Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, APR 21, 2026

    12:17:29 PM

  • power outage in punjab for 5 days

    ਪੰਜਾਬ 'ਚ 5 ਦਿਨ ਬੰਦ ਬਿਜਲੀ! ਲੁਧਿਆਣਾ, ਜਲੰਧਰ ਤੇ...

  • canada change pr rules

    ਕੈਨੇਡਾ ਬਦਲਣ ਜਾ ਰਿਹੈ PR ਦੇ ਨਿਯਮ ! ਵੱਡੇ ਪੱਧਰ...

  • punjab mother son

    ਪੰਜਾਬ: ਨਸ਼ੇ ਦੀ ਤੋੜ 'ਚ ਹੈਵਾਨ ਬਣੇ ਪੁੱਤ ਵੱਲੋਂ...

  • heat wave rages in punjab

    ਪੰਜਾਬ 'ਚ Heat Wave ਦਾ ਕਹਿਰ, 8 ਜ਼ਿਲ੍ਹਿਆਂ ‘ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸੱਭਿਆਚਾਰਕ ਵਿਭਿੰਨਤਾ ਲਈ ਮੰਜ਼ਿਲ, ਆਂਧਰ ਪ੍ਰਦੇਸ਼

BLOG News Punjabi(ਬਲਾਗ)

ਸੱਭਿਆਚਾਰਕ ਵਿਭਿੰਨਤਾ ਲਈ ਮੰਜ਼ਿਲ, ਆਂਧਰ ਪ੍ਰਦੇਸ਼

  • Updated: 31 Oct, 2019 01:55 AM
Blog
destination for cultural diversity  andhra pradesh
  • Share
    • Facebook
    • Tumblr
    • Linkedin
    • Twitter
  • Comment

ਡਾ. ਰੈੱਡੀ ਤਿਰੂਪਤੀ ਰਾਓ

ਭਾਰਤ ਵਿਭਿੰਨ ਸੱਭਿਆਚਾਰਾਂ ਦੀ ਧਰਤੀ ਹੈ, ਜਿਥੇ ਵੱਖ-ਵੱਖ ਸੱਭਿਆਚਾਰਾਂ, ਭਾਸ਼ਾਵਾਂ, ਜਾਤਾਂ ਅਤੇ ਧਰਮਾਂ ਦੇ ਲੋਕ ਮਿਲ ਕੇ ਰਹਿੰਦੇ ਹਨ। ਵੱਖ-ਵੱਖ ਧਰਮਾਂ ਅਤੇ ਨਸਲੀ ਗਰੁੱਪਾਂ ਅਤੇ ਫਿਰਕਿਆਂ ਦੇ ਲੋਕ ਇਕਸੁਰਤਾ ਨਾਲ ਰਹਿੰਦੇ ਹਨ। ਅਨੇਕਤਾ ’ਚ ਏਕਤਾ ਇਸ ਦੇਸ਼ ਦੀ ਤਾਕਤ ਹੈ। ਭਾਰਤ ਇਕ ਧਰਮ-ਨਿਰਪੱਖ ਦੇਸ਼ ਹੈ, ਜਿਸ ਦਾ ਭਾਵ ਹੈ ਕਿ ਸਭ ਧਰਮਾਂ ਨਾਲ ਇਕੋ ਜਿਹਾ ਵਤੀਰਾ ਕਰਨਾ। ਦੁਨੀਆ ਦੇ ਦੇਸ਼ਾਂ ’ਚ ਭਾਰਤ ਵਰਗਾ ਕੋਈ ਦੇਸ਼ ਨਹੀਂ ਹੈ, ਜੋ ਵਿਭਿੰਨਤਾਵਾਂ ਨਾਲ ਭਰਪੂਰ ਬਹੁ-ਭਾਸ਼ੀ ਅਤੇ ਬਹੁ-ਸੱਭਿਆਚਾਰਕ ਪਰ ਫਿਰ ਵੀ ਇਹ ਸਾਂਝੀਆਂ ਰਵਾਇਤਾਂ, ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਨਾਲ ਜੁੜਿਆ ਹੋਇਆ ਹੈ। ਅਜਿਹੇ ਬੰਧਨ ਨੂੰ ਵੱਖ-ਵੱਖ ਧਰਮਾਂ ਅਤੇ ਜੀਵਨ ਢੰਗਾਂ ਦੇ ਲੋਕਾਂ ਦਰਮਿਆਨ ਵੱਧ ਅਤੇ ਨਿਰੰਤਰ ਵਿਚਾਰ-ਚਰਚਾ ਰਾਹੀਂ ਮਜ਼ਬੂਤ ਕੀਤੇ ਜਾਣ ਦੀ ਲੋੜ ਹੈ। ਸਾਨੂੰ ਲੋਕਾਂ ਵਿਚ ਖਾਸ ਤੌਰ ’ਤੇ ਨੌਜਵਾਨ ਪੀੜ੍ਹੀ ਵਿਚ ਰਾਸ਼ਟਰਵਾਦ, ਦੇਸ਼ਭਗਤੀ, ਸੱਭਿਆਚਾਰਕ ਇਕਜੁੱਟਤਾ ਦੀ ਭਾਵਨਾ ਨੂੰ ਮੁੜ ਤੋਂ ਭਰਨ ਦੀ ਲੋੜ ਹੈ। ਇਸ ਦਿਸ਼ਾ ਵਿਚ ਭਾਰਤ ਸਰਕਾਰ ਦੀ ਇੱਛਾ ਹੈ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕੀਤਾ ਜਾਵੇ। ਦੇਸ਼ ਦੀਆਂ ਰਵਾਇਤਾਂ ਅਤੇ ਸੱਭਿਆਚਾਰ ਨੂੰ ਭਰਪੂਰ ਬਣਾਉਣ ਲਈ ਕੇਂਦਰ ਸਰਕਾਰ ਨੇ ਵੱਕਾਰੀ ਪ੍ਰੋਗਰਾਮ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੀ ਸ਼ੁਰੂਆਤ ਕੀਤੀ।

ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਦਾਰ ਵੱਲਭ ਭਾਈ ਪਟੇਲ ਦੀ 140ਵੀਂ ਜਨਮ ਵਰ੍ਹੇਗੰਢ ਮਨਾਉਣ ਲਈ 31 ਅਕਤੂਬਰ 2015 ਨੂੰ ਰਾਸ਼ਟਰੀ ਏਕਤਾ ਦਿਵਸ ’ਤੇ ‘ਏਕ ਭਾਰਤ ਸ੍ਰੇਸ਼ਠ ਭਾਰਤ’ ਬਾਰੇ ਐਲਾਨ ਕੀਤਾ। ਕੇਂਦਰ ਸਰਕਾਰ ਦੀ ਪਹਿਲਕਦਮੀ ਦੂਰਦਰਸ਼ੀ ਸਿਆਸਤਦਾਨ ਸਰਦਾਰ ਪਟੇਲ ਦੀ ਯਾਦਗਾਰ ਨੂੰ ਮਨਾਉਣ ਲਈ ਸੀ। ਨਤੀਜੇ ਵਜੋਂ ਅਗਲੇ ਸਾਲ 31 ਅਕਤੂਬਰ ਨੂੰ ‘ਏਕ ਭਾਰਤ ਸ੍ਰੇਸ਼ਠ ਭਾਰਤ’ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੀ ਗਈ। ਇਸ ਪ੍ਰੋਗਰਾਮ ਦਾ ਉਦੇਸ਼ ਅਤੇ ਸਿਧਾਂਤ ਦੇਸ਼ ਭਰ ਦੇ ਲੋਕਾਂ ਵਿਚ ਏਕਤਾ ਨੂੰ ਮਜ਼ਬੂਤ ਕਰਨਾ ਹੈ। ਇਹ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਰਹਿ ਰਹੇ ਲੋਕਾਂ ਵਿਚ ਆਪਸੀ ਵਿਚਾਰ-ਚਰਚਾ ਵਧਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਪਹਿਲ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂੁਬਿਆਂ ਦੇ ਲੋਕਾਂ ’ਚ ਸੱਭਿਆਚਾਰਕ ਇਕਜੁੱਟਤਾ ਨੂੰ ਮਜ਼ਬੂਤ ਕਰੇਗੀ। ਪ੍ਰੋਗਰਾਮ ਅਨੁਸਾਰ ਹਰ ਸੂਬੇ ਨੂੰ ਆਪਸੀ ਸੱਭਿਆਚਾਰਕ ਸੂਝ-ਬੂਝ ਵਧਾਉਣ ਲਈ ਇਕ ਹੋਰ ਸੂਬੇ ਨਾਲ ਜੋੜਿਆ ਜਾਵੇਗਾ। ਜੋੜਾ ਬਣੇ ਸੂਬੇ/ਕੇਂਦਰ ਸ਼ਾਸਿਤ ਸੂਬੇ ‘ਏਕ ਭਾਰਤ ਸ੍ਰੇਸ਼ਠ ਭਾਰਤ’ ਅਧੀਨ ਸਾਂਝੀਆਂ ਸਰਗਰਮੀਆਂ ਕਰਨ ਲਈ ਇਕ-ਦੂਜੇ ਨਾਲ ਸਹਿਮਤੀ ਪੱਤਰ ਉੱਤੇ ਦਸਤਖਤ ਕਰਨਗੇ। ਇਸ ਪ੍ਰੋਗਰਾਮ ਰਾਹੀਂ ਜੋੜਾ ਬਣੇ ਸੂਬੇ ਵੱਖ-ਵੱਖ ਖੇਤਰਾਂ, ਜਿਵੇਂ ਕਿ ਸੰਗੀਤ, ਨ੍ਰਿਤ, ਨਾਟਕ, ਭਾਸ਼ਾ, ਸਾਹਿਤ, ਇਤਿਹਾਸ, ਵਿਰਸਾ, ਯਾਤਰਾ ਅਤੇ ਸੈਰ-ਸਪਾਟਾ, ਲੋਕ ਕਲਾ, ਫਾਈਨ ਆਰਟਸ, ਖੁਰਾਕ ਮੇਲਿਆਂ, ਪੁਸਤਕ ਮੇਲਿਆਂ, ਬੀਚ ਮੇਲਿਆਂ ਰਾਹੀਂ ਸੱਭਿਆਚਾਰਕ ਵਟਾਂਦਰਾ ਪ੍ਰੋਗਰਾਮ ਸ਼ੁਰੂ ਕਰ ਸਕਦੇ ਹਨ। ਇਨ੍ਹਾਂ ਸਰਗਰਮੀਆਂ ਨਾਲ ਲੋਕਾਂ ਵਿਚ ਇਕ-ਦੂਜੇ ਪ੍ਰਤੀ ਗਿਆਨ ਅਤੇ ਸਮਝ-ਬੂਝ ਵਧੇਗੀ। ਉਹ ਭਾਸ਼ਾ, ਸੱਭਿਆਚਾਰ, ਰਵਾਇਤਾਂ ਆਦਿ ਵਿਚ ਆਪਣੀ ਮੁਹਾਰਤ ਅਤੇ ਯੋਗਤਾ ਵਧਾ ਸਕਦੇ ਹਨ।

ਆਂਧਰ ਪ੍ਰਦੇਸ਼ ਅਤੇ ਪੰਜਾਬ ਨੂੰ ਬਣਾਇਆ ਗਿਆ ਸੀ ਜੋੜੇ ਸੂਬੇ

ਆਂਧਰ ਪ੍ਰਦੇਸ਼ ਅਤੇ ਪੰਜਾਬ ਨੂੰ ਇਹ ਪ੍ਰੋਗਰਾਮ ਅਪਣਾਉਣ ਲਈ ਜੋੜੇ ਸੂਬੇ ਬਣਾਇਆ ਗਿਆ ਸੀ। ਭੂਗੋਲਿਕ, ਇਤਿਹਾਸਕ, ਸਮਾਜਿਕ, ਸੱਭਿਆਚਾਰਕ ਤੌਰ ’ਤੇ ਇਹ ਦੋਵੇਂ ਸੂਬੇ ਬਿਲਕੁਲ ਵੱਖਰੇ ਹਨ। ਹਰ ਸੂਬੇ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਹਨ, ਪੰਜਾਬ ਖੇਤੀਬਾੜੀ ਅਤੇ ਉਦਯੋਗਿਕ ਪੱਖੋਂ ਵਿਕਸਿਤ ਹੈ। ਪੰਜਾਬ ਦੀ ਬਹੁਤ ਸਾਰੀ ਗ੍ਰਾਮੀਣ ਅਾਬਾਦੀ ਖੇਤੀਬਾੜੀ ਖੇਤਰ ਵਿਚ ਲੱਗੀ ਹੋਈ ਹੈ ਅਤੇ ਉਹ ਰਾਸ਼ਟਰੀ ਵਿਕਾਸ ਵਿਚ ਭਾਰੀ ਹਿੱਸਾ ਪਾਉਂਦਾ ਹੈ। ਪੰਜਾਬ ਭਾਰਤ ਦੇ ਕਣਕ, ਚੌਲ, ਮੱਕੀ, ਬਾਜਰਾ ਅਤੇ ਗੰਨੇ ਜਿਹੇ ਅਨਾਜ ਦਾ ਵੱਡਾ ਹਿੱਸਾ ਪੈਦਾ ਕਰਦਾ ਹੈ। ਹਰੀ ਕ੍ਰਾਂਤੀ ਨੇ ਖੇਤੀਬਾੜੀ ਅਤੇ ਉਦਯੋਗਿਕ ਖੇਤਰ ਵਿਚ ਭਾਰੀ ਵਿਕਾਸ ਕੀਤਾ। ਇਤਿਹਾਸਿਕ, ਸੱਭਿਆਚਾਰਕ ਅਤੇ ਧਾਰਮਿਕ ਤੌਰ ’ਤੇ ਪੰਜਾਬ ਦੀ ਆਪਣੀ ਅਹਿਮੀਅਤ ਹੈ, ਮੇਲੇ ਅਤੇ ਤਿਉਹਾਰ, ਸੰਗੀਤ, ਨ੍ਰਿਤ, ਭਾਸ਼ਾ, ਖਾਣ-ਪੀਣ ਦੀਆਂ ਆਦਤਾਂ, ਲੋਕ ਕਲਾ ਇਸ ਸੂਬੇ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਚਮਕਾਉਂਦੇ ਹਨ। ਆਂਧਰ ਪ੍ਰਦੇਸ਼ ਦੇ ਲੋਕ ਵੀ ਪੰਜਾਬ ਦੀ ਸਫਲਤਾ ਦੀ ਕਹਾਣੀ ਤੋਂ ਪ੍ਰੇਰਣਾ ਹਾਸਲ ਕਰਦੇ ਹਨ।

ਆਂਧਰ ਪ੍ਰਦੇਸ਼ ਦੱਖਣੀ ਭਾਰਤ ਵਿਚ ਤੇਜ਼ੀ ਨਾਲ ਵਿਕਸਿਤ ਹੋ ਰਹੇ ਸੂਬਿਆਂ ’ਚੋਂ ਇਕ ਹੈ। ਭੂਗੋਲਿਕ ਤੌਰ ’ਤੇ ਇਹ ਸੂਬਾ ਦੱਖਣ-ਪੂਰਬੀ ਹਿੱਸੇ ’ਚ ਸਥਿਤ ਹੈ। ਇਸ ਸੂਬੇ ਦਾ 974 ਕਿਲੋਮੀਟਰ ਇਲਾਕਾ ਸਮੁੰਦਰ ਦੇ ਕੰਢੇ ਨਾਲ ਲੱਗਦਾ ਹੈ। ਇਹ ਭਾਰਤ ਵਿਚ ਗੁਜਰਾਤ ਤੋਂ ਬਾਅਦ ਦੂਸਰਾ ਸਭ ਤੋਂ ਵੱਡਾ ਸਮੁੰਦਰੀ ਕੰਢੇ ਵਾਲਾ ਸੂਬਾ ਹੈ। ਆਰਥਿਕ ਪੱਖੋਂ ਸੈਰ-ਸਪਾਟਾ ਇਸ ਸੂਬੇ ਲਈ ਕਾਫੀ ਲਾਹੇਵੰਦ ਰਹਿੰਦਾ ਹੈ। ਇਸ ਸੂਬੇ ਵਿਚ ਦੋ ਪ੍ਰਮੁੱਖ ਖੇਤਰ ਤੱਟੀ ਆਂਧਰ ਪ੍ਰਦੇਸ਼ ਅਤੇ ਰਾਇਲਸੀਮਾ ਸ਼ਾਮਲ ਹਨ। ਸੂਬੇ ਦੀ ਭੂਗੋਲਿਕ ਵਿਸ਼ੇਸ਼ਤਾ ਇਹ ਹੈ ਕਿ ਇਹ ਬੰਗਾਲ ਦੀ ਖਾੜੀ, ਪੂਰਬੀ ਘਾਟ ਅਤੇ ਨੱਲਾਮਾਲਾ ਜੰਗਲਾਂ ਨਾਲ ਘਿਰਿਆ ਹੋਇਆ ਹੈ। ਦਰਿਆ ਗੋਦਾਵਰੀ, ਕ੍ਰਿਸ਼ਨਾ, ਵਾਮਸੁਧਾਰਾ, ਨਾਗਾਵਲੀ ਅਤੇ ਪੈਨਾ ਇਸ ਦੇ ਪਾਣੀ ਦੇ ਅਮੀਰ ਸੋਮੇ ਹਨ, ਜੋ ਖੇਤੀਬਾੜੀ ਅਤੇ ਉਦਯੋਗਿਕ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ। ਕ੍ਰਿਸ਼ਨਾ, ਗੋਦਾਵਰੀ ਦਰਿਆ ਦੇ ਬੇਸਿਨ ਕਾਰਣ ਇਹ ਸੂੁਬਾ ਚੌਲ ਦੇ ਕੇਂਦਰ ਵਜੋਂ ਵਿਕਸਿਤ ਹੋਇਆ ਹੈ। ਇਸ ਸੂਬੇ ਦਾ ਉਦਯੋਗਿਕ ਵਿਕਾਸ ਵੀ ਕਾਫੀ ਜ਼ਿਆਦਾ ਹੈ। ਪ੍ਰਮੁੱਖ ਸ਼ਹਿਰ, ਜਿਵੇਂ ਕਿ ਵਿਸ਼ਾਖਾਪਟਨਮ, ਵਿਜੇਵਾੜਾ, ਤਿਰੂਪਤੀ, ਕਾਕੀਨਾਡਾ ਅਤੇ ਅਨੰਤਪੁਰਮ ਪ੍ਰਮੁੱਖ ਉਦਯੋਗਿਕ ਸ਼ਹਿਰਾਂ ਵਜੋਂ ਉੱਭਰੇ ਹਨ। ਆਂਧਰ ਪ੍ਰਦੇਸ਼ ਦਾ ਵਿਸ਼ਾਲ ਤੱਟੀ ਖੇਤਰ ਹੋਣ ਕਾਰਣ ਇਸ ’ਚ ਕਈ ਬੰਦਰਗਾਹਾਂ ਵਿਕਸਿਤ ਹੋ ਰਹੀਆਂ ਹਨ। ਹੁਣ ਇਹ ਸੂਬਾ ਵਿਸ਼ਾਖਾਪਟਨਮ ਬੰਦਰਗਾਹ, ਗੰਗਾਵਰਮ ਬੰਦਰਗਾਹ, ਕਾਕੀਨਾਡਾ ਬੰਦਰਗਾਹ ਅਤੇ ਕ੍ਰਿਸ਼ਨਾਪਟਮ ਬੰਦਰਗਾਹ ਤੋਂ ਲਾਭ ਉਠਾ ਰਿਹਾ ਹੈ। ਸਰਕਾਰ ਕਲਿੰਗਾਪਟਨਮ ਅਤੇ ਰਾਮਾਯਾਮ ਪਟਨਮ ਵਿਖੇ ਵੀ ਬੰਦਰਗਾਹਾਂ ਵਿਕਸਿਤ ਕਰਨ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਸਾਰੀਆਂ ਸਰਗਰਮੀਆਂ ਨਾਲ ਸੂਬੇ ਦਾ ਉਦਯੋਗਿਕ ਵਿਕਾਸ ਵਧੇਗਾ ਅਤੇ ਸੂਬੇ ਦੀ ਅਰਥ ਵਿਵਸਥਾ ਵਿਚ ਸੁਧਾਰ ਹੋਵੇਗਾ ਅਤੇ ਦੇਸ਼ ਦਾ ਵਿਕਾਸ ਹੋਵੇਗਾ।

ਵਿਸ਼ਾਖਾਪਟਨਮ ਪੂਰਬੀ ਕੰਢੇ ਉੱਤੇ ਇਕ ਪ੍ਰਮੁੱਖ ਸ਼ਹਿਰ ਹੈ, ਜੋ ਏਸ਼ੀਆ ਵਿਚ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹੈ। ਰਣਨੀਤਕ ਤੌਰ ’ਤੇ ਰੱਖਿਆ ਖੇਤਰ ਲਈ ਇਹ ਇਕ ਆਦਰਸ਼ ਟਿਕਾਣਾ ਹੈ। ਪੂਰਬੀ ਜਲ ਸੈਨਾ ਕਮਾਂਡ ਇਸ ਥਾਂ ਤੋਂ ਹੀ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਵਿਸ਼ਾਖਾਪਟਨਮ ਸਟੀਲ ਪਲਾਂਟ, ਵਿਸ਼ਾਖਾਪਟਨਮ ਬੰਦਰਗਾਹ, ਗੰਗਾਵਰਮ ਬੰਦਰਗਾਹ, ਐੱਚ. ਪੀ. ਸੀ. ਐੱਲ. ਕੋਰੋਮੰਡਲ ਖਾਦ ਜਨਤਕ ਖੇਤਰ ਦੇ ਇਥੋਂ ਦੇ ਕੁਝ ਅਦਾਰੇ ਹਨ। ਇਹ ਸ਼ਹਿਰ ਕੌਸਮੋਪੌਲੀਟਨ ਸ਼ਹਿਰ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ, ਜਿਥੇ ਸਾਰੇ ਸੂਬਿਆਂ ਤੋਂ ਆਏ ਲੋਕ ਅਤੇ ਸਾਰੇ ਧਰਮਾਂ ਦੇ ਲੋਕ ਸਦਭਾਵਨਾ ਨਾਲ ਰਹਿ ਰਹੇ ਹਨ। ਅਜਿਹੀ ਹੀ ਸੱਭਿਆਚਾਰਕ ਸਥਿਤੀ ਅਮਰਾਵਤੀ ਅਤੇ ਤਿਰੂਪਤੀ ਦੀ ਹੈ। ਵਿਸ਼ੇਸ਼ ਤੌਰ ’ਤੇ ਪੰਜਾਬੀ ਵਿਜ਼ਗ (ਵਿਸ਼ਾਖਾਪਟਨਮ) ਦੇ ਸੱਭਿਆਚਾਰ ਵਿਚ ਘੁਲ-ਮਿਲ ਗਏ ਹਨ। ਉਨ੍ਹਾਂ ਵਿਚੋਂ ਵਧੇਰੇ ਵਪਾਰ ਅਤੇ ਵਣਜ ਖੇਤਰਾਂ ਵਿਚ ਸਥਾਪਿਤ ਹੋਏ ਹਨ। ਕਈ ਦਹਾਕਿਆਂ ਤੋਂ ਉਹ ਇਸ ਬੰਦਰਗਾਹ ਸ਼ਹਿਰ ਵਿਚ ਖੁਸ਼ੀ ਭਰਿਆ ਜੀਵਨ ਬਿਤਾ ਰਹੇ ਹਨ।

