਆਪਣੇ ਨਾਮ ਵਾਲੀ ਟੀ-ਸ਼ਰਟ ਪਾਵੇਗੀ ਇਹ ਉਸ ਦਾ ਜਜ਼ਬਾ ਸੀ ਜੋ ਕਿ ਉਸ ਨੇ ਹੁਣ ਸੱਚ ਕਰ ਦੇਖਿਆ।
ਚਰਨਜੀਤ ਕੌਰ ਮੁਤਾਬਕ ਹੁਣ ਇੰਤਜ਼ਾਰ ਹਰਲੀਨ ਦੇ ਦੇਸ਼ ਵਾਪਸੀ ਦਾ ਹੈ ਜਦੋਂ ਹਰਲੀਨ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ:
https://www.youtube.com/watch?v=Um9ACWrTz4w
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '661eb8eb-c08e-4df0-bcd9-b54629f7c766','assetType': 'STY','pageCounter': 'punjabi.india.story.57795726.page','title': 'ਹਰਲੀਨ ਦਿਉਲ : ਜੋ ਇੰਗਲੈਂਡ ਤੋਂ ਲੈ ਕੇ ਭਾਰਤ ਤੱਕ ਸੋਸ਼ਲ ਮੀਡੀਆ ’ਤੇ ਛਾਈ ਹੋਈ ਹੈ','published': '2021-07-11T13:16:29Z','updated': '2021-07-11T13:16:29Z'});s_bbcws('track','pageView');

ਉਲੰਪਿਕ ਖੇਡਾਂ : ਸੱਦਾਮ ਦਾ ਮੁੰਡਾ ਖਿਡਾਰੀਆਂ ਉੱਤੇ ਕਿਹੋ ਜਿਹੇ ਤਸ਼ੱਦਦ ਕਰਦਾ ਸੀ ਤੇ ਇਕਾਰੀ ਵੇਟ ਲਿਫਟਰ...
NEXT STORY