Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 01, 2026

    12:33:27 PM

  • routes were diverted in jalandhar route plan released

    ਜਲੰਧਰ ਵਾਸੀ ਦੇਣ ਧਿਆਨ! ਇਹ ਰਸਤੇ ਕੀਤੇ ਗਏ ਡਾਇਵਰਟ,...

  • important news regarding attari retreat ceremony

    ਅਟਾਰੀ ਰਿਟਰੀਟ ਸੈਰੇਮਨੀ ਨੂੰ ਲੈ ਕੇ ਅਹਿਮ ਖ਼ਬਰ,...

  • huge increase in lpg cylinder prices price increased by rs 261

    ਮਹਿੰਗਾਈ ਦਾ ਵੱਡਾ ਝਟਕਾ: LPG ਸਿਲੰਡਰ ਦੀਆਂ ਕੀਮਤਾਂ...

  • nobel peace prize trump

    ਕੀ ਇਸ ਸਾਲ ਟਰੰਪ ਨੂੰ ਮਿਲੇਗਾ ਨੋਬਲ ਸ਼ਾਂਤੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਚੁਣੌਤੀਆਂ ਦਾ ਜਵਾਬ ਦੇਣ ਵਾਲਾ ਬਜਟ

BLOG News Punjabi(ਬਲਾਗ)

ਚੁਣੌਤੀਆਂ ਦਾ ਜਵਾਬ ਦੇਣ ਵਾਲਾ ਬਜਟ

  • Edited By Rakesh,
  • Updated: 06 Feb, 2026 04:42 PM
Blog
a budget that responds to challenges
  • Share
    • Facebook
    • Tumblr
    • Linkedin
    • Twitter
  • Comment

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਪੇਸ਼ ਕੀਤਾ ਬਜਟ ਭਾਰਤ ਦੇ ਸਾਰੇ ਸਮੂਹਾਂ ਦੀਆਂ ਇੱਛਾਵਾਂ, ਅੰਦਰੂਨੀ ਅਤੇ ਬਾਹਰੀ ਚੁਣੌਤੀਆਂ ਤੇ ਲੋੜਾਂ, ਸਿਆਸੀ ਮੰਗ ਅਤੇ ਨਰਿੰਦਰ ਮੋਦੀ ਸਰਕਾਰ ਵੱਲੋਂ ਦੇਸ਼ ਦੇ ਐਲਾਨੇ ਆਰਥਿਕ ਵਿਕਾਸ ਟੀਚਿਆਂ ਦੀ ਕਸੌਟੀ ’ਤੇ ਖਰਾ ਹੈ ਜਾਂ ਨਹੀਂ? ਪਿਛਲੇ ਕੁਝ ਸਮੇਂ ਤੋਂ ਪੈਦਾ ਹੋਈ ਵਿਸ਼ਵਵਿਆਪੀ ਉਥਲ-ਪੁਥਲ ’ਚ ਭਾਰਤ ਨੂੰ ਆਪਣੀ ਵਿਕਾਸ ਰਫਤਾਰ ਬਣਾਈ ਰੱਖਣ ਦੇ ਨਾਲ-ਨਾਲ ਨਵੀਂ ਵਿਸ਼ਵਵਿਆਪੀ ਭਾਈਵਾਲੀ, ਬਰਾਮਦ ਬਾਜ਼ਾਰ ਆਦਿ ਵਿਕਸਿਤ ਕਰਨ ਅਤੇ ਘਰੇਲੂ ਉਤਪਾਦਕਾਂ ਨੂੰ ਨੀਤੀਆਂ ਤੇ ਉਤਸ਼ਾਹ ਨਾਲ ਸਮਰਥਨ ਦੇਣ ਦੀ ਚੁਣੌਤੀ ਹੈ।

ਬਜਟ ’ਚ ਕੋਈ ਲੋਕ-ਲੁਭਾਊ ਐਲਾਨ ਨਹੀਂ, ਪੂਰਾ ਫੋਕਸ ਇਸ ਗੱਲ ’ਤੇ ਹੈ ਕਿ ਇਸ ਉਥਲ-ਪੁਥਲ ਅਤੇ ਬੇਭਰੋਸਗੀ ਦੇ ਦੌਰ ’ਚ ਦੇਸ਼ ਦੀ ਆਰਥਿਕਤਾ ਸੁਰੱਖਿਅਤ, ਮਜ਼ਬੂਤ ਅਤੇ ਸਥਿਰ ਹੋਣ ਦੇ ਨਾਲ-ਨਾਲ ਵਿਸਥਾਰਤ ਵੀ ਹੋਵੇ, ਵਿਸ਼ਵ ਵਪਾਰ ਦੇ ਅਨੁਕੂਲ ਲੋੜੀਂਦਾ ਗੁਣਵੱਤਾ ਭਰਪੂਰ ਉਤਪਾਦਨ ਹੋਵੇ, ਕਿਸ਼ੋਰ ਅਤੇ ਯੁਵਾ ਵਰਗ ਨੂੰ ਭਾਰਤ ਰਾਸ਼ਟਰ ਦੇ ਟੀਚੇ ਅਤੇ ਰੋਜ਼ਗਾਰ ਦਿਵਾਉਣ ਦੇ ਅਨੁਕੂਲ ਸਿੱਖਿਆ ਤੇ ਰੋਜ਼ਗਾਰ ਦੇ ਮੌਕੇ ਉਪਲਬਧ ਹੋਣ।

ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ’ਚ 3 ਫਰਜ਼ਾਂ ਦੇ ਨਾਂ ’ਤੇ ਟੀਚੇ ਅਤੇ ਬਜਟ ਦੀ ਸਿਧਾਂਤਕ ਆਧਾਰਭੂਮੀ ਸਪੱਸ਼ਟ ਕਰ ਦਿੱਤੀ। ਇਕ, ਉਤਪਾਦਕਤਾ ਅਤੇ ਮੁਕਾਬਲੇਬਾਜ਼ੀ ਵਧਾਉਣ ਅਤੇ ਵਿਸ਼ਵਵਿਆਪੀ ਉਥਲ-ਪੁਥਲ ਦੇ ਦ੍ਰਿਸ਼ ’ਚ ਲਚਕੀਲਾਪਨ ਲਿਆ ਕੇ ਆਰਥਿਕ ਵਿਕਾਸ ਨੂੰ ਤੇਜ਼ ਕਰਨਾ ਅਤੇ ਉਸ ਦੀ ਰਫਤਾਰ ਬਣਾਈ ਰੱਖਣਾ। ਦੂਜਾ, ਭਾਰਤ ਦੀ ਖੁਸ਼ਹਾਲੀ ਦੇ ਰਾਹ ’ਚ ਮਜ਼ਬੂਤ ਭਾਈਵਾਲ ਬਣਾਉਣ ਲਈ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰਨਾ ਅਤੇ ਉਨ੍ਹਾਂ ਦੀ ਸਮਰੱਥਾ ਵਧਾਉਣਾ ਅਤੇ ਤੀਜਾ, ਸਰਕਾਰ ਦੇ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਨਜ਼ਰੀਏ ਦੇ ਅਨੁਕੂਲ, ਇਹ ਯਕੀਨੀ ਬਣਾਉਣਾ ਕਿ ਸਾਰਥਕ ਭਾਈਵਾਲੀ ਲਈ ਹਰੇਕ ਪਰਿਵਾਰ, ਭਾਈਚਾਰੇ ਅਤੇ ਖੇਤਰ ਨੂੰ ਸਾਧਨਾਂ, ਸਹੂਲਤਾਂ ਅਤੇ ਮੌਕਿਆਂ ਤੱਕ ਪਹੁੰਚ ਉਪਲਬਧ ਹੋਵੇ।

ਵਿੱਤ ਮੰਤਰੀ ਨੇ ਆਰਥਿਕ ਵਿਕਾਸ ’ਚ ਤੇਜ਼ੀ ਲਿਆਉਣ ਲਈ ਹੇਠਲੇ ਖੇਤਰਾਂ ’ਚ ਪਹਿਲ ਸ਼ੁਰੂ ਕਰਨ ਦਾ ਪ੍ਰਸਤਾਵ ਰੱਖਿਆ। ਇਕ, ਰਣਨੀਤਕ ਅਤੇ ਮੋਹਰੀ ਖੇਤਰਾਂ ’ਚ ਨਿਰਮਾਣ ਨੂੰ ਤੇਜ਼ ਕਰਨਾ। ਦੋ, ਵਿਰਾਸਤੀ ਉਦਯੋਗਿਕ ਖੇਤਰਾਂ ਦਾ ਕਾਇਆ-ਕਲਪ ਕਰਨਾ। ਤਿੰਨ, ਚੈਂਪੀਅਨ ਐੱਮ. ਐੱਸ. ਐੱਮ. ਈ. ਦਾ ਨਿਰਮਾਣ ਕਰਨਾ। ਚਾਰ, ਬੁਨਿਆਦੀ ਢਾਂਚੇ ਨੂੰ ਮਜ਼ਬੂਤ ਉਤਸ਼ਾਹ ਪ੍ਰਦਾਨ ਕਰਨਾ। ਪੰਜ, ਲੰਬੇ ਸਮੇਂ ਦੀ ਊਰਜਾ ਸੁਰੱਖਿਆ ਅਤੇ ਸਥਿਰਤਾ ਯਕੀਨੀ ਬਣਾਉਣਾ ਅਤੇ ਛੇ, ਸ਼ਹਿਰਾਂ ’ਚ ਆਰਥਿਕ ਖੇਤਰ ਵਿਕਸਿਤ ਕਰਨਾ।

ਤਮਾਮ ਉਥਲ-ਪੁਥਲ ਦੇ ਦਰਮਿਅਾਨ ਨਰਿੰਦਰ ਮੋਦੀ ਸਰਕਾਰ ਵੱਲੋਂ ਐਲਾਨੇ ਟੀਚਿਆਂ ਦੇ ਅਨੁਕੂਲ ਮਾਲੀਆ ਘਾਟਾ 4.4 ਫੀਸਦੀ ਤੱਕ ਸੀਮਤ ਰੱਖਣਾ ਇਕ ਮਹੱਤਵਪੂਰਨ ਉਪਲਬੱਧੀ ਹੈ ਅਤੇ ਇਸੇ ਲਈ ਇਸ ਸਾਲ ਲਈ 4.3 ਫੀਸਦੀ ਦਾ ਟੀਚਾ ਹੈ। ਪੂੰਜੀਗਤ ਖਰਚ, ਜੋ ਬੁਨਿਆਦੀ ਢਾਂਚੇ ’ਤੇ ਖਰਚ ਹੁੰਦਾ ਹੈ, ਲਈ 12 ਲੱਖ 20 ਕਰੋੜ ਦੀ ਅਲਾਟਮੈਂਟ ਸਰਕਾਰ ਦੀਆਂ ਤਰਜੀਹਾਂ ਨੂੰ ਸਪੱਸ਼ਟ ਕਰਦੀ ਹੈ। ਇਹ ਕੁਲ ਬਜਟ ਦਾ ਲੱਗਭਗ 23 ਫੀਸਦੀ ਹੈ।

ਨਿਰਮਾਣ, ਸੇਵਾ ਅਤੇ ਖੇਤੀਬਾੜੀ ਸਾਡੀ ਆਰਥਿਕਤਾ ਅਤੇ ਵਿਕਾਸ ਦੇ ਮੂਲ-ਆਧਾਰ ਹਨ। ਕੁਸ਼ਲ ਅਤੇ ਨਿਪੁੰਨ ਯੁਵਾ ਵਰਗ ਤਿਆਰ ਕਰਨਾ ਭਾਰਤ ਦਾ ਵੱਡਾ ਟੀਚਾ ਹੈ, ਕਿਉਂਕਿ ਜਦੋਂ ਅਸੀਂ ਹੋਰਨਾਂ ਦੇਸ਼ਾਂ ਨਾਲ ਮੋਬਿਲਿਟੀ ਸਮਝੌਤੇ ਕਰਦੇ ਹਾਂ ਤਾਂ ਕੰਮ ਕਰਨ ਵਾਲਿਆਂ ਦੇ ਖੇਤਰ ਦਾ ਭੂਗੋਲਿਕ ਵਿਸਥਾਰ ਹੋ ਜਾਂਦਾ ਹੈ। 2047 ਤੱਕ ਭਾਰਤ ਦਾ ਸੇਵਾ ਖੇਤਰ ’ਚ ਵਿਸ਼ਵਵਿਆਪੀ ਹਿੱਸਾ 10 ਫੀਸਦੀ ਤੱਕ ਲੈ ਕੇ ਜਾਣ ਦਾ ਉਤਸ਼ਾਹੀ ਟੀਚਾ ਨਿਸ਼ਚਿਤ ਹੈ। ਵਿਸ਼ਵਵਿਆਪੀ ਬਾਇਓਫਾਰਮਾ ਨਿਰਮਾਣ ਕੇਂਦਰ ਦੇ ਰੂਪ ’ਚ ਭਾਰਤ ਨੂੰ ਵਿਕਸਿਤ ਕਰਨ ਲਈ ਕੁਲ 10,000 ਕਰੋੜ ਰੁਪਏ ਨਾਲ ’ਬਾਇਓਫਾਰਮਾ ਸ਼ਕਤੀ’ ਦੀ ਸ਼ੁਰੂਆਤ ਹੋ ਰਹੀ ਹੈ ਜੋ ਬਾਇਓਲੋਜਿਕ ਅਤੇ ਬਾਇਓਸਿਮਿਲਰਾਂ ਦੇ ਘਰੇਲੂ ਉਤਪਾਦਨ ਲਈ ਅਗਲੇ ਪੰਜ ਸਾਲਾਂ ’ਚ ਈਕੋ-ਸਿਸਟਮ ਦਾ ਨਿਰਮਾਣ ਕਰੇਗੀ। ਸੈਮੀਕੰਡਕਟਰ ਅਤੇ ਏ. ਆਈ. ਖੇਤਰ ’ਚ ਦੇਰ ਨਾਲ ਆਉਣ ਦੇ ਬਾਵਜੂਦ ਮੋਹਰੀ ਦੇਸ਼ ਬਣਨ ਦੀ ਦ੍ਰਿਸ਼ਟੀ ਤੋਂ ਉਤਸ਼ਾਹੀ ਯੋਜਨਾਵਾਂ ਹਨ।

ਵਿਸ਼ਵ ’ਚ ਮੁਕਾਬਲੇਬਾਜ਼ੀ ਦੇ ਅਨੁਕੂਲ ਹੰਢਣਸਾਰ ਕੱਪੜੇ ਅਤੇ ਪਹਿਰਾਵੇ ਨੂੰ ਉਤਸ਼ਾਹਿਤ ਕਰਨ ਲਈ ਉਦਯੋਗ ਜਗਤ ਅਤੇ ਵਿੱਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਟੈਕਸਟਾਈਲ ਹੁਨਰ ਈਕੋ-ਸਿਸਟਮ ਦੇ ਆਧੁਨਿਕੀਕਰਨ ਅਤੇ ਅਪਗ੍ਰੇਡੇਸ਼ਨ ਲਈ ‘ਸਮਰੱਥ 2.0’ ਪ੍ਰੋਗਰਾਮ ਦੀ ਸ਼ੁਰੂਆਤ ਹੋ ਗਈ ਹੈ। ਰੇਸ਼ਮ, ਉੱਨ ਅਤੇ ਜੂਟ ਵਰਗੇ ਕੁਦਰਤੀ ਫਾਈਬਰ, ਮਨੁੱਖ ਦੁਆਰਾ ਤਿਆਰ ਫਾਈਬਰ ਅਤੇ ਨਵੇਂ ਯੁੱਗ ਦੇ ਫਾਈਬਰਾਂ ’ਚ ਆਤਮਨਿਰਭਰਤਾ ਲਈ ਰਾਸ਼ਟਰੀ ਫਾਈਬਰ ਯੋਜਨਾ ਹੈ, ਉਥੇ ਹੀ ਮਸ਼ੀਨਰੀ, ਤਕਨਾਲੋਜੀ ਦੇ ਨਵੀਨੀਕਰਨ, ਟੈਸਟਿੰਗ ਅਤੇ ਪ੍ਰਮਾਣਨ ਕੇਂਦਰਾਂ ਲਈ ਪੂੰਜੀਗਤ ਸਹਾਇਤਾ ਦੇ ਨਾਲ-ਨਾਲ ਰਵਾਇਤੀ ਕਲੱਸਟਰਾਂ ਦੇ ਆਧੁਨਿਕੀਕਰਨ ਲਈ ‘ਟੈਕਸਟਾਈਲ ਵਿਸਥਾਰ ਅਤੇ ਰੋਜ਼ਗਾਰ ਯੋਜਨਾ’ ਵੀ ਹੈ।

ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਲਈ 10,000 ਕਰੋੜ ਦੇ ਵਿਕਾਸ ਫੰਡ ਦਾ ਪ੍ਰਸਤਾਵ ਹੈ, ਤਾਂ ਜੋ ਭਵਿੱਖ ਦੇ ਚੈਂਪੀਅਨਾਂ ਦਾ ਨਿਰਮਾਣ ਕੀਤਾ ਜਾ ਸਕੇ ਅਤੇ ਨਿਰਧਾਰਿਤ ਵਿਸ਼ੇਸ਼ਤਾਵਾਂ ਦੇ ਅਾਧਾਰ ’ਤੇ ਉਦਯੋਗਾਂ ਨੂੰ ਉਤਸ਼ਾਹ ਦਿੱਤਾ ਜਾ ਸਕੇ। ਵਾਤਾਵਰਣ ਪੱਖੋਂ ਟਿਕਾਊ ਆਵਾਜਾਈ ਨੂੰ ਉਤਸ਼ਾਹਿਤ ਕਰਨ ਲਈ ਪੂਰਬੀ ਭਾਰਤ ’ਚ ਡਾਨਕੁਨੀ ਤੋਂ ਪੱਛਮੀ ਭਾਰਤ ਦੇ ਸੂਰਤ ਨੂੰ ਜੋੜਨ ਲਈ ਨਵੇਂ ਸਮਰਪਿਤ ਮਾਲ ਗਲਿਆਰੇ 5 ਸਾਲਾਂ ’ਚ 20 ਨਵੇਂ ਰਾਸ਼ਟਰੀ ਜਲ-ਮਾਰਗਾਂ ਦਾ ਸੰਚਾਲਨ, ਜਲ-ਮਾਰਗਾਂ ਅਤੇ ਤੱਟੀ ਜਹਾਜ਼ਰਾਨੀ ਦੀ ਹਿੱਸੇਦਾਰੀ 6 ਫੀਸਦੀ ਤੋਂ ਵਧਾ ਕੇ ਸਾਲ 2047 ਤੱਕ 12 ਫੀਸਦੀ ਕਰਨ ਲਈ ‘ਕੋਸਟਲ ਕਾਰਗੋਨਨ’, ਸੱਤ ਹਾਈ-ਸਪੀਡ ਰੇਲ ਕਾਰੀਡੋਰ ਵਿਕਸਿਤ ਕਰਨਾ, ਸੀ-ਪਲੇਨ ਦੇ ਸਵਦੇਸ਼ੀ ਨਿਰਮਾਣ ਲਈ ਉਤਸ਼ਾਹ ਦੇਣ ਦੀ ਯੋਜਨਾ ਆਦਿ ਪ੍ਰਮੁੱਖ ਹਨ। ਇਨ੍ਹਾਂ ਦੇ ਸਾਕਾਰ ਹੋਣ ਤੋਂ ਬਾਅਦ ਕਲਪਨਾ ਕਰੋ ਕਿ ਭਾਰਤ ਵਿਸ਼ਵ ਪੱਧਰੀ ਆਵਾਜਾਈ ’ਚ ਕਿੱਥੇ ਖੜ੍ਹਾ ਹੋਵੇਗਾ।

ਕੁਲ ਮਿਲਾ ਕੇ 2047 ਦੇ ਵਿਕਸਿਤ ਭਾਰਤ ਦਾ ਟੀਚਾ ਪਾਉਣ ਅਤੇ ਉਸ ਤੋਂ ਅੱਗੇ ਲਗਾਤਾਰ ਛਲਾਂਗ ਲਗਾਉਂਦੇ ਰਹਿਣ ਲਈ ਮੌਜੂਦਾ ਅਤੇ ਦੂਰਗਾਮੀ ਭਵਿੱਖ ਦੀਆਂ ਸੰਭਾਵਿਤ ਲੋੜਾਂ ਅਤੇ ਚੁਣੌਤੀਆਂ ਦੀ ਦ੍ਰਿਸ਼ਟੀ ਤੋਂ ਬਜਟ ਸਮੁੱਚਾ ਨਜ਼ਰੀਆ ਅਤੇ ਯੋਜਨਾਵਾਂ ਪੇਸ਼ ਕਰਦਾ ਹੈ।

ਅਵਧੇਸ਼ ਕੁਮਾਰ

  • Finance Minister Nirmala Sitharaman
  • Narendra Modi government
  • new global partnerships
  • export markets
  • incentives

ਇਕ ‘ਗਲਤ’ ਹਵਾਈ ਯਾਤਰਾ ਦੀ ਕਹਾਣੀ

NEXT STORY

Stories You May Like

  • man arrested for promising to double money online
    ਆਨਲਾਈਨ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇਣ ਵਾਲਾ ਗ੍ਰਿਫ਼ਤਾਰ
  • pite camp hakumat singh wala
    ਪਾਈਟ ਕੈਂਪ ਹਕੂਮਤ ਸਿੰਘ ਵਾਲਾ ਨੌਜਵਾਨਾਂ ਨੂੰ ਰੁਜ਼ਗਾਰ ਦੇਣ ’ਚ ਪਾ ਰਿਹਾ ਅਹਿਮ ਯੋਗਦਾਨ : ਡਿਪਟੀ ਕਮਿਸ਼ਨਰ
  • the person who threatened to kill bihar cm is a hindrance
    ਬਿਹਾਰ ਦੇ CM ਸਮਰਾਟ ਚੌਧਰੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਆਇਆ ਪੁਲਸ ਅੜਿੱਕੇ
  • action in ludhiana
    ਮੰਡੀ 'ਚੋਂ ਨਾਜਾਇਜ਼ ਉਗਰਾਹੀ ਕਰਨ ਅਤੇ ਸਰਕਾਰੀ ਅਫ਼ਸਰ ਨੂੰ ਧਮਕੀਆਂ ਦੇਣ ਵਾਲਾ ਰਾਜੂ ਠੇਕੇਦਾਰ ਗ੍ਰਿਫ਼ਤਾਰ
  • samrat chaudhary threat
    ਸਮਰਾਟ ਚੌਧਰੀ ਨੂੰ ਸਹੁੰ ਚੁੱਕਣ ਤੋਂ ਪਹਿਲਾਂ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਮੁਲਜ਼ਮ ਗ੍ਰਿਫ਼ਤਾਰ
  • edible oil and cooking gas prices have increased
    ਮਹਿੰਗਾਈ ਦਾ Double Attack : ਖਾਣ ਵਾਲਾ ਤੇਲ ਹੋ ਗਿਆ ਮਹਿੰਗਾ, ਰਸੋਈ ਗੈਸ ਦੇ ਵੀ ਵਧੇ ਭਾਅ
  • cctv  punjab police  high court seeks response
    ਥਾਣੇ ’ਚ ਸੀ. ਸੀ. ਟੀ. ਵੀ. ਨਾ ਲਾਉਣ ’ਤੇ ਫਸੀ ਪੰਜਾਬ ਪੁਲਸ, ਹਾਈ ਕੋਰਟ ਮੰਗਿਆ ਜਵਾਬ
  • the administration  s   yellow paw   has used in nihal singh wala
    ਨਿਹਾਲ ਸਿੰਘ ਵਾਲਾ 'ਚ ਪ੍ਰਸ਼ਾਸਨ ਦਾ ਚੱਲਿਆ 'ਪੀਲਾ ਪੰਜਾ', 8 ਮਹੀਨਿਆਂ ਤੋਂ ਲੱਗਾ ਪੱਕਾ ਮੋਰਚਾ ਉਖਾੜਿਆ
  • routes were diverted in jalandhar route plan released
    ਜਲੰਧਰ ਵਾਸੀ ਦੇਣ ਧਿਆਨ! ਇਹ ਰਸਤੇ ਕੀਤੇ ਗਏ ਡਾਇਵਰਟ, ਰੂਟ ਪਲਾਨ ਜਾਰੀ
  • sai ghulam shah ji  s jodh mela will begin today in nakodar
    ਨਕੋਦਰ 'ਚ ਸਾਈਂ ਗੁਲਾਮ ਸ਼ਾਹ ਜੀ ਦਾ 18ਵਾਂ 2 ਦਿਨਾ ਸਾਲਾਨਾ ਜੋੜ ਮੇਲਾ ਅੱਜ...
  • punjab police dgp  law and order  arpit shukla retires
    ਪੰਜਾਬ ਪੁਲਸ ਦੇ DGP (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਹੋਏ ਸੇਵਾਮੁਕਤ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • committed theft in the gurudwara  video
    ਪਹਿਲਾਂ ਮੰਗੀ ਮੁਆਫੀ, ਖਾਧਾ ਪ੍ਰਸਾਦ ਤੇ ਫਿਰ ਗੁਰੂਘਰ 'ਚ ਚੋਰੀ ਦੀ ਘਟਨਾ ਨੂੰ...
  • khalistani module exposed again in punjab big conspiracy behind isi
    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI ਦੀ ਛਤਰ-ਛਾਇਆ ਹੇਠ ਵੱਡੀ...
  • major weather warning in punjab on may 3 and 4
    ਪੰਜਾਬ 'ਚ 3 ਤੇ 4 ਮਈ ਨੂੰ ਮੌਸਮ ਦੀ ਵੱਡੀ ਚਿਤਾਵਨੀ, ਇਨ੍ਹਾਂ ਇਲਾਕਿਆਂ ਤੇਜ਼...
  • jalandhar meeting  94 mlas  mps
    'ਆਪ' ਦੀ ਜਲੰਧਰ ਮੀਟਿੰਗ : 94 'ਚੋਂ ਸਿਰਫ਼ 65 ਵਿਧਾਇਕ ਹੀ ਪਹੁੰਚੇ
Trending
Ek Nazar
i miss him a lot hema malini remembers dharmend

"ਮੈਂ ਉਨ੍ਹਾਂ ਨੂੰ ਬਹੁਤ ਯਾਦ ਕਰਦੀ ਹਾਂ": ਧਰਮਿੰਦਰ ਨੂੰ ਯਾਦ ਕਰ ਭਾਵੁਕ ਹੋਈ ਹੇਮਾ...

rain alert next 6 days weather

Rain Alert: 1, 2, 3, 4, 5, 6 ਮਈ ਨੂੰ ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਪੈ ਸਕਦਾ...

truck drivers fight

ਟਰੱਕ ਡਰਾਈਵਰਾਂ ਦੀ ਲੜਾਈ ਨੇ ਧਾਰਿਆ ਖੂਨੀ ਰੂਪ, ਇਕ ਦੇ ਸਿਰ ’ਤੇ ਵਾਰ ਕਰਕੇ ਕੀਤਾ...

world famous singer accused of drunk driving

ਦੁਨੀਆ ਦੀ ਮਸ਼ਹੂਰ ਗਾਇਕਾ 'ਤੇ ਲੱਗੇ ਨਸ਼ੇ 'ਚ ਗੱਡੀ ਚਲਾਉਣ ਦੇ ਇਲਜ਼ਾਮ, ਸੋਮਵਾਰ...

famous actress battling breast cancer shows signs of surgery

ਬ੍ਰੈਸਟ ਕੈਂਸਰ ਨਾਲ ਜੂਝ ਰਹੀ ਮਸ਼ਹੂਰ ਅਦਾਕਾਰਾ, ਦਿਖਾਏ ਸਰਜਰੀ ਦੇ ਨਿਸ਼ਾਨ

storms and hailstorms

ਯੂ. ਪੀ. ’ਚ ਹਨੇਰੀ-ਮੀਂਹ ਅਤੇ ਗੜੇਮਾਰੀ ਦਾ ਕਹਿਰ, 14 ਦੀ ਮੌਤ

virat kohli

ਅੰਪਾਇਰ ਨਾਲ ਭਿੜੇ ਵਿਰਾਟ ਕੋਹਲੀ! GT vs RCB ਮੈਚ 'ਚ ਹੋਇਆ ਹਾਈਵੋਲਟੇਜ ਡਰਾਮਾ

major rules will change

1 ਮਈ ਤੋਂ ਬਦਲ ਜਾਣਗੇ ਇਹ ਨਿਯਮ! LPG ਸਿਲੰਡਰ ਤੋਂ ਲੈ ਕੇ UPI ਤੱਕ ਤੁਹਾਡੀ ਜੇਬ...

jeep falls into gorge in nepal  17 people die

ਨੇਪਾਲ ’ਚ ਜੀਪ ਖੱਡ ਵਿਚ ਡਿੱਗੀ, 17 ਲੋਕਾਂ ਦੀ ਮੌਤ

stock market will remain closed for 3 consecutive days due to holidays

ਲਗਾਤਾਰ 3 ਦਿਨ ਛੁੱਟੀਆਂ ! ਸ਼ੇਅਰ ਬਾਜ਼ਾਰ ਰਹੇਗਾ ਬੰਦ, ਜਾਣੋ ਹੁਣ ਕਦੋ ਹੋਵੇਗੀ...

weather today

ਭਾਰੀ ਮੀਂਹ ਦੇ ਨਾਲ ਹੋਈ ਗੜੇਮਾਰੀ! ਦਿੱਲੀ-ਐੱਨ.ਸੀ.ਆਰ. 'ਚ ਬਦਲਿਆ ਮੌਸਮ ਦਾ ਮਿਜ਼ਾਜ

us returned over 650 antiquities to india

ਅਮਰੀਕਾ ਦਾ ਵੱਡਾ ਕਦਮ; ਭਾਰਤ ਨੂੰ ਮੋੜੀਆਂ 1.4 ਕਰੋੜ ਡਾਲਰ ਦੀਆਂ 657 ਪੁਰਾਤਨ...

family  5 brothers  marriage  brides

5 ਭਰਾਵਾਂ ਨੇ ਇਕੋ ਮੰਡਪ 'ਚ ਕਰਵਾਇਆ ਵਿਆਹ, ਬਾਰਾਤ ਲੈ ਕੇ ਆਈਆਂ ਲਾੜੀਆਂ

hezbollah used small sized drones

ਇਜ਼ਰਾਈਲ ਖ਼ਿਲਾਫ਼ ਹਿਜ਼ਬੁੱਲਾ ਦਾ ਨਵਾਂ ਹਥਿਆਰ: ਛੋਟੇ ਆਕਾਰ ਦੇ ਡਰੋਨਾਂ ਰਾਹੀਂ...

gunfire rang out at a house in amritsar

ਅੰਮ੍ਰਿਤਸਰ 'ਚ ਇਕ ਘਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

return of single screen cinemas

ਕਰਾਚੀ 'ਚ ਸਿੰਗਲ-ਸਕ੍ਰੀਨ ਸਿਨੇਮਾਘਰਾਂ ਦੀ ਵਾਪਸੀ; ਫਿਲਮ ਉਦਯੋਗ ਨੂੰ ਮਿਲੇਗਾ...

trump warns germany

ਟਰੰਪ ਨੇ ਈਰਾਨ 'ਤੇ ਤਣਾਅ ਵਿਚਕਾਰ ਜਰਮਨੀ ਨੂੰ ਵੀ ਦੇ'ਤੀ ਚੇਤਾਵਨੀ

major incident near hotel club cabana in jalandhar

ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • defections in aap ideology and principles
      ‘ਆਪ’ ’ਚ ਦਲਬਦਲ : ਵਿਚਾਰਧਾਰਾ ਅਤੇ ਸਿਧਾਂਤ
    • nepal growing disillusionment with china   an opportunity for india
      ‘ਨੇਪਾਲ ਦਾ ਹੋ ਰਿਹਾ ਚੀਨ ਤੋਂ ਮੋਹ-ਭੰਗ’ ਭਾਰਤ ਲਈ ਇਕ ਮੌਕਾ!
    • women empowerment
      ਲੋਕਤੰਤਰ ਨੂੰ ਮਜ਼ਬੂਤ ਬਣਾਉਣਾ : ਮਹਿਲਾ ਰਾਖਵਾਂਕਰਨ ਬਿੱਲ ਅਤੇ ਭਾਰਤ ਦੀ ਤਰੱਕੀ
    • simple life
      ਕਿੰਨੀ ਆਕਰਸ਼ਕ ਲੱਗਦੀ ਹੈ ਸਾਦੀ ਜ਼ਿੰਦਗੀ
    • iran war india s fertilizer challenge and possible solutions
      ਈਰਾਨ ਜੰਗ : ਭਾਰਤ ਦੇ ਸਾਹਮਣੇ ਖਾਦਾਂ ਦੀ ਚੁਣੌਤੀ ਅਤੇ ਸੰਭਾਵਿਤ ਹੱਲ
    • rahul gandhi
      ਕੀ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਇਕ ਭਰੋਸੇਮੰਦ ਨੇਤਾ ਬਣ ਸਕੇ ਹਨ?
    • women  s increasing participation in the   drug trade
      ‘ਨਸ਼ੇ ਦੇ ਕਾਰੋਬਾਰ ’ਚ’ ਔਰਤਾਂ ਦੀ ਵਧ ਰਹੀ ਹਿੱਸੇਦਾਰੀ!
    • monsoon in india
      ਸਾਧਾਰਨ ਤੋਂ ਘੱਟ ਮਾਨਸੂਨ ਪਰ ਘਬਰਾਉਣ ਦੀ ਗੱਲ ਨਹੀਂ
    • politicians promises to people
      ਜਨਤਾ ਨਾਲ ਕੀਤੇ ਗਏ ਵਾਅਦੇ ਨੈਤਿਕ ਅਤੇ ਸਿਆਸੀ ਵਜ਼ਨ ਰੱਖਦੇ ਹਨ
    • naxalism
      ਨਕਸਲਵਾਦ ਤੋਂ ਮੁਕਤੀ ਦੇ ਬਾਅਦ ਕਿਰਤੀਆਂ ਦੀ ਅਸ਼ਾਂਤੀ ਨੂੰ ਰੋਕਣਾ ਜ਼ਰੂਰੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +