Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUL 10, 2026

    11:16:27 PM

  • channi invites bhupesh baghel for a meeting

    ਪੰਜਾਬ ਕਾਂਗਰਸ ਦੀ ਇਕਜੁੱਟਤਾ ਲਈ ਚੰਨੀ ਨੇ ਭੁਪੇਸ਼...

  • big suspended dig harcharan singh bhullar case cbi court frames charges

    ਮੁਅੱਤਲ DIG ਭੁੱਲਰ ਦੇ ਮਾਮਲੇ 'ਚ ਵੱਡੀ ਅਪਡੇਟ!...

  • sgpc march against ban on sutlej river in amritsar

    'ਸਤਲੁਜ ਫਿਲਮ' 'ਤੇ ਪਾਬੰਦੀ ਖਿਲਾਫ SGPC ਦਾ...

  • pm modi lands in auckland

    ਆਕਲੈਂਡ ਪਹੁੰਚੇ PM ਮੋਦੀ, ਪ੍ਰਧਾਨ ਮੰਤਰੀ ਲਕਸਨ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਪਹਿਲਾਂ ਮੁੰਬਈ, ਹੁਣ ਦਿੱਲੀ ਦੀ ਵਾਰੀ

BLOG News Punjabi(ਬਲਾਗ)

ਪਹਿਲਾਂ ਮੁੰਬਈ, ਹੁਣ ਦਿੱਲੀ ਦੀ ਵਾਰੀ

  • Updated: 01 Dec, 2019 03:21 AM
Blog
first mumbai  now delhi  s turn
  • Share
    • Facebook
    • Tumblr
    • Linkedin
    • Twitter
  • Comment

ਕਰਨ ਥਾਪਰ

ਤਿੰਨ ਪਾਰਟੀਆਂ ਵਾਲੀ ਮਹਾਵਿਕਾਸ ਅਘਾੜੀ ਸਰਕਾਰ ਨੇ ਇਸ ਧਾਰਨਾ ਨੂੰ ਤੈਅ ਕੀਤਾ ਹੈ ਕਿ ਮਹਾਰਾਸ਼ਟਰ ਦੀ ਸਿਆਸਤ ’ਚ ਅਵਿਵਸਥਾ ਹੈ। ਸ਼ਿਵ ਸੈਨਾ ਦੇ ਗੱਠਜੋੜ ਨਾਲ ਭਾਜਪਾ ਨੇ ਚੋਣਾਂ ਵਿਚ ਕਲੀਨ-ਸਵੀਪ ਕਰਨ ਦੀ ਉਮੀਦ ਜਤਾਈ ਸੀ ਪਰ ਹੁਣ ਇਹ ਸੁੰਗੜ ਕੇ ਰਹਿ ਗਈ ਹੈ ਅਤੇ ਗੱਠਜੋੜ ਤੋਂ ਬਾਹਰ ਨਿਕਲ ਕੇ ਵਿਰੋਧੀ ਧਿਰ ਵਿਚ ਬੈਠਣ ਲਈ ਮਜਬੂਰ ਹੋ ਗਈ ਹੈ। ਇਸ ਦੇ ਉਲਟ ਕਾਂਗਰਸ ਅਤੇ ਰਾਕਾਂਪਾ ਨੂੰ ਇਹ ਸ਼ੱਕ ਸੀ ਕਿ ਉਹ ਭਾਜਪਾ-ਸ਼ਿਵ ਸੈਨਾ ਸਰਕਾਰ ਦੇ ਗਠਨ ਤੋਂ ਬਾਅਦ ਹਾਸ਼ੀਏ ’ਤੇ ਚਲੀ ਜਾਵੇਗੀ ਪਰ ਸਮੇਂ ਨੇ ਕਰਵਟ ਬਦਲੀ ਅਤੇ ਇਹ ਦੋਵੇਂ ਪਾਰਟੀਆਂ ਸੱਤਾ ’ਚ ਆ ਗਈਆਂ। ਹੁਣ ਸਵਾਲ ਇਹ ਹੈ ਕਿ ਆਖਿਰ ਇਹ ਸਰਕਾਰ ਕਦੋਂ ਤਕ ਚੱਲੇਗੀ ਅਤੇ ਭਾਜਪਾ ਨੂੰ ਇਸ ਨਾਲ ਕਿੰਨਾ ਨੁਕਸਾਨ ਹੋਵੇਗਾ?

ਚਲਾਕ ਚੁਣੌਤੀਆਂ ਨਾਲ ਕਿਵੇਂ ਨਜਿੱਠੇਗਾ ਇਹ ਗੱਠਜੋੜ

ਅਘਾੜੀ ਗੱਠਜੋੜ ਚਲਾਕ ਚੁਣੌਤੀਆਂ ਨਾਲ ਕਿਸ ਤਰ੍ਹਾਂ ਨਜਿੱਠੇਗਾ, ਇਹ ਪਹਿਲਾ ਸਵਾਲ ਹੈ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਭਾਜਪਾ ਨਾਲ ਪੈਦਾ ਹੋਈ ਨਫਰਤ ਨੇ ਇਨ੍ਹਾਂ ਤਿੰਨਾਂ ਪਾਰਟੀਆਂ ਨੂੰ ਇਕ ਕੀਤਾ ਹੋਇਆ ਹੈ। ਹੁਣ ਇਹ ਦੇਖਣਾ ਹੈ ਕਿ ਇਹ ਤਿੰਨੋਂ ਪਾਰਟੀਆਂ ਕਿੰਨੀ ਦੇਰ ਤਕ ਇਕ-ਦੂਜੇ ਦੀਆਂ ਬਣ ਕੇ ਰਹਿਣਗੀਆਂ?

1977 ਵਿਚ ਜਨਤਾ ਪਾਰਟੀ ਇੰਦਰਾ ਗਾਂਧੀ ਦੀ ਕਾਂਗਰਸ ਨੂੰ ਹਰਾ ਕੇ ਖਿੰਡਰਨੀ ਸ਼ੁਰੂ ਹੋ ਗਈ ਸੀ ਕਿਉਂਕਿ ਉਹ ਇੰਦਰਾ ਨੂੰ ਆਪਣੇ ਲਈ ਖਤਰਨਾਕ ਨਹੀਂ ਸਮਝਦੀ ਸੀ। ਇਹ ਗੱਠਜੋੜ ਮੁੰਬਈ ਅਤੇ ਦਿੱਲੀ ਵਿਚ ਭਾਜਪਾ ਨਾਲ ਦ੍ਰਿੜ੍ਹ ਸੰਕਲਪ ਵਿਰੋਧੀ ਧਿਰ ਦਾ ਮੁਕਾਬਲਾ ਕਰੇਗਾ। ਸ਼ਿਵ ਸੈਨਾ, ਰਾਕਾਂਪਾ ਅਤੇ ਕਾਂਗਰਸ ਨੂੰ ਇਕੱਠੇ ਹੋ ਕੇ ਚੱਲਣ ਦੀ ਲੋੜ ਹੈ।

ਤਿੰਨਾਂ ਪਾਰਟੀਆਂ ਦੀ ਵਿਚਾਰਧਾਰਾ ਵੱਖ-ਵੱਖ

ਹਾਲਾਂਕਿ ਹੋਰ ਚੁਣੌਤੀਆਂ ਵੀ ਇਸ ਗੱਠਜੋੜ ਲਈ ਜ਼ਿਆਦਾ ਮੁਸ਼ਕਿਲ ਹੋਣਗੀਆਂ। ਪਹਿਲੀ ਗੱਲ ਇਹ ਹੈ ਕਿ ਤਿੰਨੋਂ ਪਾਰਟੀਆਂ ਵੱਖ-ਵੱਖ ਵਿਚਾਰਧਾਰਾ ਰੱਖਦੀਆਂ ਹਨ। ਜਿਥੇ ਇਕ ਪਾਸੇ ਸ਼ਿਵ ਸੈਨਾ ਹਿੰਦੂਤਵ ਲਈ ਪ੍ਰਤੀਬੱਧ ਹੈ, ਉਥੇ ਹੀ ਬਾਕੀ ਦੋ ਪਾਰਟੀਆਂ ਧਰਮ ਨਿਰਪੱਖਤਾ ਲਈ ਮਜਬੂਰ ਹਨ। ਸ਼ਿਵ ਸੈਨਾ ਵਲੋਂ ਵੀਰ ਸਾਵਰਕਰ ਨੂੰ ਸਨਮਾਨਿਤ ਕਰਨ ਦੀ ਗੱਲ ’ਤੇ ਇਹ ਤਿੰਨੋਂ ਪਾਰਟੀਆਂ ਵੱਖ-ਵੱਖ ਵਿਚਾਰ ਰੱਖਦੀਆਂ ਹਨ। ਹੁਣ ਕਾਂਗਰਸ ਇਸ ਵਿਸ਼ੇ ’ਚ ਕੀ ਨੀਤੀ ਅਪਣਾਉਂਦੀ ਹੈ, ਇਹ ਦੇਖਣਾ ਪਵੇਗਾ। ਜੇ ਇਹ ਇੰਦਰਾ ਗਾਂਧੀ ਦੇ ਆਦਰ ਨੂੰ ਮੰਨਦੀ ਹੈ ਤਾਂ ਫਿਰ ਇਨ੍ਹਾਂ ਵਿਚ ਫਰਕ ਥੋੜ੍ਹਾ ਰਹਿ ਜਾਵੇਗਾ। ਜੇ ਇਹ ਸੋਨੀਆ ਅਤੇ ਰਾਹੁਲ ਗਾਂਧੀ ਨੂੰ ਸਨਮਾਨ ਦਿੰਦੇ ਹਨ ਤਾਂ ਫਿਰ ਇਕ ਖਤਰਨਾਕ ਫਾਸਲਾ ਉੱਭਰ ਕੇ ਸਾਹਮਣੇ ਆਵੇਗਾ।

ਦੂਜੀ ਚੁਣੌਤੀ ਅਜੀਤ ਪਵਾਰ ਦੀ ਹੈ। ਹਾਲਾਂਕਿ ਅਜੀਤ ’ਤੇ ਆਪਣੇ ਚਾਚਾ ਸ਼ਰਦ ਪਵਾਰ ਨੂੰ ਧੋਖਾ ਦੇਣ ਦਾ ਦੋਸ਼ ਲੱਗਾ ਪਰ ਚਾਚੇ ਨੇ ਉਸ ਨੂੰ ਪਾਰਟੀ ’ਚੋਂ ਬਾਹਰ ਨਹੀਂ ਕੱਢਿਆ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪਾਰਟੀ ’ਚ ਵਾਪਸੀ ਕਰਨ ਤੋਂ ਬਾਅਦ ਉਹ ਕੋਈ ਹੋਰ ਖਾਸ ਅਹੁਦਾ ਹਾਸਿਲ ਕਰੇਗਾ? ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਮੰਗ ਕੀਤੀ ਸੀ ਕਿ ਅਜੀਤ ਮਹਾਰਾਸ਼ਟਰ ਦੇ ਲੋਕਾਂ ਤੋਂ ਮੁਆਫੀ ਮੰਗੇ। ਜੇ ਉਹ ਅਜਿਹਾ ਨਹੀਂ ਕਰਦਾ ਅਤੇ ਇਸ ਦੇ ਉਲਟ ਸਰਕਾਰ ਵਿਚ ਕੋਈ ਉੱਚਾ ਅਹੁਦਾ ਹਾਸਿਲ ਕਰਦਾ ਹੈ ਤਾਂ ਕਾਂਗਰਸ ਅਤੇ ਸ਼ਿਵ ਸੈਨਾ ਨੂੰ ਇਸ ਨਾਲ ਸਾੜਾ ਹੋਵੇਗਾ।

ਊਧਵ ਠਾਕਰੇ ਨੂੰ ਕੋਈ ਪ੍ਰਸ਼ਾਸਨਿਕ ਤਜਰਬਾ ਨਹੀਂ

ਤੀਜੀ ਚੁਣੌਤੀ ਸ਼ਿਵ ਸੈਨਾ ਦੇ ਰਵੱਈਏ ਤੋਂ ਪੈਦਾ ਹੁੰਦੀ ਹੈ। ਸੂਬੇ ਦੇ ਨਵੇਂ ਮੁੱਖ ਮੰਤਰੀ ਊਧਵ ਠਾਕਰੇ ਨੂੰ ਕੋਈ ਪ੍ਰਸ਼ਾਸਨਿਕ ਤਜਰਬਾ ਨਹੀਂ ਹੈ। ਪਿਛਲੀ ਵਾਰ ਭਾਜਪਾ ਦੀ 5 ਵਰ੍ਹਿਆਂ ਤਕ ਚੱਲੀ ਸਰਕਾਰ ਵਿਚ ਉਹ ਘੱਟ ਹੀ ਇਕ ਵਿਰੋਧੀ ਦੇ ਤੌਰ ’ਤੇ ਆਪਣੇ ਆਪ ਨੂੰ ਪੇਸ਼ ਕਰ ਸਕੇ। ਮੁੰਬਈ ਵਿਚ ਉਨ੍ਹਾਂ ਨੇ ਆਪਣੀ ਹੀ ਸਰਕਾਰ ਦੀਆਂ ਨੀਤੀਆਂ ਦਾ ਜਨਤਕ ਤੌਰ ’ਤੇ ਵਿਰੋਧ ਕੀਤਾ ਅਤੇ ਦਿੱਲੀ ਵਿਚ ਊਧਵ ਨੇ ਸ਼ਿਵ ਸੈਨਾ ਦੇ ਮੁੱਖ ਪੱਤਰ ‘ਸਾਮਨਾ’ ਰਾਹੀਂ ਮੋਦੀ ਅਤੇ ਸ਼ਾਹ ਦੀ ਆਲੋਚਨਾ ਕੀਤੀ। ਕੀ ਸਿਆਸਤ ਦੇ ਦੋਹਾਂ ਕੋਨਿਆਂ ’ਤੇ ਸ਼ਿਵ ਸੈਨਾ ਖੇਡ ਸਕੇਗੀ? ਕੀ ਪੁਰਾਣੀਆਂ ਆਦਤਾਂ ਇੰਨੀ ਆਸਾਨੀ ਨਾਲ ਬਦਲ ਜਾਣਗੀਆਂ?

ਬਹੁਤ ਕੁਝ ਊਧਵ ਠਾਕਰੇ ’ਤੇ ਨਿਰਭਰ ਕਰਦਾ ਹੈ। ਉਹ ਆਸਾਨੀ ਨਾਲ ‘ਸਾਮਨਾ’ ਨੂੰ ਚਲਾ ਸਕਦੇ ਹਨ ਅਤੇ ਇਸ ਦੇ ਸੰਪਾਦਕ ਸੰਜੇ ਰਾਊਤ ’ਤੇ ਲਗਾਮ ਲਾ ਸਕਦੇ ਹਨ ਪਰ ਪ੍ਰਸ਼ਾਸਨ ’ਚ ਆਪਣੇ ਘੱਟ ਤਜਰਬੇ ਦਾ ਊਧਵ ਕੀ ਕਰਨਗੇ? ਕੀ 3 ਪਾਰਟੀਆਂ ਦੀ ਸਰਕਾਰ ਨੂੰ ਚਲਾਉਣ ਲਈ ਉਹ ਆਪਣੇ ਆਪ ਨੂੰ ਢਾਲ ਲੈਣਗੇ? ਕੀ ਉਨ੍ਹਾਂ ਕੋਲ ਸਮਝੌਤਿਆਂ ਨੂੰ ਬਣਾਉਣ ਦੀ ਯੋਗਤਾ ਹੈ ਜਾਂ ਫਿਰ ਆਪਣੀਆਂ ਸਹਿਯੋਗੀ ਪਾਰਟੀਆਂ ਵਲੋਂ ਖਿੱਚੀਆਂ ਗਈਆਂ ਹੱਦ ਦੀਆਂ ਰੇਖਾਵਾਂ ਨੂੰ ਪਾਰ ਕਰ ਸਕਣਗੇ? ਸ਼ਰਦ ਪਵਾਰ ਦੀ ਮੌਜੂਦਗੀ ਬਿਨਾਂ ਸ਼ੱਕ ਊਧਵ ਨੂੰ ਰਾਹ ਦਿਖਾਏਗੀ। ਬਿਨਾਂ ਸ਼ੱਕ ਊਧਵ ਠਾਕਰੇ ਹੁਣ ਮੁੱਖ ਮੰਤਰੀ ਹਨ ਅਤੇ ਉਨ੍ਹਾਂ ਦੀ ਸਰਕਾਰ ਦੀ ਲੰਮੀ ਉਮਰ ਉਨ੍ਹਾਂ ਦੀਆਂ ਯੋਗਤਾਵਾਂ ਤੈਅ ਕਰਨਗੀਆਂ।

