ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਹੇਠ ਭਾਰਤੀ ਖੇਤੀਬਾੜੀ ਨਿਰੰਤਰ ਪ੍ਰਗਤੀ ਵੱਲ ਅੱਗੇ ਵਧ ਰਹੀ ਹੈ। ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਅਤੇ ਕਿਸਾਨ ਭਲਾਈ ਨੂੰ ਸਮਰਪਿਤ ਇਤਿਹਾਸਕ ਫੈਸਲਿਆਂ ਨੇ ਸਾਡੇ ਕਿਸਾਨ ਭਰਾਵਾਂ ਅਤੇ ਭੈਣਾਂ ਨੂੰ ਖੁਸ਼ਹਾਲ ਅਤੇ ਸਸ਼ਕਤ ਬਣਾਇਆ ਹੈ, ਨਾਲ ਹੀ ‘ਵਿਕਸਿਤ ਭਾਰਤ’ ਦੇ ਵਿਸ਼ਾਲ ਸੰਕਲਪ ਨੂੰ ਨਵੀਂ ਮਜ਼ਬੂਤੀ ਦਿੱਤੀ ਹੈ। ਅੱਜ ਸਾਡੇ ਅੰਨਦਾਤਾ ਨਾ ਸਿਰਫ਼ ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾ ਰਹੇ ਹਨ, ਸਗੋਂ ਦੁਨੀਆ ਦੇ ਕਈ ਦੇਸ਼ਾਂ ਨੂੰ ਅਨਾਜ ਨਿਰਯਾਤ ਕਰ ਕੇ ਭਾਰਤ ਦਾ ਮਾਣ ਵਧਾ ਰਹੇ ਹਨ।
ਅਸੀਂ ਰਾਜਾਂ ਨਾਲ ਮਿਲ ਕੇ ‘ਇਕ ਰਾਸ਼ਟਰ-ਇਕ ਖੇਤੀਬਾੜੀ-ਇਕ ਟੀਮ’ ਵਜੋਂ ਕੰਮ ਕਰ ਰਹੇ ਹਾਂ।
ਦੇਸ਼ ਦੀ ਖੁਸ਼ਹਾਲੀ ਦਾ ਆਧਾਰ ਖੇਤੀਬਾੜੀ ਅਤੇ ਕਿਸਾਨ ਹਨ। ਸਾਡੇ ਖੇਤੀਬਾੜੀ ਵਿਗਿਆਨੀਆਂ ਨੇ ਬਹੁਤ ਸਾਰੀਆਂ ਖੋਜਾਂ ਕੀਤੀਆਂ ਹਨ।
ਖੇਤੀਬਾੜੀ ਵਿਗਿਆਨੀ ਨਵੀਂ ਟੈਕਨਾਲੋਜੀ, ਉੱਨਤ ਬੀਜਾਂ, ਖਾਦਾਂ ਆਦਿ ਨਾਲ ਘੱਟ ਲਾਗਤ ’ਤੇ ਫਸਲ ਉਤਪਾਦਨ ਵਧਾਉਣ ਵਿਚ ਲੱਗੇ ਹੋਏ ਹਨ।
ਸਾਡੇ ਵਿਗਿਆਨੀਆਂ ਦੀ ਖੋਜ ਕਿਸਾਨਾਂ ਤੱਕ ਸਹੀ ਸਮੇਂ (ਰੀਅਲ ਟਾਈਮ) ’ਤੇ ਪਹੁੰਚੇ, ਉਨ੍ਹਾਂ ਨੂੰ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ, ਮਿੱਟੀ ਦੇ ਪੌਸ਼ਟਿਕ ਤੱਤਾਂ, ਖਾਦਾਂ ਦੀ ਸਹੀ ਮਾਤਰਾ ਸਮੇਤ ਖੇਤੀਬਾੜੀ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ ਜਾ ਸਕੇ, ਇਸ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਦੁਆਰਾ 29 ਮਈ ਤੋਂ 12 ਜੂਨ ਤੱਕ ‘ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ’ ਸ਼ੁਰੂ ਕੀਤਾ ਜਾ ਰਿਹਾ ਹੈ।
ਇਸ ਰਾਸ਼ਟਰ ਵਿਆਪੀ ਅਭਿਆਨ ਰਾਹੀਂ ਦੇਸ਼ ਦੇ 700 ਤੋਂ ਵੱਧ ਜ਼ਿਲਿਆਂ ਦੇ ਲਗਭਗ 65 ਹਜ਼ਾਰ ਪਿੰਡਾਂ ਵਿਚ ਵਿਗਿਆਨੀਆਂ ਦੀਆਂ 2170 ਟੀਮਾਂ ਪਹੁੰਚਣਗੀਆਂ। ਇਸ ਦੌਰਾਨ ਲਗਭਗ 1.5 ਕਰੋੜ ਕਿਸਾਨਾਂ ਨਾਲ ਸਿੱਧਾ ਸੰਵਾਦ ਕੀਤਾ ਜਾਵੇਗਾ।
ਨਰਿੰਦਰ ਮੋਦੀ ਦੀ ਅਗਵਾਈ ਹੇਠ ਖੇਤੀਬਾੜੀ ਨੂੰ ਵਿਕਸਿਤ ਬਣਾਉਣਾ ਅਤੇ ਕਿਸਾਨਾਂ ਦਾ ਜੀਵਨ ਬਦਲਣਾ ਸਾਡੀ ਸਰਵਉੱਚ ਤਰਜੀਹ ਹੈ। ‘ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ’ ਕੋਈ ਰਸਮ ਨਹੀਂ, ਸਗੋਂ ਕਿਸਾਨਾਂ ਦੇ ਜੀਵਨ ਵਿਚ ਖੁਸ਼ਹਾਲੀ ਲਿਆਉਣ ਦਾ ਮਹਾਯੱਗ ਹੈ।
ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈ. ਸੀ. ਏ. ਆਰ.) ਦੇ ਵਿਗਿਆਨੀ, ਕ੍ਰਿਸ਼ੀ ਵਿਗਿਆਨ ਕੇਂਦਰ (ਕੇ. ਵੀ. ਕੇ.), ਰਾਜਾਂ ਦੇ ਖੇਤੀਬਾੜੀ ਵਿਭਾਗ, ਖੇਤੀਬਾੜੀ ਯੂਨੀਵਰਸਿਟੀਆਂ, ਇਨੋਵੇਸ਼ਨ ਨਾਲ ਸਬੰਧਤ ਸੰਸਥਾਵਾਂ ਸਾਰੇ ਇਕਜੁੱਟ ਹੋ ਕੇ, ਇਕ ਟੀਮ ਵਜੋਂ ‘ਵਿਕਸਿਤ ਖੇਤੀਬਾੜੀ ਅਤੇ ਖੁਸ਼ਹਾਲ ਕਿਸਾਨ’ ਦੇ ਟੀਚੇ ਵੱਲ ਵਧਣਗੇ।
ਇਹ ਅਭਿਆਨ ਪ੍ਰਧਾਨ ਮੰਤਰੀ ਦੇ ‘ਲੈਬ ਟੂ ਲੈਂਡ’ ਦੇ ਮੰਤਰ ਨੂੰ ਸਾਕਾਰ ਕਰ ਕੇ ਕਿਸਾਨਾਂ ਦੀ ਕਿਸਮਤ ਅਤੇ ਭਾਰਤੀ ਖੇਤੀਬਾੜੀ ਦੀ ਤਸਵੀਰ ਨੂੰ ਬਦਲੇਗਾ। ਵਿਗਿਆਨੀ ਪਿੰਡਾਂ ਵਿਚ ਜਾ ਕੇ ਕਿਸਾਨਾਂ ਨਾਲ ਸਿੱਧੇ ਸੰਵਾਦ ਕਰਨਗੇ ਅਤੇ ਲੈਬ ਵਿਚ ਹੋਣ ਵਾਲੀਆਂ ਖੋਜਾਂ ਦੀ ਜਾਣਕਾਰੀ ਕਿਸਾਨਾਂ ਨੂੰ ਦੇਣਗੇ।
ਨਾਲ ਹੀ, ਕਿਸਾਨਾਂ ਦੇ ਤਜਰਬਿਆਂ ਤੋਂ ਵੀ ਸਿੱਖ ਕੇ ਖੇਤੀਬਾੜੀ ਖੋਜ ਨੂੰ ਵਿਵਹਾਰਕ ਬਣਾਉਣਗੇ। ਸਾਡੇ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਦੇ ਯਤਨਾਂ ਅਤੇ ਕਿਸਾਨਾਂ ਦੀ ਅਣਥੱਕ ਮਿਹਨਤ ਨਾਲ, ਇਕ ਹੈਕਟੇਅਰ ਵਿਚ ਇਕ ਕੁਇੰਟਲ ਵੀ ਉਤਪਾਦਨ ਵਧਦਾ ਹੈ ਤਾਂ ਦੇਸ਼ ਭਰ ਵਿਚ 20 ਟਨ ਅਨਾਜ (ਖੁਰਾਕ) ਉਤਪਾਦਨ ਵਧਾਉਣ ਵਿਚ ਅਸੀਂ ਸਫਲ ਹੋਵਾਂਗੇ।
ਖੇਤੀਬਾੜੀ ਭਾਰਤ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਲਗਭਗ 50 ਪ੍ਰਤੀਸ਼ਤ ਆਬਾਦੀ ਸਿੱਧੇ ਜਾਂ ਅਸਿੱਧੇ ਤੌਰ ’ਤੇ ਇਸ ’ਤੇ ਨਿਰਭਰ ਹੈ। ਇਹ ਖੇਤਰ ਸਕਲ ਘਰੇਲੂ ਉਤਪਾਦਨ (ਜੀ. ਡੀ. ਪੀ.) ਵਿਚ ਲਗਭਗ 18 ਫੀਸਦੀ ਦਾ ਯੋਗਦਾਨ ਕਰਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਤੇਜ਼ੀ ਨਾਲ ਵਿਕਸਿਤ ਰਾਸ਼ਟਰ ਬਣਨ ਦੀ ਦਿਸ਼ਾ ਵਿਚ ਅੱਗੇ ਵਧ ਰਿਹਾ ਹੈ, ਜਿਸ ਵਿਚ ਵਿਕਸਿਤ ਖੇਤੀਬਾੜੀ ਅਤੇ ਖੁਸ਼ਹਾਲ ਕਿਸਾਨ ਦਾ ਯੋਗਦਾਨ ਬੇਹੱਦ ਮਹੱਤਵਪੂਰਨ ਹੈ।
ਬੀਤੇ 11 ਵਰ੍ਹਿਆਂ ਵਿਚ ਕਿਸਾਨਾਂ ਨੂੰ ਸਸ਼ਕਤ ਕਰਨ ਲਈ ਸਰਕਾਰ ਨੇ ਬੀਜ ਤੋਂ ਬਾਜ਼ਾਰ ਤੱਕ ਹਰ ਉਹ ਫੈਸਲਾ ਲਿਆ ਹੈ, ਜੋ ਕਿਸਾਨਾਂ ਲਈ ਖੇਤੀਬਾੜੀ ਨੂੰ ਹੋਰ ਆਸਾਨ ਬਣਾਏਗਾ। ਹਾਲ ਹੀ ਵਿਚ ਲਏ ਗਏ ਫੈਸਲੇ ਜਿਵੇਂ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦੀ ਹੋਵੇ ਜਾਂ ਪਿਆਜ਼ ਅਤੇ ਚਾਵਲ ਤੋਂ ਨਿਰਯਾਤ ਡਿਊਟੀ ਹਟਾਉਣਾ, ਫਸਲਾਂ ਦੀ ਜਲਵਾਯੂ ਅਨੁਕੂਲ ਅਤੇ ਜ਼ਿਆਦਾ ਉਪਜ ਵਾਲੀਆਂ ਕਿਸਮਾਂ ਦੇ ਵਿਕਾਸ ਤੋਂ ਲੈ ਕੇ ਕਿਸਾਨ-ਅਨੁਕੂਲ ਯੋਜਨਾਵਾਂ ਦੇ ਵਿਸਥਾਰ ਤੱਕ ਮੋਦੀ ਸਰਕਾਰ ਦੀ ਤਰਜੀਹ ਵਿਚ ਹਮੇਸ਼ਾ ਕਿਸਾਨ ਭਲਾਈ ਰਹੀ ਹੈ।
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਭਾਰਤ ਨੇ ਹਾਲ ਹੀ ਵਿਚ ਜਾਪਾਨ ਨੂੰ ਪਿੱਛੇ ਛੱਡ ਕੇ ਵਿਸ਼ਵ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਵਜੋਂ ਛਾਲ ਮਾਰੀ ਹੈ। ਖੇਤੀਬਾੜੀ ਉਤਪਾਦਨ ਨੂੰ ਦੇਖੋ ਤਾਂ ਇਸ ਵਿਚ ਇਤਿਹਾਸਕ ਵਾਧਾ ਹੋਇਆ ਹੈ। ਸਾਲ 2024-25 ਵਿਚ ਖੁਰਾਕ ਉਤਪਾਦਨ ਦੇ 3309 ਲੱਖ ਟਨ ਤੱਕ ਪਹੁੰਚਣ ਦੀ ਉਮੀਦ ਹੈ। ਖਰੀਫ ਚੌਲ 1206 ਲੱਖ ਟਨ, ਕਣਕ 1154 ਲੱਖ ਟਨ ਅਤੇ ਸੋਇਆਬੀਨ 151 ਲੱਖ ਟਨ ਦੇ ਨਾਲ ਰਿਕਾਰਡ ਪੱਧਰ ’ਤੇ ਹੈ।
ਸੋਇਆਬੀਨ ਦੀ ਉਤਪਾਦਕਤਾ 985 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਤੋਂ ਵਧ ਕੇ 1169 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਹੋ ਗਈ ਹੈ। ਬਾਗਬਾਨੀ ਖੇਤਰ ਵਿਚ ਵੀ ਉਤਪਾਦਨ 3621 ਲੱਖ ਟਨ ਤੱਕ ਪਹੁੰਚਣ ਦਾ ਅਨੁਮਾਨ ਹੈ। ਇਹ ਉਪਲਬਧੀਆਂ ਦਰਸਾਉਂਦੀਆਂ ਹਨ ਕਿ ਸਾਡੇ ਕਿਸਾਨਾਂ ਦੀ ਸਖ਼ਤ ਮਿਹਨਤ, ਵਿਗਿਆਨੀਆਂ ਦੀ ਖੋਜ ਆਧਾਰਿਤ ਸਮਰੱਥਾ ਅਤੇ ਮੋਦੀ ਸਰਕਾਰ ਦੀਆਂ ਕਿਸਾਨ ਭਲਾਈ ਨੀਤੀਆਂ ਮਿਲ ਕੇ ਖੇਤੀਬਾੜੀ ਖੇਤਰ ਨੂੰ ਨਵੀਆਂ ਉਚਾਈਆਂ ’ਤੇ ਲੈ ਜਾ ਰਹੀਆਂ ਹਨ।
ਵਿਆਪਕ ਵਿਜ਼ਨ, ਸੰਪੂਰਨ ਸੋਚ, ਸਪੱਸ਼ਟ ਨੀਤੀ ਅਤੇ ਨੇਕ ਇਰਾਦਿਆਂ ਦੇ ਨਾਲ ਕਿਸਾਨਾਂ ਦੀ ਆਮਦਨ ਵਧੇ, ਉਨ੍ਹਾਂ ਦੇ ਪਸੀਨੇ ਦਾ ਉਚਿਤ ਮੁਲਾਂਕਣ ਹੋਵੇ ਅਤੇ ਉਹ ਆਤਮਨਿਰਭਰ ਬਣ ਸਕਣ, ਇਸ ਦੇ ਲਈ ਕੇਂਦਰ ਸਰਕਾਰ ਨੇ 6 ਫਾਰਮੂਲੇ ਦੀ ਰਣਨੀਤੀ ਬਣਾਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ।
‘ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ’ ਕਿਸਾਨਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦਾ ਇਕ ਮਹਾਯੱਗ ਹੈ। ਮੇਰੀ ਕਿਸਾਨ ਭਰਾਵਾਂ-ਭੈਣਾਂ ਨੂੰ ਤਾਕੀਦ ਹੈ ਕਿ ਤੁਸੀਂ ਸਾਰੇ ਇਸ ਮਹਾ ਅਭਿਆਨ ਨਾਲ ਜੁੜੋ, ਇਸ ਪ੍ਰੋਗਰਾਮ ਦਾ ਲਾਭ ਉਠਾਓ।
ਵਿਗਿਆਨਕਾਂ ਦੁਆਰਾ ਦਿੱਤੀ ਗਈ ਸਲਾਹ ਨੂੰ ਮੰਨ ਕੇ ਆਪਣੀ ਖੇਤੀਬਾੜੀ ਨੂੰ ਉੱਨਤ ਕਰੋ। ਉਤਪਾਦਨ ਵਧੇ, ਲਾਗਤ ਘਟੇ ਅਤੇ ਕਿਸਾਨਾਂ ਨੂੰ ਲਾਭ ਹੋਵੇ। ਇਸ ਹੀ ਉਦੇਸ਼ ਦੇ ਨਾਲ ਵਿਕਸਿਤ ਖੇਤੀਬਾੜੀ ਦਾ ਇਹ ਮਹਾਯੱਗ ਹੈ, ਜੋ ਵਿਕਸਿਤ ਭਾਰਤ ਦਾ ਆਧਾਰ ਬਣੇਗਾ।
ਸ਼ਿਵਰਾਜ ਸਿੰਘ ਚੌਹਾਨ (ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ )
ਕਾਨਸ ਫਿਲਮ ਸਮਾਰੋਹ : ਇਕ ਰੋਮਾਂਚਕ ਯਾਤਰਾ
NEXT STORY