ਗੁਜਰਾਤ ਦੇ ਵਡੋਦਰਾ ਦੀ ਹਰਨੀ ਝੀਲ ਵਿੱਚ ਬੇੜੀ ਦੇ ਪਲਟਣ ਕਾਰਨ ਸੱਤ ਬੱਚਿਆਂ ਦੀ ਮੌਤ ਹੋ ਗਈ।
ਸਥਾਨਕ ਅਧਿਕਾਰੀਆਂ ਮੁਤਾਬਕ ਬੇੜੀ ''ਤੇ ਕੁੱਲ 27 ਲੋਕ ਸਵਾਰ ਸਨ, ਜਿਨ੍ਹਾਂ ''ਚ 23 ਬੱਚੇ ਅਤੇ ਚਾਰ ਅਧਿਆਪਕ ਸਨ।
ਘਟਨਾ ਤੋਂ ਬਾਅਦ ਮੌਕੇ ''ਤੇ ਸਥਾਨਕ ਫਾਇਰ ਬ੍ਰਿਗੇਡ, ਐੱਨਡੀਆਰਐੱਫ ਅਤੇ ਤੈਰਾਕਾਂ ਦੀਆਂ ਟੀਮਾਂ ਪਹੁੰਚ ਗਈਆਂ ਹਨ ਅਤੇ ਬਚਾਅ ਕੰਮ ''ਚ ਲੱਗੀਆਂ ਹੋਈਆਂ ਹਨ।
ਵਡੋਦਰਾ ਦੇ ਪੁਲਿਸ ਕਮਿਸ਼ਨਰ ਅਨੁਪਮ ਸਿੰਘ ਗਹਿਲੋਤ ਨੇ ਕਿਹਾ, "ਬੇੜੀ ''ਤੇ 23 ਬੱਚੇ ਅਤੇ ਚਾਰ ਅਧਿਆਪਕ ਸਵਾਰ ਸਨ। ਸੱਤ ਲੋਕਾਂ ਨੂੰ ਬਚਾ ਲਿਆ ਗਿਆ ਹੈ। ਛੇ ਤੋਂ ਸੱਤ ਲੋਕਾਂ ਦੀ ਭਾਲ ਜਾਰੀ ਹੈ।"
ਵਡੋਦਰਾ ਦੇ ਕਲੈਕਟਰ ਏਬੀ ਗੋਰ ਨੇ ਮੀਡੀਆ ਨੂੰ ਦੱਸਿਆ ਕਿ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ 11 ਲੋਕਾਂ ਨੂੰ ਬਚਾ ਲਿਆ ਗਿਆ ਹੈ।
ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਘਟਨਾ ''ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਅਧਿਕਾਰੀਆਂ ਨੂੰ ਪੀੜਤਾਂ ਦੇ ਇਲਾਜ ਸਬੰਧੀ ਨਿਰਦੇਸ਼ ਦਿੱਤੇ ਹਨ।
ਸਥਾਨਕ ਰਿਪੋਰਟਾਂ ਦੇ ਅਨੁਸਾਰ, ਬਚਾਏ ਗਏ ਬੱਚਿਆਂ ਅਤੇ ਅਧਿਆਪਕਾਂ ਨੂੰ ਇਲਾਜ ਲਈ ਨੇੜਲੇ ਜਾਨਵੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਹਸਪਤਾਲ ਦੇ ਬਾਹਰ ਬੱਚਿਆਂ ਦੇ ਪਰਿਵਾਰ ਮੈਂਬਰ ਰੋਂਦੇ-ਕੁਰਲਾਉਂਦੇ ਨਜ਼ਰ ਆ ਰਹੇ ਹਨ।
ਜਾਣਕਾਰੀ ਅਨੁਸਾਰ ਇੱਕ ਨਿੱਜੀ ਸਕੂਲ ਦੇ ਵਿਦਿਆਰਥੀ ਆਪਣੇ ਅਧਿਆਪਕਾਂ ਨਾਲ ਸੈਰ ਕਰਨ ਲਈ ਝੀਲ ’ਤੇ ਪੁੱਜੇ ਹੋਏ ਸਨ।
ਘਟਨਾ ''ਤੇ ਪ੍ਰਤੀਕਿਰਿਆ ਦੀ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਅਤੇ ਗ੍ਰਹਿ ਰਾਜ ਮੰਤਰੀ ਹਰਸ਼ ਸੰਘਵੀ ਨੇ ਘਟਨਾ ''ਤੇ ਦੁੱਖ ਪ੍ਰਗਟ ਕੀਤਾ ਹੈ।
ਜਦਕਿ ਵਿਰੋਧੀ ਧਿਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਇਸ ਘਟਨਾ ਨੂੰ ਲੈ ਕੇ ਸਰਕਾਰ ''ਤੇ ਨਿਸ਼ਾਨਾ ਸਾਧਿਆ ਅਤੇ ਸਿਸਟਮ ''ਤੇ ''ਲਾਪਰਵਾਹੀ'' ਦਾ ਇਲਜ਼ਾਮ ਲਾਇਆ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਈਰਾਨ ਨੇ ਪਾਕਿਸਤਾਨ ''ਤੇ ਹਮਲਾ ਕਰ ਕੇ ਕੀ ਆਪਣੀਆਂ ਮੁਸ਼ਕਲਾਂ ਵਧਾ ਲਈਆਂ ਹਨ?
NEXT STORY