ਵਿਸ਼ਾਖਾਪਟਨਮ ਦਾ ਗੁਰਦੁਆਰਾ ਸੈਲਾਨੀਆਂ ਲਈ ਪ੍ਰਸਿੱਧ

ਵਿਸ਼ਾਖਾਪਟਨਮ ਦਾ ਗੁਰਦੁਆਰਾ ਸੈਲਾਨੀਆਂ ਲਈ ਪ੍ਰਸਿੱਧ ਮੰਜ਼ਿਲਾਂ ’ਚੋਂ ਇਕ ਹੈ। ਹਰ ਸਾਲ ਗੁਰੂ ਨਾਨਕ ਜਯੰਤੀ ਉੱਤੇ ਇਥੇ ਤਿੰਨ ਦਿਨ ਤੱਕ ਉਤਸਵ ਮਨਾਇਆ ਜਾਂਦਾ ਹੈ। ਵਿਸ਼ਾਖਾਪਟਨਮ ਸ਼ਹਿਰ ਆਪਣੀ ਸੱਭਿਆਚਾਰਕ ਵਿਭਿੰਨਤਾ ਅਤੇ ਧਾਰਮਿਕ ਸਦਭਾਵਨਾ ਲਈ ਜਾਣਿਆ ਜਾਂਦਾ ਹੈ। ਸਿਮਾਚਲਮ ਮੰਦਿਰ, ਕਨਿਕਾ, ਮਹਾਲਕਸ਼ਮੀ ਮੰਦਿਰ ਅਤੇ ਹੋਰ ਕਈ ਸਥਾਨ ਕੈਲਾਸ਼ਗਿਰੀ, ਆਰਕੇ ਬੀਚ, ਡੌਲਫਿਨ ਨੋਜ਼, ਯਰਧਾ ਪਾਰਕ, ਕੰਬਾਲਾਕੋਂਡਾ ਈਕੋ ਟੂਰਿਜ਼ਮ ਪਾਰਕ ਅਤੇ ਕਈ ਚਰਚਾਂ, ਦਰਗਾਹਾਂ ਜਿਹੇ ਪ੍ਰਸਿੱਧ ਤੀਰਥ ਸਥਾਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਆਕਰਸ਼ਿਤ ਕਰ ਰਹੇ ਹਨ। ਕੁਦਰਤ ਪ੍ਰੇਮੀਆਂ ਲਈ ਅਰਾਕੂ ਇਕ ਸੁੰਦਰ ਮੰਜ਼ਿਲ ਹੈ। ਬੋਧੀ ਅਤੇ ਜੈਨ ਸੱਭਿਆਚਾਰ ਲਈ ਵਿਜ਼ਗ ਇਕ ਉੱਘਾ ਸਥਾਨ ਹੈ। ਵਿਜ਼ਗ ਦੇ ਆਲੇ-ਦੁਆਲੇ ਦੇ ਬੋਧੀ ਟਿਕਾਣੇ ਘਰੇਲੂ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ। ਤੋਤਲਾਕੋਂਡਾ, ਬਾਵੀਕੋਂਡਾ, ਬੋਜੱਨਾਕੋਂਡਾ ਅਤੇ ਪਾਵੁਰਾਲਾਕੋਂਡਾ ਨੂੰ ਯੂਨੈਸਕੋ ਵੱਲੋਂ ਵਿਰਾਸਤੀ ਟਿਕਾਣੇ ਐਲਾਨਿਆ ਜਾ ਚੁੱਕਾ ਹੈ।

ਆਂਧਰ ਪ੍ਰਦੇਸ਼ ਸੂਬਾ ਆਪਣੇ ਵਿਭਿੰਨ ਸੱਭਿਆਚਾਰਾਂ ਕਰਕੇ ਜਾਣਿਆ ਜਾਂਦਾ ਹੈ। ਬ੍ਰਿਟਿਸ਼ ਸ਼ਾਸਨ ਤੋਂ ਪਹਿਲਾਂ ਇਸ ਖੇਤਰ ਉੱਤੇ ਵੱਖ-ਵੱਖ ਘਰਾਣਿਆਂ ਅਤੇ ਰਾਜਿਆਂ ਨੇ ਰਾਜ ਕੀਤਾ। ਇਸ ਤਰ੍ਹਾਂ ਦੇ ਵਿਭਿੰਨ ਰੂਪਾਂ ਕਾਰਣ ਇਥੇ ਵੱਖ-ਵੱਖ ਸੱਭਿਆਚਾਰ ਅਤੇ ਰਵਾਇਤਾਂ ਵਿਕਸਿਤ ਹੋਈਆਂ। ਇਸ ਖੇਤਰ ਉੱਤੇ ਰਾਜ ਕਰਨ ਵਾਲੇ ਪ੍ਰਮੁੱਖ ਸ਼ਾਸਕਾਂ ਵਿਚ ਪੱਲਵ, ਚਾਲੂਕਿਆ, ਇਕਸ਼ਾਵਕੁਸ, ਕਾਕੀਤਿਆਸ, ਵਿਜੈਨਗਰ, ਕਲਿੰਗ ਅਤੇ ਮੁਗਲ ਸ਼ਾਮਲ ਸਨ। ਆਂਧਰ ਪ੍ਰਦੇਸ਼ ਦੇ ਸੱਭਿਆਚਾਰ ਉੱਤੇ ਕਈ ਵਿਦੇਸ਼ੀ ਤਾਕਤਾਂ ਨੇ ਆਪਣਾ ਪ੍ਰਭਾਵ ਪਾਇਆ। ਆਂਧਰ ਪ੍ਰਦੇਸ਼ ਦੇ ਲੋਕ ਰਾਸ਼ਟਰੀ ਵਿਕਾਸ, ਰਾਸ਼ਟਰੀ ਏਕਤਾ ਅਤੇ ਅਖੰਡਤਾ ਵਿਚ ਵੱਡਾ ਹਿੱਸਾ ਪਾ ਰਹੇ ਹਨ।

ਆਂਧਰ ਪ੍ਰਦੇਸ਼ ਦੇਸ਼ ’ਚ ਪ੍ਰੇਮ ਦਾ ਪ੍ਰਤੀਕ

ਆਂਧਰ ਪ੍ਰਦੇਸ਼ ਦੀ ਭਾਸ਼ਾ, ਸਾਹਿਤ ਕਲਾ, ਖਾਣ-ਪੀਣ ਦੀਆਂ ਆਦਤਾਂ, ਰਵਾਇਤਾਂ ਆਦਿ ਉਥੋਂ ਦੇ ਸੱਭਿਆਚਾਰ ਦੀ ਤਾਕਤ ਨੂੰ ਦਰਸਾਉਂਦੇ ਹਨ। ਆਂਧਰ ਦੇ ਸੱਭਿਆਚਾਰ ਉੱਤੇ ਮੁੱਖ ਤੌਰ ’ਤੇ ਦ੍ਰਾਵਿੜਾਂ ਦਾ ਅਸਰ ਹੈ। ਇਹ ਦੇਸ਼ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕਰੇਗਾ। ਰਾਜ ਦੀ ਸਰਕਾਰੀ ਭਾਸ਼ਾ ਤੇਲਗੂ ਹੈ, ਜੋ ਦ੍ਰਾਵਿੜ ਫੈਮਿਲੀ ਦੀ ਭਾਸ਼ਾ ਹੈ। ਸੀ. ਪੀ. ਬ੍ਰਾਊਨ ਨੇ ਇਸ ਨੂੰ ‘ਪੂਰਬ ਦੀ ਇਟਾਲੀਅਨ’ ਕਰਾਰ ਦਿੱਤਾ ਹੈ। ਇਸ ਉੱਤੇ ਸੰਸਕ੍ਰਿਤ ਦਾ ਚੰਗਾ ਅਸਰ ਹੈ। ਤੇਲਗੂ ਕਵੀਆਂ, ਲੇਖਕਾਂ, ਪੱਤਰਕਾਰਾਂ, ਕਲਾਕਾਰਾਂ, ਸ਼ਖਸੀਅਤਾਂ ਨੇ ਰਾਸ਼ਟਰ ਲਈ ਨਾਮਣਾ ਖੱਟਿਆ ਹੈ। ਕੁੱਚੀਪੁੜੀ ਕਲਾਸੀਕਲ ਨ੍ਰਿਤ ਦੇਸ਼ ਵਿਚ ਇਕ ਅਨੋਖਾ ਨ੍ਰਿਤ ਹੈ। ਆਂਧਰ ਨਾਟਯਮ, ਪੈਰਨੀ ਤਾਂਡਵਮ, ਤੱਪੇਟਾ ਗੁੱਲੂ, ਬੁੱਰਾ ਕਾਢਾ, ਹਰੀਕਾਢਾ, ਜੰਮੂਕੁਲਾ ਕਾਢਾ, ਦੀਮਸਾ ਨਾਚ ਇਸ ਖੇਤਰ ਦੇ ਕੁਝ ਉੱਘੇ ਲੋਕ ਨਾਚ ਹਨ। ਕਈ ਕਰਨਾਟਕ ਸੰਗੀਤਕਾਰ ਵੀ ਆਂਧਰ ਦੇ ਹੀ ਹਨ। ਮਨੋਰੰਜਨ ਤੋਂ ਇਲਾਵਾ, ਤੇਲਗੂ ਫਿਲਮ ਉਦਯੋਗ ਅਤੇ ਥੀਏਟਰ ਵੀ ਭਾਰਤੀ ਸੱਭਿਆਚਾਰ ਤੋਂ ਇਲਾਵਾ ਲੋਕਾਂ ਵਿਚ ਏਕਤਾ ਨੂੰ ਉਤਸ਼ਾਹਿਤ ਕਰ ਰਹੇ ਹਨ ਅਤੇ ਰਾਸ਼ਟਰੀ ਅਖੰਡਤਾ ਵਿਚ ਅਹਿਮ ਹਿੱਸਾ ਪਾ ਰਹੇ ਹਨ। ਪ੍ਰਮੁੱਖ ਤਿਉਹਾਰ, ਜਿਵੇਂ ਵਿਸ਼ਾਖਾ ਉਤਸਵ, ਭੀਮਲੀ ਉਤਸਵ, ਰਾਇਲਸੀਮਾ ਫੂਡ ਐਂਡ ਡਾਂਸ ਫੈਸਟੀਵਲ, ਇਸ ਖੇਤਰ ਦੇ ਪ੍ਰਮੁੱਖ ਫੈਸਟੀਵਲ (ਉਤਸਵ) ਹਨ। ਕਡੱਪਾ ਅਮੀਰ ਪੀਰ ਦਰਗਾਹ, ਨੈਲੋਰ ਬਾਰਾ ਸ਼ਹੀਦ ਦਰਗਾਹ ਇਥੋਂ ਦੀ ਸੱਭਿਆਚਾਰਕ ਵਿਭਿੰਨਤਾ, ਧਾਰਮਿਕ ਸਦਭਾਵਨਾ ਦੀਆਂ ਉਦਾਹਰਣਾਂ ਹਨ। ਇਕ ਸਾਲਾਨਾ ਤਿੰਨ ਦਿਨਾ ਉਰਸ (ਰੋਟੀਓਂ ਕੀ ਈਦ ਜਾਂ ਰੋਟੇਲਾ ਪਾਂਡੂਗਾ) ਨੈਲੋਰ ਵਿਚ ਮੁਹੱਰਮ ਦੇ ਮਹੀਨੇ ’ਚ ਮਨਾਇਆ ਜਾਂਦਾ ਹੈ। ਇਸ ਤਰ੍ਹਾਂ ਆਂਧਰ ਪ੍ਰਦੇਸ਼ ਦੇਸ਼ ਵਿਚ ਪ੍ਰੇਮ ਦਾ ਪ੍ਰਤੀਕ ਅਤੇ ਅਨੇਕਤਾ ’ਚ ਏਕਤਾ ਦੀ ਧਰਤੀ ਬਣ ਗਿਆ ਹੈ।

  • ਸੱਭਿਆਚਾਰਕ
  • ਵਿਭਿੰਨਤਾ
  • Andhra Pradesh

ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਫੀਸ ਦਾ ਬੇਲੋੜਾ ਰੇੜਕਾ

NEXT STORY

Stories You May Like

  • girl falls from 5th floor of city center  dies
    ਸਿਟੀ ਸੈਂਟਰ ਦੀ 5ਵੀਂ ਮੰਜ਼ਿਲ ਤੋਂ ਡਿਗੀ ਕੁੜੀ, ਮੌਤ
  • attempted robbery of student in broad daylight
    ਦਿਨ-ਦਿਹਾੜੇ ਵਿਦਿਆਰਥਣ ਨਾਲ ਲੁੱਟ ਦੀ ਕੋਸ਼ਿਸ਼, ਲੁਟੇਰਿਆਂ ਨੇ ਦੂਜੀ ਮੰਜ਼ਿਲ ਤੋਂ ਮਾਰ ’ਤੀ ਛਾਲ
  • playing third floor child falls
    ਬੈਂਗਲੁਰੂ 'ਚ ਦਿਲ ਕੰਬਾਊ ਹਾਦਸਾ: ਖੇਡਦੇ-ਖੇਡਦੇ ਤੀਜੀ ਮੰਜ਼ਿਲ ਤੋਂ ਡਿੱਗੀ ਡੇਢ ਸਾਲਾ ਬੱਚੀ, ਮਾਂ ਹੋਈ ਬੇਹੋਸ਼
  • 23rd sydney baisakhi festival
    23ਵੇਂ ਸਿਡਨੀ ਵਿਸਾਖੀ ਮੇਲੇ ਤੇ ਹਜ਼ਾਰਾਂ ਦਾ ਇਕੱਠ; ਭੰਗੜੇ, ਗਿੱਧੇ ਅਤੇ ਸੱਭਿਆਚਾਰਕ ਰੰਗਾਂ ਨਾਲ ਰੌਣਕਾਂ ਚੜ੍ਹੀਆਂ
  • nari vandana law
    ਨਾਰੀ ਵੰਦਨ ਕਾਨੂੰਨ : ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਜਮਹੂਰੀ ਇੱਛਾਵਾਂ ਦਾ ਬੇਮਿਸਾਲ ਸੰਗਮ
  • old age  huge funds will be available for treatment  scheme
    ਬੁਢਾਪੇ ਦੀ ਵੱਡੀ ਚਿੰਤਾ ਹੋਈ ਖ਼ਤਮ! ਹੁਣ ਇਲਾਜ ਲਈ ਮਿਲੇਗਾ ਮੋਟਾ ਫੰਡ, ਜਾਣੋ ਕੀ ਹੈ ਸਕੀਮ
  • nclat adjourns hearing on vedanta  s plea against adani  s bid for jal
    NCLAT ਨੇ JAL ਲਈ ਅਡਾਣੀ ਦੀ ਬੋਲੀ ਚੋਣ ਖਿਲਾਫ ਵੇਦਾਂਤਾ ਦੀ ਪਟੀਸ਼ਨ ’ਤੇ ਸੁਣਵਾਈ ਕੀਤੀ ਮੁਲਤਵੀ
  • 15 banks get approval for import of gold and silver
    ਸੋਨੇ-ਚਾਂਦੀ ਦੀ ਦਰਾਮਦ ਲਈ 15 ਬੈਂਕਾਂ ਨੂੰ ਮਿਲੀ ਮਨਜ਼ੂਰੀ, ਕੇਂਦਰ ਸਰਕਾਰ ਨੇ ਜਾਰੀ ਕੀਤੀ ਸੂਚੀ
  • power outage in punjab for 5 days
    ਪੰਜਾਬ 'ਚ 5 ਦਿਨ ਬੰਦ ਬਿਜਲੀ! ਲੁਧਿਆਣਾ, ਜਲੰਧਰ ਤੇ ਮੋਹਾਲੀ ਸਮੇਤ ਕਈ ਸ਼ਹਿਰ...
  • heat wave rages in punjab
    ਪੰਜਾਬ 'ਚ Heat Wave ਦਾ ਕਹਿਰ, 8 ਜ਼ਿਲ੍ਹਿਆਂ ‘ਚ ਪਾਰਾ 35 ਤੋਂ ਪਾਰ, 4 ਦਿਨਾਂ...
  • famous punjabi singer comes forward to help nooran sisters   father
    ਨੂਰਾਂ ਸਿਸਟਰਜ਼ ਦੇ ਪਿਤਾ ਦੀ ਮਦਦ ਲਈ ਅੱਗੇ ਆਇਆ ਮਸ਼ਹੂਰ ਪੰਜਾਬੀ ਸਿੰਗਰ ! ਹੋਰ...
  • why didn t sultana nooran reach her sick father
    ਕਿਉਂ ਬਿਮਾਰ ਪਿਤਾ ਕੋਲ ਨਹੀਂ ਪਹੁੰਚੀ ਸੁਲਤਾਨਾ ਨੂਰਾਂ ? ਗਾਇਕਾ ਨੇ ਖੁਦ ਦੱਸੀ...
  • jalandhar corporation is collecting cash even from street vendors with qr code
    ਜਲੰਧਰ ਨਿਗਮ ’ਚ 'QR Code' ਵਾਲੀਆਂ ਰੇਹੜੀਆਂ ਤੋਂ ਵੀ ਹੋ ਰਹੀ ਨਕਦ ਵਸੂਲੀ,...
  • becoming a father is not just a responsibility
    ਪਿਤਾ ਬਣਨਾ ਸਿਰਫ਼ ਜ਼ਿੰਮੇਵਾਰੀ ਨਹੀਂ, ਸਰੀਰ ਤੇ ਦਿਮਾਗ ਦਾ ਵੀ ਵੱਡਾ ਬਦਲਾਅ
  • rubalpreet memorial lecture organized at nit jalandhar
    NIT ਜਲੰਧਰ 'ਚ ਰੁਬਲਪ੍ਰੀਤ ਮੈਮੋਰਿਯਲ ਲੈਕਚਰ ਦਾ ਆਯੋਜਨ
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
Trending
Ek Nazar
fish and tobacco shops closed in amritsar city

ਹੋਲੀ ਸਿਟੀ (ਅੰਮ੍ਰਿਤਸਰ) 'ਚ ਮੱਛੀ ਤੇ ਤੰਬਾਕੂ ਦੀਆਂ ਦੁਕਾਨਾਂ ਬੰਦ

senior congress leader passes away

ਸੀਨੀਅਰ ਕਾਂਗਰਸੀ ਆਗੂ ਦਾ ਹੋਇਆ ਦਿਹਾਂਤ ! ਰਾਹੁਲ ਗਾਂਧੀ ਨੇ ਜਤਾਇਆ ਦੁੱਖ

woman  2 daughters  well  family dispute

ਜਨਾਨੀ ਨੇ ਹੱਥੀਂ ਉਜਾੜ 'ਤੀ ਦੁਨੀਆ ! ਪਹਿਲਾਂ ਔਲਾਦ ਨੂੰ ਦਿੱਤਾ ਖੂਹ 'ਚ ਧੱਕਾ,...

famous actor suffers heart attack

ਮਸ਼ਹੂਰ ਅਦਾਕਾਰ ਨੂੰ ਆਇਆ ਹਾਰਟ ਅਟੈਕ, ਹਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ

24 ias officers transfers

ਵੱਡਾ ਪ੍ਰਸ਼ਾਸਨਿਕ ਫੇਰਬਦਲ: ਇਸ ਸੂਬੇ 'ਚ 24 IAS ਅਧਿਕਾਰੀਆਂ ਦੇ ਤਬਾਦਲੇ

poison is dissolving in the environment of punjab

ਪੰਜਾਬ ਦੇ ਵਾਤਾਵਰਣ ’ਚ ਘੁਲ ਰਿਹਾ ਜ਼ਹਿਰ, ਨਾੜ ਸਾੜਨ ਦੇ ਬਹਾਨੇ ਰਚਿਆ ਜਾ ਰਿਹਾ...

enforcement directorate can take big action in punjab

ED ਪੰਜਾਬ 'ਚ ਕਰ ਸਕਦੀ ਹੈ ਵੱਡੀ ਕਾਰਵਾਈ! ਮਿਲੇ ਕਈ ਸੰਕੇਤ, ਬੁੱਕੀਆਂ ਦੇ ਛੁੱਟੇ...

new instructions issued in nawanshahr district

ਨਵਾਂਸ਼ਹਿਰ ਜ਼ਿਲ੍ਹੇ 'ਚ ਨਵੀਆਂ ਹਦਾਇਤਾਂ ਜਾਰੀ! 14 ਜੂਨ ਤੱਕ ਲੱਗੀਆਂ ਇਹ ਪਾਬੰਦੀਆਂ

renu dhariwal famously played shurpanakha in ramanand sagar ramayan

ਰਾਮਾਇਣ ਦੀ ‘ਸਰੂਪਨਖਾ’ ਦਾ ਬਦਲਿਆ ਅਵਤਾਰ; ਐਕਟਿੰਗ ਤੇ ਸਿਆਸਤ ਛੱਡ ਹੁਣ ਸੰਭਾਲ ਰਹੀ...

this superhit song of sartaj was prepared in just 15 minutes

ਸਿਰਫ਼ 15 ਮਿੰਟਾਂ 'ਚ ਤਿਆਰ ਹੋਇਆ ਸੀ ਸਰਤਾਜ ਦਾ ਇਹ ਸੁਪਰਹਿੱਟ ਗੀਤ ! ਅੱਜ ਹਰ...

pakistan terriost khargosh traced to saudi arabia

ਭਾਰਤ 'ਚੋਂ ਫਰਾਰ ਪਾਕਿਸਤਾਨੀ ਅੱਤਵਾਦੀ 'ਖਰਗੋਸ਼' ਸਾਊਦੀ ਅਰਬ 'ਚ ਟਰੇਸ

famous actress diagnosed with cancer for the second time

ਦੂਜੀ ਵਾਰ ਕੈਂਸਰ ਦੀ ਲਪੇਟ 'ਚ ਆਈ ਮਸ਼ਹੂਰ ਅਦਾਕਾਰਾ, ਹਸਪਤਾਲ ਤੋਂ ਤਸਵੀਰ ਸਾਂਝੀ ਕਰ...

7 year teghbir singh ropar creates history conquers nepal s annapurna circuit

ਰੋਪੜ ਦੇ ਤੇਗਬੀਰ ਸਿੰਘ ਨੇ ਰਚਿਆ ਇਤਿਹਾਸ, ਨੇਪਾਲ ਦਾ ਅੰਨਪੂਰਨਾ ਸਰਕਟ ਕੀਤਾ ਫ਼ਤਿਹ

this telecom company gave a big shock to its users

ਇਸ ਟੈਲੀਕਾਮ ਕੰਪਨੀ ਨੇ ਯੂਜ਼ਰਸ ਨੂੰ ਦਿੱਤਾ ਵੱਡਾ ਝਟਕਾ ! ਰੀਚਾਰਜ ਪਲਾਨ ਹੋਇਆ...

clashed erupt at wedding function in jalandhar

ਜਲੰਧਰ: ਵਿਆਹ ਸਮਾਗਮ 'ਚ ਪੈ ਗਿਆ ਭੜਥੂ! ਬਰਾਤ ਜਾਣ ਮੌਕੇ ਵਰ੍ਹਿਆ ਇੱਟਾਂ ਦਾ...

atlee  priya atlee blessed with a baby girl

ਵਿਆਹ ਦੇ 12 ਸਾਲ ਬਾਅਦ ਦੂਜੀ ਵਾਰ ਪਿਤਾ ਬਣਿਆ ਮਸ਼ਹੂਰ ਬਾਲੀਵੁੱਡ ਨਿਰਦੇਸ਼ਕ, ਪਤਨੀ...

this famous singer used to drink more alcohol than necessary

ਕਦੇ ਜ਼ਰੂਰਤ ਤੋਂ ਵੱਧ ਸ਼ਰਾਬ ਪੀਂਦੀ ਸੀ ਇਹ ਮਸ਼ਹੂਰ Singer, ਅੱਜ ਹਰ ਇਕ ਦੇ ਦਿਲ...

long power cut

ਸੋਮਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • the world is no longer
      ਦੁਨੀਆ ਹੁਣ ਅਮਰੀਕੀ ਸੁਰੱਖਿਆ ਛੱਤਰੀ ਦੀ ਵੇਦੀ ’ਤੇ ਝੁਕਣ ਨੂੰ ਤਿਆਰ ਨਹੀਂ
    • poisoned arrows were thwarted
      ਜ਼ਹਿਰੀਲੇ ਤੀਰ ਨਾਕਾਮ ਕਰ ਦਿੱਤੇ ਗਏ
    • corruption is spreading its roots across the country
      ‘ਦੇਸ਼ ਭਰ ’ਚ ਜੜ੍ਹਾਂ ਫੈਲਾਅ ਰਿਹਾ ਭ੍ਰਿਸ਼ਟਾਚਾਰ’ ਸਾਰੇ ਪੱਧਰਾਂ ’ਤੇ ਸਖਤ ਕਾਰਵਾਈ...
    • dollar
      ਇਸ ਤਰ੍ਹਾਂ ਖਤਮ ਨਹੀਂ ਹੋਵੇਗੀ ਡਾਲਰ ਦੀ ਪਕੜ
    • north east india women
      ਉੱਤਰ-ਪੂਰਬ ਦੀ ਮਹਿਲਾ ਸ਼ਕਤੀ ਦਾ ਨਾਰੀ ਵੰਦਨ
    • rahul gandhi will resolve the leadership issue in karnataka
      ਰਾਹੁਲ ਗਾਂਧੀ ਸੁਲਝਾਉਣਗੇ ਕਰਨਾਟਕ ’ਚ ਲੀਡਰਸ਼ਿਪ ਦਾ ਮੁੱਦਾ!
    • why is india lagging behind in the energy sector despite
      ਥੋਰੀਅਮ ਦੇ ਅਨਮੋਲ ਖਜ਼ਾਨੇ ਦੇ ਬਾਵਜੂਦ ਊਰਜਾ ਖੇਤਰ ’ਚ ਭਾਰਤ ਬਹੁਤ ਪਿੱਛੇ ਕਿਉਂ
    • how to get good governance if there is abundance of public representatives
      ‘ਅਪਰਾਧਿਕ ਅਕਸ ਵਾਲੇ ਜਨਪ੍ਰਤੀਨਿਧੀਆਂ ਦੀ ਭਰਮਾਰ’ ਸੁਸ਼ਾਸਨ ਮਿਲੇ ਤਾਂ ਕਿਵੇਂ!
    • labor unrest in noida
      ਨੋਇਡਾ ’ਚ ਮਜ਼ਦੂਰ ਅਸ਼ਾਂਤੀ : ਕੀ ਇਕ ਰਾਸ਼ਟਰੀ ਚਿਤਾਵਨੀ?
    • dubai real estate amid war
      ਪੱਛਮੀ ਏਸ਼ੀਆ ਸੰਘਰਸ਼ ਕਾਰਨ ਦੁਬਈ ਦੀ ਰਿਅਲਟੀ ਹਿੱਲੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +