ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਦਾ ਉੱਤਰਾਧਿਕਾਰੀ ਬਣਨ ਦੀ "ਸਭ ਤੋਂ ਵੱਧ ਸੰਭਾਵਨਾ" ਉਨ੍ਹਾਂ ਦੀ ਧੀ ਦੀ ਮੰਨੀ ਜਾ ਰਹੀ ਹੈ।
ਅਜਿਹਾ ਦੱਖਣੀ ਕੋਰੀਆ ਦੀ ਜਸੂਸ ਏਜੰਸੀ, ਨੈਸ਼ਨਲ ਇੰਟੈਲੀਜੈਂਸ ਸਰਵਿਸ (ਐੱਨਆਈਐੱਸ) ਦਾ ਮੰਨਣਾ ਹੈ।
ਇਸ ਰਿਪੋਰਟ ਵਿੱਚ ਅਸੀਂ ਕਿਮ ਜੂ ਏ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਅਤੇ ਦੇਖਾਂਗੇ ਕਿ ਆਪਣੇ ਪਿਤਾ ਦੀ ਥਾਂ ਲੈਣ ਦੀ ਉਨ੍ਹਾਂ ਦੀ ਕਿੰਨੀ ਕੁ ਸੰਭਾਵਨਾ ਹੈ?
ਕਿਮ ਜੋਂਗ ਉਨ ਆਪਣੇ ਪਰਿਵਾਰ ਬਾਰੇ ਬਹੁਤ ਹੀ ਰਹੱਸਮਈ ਹਨ ਅਤੇ ਉਨ੍ਹਾਂ ਬਾਰੇ ਬਹੁਤ ਘੱਟ ਜਾਣਕਾਰੀ ਹੈ।
ਉਨ੍ਹਾਂ ਨੇ ਆਪਣੀ ਪਤਨੀ ਰੀ ਸੋਲ ਜੂ ਨੂੰ ਵੀ ਆਪਣੇ ਵਿਆਹ ਤੋਂ ਬਾਅਦ ਕੁਝ ਸਮੇਂ ਲਈ ਜਨਤਕ ਨਹੀਂ ਕੀਤਾ ਸੀ, ਉਹ 2012 ਤੱਕ ਜਨਤਕ ਨਹੀਂ ਹੋਏ ਸਨ।
ਦੱਖਣੀ ਕੋਰੀਆਈ ਮੀਡੀਆ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ 2009 ਵਿੱਚ ਹੋਇਆ ਸੀ ਅਤੇ 2010 ਵਿੱਚ ਉਨ੍ਹਾਂ ਦਾ ਇੱਕ ਬੱਚਾ ਹੋਇਆ ਸੀ। ਉਨ੍ਹਾਂ ਨੂੰ ਕਿਮ ਜੂ ਏ ਦੀ ਮਾਂ ਵੀ ਮੰਨਿਆ ਜਾਂਦਾ ਹੈ, ਜਿਨ੍ਹਾਂ ਦਾ ਜਨਮ ਕੁਝ ਸਾਲਾਂ ਬਾਅਦ ਹੋਇਆ ਸੀ।
ਪਹਿਲੀ ਵਾਰ ਕਿਮ ਜੂ ਏ ਦੀ ਹੋਂਦ ਦਾ ਜ਼ਿਕਰ 2013 ਵਿੱਚ ਹੋਇਆ ਸੀ, ਜਦੋਂ ਸੇਵਾਮੁਕਤ ਅਮਰੀਕੀ ਬਾਸਕਟਬਾਲ ਸਟਾਰ ਡੇਨਿਸ ਰੋਡਮੈਨ ਨੇ ਉੱਤਰੀ ਕੋਰੀਆ ਦੀ ਇੱਕ ਵਿਵਾਦਪੂਰਨ ਯਾਤਰਾ ਕੀਤੀ ਸੀ।
ਰੋਡਮੈਨ ਨੇ ਕਿਹਾ ਕਿ ਉਨ੍ਹਾਂ ਨੇ ਕਿਮ ਦੇ ਪਰਿਵਾਰ ਨਾਲ ਸਮਾਂ ਬਿਤਾਇਆ ਸੀ, ਸਮੁੰਦਰ ਦੇ ਕਿਨਾਰੇ ਆਰਾਮ ਕੀਤਾ ਸੀ ਅਤੇ "ਉਨ੍ਹਾਂ ਦੇ ਬੱਚੇ ਨੂੰ ਚੁੱਕਿਆ", ਜਿਸ ਨੂੰ ਉਨ੍ਹਾਂ ਨੇ ਜੂ ਏ ਕਿਹਾ ਸੀ।
ਸਿਓਲ ਦੀ ਕੁਕਮਿਨ ਯੂਨੀਵਰਸਿਟੀ ਵਿੱਚ ਉੱਤਰੀ ਕੋਰੀਆ ਦੀ ਰਾਜਨੀਤੀ ਬਾਰੇ ਰਿਸਰਚ ਕਰਨ ਵਾਲੇ ਫਿਓਡੋਰ ਟੇਰਟਿਟਸਕੀ ਦਾ ਕਹਿਣਾ ਹੈ ਕਿ ਇੱਥੋਂ ਤੱਕ ਕਿ ਉੱਤਰੀ ਕੋਰੀਆਈ ਮੀਡੀਆ ਵੀ "ਉਸ ਦਾ ਨਾਮ ਅਤੇ ਉਮਰ ਦੇ ਜ਼ਿਕਰ ਬਿਨਾਂ, ਉਸ ਨੂੰ ਕਿਮ ਜੋਂਗ ਉਨ ਦੀ ਧੀ ਮੰਨਦਾ ਹੈ।"
ਉਹ ਕਹਿੰਦੇ ਹਨ, "ਇਸ ਤੋਂ ਇਲਾਵਾ ਘੱਟੋ-ਘੱਟ ਜਨਤਕ ਤੌਰ ''ਤੇ ਹੋਰ ਕੁਝ ਨਹੀਂ ਪਤਾ ਹੈ। ਅੰਦਾਜ਼ ਹੈ ਕਿ ਉਸ ਦੀ ਉਮਰ 10 ਸਾਲ ਦੇ ਕਰੀਬ ਹੈ।"
ਪਿਛਲੇ ਸਾਲ ਇੱਕ ਨਿੱਜੀ ਬ੍ਰੀਫਿੰਗ ਵਿੱਚ, ਐੱਨਆਈਐੱਸ ਨੇ ਦੱਖਣੀ ਕੋਰੀਆ ਦੇ ਰਾਜਨੇਤਾਵਾਂ ਨੂੰ ਦੱਸਿਆ ਕਿ ਕਿਮ ਜੂ ਏ ਨੂੰ ਕਦੇ ਵੀ ਅਧਿਕਾਰਤ ਸਿੱਖਿਆ ਅਦਾਰਿਆਂ ਵਿੱਚ ਨਹੀਂ ਗਈ ਅਤੇ ਉਸ ਦੀ ਪੜ੍ਹਾਈ ਪਿਓਂਗਯਾਂਗ ਵਿਚਲੇ ਘਰ ਵਿੱਚ ਕਰਵਾਈ ਜਾ ਰਹੀ ਹੈ।
ਇਸ ਵਿੱਚ ਅੱਗੇ ਕਿਹਾ ਗਿਆ ਕਿ ਉਸ ਨੂੰ ਘੋੜ ਸਵਾਰੀ, ਤੈਰਾਕੀ ਅਤੇ ਸਕੀਇੰਗ ਵਰਗੇ ਸ਼ੌਕ ਹਨ। ਬ੍ਰੀਫਿੰਗ ਵਿੱਚ ਸ਼ਾਮਲ ਹੋਏ ਲੋਕਾਂ ਵਿੱਚੋਂ ਇੱਕ ਨੇ ਬਾਅਦ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਕਿਮ ਜੋਂਗ ਉਨ ਖ਼ਾਸ ਤੌਰ ''ਤੇ ਉਸ ਦੀ ਘੋੜ ਸਵਾਰੀ ਦੇ ਹੁਨਰ ਤੋਂ ਸੰਤੁਸ਼ਟ ਸੀ।
ਐੱਨਆਈਐੱਸ ਨੇ ਕਿਹਾ ਕਿ ਉਸ ਦੇ ਵੱਡੇ ਅਤੇ ਛੋਟੇ ਭੈਣ-ਭਰਾ ਹਨ, ਜਿਨ੍ਹਾਂ ਦੇ ਲਿੰਗ ਦੀ ਏਜੰਸੀ ਨੇ ਪੁਸ਼ਟੀ ਨਹੀਂ ਕੀਤੀ ਸੀ। ਉਨ੍ਹਾਂ ਨੂੰ ਕਦੇ ਵੀ ਜਨਤਕ ਤੌਰ ''ਤੇ ਦੇਖਿਆ ਨਹੀਂ ਗਿਆ ਹੈ।
''ਪਹਿਲੀ ਵਾਰ ਜਨਤਕ''
ਕਿਮ ਜੂ ਏ ਨੂੰ ਪਹਿਲੀ ਵਾਰ ਨਵੰਬਰ 2022 ਵਿੱਚ ਜਨਤਕ ਤੌਰ ''ਤੇ ਦੇਖਿਆ ਗਿਆ। ਉਸ ਵੇਲੇ ਉਸ ਨੇ ਆਪਣੇ ਪਿਤਾ ਨਾਲ ਇੱਕ ਮਿਜ਼ਾਈਲ ਪ੍ਰੀਖਣ ਵਿੱਚ ਹਿੱਸਾ ਲਿਆ ਸੀ ਅਤੇ ਉਦੋਂ ਤੋਂ ਉਸ ਨੂੰ ਕਈ ਵਾਰ ਫੌਜੀ ਅਤੇ ਗ਼ੈਰ-ਫੌਜੀ ਸਮਾਗਮਾਂ ਵਿੱਚ ਦੇਖਿਆ ਜਾਂਦਾ ਹੈ।
ਹਾਲ ਹੀ ਵਿੱਚ, ਪਿਓਂਗਯਾਂਗ ਦੇ ਮਈ ਇੱਕ ਨੂੰ ਸਟੇਡੀਅਮ ਵਿੱਚ ਇੱਕ ਨਵੇਂ ਸਾਲ ਦੀ ਸ਼ਾਮ ਦੇ ਜਸ਼ਨ ਵਿੱਚ ਪਿਉ-ਧੀ ਨਜ਼ਰ ਆਏ ਸਨ।
ਦਸੰਬਰ ਵਿੱਚ, ਉਹ ਉੱਤਰੀ ਕੋਰੀਆ ਦੀ ਹਵਾਸੌਂਗ-18 ਸਾਲਿਡ-ਫਿਊਲ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ (ਆਈਸੀਬੀਐੱਮ), ਦੇਸ਼ ਦੇ ਹਥਿਆਰਾਂ ਵਿੱਚ ਸਭ ਤੋਂ ਉੱਨਤ ਲੰਬੀ ਦੂਰੀ ਦੀ ਮਿਜ਼ਾਈਲ ਦੇ ਲਾਂਚ ਵਿੱਚ ਸ਼ਾਮਲ ਹੋਏ।
ਇਸ ਤੋਂ ਇਲਾਵਾ ਉਹ ਨਵੰਬਰ ਵਿੱਚ ਮਾਲੀਗਯੋਂਗ-1 ਜਾਸੂਸੀ ਉਪਗ੍ਰਹਿ ਦੇ ਲਾਂਚ ਵੇਲੇ ਵੀ ਨਜ਼ਰ ਆਈ ਸੀ।
ਫਰਵਰੀ 2023 ਵਿੱਚ ਰੇਡੀਓ ਫ੍ਰੀ ਏਸ਼ੀਆ ਨੇ ਦੱਸਿਆ ਕਿ ਉੱਤਰੀ ਕੋਰੀਆ ਦੀ ਸਰਕਾਰ ਕਿਮ ਜੂਨ ਏ ਨਾਮ ਦੇ ਕਿਸੇ ਹੋਰ ਵਿਅਕਤੀ ਨੂੰ ਆਪਣਾ ਨਾਮ ਬਦਲਣ ਦਾ ਆਦੇਸ਼ ਦੇ ਰਹੀ ਹੈ, ਜਿਸ ਬਾਰੇ ਉਨ੍ਹਾਂ ਕਿਹਾ ਕਿ ਜਦੋਂ ਸੱਤਾਧਾਰੀ ਰਾਜਵੰਸ਼ ਦੀ ਗੱਲ ਆਉਂਦੀ ਹੈ ਤਾਂ ਇਹ ਮਾਨਕ ਅਭਿਆਸ ਹੈ।
ਉੱਤਰੀ ਕੋਰੀਆ ਦੇ ਨਿਰੀਖਕਾਂ ਨੇ ਇਹ ਵੀ ਧਿਆਨ ਦਿੱਤਾ ਹੈ ਕਿ ਕਿਮ ਜੂ ਏ ਨੂੰ ਹੁਣ "ਪਿਆਰੀ" ਦੀ ਬਜਾਏ "ਸਤਿਕਾਰਯੋਗ" ਧੀ ਕਿਹਾ ਜਾ ਰਿਹਾ ਹੈ। ਵਿਸ਼ੇਸ਼ਣ "ਸਤਿਕਾਰਿਤ" ਉੱਤਰੀ ਕੋਰੀਆ ਦੇ ਸਭ ਤੋਂ ਸਤਿਕਾਰਤ ਲਈ ਰਾਖਵਾਂ ਹੈ।
ਉਦਾਹਰਨ ਲਈ, ਕਿਮ ਜੋਂਗ ਉਨ ਦੇ ਮਾਮਲੇ ਵਿੱਚ ਭਵਿੱਖ ਦੇ ਨੇਤਾ ਵਜੋਂ ਉਨ੍ਹਾਂ ਦੀ ਸਥਿਤੀ ਪੱਕੀ ਹੋਣ ਤੋਂ ਬਾਅਦ ਹੀ ਉਨ੍ਹਾਂ ਨੇ "ਸਤਿਕਾਰਯੋਗ ਕਾਮਰੇਡ" ਵਜੋਂ ਸੰਦਰਭਿਤ ਕੀਤਾ ਗਿਆ ਸੀ।
ਸੰਭਾਵੀ ਉੱਤਰਾਧਿਕਾਰੀ ?
ਉੱਤਰੀ ਕੋਰੀਆ ਇੱਕ ਡੂੰਘਾ ਇਕਾਂਤ ਹੈ ਅਤੇ ਬਾਹਰੀ ਦੁਨੀਆ ਨੂੰ ਇਹ ਸਪੱਸ਼ਟ ਨਹੀਂ ਹੈ ਕਿ ਕਿਮ ਜੂ ਏ ਆਪਣੇ ਪਿਤਾ ਦੇ ਨਾਲ ਵਾਰ-ਵਾਰ ਕਿਉਂ ਨਜ਼ਰ ਆ ਰਹੀ ਹੈ।
ਉੱਤਰੀ ਕੋਰੀਆ ਦੇ ਨਾਗਰਿਕਾਂ ਨੂੰ ਦੱਸਿਆ ਗਿਆ ਹੈ ਕਿ ਕਿਮਜ਼ ਇੱਕ ''ਪਵਿੱਤਰ'' ਵੰਸ਼ ਤੋਂ ਹਨ, ਯਾਨਿ ਕਿ ਸਿਰਫ ਉਹ ਹੀ ਦੇਸ਼ ਦੀ ਅਗਵਾਈ ਕਰ ਸਕਦੀ ਹੈ।
ਜਦਕਿ ਕੁਝ ਵਿਸ਼ਲੇਸ਼ਕ ਕਹਿੰਦੇ ਹਨ ਕਿ ਇੰਨੀ ਛੋਟੀ ਉਮਰ ਵਿੱਚ ਉਸ ਨੂੰ ਜਨਤਕ ਕਰਨਾ ਉੱਤਰੀ ਕੋਰੀਆ ਦੇ ਨੇਤਾ ਦਾ ਇਹ ਸੁਨਿਸ਼ਚਿਤ ਕਰਨ ਦਾ ਤਰੀਕਾ ਹੋ ਸਕਦਾ ਹੈ ਕਿ ਉਸ ਦੀ ਧੀ ਸੱਤਾ ਸੰਭਾਲਣ ਤੋਂ ਬਹੁਤ ਪਹਿਲਾਂ ਆਪਣੇ ਆਪ ਨੂੰ ਸਥਾਪਿਤ ਕਰੇ।
ਅਜਿਹਾ ਕੋਈ ਸੁਝਾਅ ਨਹੀਂ ਹੈ ਕਿ ਉੱਤਰਾਧਿਕਾਰੀ ਦੀ ਰਸਮ ਕਿਸੇ ਵੀ ਸਮੇਂ ਜਲਦੀ ਹੀ ਹੋਣ ਦੀ ਸੰਭਾਵਨਾ ਹੈ ਅਤੇ ਕਿਮ ਜੋਂਗ ਉਨ ਦੀ ਸਿਹਤ ਖ਼ਰਾਬ ਹੋਣ ਦੀਆਂ ਪਿਛਲੀਆਂ ਸੰਭਾਵਨਾਂ ਨੂੰ ਖਾਰਜ ਕਰ ਦਿੱਤਾ ਗਿਆ ਹੈ।
ਕਈ ਹੋਰ ਆਖਦੇ ਹਨ ਕਿ ਇਹ ਕਿਮ ਜੋਂਗ ਉਨ ਲਈ ਇਹ ਸੰਕੇਤ ਦੇਣ ਦਾ ਇੱਕ ਤਰੀਕਾ ਵੀ ਹੋ ਸਕਦਾ ਹੈ ਕਿ ਉਹ ਇੱਕ ਸੰਜੀਦਾ ਪਿਤਾ-ਪੁਰਖੀ ਸਮਾਜ ਵਿੱਚ ਇੱਕ ਦੇਖਭਾਲ ਕਰਨ ਵਾਲੇ ਪਰਿਵਾਰਕ ਵਿਅਕਤੀ ਹਨ।
ਆਕਸਫੋਰਡ ਯੂਨੀਵਰਸਿਟੀ ਵਿੱਚ ਰਾਜਨੀਤੀ ਦੇ ਲੈਕਚਰਾਰ ਅਤੇ ਮਾਹਰ ਐਡਵਰਡ ਹਾਵਲ ਦਾ ਕਹਿਣਾ ਹੈ, "ਸਾਬਕਾ ਨੇਤਾਵਾਂ ਕਿਮ ਜੋਂਗ ਇਲ ਅਤੇ ਕਿਮ ਇਲ ਸੁੰਗ ਦੇ ਨਾਲ, ਉੱਤਰੀ ਕੋਰੀਆ ਦੇ ਨੇਤਾ ਦੀ ਮਾਤਾ ਅਤੇ ਪਿਤਾ ਦੀ ਸ਼ਖਸੀਅਤ ਦੇ ਰੂਪ ਵਿੱਚ ਭੂਮਿਕਾ ''ਤੇ ਧਿਆਨ ਕੇਂਦ੍ਰਤ ਕਰਦੇ ਹੋਏ ਬਹੁਤ ਸਾਰੇ ਪ੍ਰਚਾਰ ਕੀਤੇ ਗਏ ਸਨ।"
"ਇਸ ਲਈ ਮੈਂ ਸੋਚਦਾ ਹਾਂ ਕਿ ਇਹ ਪ੍ਰਤੀਕਵਾਦ ਉਸ (ਧੀ) ਨੂੰ ਆਪਣੇ ਪਿਤਾ ਨਾਲ ਜਨਤਕ ਤੌਰ ''ਤੇ ਪੇਸ਼ ਕਰਕੇ ਵੀ ਜਾਰੀ ਰਿਹਾ ਹੈ।"
1948 ਵਿੱਚ ਉੱਤਰੀ ਕੋਰੀਆ ਦੀ ਨੀਂਹ ਦੇ ਬਾਅਦ ਤੋਂ, ਇਸ ਉੱਤੇ ਕਿਮ ਪਰਿਵਾਰ ਦੇ ਪੁਰਸ਼ ਮੈਂਬਰਾਂ ਨੇ ਹੀ ਸ਼ਾਸਨ ਕੀਤਾ ਹੈ ਅਤੇ ਜੇਕਰ ਕਿਮ ਜੂ ਏ ਇੱਕ ਦਿਨ ਆਪਣੇ ਪਿਤਾ ਦੀ ਥਾਂ ਲੈਂਦੀ ਹੈ, ਤਾਂ ਉਹ ਦੇਸ਼ ਦੀ ਅਗਵਾਈ ਕਰਨ ਵਾਲੀ ਪਹਿਲੀ ਔਰਤ ਹੋਵੇਗੀ।
ਹਾਵੇਲ ਕਹਿੰਦਾ ਮੁਤਾਬਕ, ਪਰ "ਕਿਮ ਬਲੱਡਲਾਈਨ (ਵੰਸ਼ਜ਼) ਦਾ ਇੱਕ ਮੈਂਬਰ ਹੋਣਾ ਉੱਤਰੀ ਕੋਰੀਆ ਦੀ ਲੀਡਰਸ਼ਿਪ ਲਈ ਇੰਨਾ ਮਹੱਤਵਪੂਰਨ ਹੈ ਕਿ ਜੇਕਰ ਇਹ ਇੱਕ ਔਰਤ ਹੈ, ਤਾਂ ਇਹ ਕਿਸੇ ਅਜਿਹੇ ਵਿਅਕਤੀ ਦੇ ਹੋਣ ਨਾਲੋਂ ਬਿਹਤਰ ਹੈ ਜੋ ਕਿਮ ਪਰਿਵਾਰ ਦਾ ਮੈਂਬਰ ਨਹੀਂ ਹੈ।"
ਉਨ੍ਹਾਂ ਦਾ ਮੰਨਣਾ ਹੈ ਕਿ ਕਿਮ ਜੋਨ ਉਨ ਦੀ ਕਾਮਯਾਬੀ ਲਈ ਇੱਕ ਹੋਰ ਸੰਭਾਵੀ ਦਾਅਵੇਦਾਰ ਵੀ ਹੈ ਅਤੇ ਉਹ ਕਿਮ ਦੀ ਭੈਣ, ਕਿਮ ਯੋ ਜੋਂਗ।
ਸਰਕਾਰੀ ਮੀਡੀਆ ਵਿੱਚ ਕਿਮ ਯੋ ਜੋਂਗ ਦਾ ਮਾਰਚ 2014 ਵਿੱਚ ਪਹਿਲੀ ਵਾਰ ਅਧਿਕਾਰਤ ਜ਼ਿਕਰ ਹੋਇਆ ਸੀ। ਉਹ ਕੋਰੀਆ ਦੀ ਸੱਤਾਧਾਰੀ ਵਰਕਰਜ਼ ਪਾਰਟੀ ਵਿੱਚ ਇੱਕ ਸੀਨੀਅਰ ਅਹੁਦਾ ''ਤੇ ਹਨ।
ਉਹ ਕਹਿੰਦੇ ਹਨ, "ਉਹ ਕਿਮ ਜੂ ਏ ਤੋਂ ਬਹੁਤ ਵੱਡੀ ਹੈ ਅਤੇ ਸਪੱਸ਼ਟ ਤੌਰ ''ਤੇ ਉੱਤਰੀ ਕੋਰੀਆ ਦੀ ਰਾਜਨੀਤੀ ਵਿੱਚ ਉਨ੍ਹਾਂ ਨੂੰ ਬਹੁਤ ਜ਼ਿਆਦਾ ਤਜਰਬਾ ਹੈ।"
"ਬੇਸ਼ੱਕ ਧੀ ਹੋਵੇ ਜਾਂ ਭੈਣ, ਉਹ ਦੋਵੇਂ ਔਰਤ ਹੋ ਸਕਦੀਆਂ ਹਨ, ਪਰ ਕਿਮ ਦਾ ਹੋਣਾ ਸਭ ਤੋਂ ਮਹੱਤਵਪੂਰਨ ਗੱਲ ਹੈ।"
ਦੱਖਣੀ ਕੋਰੀਆ ਦੇ ਐੱਨਆਈਐੱਸ ਨੇ ਇਹ ਵੀ ਕਿਹਾ ਕਿ ਉਹ ਅਜੇ ਵੀ "ਸਾਰੀਆਂ ਸੰਭਾਵਨਾਵਾਂ" ''ਤੇ ਵਿਚਾਰ ਕਰ ਰਹੇ ਹਨ ਕਿਉਂਕਿ ਇੱਥੇ "ਬਹੁਤ ਸਾਰੇ ਵੇਰੀਏਬਲ" ਹਨ।
ਫਿਓਡੋਰ ਟੇਰਟਿਟਸਕੀ ਦਾ ਮੰਨਣਾ ਹੈ ਕਿ ਕਿਮ ਜੋਂਗ ਉਨ ਜਨਤਕ ਤੌਰ ''ਤੇ ਕਿਮ ਜੂ ਏ ਨੂੰ ਦਿਖਾ ਕੇ "ਸੰਭਾਵੀ ਉਤਰਾਧਿਕਾਰ ''ਤੇ ਜਨਤਾ ਅਤੇ ਕੁਲੀਨ ਲੋਕਾਂ ਦੀ ਰਾਏ ਪਰਖ ਕਰ ਰਿਹਾ ਹੈ" - ਜੋ ਕੁਝ ਵੀ ਉਹ ਕਹਿੰਦੇ ਹਨ ਉਹ ਆਮ ਤੌਰ ''ਤੇ ਉਦੋਂ ਤੱਕ ਨਹੀਂ ਹੁੰਦਾ, ਜਦੋਂ ਤੱਕ ਉੱਤਰਾਧਿਕਾਰੀ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ।
ਉਹ ਇਸ ਗੱਲ ਨਾਲ ਸਹਿਮਤ ਹੈ ਕਿ ਕਿਮ ਜੋਂਗ ਉਨ ਦੇ ਉੱਤਰਾਧਿਕਾਰੀ ਬਾਰੇ ਗੱਲ ਕਰਨਾ ਅਜੇ ਬੇਹੱਦ ਜਲਦਬਾਜ਼ੀ ਹੈ।
ਉਹ ਕਹਿੰਦੇ ਹਨ, "ਜੇਕਰ ਕਹੀਏ ਕਿ ਉਨ੍ਹਾਂ ਦਾ ਉਨ੍ਹਾਂ ਦੇ ਪਿਤਾ ਵਾਂਗ, 70 ਸਾਲ ਦੀ ਉਮਰ ਵਿੱਚ ਮੌਤ ਹੁੰਦੀ ਹੈ ਤਾਂ ਇਹ 2054 ਵਿੱਚ ਹੋਵੇਗਾ।"
"ਭਾਵੇਂ ਅਸੀਂ ਇਹ ਵੀ ਮੰਨ ਲਈਏ ਕਿ ਉੱਤਰੀ ਕੋਰੀਆ ਦਾ ਰਾਜ ਆਪਣੇ ਮੌਜੂਦਾ ਰੂਪ ਵਿੱਚ ਉਦੋਂ ਤੱਕ ਜਾਰੀ ਰਹਿੰਦਾ ਹੈ, ਤਾਂ ਸ਼ਾਇਦ ਸਮਾਜ ਪਹਿਲਾਂ ਵਰਗਾ ਨਹੀਂ ਹੋਵੇਗਾ।"
ਉਹ ਅੱਗੇ ਕਹਿੰਦੇ ਹਨ, "ਇਹ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਆਮ ਤੌਰ ''ਤੇ ਲਿੰਗਾਂ ਦੀ ਸਮਾਨਤਾ ਨੂੰ ਸਵੀਕਾਰ ਕਰਨ ਅਤੇ ਇੱਕ ਔਰਤ ਨੂੰ ਸ਼ਾਸਕ ਵਜੋਂ ਸਵੀਕਾਰ ਕਰਨ ਵਿੱਚ ਅੰਤਰ ਹੈ।"
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਕੀ ਸਿੱਖ ਲਈ ਨਾਮ ਨਾਲ ‘ਸਿੰਘ’ ਤੇ ‘ਕੌਰ’ ਲਾਉਣਾ ਜ਼ਰੂਰੀ ਹੈ, ਸਿੱਖ ਮਰਿਯਾਦਾ ਤੇ ਕਾਨੂੰਨ ਕੀ ਕਹਿੰਦੇ ਹਨ
NEXT STORY