ਹੁਣ ਅਘਾੜੀ ਗੱਠਜੋੜ ਕੋਲ ਕਾਮਨ ਮਿਨੀਮਮ ਪ੍ਰੋਗਰਾਮ ਹੈ। ਕਿਸਾਨਾਂ ਦੀ ਭਲਾਈ ਦਾ ਕੰਮ ਉਨ੍ਹਾਂ ਦੀ ਸਭ ਤੋਂ ਵੱਡੀ ਪਹਿਲ ਰਹੇਗੀ ਪਰ ਉਨ੍ਹਾਂ ਪ੍ਰਾਜੈਕਟਾਂ ਦਾ ਕੀ ਹੋਵੇਗਾ, ਜਿਨ੍ਹਾਂ ’ਤੇ ਕਰੋੜਾਂ ਰੁਪਏ ਲੱਗੇ ਹੋਏ ਹਨ। ਇਨ੍ਹਾਂ ਪ੍ਰਾਜੈਕਟਾਂ ਨੂੰ ਪਿਛਲੀ ਸਰਕਾਰ ਨੇ ਸ਼ੁਰੂ ਕੀਤਾ ਸੀ, ਜਿਸ ਦਾ ਹਿੱਸਾ ਸ਼ਿਵ ਸੈਨਾ ਸੀ।

ਉਦਾਹਰਣ ਦੇ ਤੌਰ ’ਤੇ ਕਾਂਗਰਸ ਅਤੇ ਰਾਕਾਂਪਾ ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਦਾ ਸਮਰਥਨ ਕਰੇਗੀ। 46,000 ਕਰੋੜ ਵਾਲੇ ਮੁੰਬਈ-ਨਾਗਪੁਰ ਹਾਈਵੇ ਦਾ ਹੁਣ ਕੀ ਹੋਵੇਗਾ? ਇਸੇ ਨੂੰ ਲੈ ਕੇ ਕਾਂਗਰਸ ਅਤੇ ਰਾਕਾਂਪਾ ਵਿਰੋਧੀ ਧਿਰ ਵਿਚ ਬੈਠ ਕੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦੇ ਰਹੇ ਹਨ। ਹੁਣ ਕੀ ਦੋਵੇਂ ਪਾਰਟੀਆਂ ਇਸ ਨੂੰ ਨਜ਼ਰਅੰਦਾਜ਼ ਕਰਨਗੀਆਂ?

ਕੌਂਕਣ ਤੱਟ ’ਤੇ ਜੈਤਪੁਰ ਨਿਊਕਲੀਅਰ ਰਿਐਕਟਰਸ ਦੀ ਵੀ ਗੱਲ ਆਉਂਦੀ ਹੈ, ਜਿਸ ਨੂੰ ਕਾਂਗਰਸ ਨੇ ਸ਼ੁਰੂ ਕੀਤਾ ਸੀ। ਉਦੋਂ ਜ਼ਮੀਨ ਪ੍ਰਾਪਤੀ ਦਾ ਸ਼ਿਵ ਸੈਨਾ ਨੇ ਵਿਰੋਧ ਕੀਤਾ ਸੀ ਪਰ ਕੀ ਰਿਐਕਟਰਸ ਵਾਲੇ ਪ੍ਰਾਜੈਕਟ ਨੂੰ ਤੋੜਿਆ ਜਾਵੇਗਾ? ਮੁੰਬਈ ਦੇ 6 ਸ਼ਾਨਦਾਰ ਮੈਟਰੋ ਪ੍ਰਾਜੈਕਟ ਵੀ ਹਨ। ਆਦਿੱਤਿਆ ਠਾਕਰੇ ਨੇ ਇਨ੍ਹਾਂ ਦਾ ਵਿਰੋਧ ਕੀਤਾ ਸੀ।

ਮੋਦੀ ਅਤੇ ਸ਼ਾਹ ਲਈ ਇਸ ਤੋਂ ਪਾਰ ਪਾਉਣਾ ਕਿੰਨਾ ਮੁਸ਼ਕਿਲ

ਇਨ੍ਹਾਂ ਸਾਰਿਆਂ ਦੇ ਉਲਟ ਨਤੀਜਿਆਂ ਦਾ ਭਾਵ ਭਾਜਪਾ ਦੇ ਅਕਸ ਨੂੰ ਨੁਕਸਾਨ ਪਹੁੰਚਾਉਣਾ ਹੋਵੇਗਾ ਅਤੇ ਮੋਦੀ ਤੇ ਸ਼ਾਹ ਲਈ ਇਸ ਤੋਂ ਪਾਰ ਪਾਉਣਾ ਕਿੰਨਾ ਮੁਸ਼ਕਿਲ ਹੋਵੇਗਾ? ਨਵੀਂ ਸਰਕਾਰ ਲਈ ਇਹ ਸ਼ਕਤੀ ਦਾ ਸ੍ਰੋਤ ਹੋ ਸਕਦਾ ਹੈ। ਹੋਰ 2 ਮੁੱਦਿਆਂ ’ਤੇ ਭਾਜਪਾ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ। ਪਹਿਲਾ ਅਜੇਤੂ ਦੀ ਚਮਕ ਭਾਜਪਾ ਨੂੰ ਦੇਖਣ ਨੂੰ ਮਿਲੀ ਅਤੇ ਫਿਰ ਚਾਣੱਕਿਆ ਵਰਗੀ ਕੂਟਨੀਤੀ ਵਾਲੀ ਪ੍ਰਤਿਭਾ ਨੇ ਮੋਦੀ ਅਤੇ ਸ਼ਾਹ ਦੇ ਆਲੇ-ਦੁਆਲੇ ਇਕ ਆਭਾ-ਮੰਡਲ ਬਣਾ ਦਿੱਤਾ। ਇਸ ਨਾਲ ਨਾ ਸਿਰਫ ਉਨ੍ਹਾਂ ਦੀ ਸਿਆਸੀ ਕੂਟਨੀਤੀ ਨਾਕਾਮ ਹੋਈ, ਸਗੋਂ ਇਹ ਇਕ ਮੂਰਖਤਾ ਭਰਿਆ ਜੂਆ ਵੀ ਸਾਬਿਤ ਹੋਇਆ। ਅਜਿਹੀਆਂ ਗੱਲਾਂ ਦੀ ਤਾਂ ਕੋਸ਼ਿਸ਼ ਵੀ ਨਹੀਂ ਕੀਤੀ ਜਾਣੀ ਚਾਹੀਦੀ ਸੀ। ਸਭ ਕੁਝ ਜਾਣਨ ਤੋਂ ਬਾਅਦ ਵੀ ਤੁਸੀਂ ਇਸ ਵਿਚ ਸਫਲ ਨਹੀਂ ਹੋ ਸਕੇ, ਇਹ ਚਿੰਤਾ ਵਾਲੀ ਗੱਲ ਹੈ।

ਦੂਜੇ ਪਾਸੇ ਪ੍ਰਧਾਨ ਮੰਤਰੀ ਦੇ ਅਕਸ ਨੂੰ ਵੀ ਨੁਕਸਾਨ ਪਹੁੰਚਿਆ। ਉਹ ਸੰਵਿਧਾਨ ਦੀ ਭਾਵਨਾ ਬਾਰੇ ਭਾਸ਼ਣ ਦੇਣਾ ਬਹੁਤ ਪਸੰਦ ਕਰਦੇ ਹਨ ਪਰ ਮਹਾਰਾਸ਼ਟਰ ਵਿਚ ਇਸ ਦੀ ਉਲੰਘਣਾ ਹੋਈ। ਪਹਿਲਾਂ ਤਾਂ ਆਪਣੇ ਆਸ਼ੀਰਵਾਦ ਨਾਲ ਅਜੀਤ ਪਵਾਰ ਨਾਲ ਮਿਲ ਕੇ ਸਰਕਾਰ ਦਾ ਗਠਨ ਕਰ ਦਿੱਤਾ, ਉਨ੍ਹਾਂ ਨੂੰ ਟਵੀਟ ਕਰ ਕੇ ਮੋਦੀ ਨੇ ਵਧਾਈ ਵੀ ਦੇ ਦਿੱਤੀ ਪਰ ਉਸ ਤੋਂ ਬਾਅਦ ਜੋ ਕੁਝ ਹੋਇਆ, ਉਹ ਜਗ-ਜ਼ਾਹਿਰ ਹੈ। ਰੂਲ-12 ਦੀ ਵਰਤੋਂ ਕਰ ਕੇ ਸਵੇਰੇ 5.47 ਵਜੇ ਰਾਸ਼ਟਰਪਤੀ ਸ਼ਾਸਨ ਨੂੰ ਹਟਾਉਣ ਦਾ ਫੈਸਲਾ ਲਿਆ ਗਿਆ, ਜੋ ਬੜੀ ਕਾਹਲੀ ਵਿਚ ਸੀ ਅਤੇ ਉਨ੍ਹਾਂ ਨੇ ਇਸ ਦੀ ਲੋੜ ਦਾ ਅਨੁਮਾਨ ਵੀ ਨਹੀਂ ਲਾਇਆ। ਇਹ ਗੈਰ-ਕਾਨੂੰਨੀ ਨਹੀਂ, ਸਗੋਂ ਪੂਰੀ ਤਰ੍ਹਾਂ ਨਾਲ ਨਾਜਾਇਜ਼ ਸੀ। ਇਸ ਨੇ ਮੋਦੀ ਦੇ ਅਕਸ ਨੂੰ ਧੁੰਦਲਾ ਕੀਤਾ। ਇਸ ਤੋਂ ਕਿੰਨੀ ਛੇਤੀ ਉਹ ਪਾਰ ਪਾਉਣਗੇ, ਇਹ ਕਹਿਣਾ ਮੁਸ਼ਕਿਲ ਹੈ।

ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਜੁਝਾਰੂ ਨੇਤਾ ਹਨ ਪਰ ਹੁਣ ਉਨ੍ਹਾਂ ਨੂੰ ਠੇਸ ਵੱਜੀ ਹੈ ਅਤੇ ਉਨ੍ਹਾਂ ਦੇ ਹੱਥ ਅਸਫਲਤਾ ਵੀ ਲੱਗੀ ਹੈ। ਇਸ ਸਾਰੇ ਘਟਨਾਚੱਕਰ ਤੋਂ ਬਾਅਦ ਉਨ੍ਹਾਂ ਲਈ ਬੁਲੰਦੀਆਂ ਨੂੰ ਫਿਰ ਤੋਂ ਛੋਹਣਾ ਇਕ ਮੁਸ਼ਕਿਲ ਕੰਮ ਲੱਗ ਰਿਹਾ ਹੈ। ਉਨ੍ਹਾਂ ਕੋਲ ਹੁਣ ਵਿਧਾਨ ਸਭਾ ਵਿਚ 105 ਵਿਧਾਇਕ ਹਨ। ਭਾਜਪਾ ਮਹਾਰਾਸ਼ਟਰ ਵਿਚ ਇਕ ਸ਼ਕਤੀਸ਼ਾਲੀ ਵਿਰੋਧੀ ਧਿਰ ਬਣ ਕੇ ਬੈਠੇਗੀ। ਉਥੇ ਦਿੱਲੀ ਵਿਚ ਬੈਠੇ ਮੋਦੀ ਅਤੇ ਸ਼ਾਹ ਮਹਾਰਾਸ਼ਟਰ ਸਰਕਾਰ ਨਾਲ ਭਿੜਨ ਅਤੇ ਇਸ ’ਤੇ ਲਗਾਮ ਲਾਉਣ ਤੋਂ ਕਤਰਾਉਣਗੇ ਨਹੀਂ, ਜਿਵੇਂ ਮਮਤਾ ਬੈਨਰਜੀ ਤੋਂ ਪਾਰ ਪਾਇਆ ਗਿਆ, ਉਵੇਂ ਮਹਾਰਾਸ਼ਟਰ ਵਿਚ ਵੀ ਹੋਵੇਗਾ।

ਜੇ ਅਘਾੜੀ ਭਾਰਤ ਦੀ ਵਪਾਰਕ ਰਾਜਧਾਨੀ ਅਤੇ ਸਭ ਤੋਂ ਅਮੀਰ ਸੂਬੇ ਨੂੰ 5 ਸਾਲਾਂ ਤਕ ਕੰਟਰੋਲ ਕਰੇਗਾ ਤਾਂ ਇਹ ਫਿਰ ਭਾਜਪਾ ਨੂੰ ਘੇਰਨ ਅਤੇ ਉਸ ਨੂੰ ਘਟਾਉਣ ਵਾਲੇ ਘਟਨਾਚੱਕਰਾਂ ਨੂੰ ਉਤਸ਼ਾਹਿਤ ਕਰੇਗਾ। ਆਖਿਰਕਾਰ ਕਾਂਗਰਸ-ਰਾਕਾਂਪਾ ਗੱਠਜੋੜ ਨੇ ਮਹਾਰਾਸ਼ਟਰ ਵਿਚ 1999 ਵਿਚ ਕਈ ਵਿਕਾਸ ਕਾਰਜਾਂ ਨੂੰ ਅੰਜਾਮ ਦਿੱਤਾ, ਜਿਸ ਨਾਲ ਅਟਲ ਬਿਹਾਰੀ ਵਾਜਪਾਈ ਨੂੰ 2004 ਵਿਚ ਹਾਰ ਮਿਲੀ। ਅਜਿਹਾ ਕੋਈ ਵੀ ਕਾਨੂੰਨ ਨਹੀਂ, ਜੋ ਇਹ ਦੱਸਦਾ ਹੋਵੇ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਅ ਨਹੀਂ ਸਕਦਾ।

(karanthapar@itvindia.net)

  • ਮੁੰਬਈ
  • ਦਿੱਲੀ
  • Mumbai

ਦੇਸ਼ ਦੀ ਫਿਜ਼ਾ ’ਚ ਨਾਂਹ-ਪੱਖੀ ਜ਼ਹਿਰ

NEXT STORY

Stories You May Like

  • major accident on delhi mumbai expressway
    ਦਿੱਲੀ-ਮੁੰਬਈ ਐਕਸਪ੍ਰੈਸਵੇਅ 'ਤੇ ਵੱਡਾ ਹਾਦਸਾ: ਟਰੱਕ ਨਾਲ ਟਕਰਾ ਕੇ ਅੱਗ ਦਾ ਗੋਲਾ ਬਣੀ ਬੱਸ, 6 ਲੋਕਾਂ ਦੀ ਮੌਤ
  • license and doctor  s prescription will be mandatory for the sale of medicines
    ਸਰਕਾਰ ਦੀ ਸਖ਼ਤੀ, ਹੁਣ ਇਨ੍ਹਾਂ ਦਵਾਈਆਂ ਦੀ ਵਿਕਰੀ ਲਈ ਲਾਜ਼ਮੀ ਹੋਵੇਗਾ ਲਾਇਸੈਂਸ ਤੇ ਡਾਕਟਰ ਦੀ ਪਰਚੀ
  • stock of seeds for kharif crops  challenge is to deliver them to farmers on time
    ਸਾਉਣੀ ਦੀਆਂ ਫਸਲਾਂ ਲਈ ਬੀਜਾਂ ਦਾ ਭਰਪੂਰ ਭੰਡਾਰ, ਚੁਣੌਤੀ ਹੁਣ ਸਮੇਂ ਸਿਰ ਕਿਸਾਨਾਂ ਤੱਕ ਪਹੁੰਚਾਉਣ ਦੀ
  • ram temple donation theft case accused money manipulation
    40 ਦਿਨਾਂ 'ਚ 70 ਵਾਰੀ ਹੋਈ ਰਾਮ ਮੰਦਰ ਚੜ੍ਹਾਵੇ 'ਚ ਹੇਰਾਫੇਰੀ ! SIT ਦੀ ਜਾਂਚ 'ਚ ਹੋਏ ਸਨਸਨੀਖੇਜ਼ ਖੁਲਾਸੇ
  • mumbai floods
    ਮੁੰਬਈ ’ਚ ਹੜ੍ਹ...!
  • punjab  delhi  4 accused  arrested
    ਦਿੱਲੀ ਨੂੰ ਅੱਤਵਾਦੀ ਹਮਲਿਆਂ ਨਾਲ ਦਹਿਲਾਉਣ ਦੀ ਸਾਜ਼ਿਸ਼ ਨਾਕਾਮ, ਪੰਜਾਬ-ਦਿੱਲੀ ਤੋਂ 4 ਮੁਲਜ਼ਮ ਗ੍ਰਿਫ਼ਤਾਰ
  • maharashtra  vidhan sabha  mumbai school bus
    ਮਹਾਰਾਸ਼ਟਰ: ਵਿਧਾਨ ਸਭਾ 'ਚ ਚੁੱਕਿਆ ਮੁੰਬਈ ਸਕੂਲ ਬੱਸ ਹਾਦਸੇ 'ਚ ਵਿਦਿਆਰਥੀ ਦੀ ਮੌਤ ਦਾ ਮੁੱਦਾ, ਹੋਇਆ ਹੰਗਾਮਾ
  • building collapses during heavy rains in mumbai
    ਮੁੰਬਈ 'ਚ ਭਾਰੀ ਬਾਰਿਸ਼ ਦਾ ਕਹਿਰ: ਚਾਰ ਮੰਜ਼ਿਲਾ ਇਮਾਰਤ ਡਿੱਗੀ, ਮਲਬੇ ਹੇਠ ਦੱਬਣ ਕਾਰਨ 6 ਲੋਕਾਂ ਦੀ ਮੌਤ
  • madan lal jalalpur bhupesh baghel
    ਮਦਨ ਲਾਲ ਜਲਾਲਪੁਰ ਦੀ ਛੁੱਟੀ ਕਰੇਗੀ ਪੰਜਾਬ ਕਾਂਗਰਸ : ਭੂਪੇਸ਼ ਬਘੇਲ
  • alleged attempt to rob women disguised as babas at gulab devi hospital road
    'ਕਲਯੁਗੀ ਬਾਬੇ' ! ਸੜਕ ਵਿਚਾਲੇ ਲੁਹਾ ਲਏ ਸੋਨੇ ਦੇ ਗਹਿਣੇ ਤੇ ਫਿਰ ਔਰਤ ਨੂੰ...
  • powercom s new ultimatum regarding inspection of electricity network
    ਪੰਜਾਬ 'ਚ ਇਨ੍ਹਾਂ ਕਾਲੋਨੀਆਂ ਲਈ ਪਾਵਰਕਾਮ ਨੇ ਖਿੱਚੀ ਤਿਆਰੀ! ਨਵਾਂ ਅਲਟੀਮੇਟਮ...
  • bhupesh baghel to meet charanjit singh channi faction tomorrow
    ਭਲਕੇ ਚੰਨੀ ਧੜੇ ਨਾਲ ਭੂਪੇਸ਼ ਬਘੇਲ ਦੀ ਮੁਲਾਕਾਤ, ਚੰਨੀ ਦੇ ਘਰ ਜਾਣ ਦੀ ਚਰਚਾ
  • heavy rains for 4 days in punjab
    ਪੰਜਾਬ Weather ਦੀ ਤਾਜ਼ਾ ਅਪਡੇਟ ਜਾਰੀ! 4 ਦਿਨ ਪਵੇਗਾ ਭਾਰੀ ਮੀਂਹ, ਇਨ੍ਹਾਂ...
  • charanjit singh channi statement
    ਕਾਂਗਰਸ 'ਚ ਕੋਈ ਵੀ ਆਗੂ ਹਾਈਕਮਾਂਡ ਤੋਂ ਉੱਪਰ ਨਹੀਂ: ਚਰਨਜੀਤ ਚੰਨੀ
  • commissionerate police seizes 2 kg 229 grams of heroin in 23 cases  destroys it
    ਕਮਿਸ਼ਨਰੇਟ ਪੁਲਸ ਨੇ 23 ਮੁਕੱਦਮਿਆਂ 'ਚ ਬਰਾਮਦ ਕੀਤੀ 2 ਕਿਲੋ 229 ਗ੍ਰਾਮ ਹੈਰੋਇਨ...
  • canal embankment breaches  water enters colonies in jalandhar
    ਜਲੰਧਰ 'ਚ ਨਹਿਰ ਦਾ ਟੁੱਟਿਆ ਬੰਨ੍ਹ, ਕਾਲੋਨੀਆਂ 'ਚ ਵੜ ਗਿਆ ਪਾਣੀ
Trending
Ek Nazar
international airport named trump

ਰਾਸ਼ਟਰਪਤੀ ਟਰੰਪ ਦੇ 'ਨਾਂ' 'ਤੇ ਰੱਖਿਆ ਗਿਆ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ

andy burnham

ਐਂਡੀ ਬਰਨਹੈਮ ਦਾ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ

famous comedian will go to jail again

ਮੁੜ ਜੇਲ੍ਹ ਜਾਵੇਗਾ ਮਸ਼ਹੂਰ ਕਾਮੇਡੀਅਨ ! ਅਦਾਲਤ ਨੇ ਸੁਣਾਈ ਇੰਨੇ ਮਹੀਨਿਆਂ ਦੀ ਸਜ਼ਾ

wildfires in spain

ਸਪੇਨ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ; 11 ਲੋਕਾਂ ਮੌਤ, ਕਾਰਾਂ 'ਚ ਬੰਦ ਹੋਏ...

eu imposes duties on chinese tyres

EU ਦਾ ਚੀਨ ਨੂੰ ਵੱਡਾ ਝਟਕਾ, ਚੀਨੀ ਟਾਇਰਾਂ 'ਤੇ ਲਗਾਇਆ 45.3 ਫੀਸਦੀ ਟੈਕਸ

national award winning filmmaker r chezhiyan dies at 57

ਨੈਸ਼ਨਲ ਐਵਾਰਡ ਜੇਤੂ ਮਸ਼ਹੂਰ ਫਿਲਮ ਨਿਰਮਾਤਾ ਦਾ ਦਿਹਾਂਤ, ਹਸਪਤਾਲ 'ਚ ਚੱਲ ਰਿਹਾ ਸੀ...

indians in new zealand

ਨਿਊਜ਼ੀਲੈਂਡ ਦੀ ਆਰਥਿਕਤਾ 'ਚ ਭਾਰਤੀਆਂ ਦੀ ਵੱਡੀ ਭੂਮਿਕਾ, GDP 'ਚ 37 ਅਰਬ ਡਾਲਰ...

home ministry  ias  ips  officer transfer

ਗ੍ਰਹਿ ਮੰਤਰਾਲਾ ਨੇ 21 IAS ਤੇ 40 IPS ਅਧਿਕਾਰੀਆਂ ਦਾ ਕੀਤਾ ਤਬਾਦਲਾ

gaurav khanna made a shocking statement about akanksha

'10 ਸਾਲ ਖੇਡ ਗਈ ਮੇਰੇ ਨਾਲ...'! ਗੌਰਵ ਖੰਨਾ ਨੇ ਅਕਾਂਕਸ਼ਾ ਨੂੰ ਲੈ ਕੇ ਦਿੱਤਾ...

akanksha chamola says gaurav khanna already knew about my secret

ਗੌਰਵ ਖੰਨਾ ਨੂੰ ਮੇਰੇ ਰਾਜ਼ ਬਾਰੇ ਪਹਿਲਾਂ ਹੀ ਪਤਾ ਸੀ; ਅਕਾਂਕਸ਼ਾ ਦਾ ਇਕ ਹੋਰ ਵੱਡਾ...

20 ias officers  transfers

ਵੱਡਾ ਪ੍ਰਸ਼ਾਸਨਿਕ ਫੇਰਬਦਲ : UP 'ਚ 20 IAS ਅਧਿਕਾਰੀਆਂ ਦੇ ਤਬਾਦਲੇ

ancient artifacts

ਭਾਰਤ ਨਾਲ ਸਬਧਤ ਤਿੰਨ ਪ੍ਰਾਚੀਨ ਕਲਾਕ੍ਰਿਤੀਆਂ ਵਾਪਸ ਕਰੇਗਾ ਆਸਟ੍ਰੇਲੀਆ

us airstrikes on iran

ਅਮਰੀਕੀ ਹਵਾਈ ਹਮਲਿਆਂ 'ਚ 14 ਲੋਕਾਂ ਦੀ ਮੌਤ, 78 ਹੋਰ ਜ਼ਖਮੀ

india and australia agreement

ਭਾਰਤ-ਆਸਟ੍ਰੇਲੀਆ ਵਿਚਾਲੇ ਪ੍ਰਮਾਣੂ ਊਰਜਾ ਅਤੇ ਰੱਖਿਆ ਸਮੇਤ ਕਈ ਅਹਿਮ ਸਮਝੌਤਿਆਂ...

famous actor admitted to hospital

ਮਸ਼ਹੂਰ ਪੰਜਾਬੀ ਅਦਾਕਾਰ ਨੂੰ ਅਚਾਨਕ ਲਿਜਾਣਾ ਪਿਆ ਹਸਪਤਾਲ ! ਦਿਲਜੀਤ ਦੀ ਫ਼ਿਲਮ 'ਚ...

flood in china

ਚੀਨ 'ਚ 'ਮੇਅਸਾਕ' ਤੂਫ਼ਾਨ ਨੇ ਮਚਾਈ ਤਬਾਹੀ; 39 ਲੋਕਾਂ ਦੀ ਮੌਤ

india australia partnership

ਭਾਰਤ ਅਤੇ ਆਸਟ੍ਰੇਲੀਆ ਨੇ ਸਾਈਬਰ, ਕ੍ਰਿਟੀਕਲ ਤਕਨਾਲੋਜੀ ਸਹਿਯੋਗ ਨੂੰ ਹੁਲਾਰਾ ਦੇਣ...

heavy rain next 48 hours imd

Heavy Rain: ਅਗਲੇ 48 ਘੰਟੇ ਅਹਿਮ! ਪਵੇਗਾ ਬਹੁਤ ਭਾਰੀ ਮੀਂਹ, 17 ਸੂਬਿਆਂ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • no fear of sir
      ਐੱਸ. ਆਈ. ਆਰ. ਤੋਂ ਡਰਨ ਦੀ ਲੋੜ ਨਹੀਂ
    • monsoon problem
      ਮਾਨਸੂਨ ਦੀ ਤਬਾਹੀ : ਹਰ ਸਾਲ ਉਹੀ ਕਹਾਣੀ
    • sacrilege law
      ਬੇਅਦਬੀ ਕਾਨੂੰਨ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਤਰਾਜ਼ਾਂ ਨੂੰ ਜਲਦ ਦੂਰ ਕੀਤਾ ਜਾਏ
    • home is the biggest school
      ਬੇਟੀ ਲਈ ਮਾਂ-ਬਾਪ ਦਾ ਘਰ ਹੀ ਸਭ ਤੋਂ ਵੱਡਾ ਸਕੂਲ
    • negligence in some government hospitals
      ‘ਕੁਝ ਸਰਕਾਰੀ ਹਸਪਤਾਲਾਂ ’ਚ’ ਹੋ ਰਹੀ ਲਾਪਰਵਾਹੀ!
    • spain employment
      ਸਪੇਨ ਦੁਨੀਆ ਨੂੰ ਰੋਜ਼ਗਾਰ ਦੇ ਰਿਹਾ ਹੈ, ਭਾਰਤ ਆਪਣੇ ਲੋਕਾਂ ਨੂੰ ਕਿਉਂ ਨਹੀਂ ?
    • digital awareness
      ਸਾਖਰਤਾ ਅਤੇ ਡਿਜੀਟਲ ਜਾਗਰੂਕਤਾ ਨਾਲ ਹੀ ਅਸਲ ਤਰੱਕੀ ਸੰਭਵ
    • higher education for poor
      ਗ਼ਰੀਬ ਵਿਦਿਆਰਥੀਆਂ ਦੀ ਉੱਚ ਸਿੱਖਿਆ ਦਾ ਸਵਾਲ
    • punjab congress clash
      ਪੰਜਾਬ ’ਚ ਵੀ ਆਤਮਘਾਤ ’ਤੇ ਉਤਾਰੂ ਕਾਂਗਰਸ
    • snakes  lizards  insects  etc  found in children  s mid day meal
      ‘ਬੱਚਿਆਂ ਦੇ ਮਿਡ-ਡੇ-ਮੀਲ ’ਚੋਂ’ ਮਿਲੇ ਸੱਪ, ਕੋਹੜ ਕਿਰਲੀਆਂ, ਕੀੜੇ ਆਦਿ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +