ਮੈਨੂੰ ਇਹ ਮੰਨਣਾ ਪਸੰਦ ਹੈ ਕਿ ਮੈਂ ਹੁਣ ਬਦਕਿਸਮਤੀ ਜਾਂ ਚੰਗੀ ਕਿਸਮਤ ’ਚ ਭਰੋਸਾ ਨਹੀਂ ਕਰਦਾ ਪਰ ਕੁਝ ਸਾਲ ਪਹਿਲਾਂ ਮੈਂ ਜੌਗਰਜ਼ ਪਾਰਕ ’ਚ ਆਪਣਾ 12ਵਾਂ ਚੱਕਰ ਲਾ ਰਿਹਾ ਸੀ, ਜਦ ਇਕ ਦੋਸਤ ਨੇ ਮੈਨੂੰ ਉਸ ਨਾਲ ਇਕ ਹੋਰ ਚੱਕਰ ਲਾਉਣ ਲਈ ਸੱਦਾ ਦਿੱਤਾ।
‘ਇਕ ਨਹੀਂ ਸਗੋਂ ਦੋ’, ਮੈਂ ਉਸ ਨੂੰ ਖੁਸ਼ੀ ਨਾਲ ਕਿਹਾ ਅਤੇ ਅਸੀਂ ਚੱਲ ਪਏ। ਜਦ ਮੈਂ ਬਾਅਦ ’ਚ ਉਸ ਘਟਨਾ ਬਾਰੇ ਸੋਚ ਰਿਹਾ ਸੀ, ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਉਸ ਨਾਲ 2 ਚੱਕਰ ਵੱਧ ਲਾ ਲਏ ਸਨ, ਇਸ ਲਈ ਨਹੀਂ ਕਿ ਮੈਨੂੰ ਉਸ ਦਾ ਸਾਥ ਪਸੰਦ ਸੀ, ਇਸ ਲਈ ਨਹੀਂ ਕਿ ਕਸਰਤ ਦੀ ਲੋੜ ਸੀ, ਸਗੋਂ ਇਸ ਲਈ ਕਿ ਮੈਂ 13ਵੇਂ ਚੱਕਰ ’ਤੇ ਆਪਣੀ ਸਵੇਰ ਦੀ ਸੈਰ ਨੂੰ ਰੋਕਣਾ ਨਹੀਂ ਚਾਹੁੰਦਾ ਸੀ!
ਮੈਂ ਉਸ ਦਿਨ ਖੁਦ ’ਤੇ ਹੱਸਿਆ ਤੇ ਮੈਂ ਮਹਿਸੂਸ ਕੀਤਾ ਕਿ ਹਾਲਾਂਕਿ ਮੈਂ ਉਨ੍ਹਾਂ ਦਿਨਾਂ ’ਚ ਵਿਸ਼ਵਾਸ ਕਰਨ ਦੀ ਕੋਸ਼ਿਸ਼ ਕਰਦਾ ਸੀ ਅਤੇ ਇੱਥੋਂ ਤੱਕ ਕਿ ਕਿਸਮਤ ਦੀ ਧਾਰਨਾ ਦੇ ਖਿਲਾਫ ਬੋਲਦਾ ਸੀ, ਫਿਰ ਵੀ ਮੇਰਾ ਦਿਮਾਗ ਚੰਗੀ ਕਿਸਮਤ, ਬੁਰੀ ਕਿਸਮਤ ਦੇ ਅੰਧਵਿਸ਼ਵਾਸਾਂ ’ਚੋਂ ਬਾਹਰ ਨਹੀਂ ਨਿਕਲ ਸਕਿਆ ਸੀ।
ਹਾਲਾਂਕਿ ਬਹੁਤ ਸਾਰੇ ਲੋਕ ਆਪਣੀ ਕਿਸਮਤ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਹਨ, ਇਸ ਲਈ ਉਹ ਆਪਣੀ ਸਫਲਤਾ ’ਚ ਸਹਾਇਤਾ ਲਈ ਹਵਨ ਅਤੇ ਤਾਵੀਜ਼ਾਂ ’ਚ ਵਿਸ਼ਵਾਸ ਕਰਦੇ ਹਨ। ਹਾਲਾਂਕਿ ਇਹ ਕੋਈ ਸਿੱਧ ਤੱਥ ਨਹੀਂ ਹੈ, ਫਿਰ ਵੀ ਮੈਂ ਸੁਣਿਆ ਹੈ ਕਿ ਐਥਲੀਟ, ਇਕ ਸਮੂਹ ਦੇ ਰੂਪ ’ਚ, ਅਕਸਰ ਅੰਧਵਿਸ਼ਵਾਸੀ ਹੁੰਦੇ ਹਨ।
ਕਿੰਗ ਹੈਂਕ ਆਰੋਨ ਨੇ 20 ਸਾਲ ਤੱਕ ਇਕ ਹੀ ਸ਼ਾਵਰ ਸ਼ੂਜ਼ ਪਾਏ ਕਿਉਂਕਿ ਉਨ੍ਹਾਂ ਨੂੰ ਲੱਗਿਆ ਕਿ ਉਹ ਉਨ੍ਹਾਂ ਲਈ ਚੰਗੀ ਕਿਸਮਤ ਲੈ ਕੇ ਆਏ ਹਨ ਅਤੇ ਬਾਸਕਿਟਬਾਲ ਦੇ ਮਹਾਨ ਖਿਡਾਰੀ ਮਾਈਕਲ ਜਾਰਡਨ ਆਪਣੀ ਸ਼ਿਕਾਗੋ ਬੁਲਜ਼ ਯੂਨੀਫਾਰਮ ਦੇ ਹੇਠਾਂ ਯੂਨੀਵਰਸਿਟੀ ਆਫ ਨਾਰਥ ਕੈਰੋਲਾਈਨਾ ਬਾਸਕਿਟਬਾਲ ਸ਼ਾਰਟਸ ਨਾਲ ਵਧੇਰੇ ਸਵੈ-ਭਰੋਸਾ ਮਹਿਸੂਸ ਕਰਦੇ ਸਨ।
ਇਨ੍ਹਾਂ ’ਚੋਂ ਕੁਝ ਲੋਕ ਚਾਰ ਪੱਤੀ ਵਾਲੇ, ਤਿੰਨ ਪੱਤੀ ਵਾਲੇ ਘਾਹ ਲਈ ਜਾਣੇ ਜਾਂਦੇ ਹਨ, ਮੱਧ ਯੁੱਗ ਦੇ ਯੂਰਪ ਦੇ ਡਰਯੂਡਸ ਦੇ ਲੋਕਾਂ ਦਾ ਇਕ ਅੰਧਵਿਸ਼ਵਾਸ, ਜਿਸ ਦੇ ਤਹਿਤ ਉਹ ਮੰਨਦੇ ਸਨ ਕਿ ਇਹ ਪੌਦਾ ਉਨ੍ਹਾਂ ਲੋਕਾਂ ਨੂੰ ਵਿਸ਼ੇਸ਼ ਸ਼ਕਤੀ ਪ੍ਰਦਾਨ ਕਰਦਾ ਹੈ ਜੋ ਇਸ ਨੂੰ ਅਣ-ਦਿਸਦੀਆਂ ਚੁੜੇਲਾਂ ਅਤੇ ਬੁਰੀਆਂ ਆਤਮਾਵਾਂ ਨੂੰ ਦੇਖਣ ਲਈ ਪਾਉਂਦੇ ਹਨ।
ਹੋਰ ਲੋਕ ਖਰਗੋਸ਼ ਦਾ ਪੈਰ ਰੱਖਣ ’ਚ ਵਿਸ਼ਵਾਸ ਰੱਖਦੇ ਹਨ। ਫਿਰ ਵੀ ਹੋਰ ਲੋਕ ਲੱਕੜੀ ’ਤੇ ਦਸਤਕ ਦੇਣ ਦੀ ਗੱਲ ਕਰਦੇ ਹਨ, ਇਕ ਅਜਿਹੀ ਪ੍ਰਥਾ ਜੋ ਇਸ ਵਿਸ਼ਵਾਸ ਨਾਲ ਵਿਕਸਤ ਹੋਈ ਹੈ ਕਿ ਰੌਲਾ ਬੁਰੀਆਂ ਆਤਮਾਵਾਂ ਨੂੰ ਤੁਹਾਡੀ ਚੰਗੀ ਕਿਸਮਤ ਲਿਖਣ ਤੋਂ ਰੋਕ ਸਕਦਾ ਹੈ।
ਰਾਬਰਟ ਕੋਲੀਅਰ ਨਿਰਦੇਸ਼ ਦਿੰਦੇ ਹਨ ਕਿ ਸਾਡੇ ਸਾਰਿਆਂ ਕੋਲ ਚੰਗੀ ਤੇ ਬੁਰੀ ਕਿਸਮਤ ਹੁੰਦੀ ਹੈ ਪਰ ਜੋ ਬੁਰੀ ਕਿਸਮਤ ਦਰਮਿਆਨ ਵੀ ਡਟਿਆ ਰਹਿੰਦਾ ਹੈ ਉਹੀ ਅੱਗੇ ਵਧਦਾ ਹੈ। ਦੂਜੇ ਸ਼ਬਦਾਂ ’ਚ ਕਿਸਮਤ ਅਸਲ ’ਚ ਉਨ੍ਹਾਂ ਲੋਕਾਂ ਦਾ ਸਾਥ ਦਿੰਦੀ ਹੈ ਜੋ ਦ੍ਰਿੜ੍ਹ ਨਿਸ਼ਚੈ ਵਾਲੇ ਹੁੰਦੇ ਹਨ ਅਤੇ ਸਖਤ ਮਿਹਨਤ ਕਰਦੇ ਹਨ।
ਗੋਲਫਰ ਅਰਨੋਲਡ ਪਾਮਰ ਨੇ ਕਿਹਾ, ‘‘ਮੈਂ ਜਿੰਨਾ ਜ਼ਿਆਦਾ ਅਭਿਆਸ ਕਰਦਾ ਹਾਂ, ਮੈਂ ਓਨਾ ਹੀ ਵੱਧ ਕਿਸਮਤ ਵਾਲਾ ਹੁੰਦਾ ਹਾਂ।’’ ਇਸ ਲਈ ਮੇਰੇ ਪਿਆਰੇ ਦੋਸਤੋ, ਆਪਣੀ ਕਿਸਮਤ ਬਦਲਣ ਲਈ ਆਪਣੇ ਨਜ਼ਰੀਏ ਨੂੰ ਨਿਰਾਸ਼ਾਵਾਦ ਤੋਂ ਆਸ਼ਾਵਾਦ ’ਚ ਬਦਲੋ, ਫਿਰ ਹੀ ਕੁਝ ਚੰਗਾ ਹੋਣ ਵਾਲਾ ਹੈ।
ਸਖਤ ਮਿਹਨਤ ਕਰੋ ਅਤੇ ਤਿਆਰ ਰਹੋ। ਜਦ ਅਗਲਾ ਮੌਕਾ ਆਵੇਗਾ, ਤਾਂ ਤੁਸੀਂ ਹੀ ਉਸ ਵੱਲ ਦੋਵਾਂ ਹੱਥਾਂ ਨਾਲ ਅੱਗੇ ਵਧੋਗੇ ਅਤੇ ਕੁਝ ਕਰ ਦਿਖਾਓਗੇ। ਇਹ ਤੁਹਾਡਾ ਅਗਲਾ ਭਾਗਾਂ ਵਾਲਾ ਮੌਕਾ ਹੋ ਸਕਦਾ ਹੈ...!
ਰਾਬਰਟ ਕਲੀਮੈਂਟਸ
ਆਰਥਿਕ ਮੁੱਦਿਆਂ ’ਤੇ ਨਵੇਂ ਦ੍ਰਿਸ਼ਟੀਕੋਣ ਦੀ ਲੋੜ
NEXT STORY