ਜਿਵੇਂ ਕਿ ਦੁਨੀਆ ਨੇ ਦੇਖਿਆ ਕਿ ਰੂਸ 2022 ਦੇ ਸ਼ੁਰੂ ’ਚ ਯੂਕ੍ਰੇਨ ’ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਸੀ। ਪੂਰੇ ਅਮਰੀਕਾ ’ਚ ਸਭ ਤੋਂ ਆਮ ਭਵਿੱਖਬਾਣੀ ਇਹ ਸੀ ਕਿ ਰੂਸੀ ਫੌਜ ਕੁਝ ਹੀ ਸਮੇਂ ’ਚ ਯੂਕ੍ਰੇਨੀ ਰੱਖਿਅਕਾਂ ’ਤੇ ਭਾਰੀ ਪੈ ਜਾਵੇਗੀ।
ਰੂਸ ਦੇ 900,000 ਸਰਗਰਮ-ਡਿਊਟੀ ਪ੍ਰਤੀ ਵਫਾਦਾਰ, ਦੋ ਮਿਲੀਅਨ ਰਿਜ਼ਰਵ ਫੋਰਸ ਅਤੇ 45 ਬਿਲੀਅਨ ਡਾਲਰ ਦਾ ਰੱਖਿਆ ਬਜਟ, ਯੂਕ੍ਰੇਨ ਦੇ ਬਜਟ ਤੋਂ ਬਹੁਤ ਵੱਡਾ ਸੀ ਜਿਸ ਕੋਲ ਹਮਲੇ ਦੇ ਸਮੇਂ ਅੰਦਾਜ਼ਨ 196,000 ਸਰਗਰਮ ਡਿਊਟੀ ਫੌਜੀ, 900,000 ਰਿਜ਼ਰਵ ਫੌਜੀ ਅਤੇ ਰੱਖਿਆ ਖਰਚ ਰੂਸ ਦੇ ਖਰਚ ਦਾ 10ਵਾਂ ਹਿੱਸਾ ਸੀ।
ਇਕ ਵੇਰਵੇ ਮੁਤਾਬਕ ਉਸ ਵੇਲੇ ਅਮਰੀਕਾ ਦੇ ਜੁਆਇੰਟ ਚੀਫ ਆਫ ਸਟਾਫ ਦੇ ਮੁਖੀ ਜਨਰਲ ਮਾਰਕ ਮਿਲੀ ਨੇ ਕਾਂਗਰਸ ਦੇ ਮੈਂਬਰਾਂ ਦੇ ਸਾਹਮਣੇ ਨਿੱਜੀ ਤੌਰ ’ਤੇ ਭਵਿੱਖਬਾਣੀ ਕੀਤੀ ਸੀ ਕਿ ਯੂਕ੍ਰੇਨ 72 ਘੰਟਿਆਂ ਅੰਦਰ ਗੋਡੇ ਟੇਕ ਦੇਵੇਗਾ। ਅਜਿਹਾ ਪ੍ਰਤੀਤ ਹੋ ਰਿਹਾ ਸੀ ਕਿ ਦੂਜੀ ਵਿਸ਼ਵ ਜੰਗ ਖਤਮ ਹੋਣ ਪਿੱਛੋਂ ਦੁਨੀਆ ਕਿਸੇ ਯੂਰਪੀਅਨ ਦੇਸ਼ ’ਤੇ ਪਹਿਲੀ ਜਿੱਤ ਦੇਖੇਗੀ।
ਮਾਸਕੋ ਦੇ ਗਲਤ ਅਨੁਮਾਨ ਕਾਰਨ ਰੂਸ ਨੂੰ ਅਰਬਾਂ ਡਾਲਰਾਂ ਦਾ ਨੁਕਸਾਨ ਹੋਇਆ। ਲੱਖਾਂ ਰੂਸੀ ਵੱਡੀ ਗਿਣਤੀ ’ਚ ਮਾਰੇ ਗਏ ਅਤੇ ਰੂਸੀ ਅਰਥਵਿਵਸਥਾ ਦੇ ਕਈ ਹਿੱਸੇ ਤਬਾਹ ਹੋ ਗਏ। ਜੇ ਪੁਤਿਨ ਨੂੰ ਉਸ ਅਹਿਮ ਸੰਘਰਸ਼ ਦਾ ਸਹੀ ਅਨੁਮਾਨ ਹੁੰਦਾ ਤਾਂ ਸ਼ਾਇਦ ਉਹ ਹਮਲਾ ਨਾ ਕਰਦੇ।
ਦੂਜੀ ਵਿਸ਼ਵ ਜੰਗ ਤੋਂ ਬਾਅਦ ਵੀਅਤਨਾਮ ਤੋਂ ਲੈ ਕੇ ਸੂਬਾ ਕੋਰੀਆ, ਕੋਸੋਵੋ ਤੱਕ ਪ੍ਰਮੁੱਖ ਜੰਗਾਂ ਦੀ ਸਮੀਖਿਆ ਦਿੜ੍ਹਤਾ ਨਾਲ ਸੁਝਾਅ ਦਿੰਦੀ ਹੈ ਕਿ ਲੜਨ ਲਈ ਮੁਕਾਬਲੇ ਦੀ ਇੱਛਾ ਨੂੰ ਗਲਤ ਸਮਝਣਾ ਅਮਰੀਕੀ ਫੌਜ ਅਤੇ ਸਿਆਸੀ ਮੰਤਵਾਂ ਨੂੰ ਹਾਸਲ ਕਰਨ ਦੇ ਉਨ੍ਹਾਂ ਯਤਨਾਂ ਦੀ ਨਾਕਾਮੀ ’ਚ ਇਕ ਪ੍ਰਮੁੱਖ ਯੋਗਦਾਨ ਦੇਣ ਵਾਲਾ ਰਿਹਾ ਹੈ।
ਕੋਰੀਆ ’ਚ ਸੰਯੁਕਤ ਰਾਜ ਅਮਰੀਕਾ ਨੇ ਅਕਤੂਬਰ 1950 ’ਚ ਜਨਰਲ ਡਗਲਸ ਮੈਕਆਰਥਰ ਦੇ ਯਾਲੂ ਨਦੀ ਕੋਲ ਪਹੁੰਚਣ ’ਤੇ ਸੰਘਰਸ਼ ’ਚ ਸ਼ਾਮਲ ਹੋਣ ਦੀ ਚੀਨ ਦੀ ਇੱਛਾ ਦਾ ਗਲਤ ਅਨੁਮਾਨ ਲਾਇਆ। ਇਸ ਤੋਂ ਬਾਅਦ ਲਗਭਗ 3 ਸਾਲ ਤੱਕ ਖੂਨੀ ਜੰਗ ਚੱਲੀ।
ਰਾਸ਼ਟਰਪਤੀ ਲਿੰਡਨ ਜਾਨਸਨ ਦੇ ਪ੍ਰਸ਼ਾਸਨ ਨੇ 1965 ’ਚ ਵੀਅਤਨਾਮ ’ਚ ਅਮਰੀਕੀ ਫੌਜੀ ਯਤਨਾਂ ਨੂੰ ਨਾਟਕੀ ਢੰਗ ਨਾਲ ਵਧਾ ਦਿੱਤਾ ਸੀ ਕਿਉਂਕਿ ਉਨ੍ਹਾਂ ਨੂੰ ਲੱਗਾ ਸੀ ਕਿ ਸੰਯੁਕਤ ਰਾਜ ਅਮਰੀਕਾ ਉੱਤਰੀ ਵੀਅਤਨਾਮ ਦੀ ‘ਕਿਸਾਨ ਸੈਨਾ’ ਨੂੰ ਹਰਾ ਸਕਦਾ ਹੈ ਜਦੋਂ ਕਿ ਉਹ ਲਗਭਗ ਇਕ ਦਹਾਕੇ ਤੱਕ ਫਰਾਂਸੀਸੀ ਮੁਹਿੰਮ ਨੂੰ ਸੰਘਰਸ਼ ਕਰਦੇ ਹੋਏ ਵੇਖ ਰਹੇ ਸਨ।
ਹਾਲ ਹੀ ’ਚ ਅਫਗਾਨਿਸਤਾਨ ’ਚ ਅਮਰੀਕਾ ਨੇ ਤਾਲਿਬਾਨ ਦੀ ਮੁੜ ਵਾਪਸੀ ਅਤੇ ਹਮਲੇ ਮੁੜ ਸ਼ੁਰੂ ਕਰਨ ਦੀ ਸਮਰੱਥਾ ਦਾ ਕਿੰਨਾ ਗਲਤ ਅਨੁਮਾਨ ਲਾਇਆ ਸੀ। ਅਮਰੀਕਾ ਕਿਸੇ ਵੀ ਅਰਥ ’ਚ ਗਲਤ ਨਿਦਾਨ ਦਾ ਹੱਲ ਕਰਨ ਵਾਲਾ ਇਕੋ-ਇਕ ਦੇਸ਼ ਨਹੀਂ ਹੈ।
ਦੂਜੀ ਚੀਨ-ਜਾਪਾਨ ਜੰਗ ’ਚ ਜਾਪਾਨ ਵਲੋਂ ਚੀਨੀ ਮੁਕਾਬਲੇ ਨੂੰ ਘੱਟ ਸਮਝਣ ਤੋਂ ਲੈ ਕੇ 1980 ’ਚ ਈਰਾਨ ’ਤੇ ਹਮਲੇ ’ਚ ਸੱਦਾਮ ਹੁਸੈਨ ਦੀ ਗਲਤ ਗਣਨਾ ਤੋਂ ਲੈ ਕੇ ਅਫਗਾਨਿਸਤਾਨ ’ਚ ਸੋਵੀਅਤ ਸੰਘ ਦੇ ਮੰਦਭਾਗੇ ਯਤਨਾਂ ਤੱਕ ਕਈ ਦੇਸ਼ਾਂ ਨੇ ਆਪਣੇ ਵਿਰੋਧੀ ਦੀ ਲੜਨ ਦੀ ਇੱਛਾ ਸ਼ਕਤੀ ਨੂੰ ਘੱਟ ਕਰ ਕੇ ਵੇਖਿਆ ਹੈ।
ਅਮਰੀਕਾ ’ਚ ਅਸਲ ’ਚ 1939 ਤੋਂ ਲੈ ਕੇ 1945 ਤੱਕ ਵਿਦੇਸ਼ ਸੰਬੰਧੀ ਪ੍ਰੀਸ਼ਦ ਅਤੇ ਰਾਜ ਵਿਭਾਗ ਵਲੋਂ ਕੀਤੇ ਗਏ ਵਿਆਪਕ ਅਧਿਐਨ ਦੇ ਨਤੀਜੇ ਵਜੋਂ ਇਕ ਨੀਤੀ ਬਣੀ ਜਿਸ ਨੂੰ ਉਨ੍ਹਾਂ ‘ਗ੍ਰੈਂਡ ਏਰੀਆ’ ਯੋਜਨਾ ਕਿਹਾ। ‘ਗ੍ਰੈਂਡ ਏਰੀਆ’ ਕਿਸੇ ਵੀ ਅਜਿਹੇ ਖੇਤਰ ਨੂੰ ਦਰਸਾਉਂਦਾ ਸੀ ਜਿਸ ਨੂੰ ਅਮਰੀਕੀ ਅਰਥਵਿਵਸਥਾ ਦੀਆਂ ਲੋੜਾਂ ਅਧੀਨ ਹੋਣਾ ਸੀ। ਇਸ ਨੂੰ ਦੁਨੀਆ ਦੇ ਕੰਟਰੋਲ ਲਈ ਰਣਨੀਤਿਕ ਪੱਖੋਂ ਜ਼ਰੂਰੀ ਮੰਿਨਆ ਜਾਂਦਾ ਹੈ।
ਪਰ ਸ਼ਾਇਦ ਹੁਣ ਸਮਾਂ ਬਦਲ ਗਿਆ ਹੈ। ਅੱਜ ਨਾ ਸਿਰਫ ਜੰਗ ਲੜਨ ਦਾ ਤਰੀਕਾ ਬਦਲ ਗਿਆ ਹੈ ਸਗੋਂ ਜੰਗ ’ਚ ਦੁਸ਼ਮਣ ਦੀ ਤਾਕਤ ਦਾ ਸਹੀ ਅਨੁਮਾਨ ਲਾਉਣ ਦਾ ਤਰੀਕਾ ਵੀ ਬਦਲਣਾ ਹੋਵੇਗਾ।
ਮੌਜੂਦਾ ਅਤੇ ਭਵਿੱਖ ਦੇ ਪ੍ਰਸਤਾਵਾਂ ਦੀ ਗਿਣਤੀ ’ਚ ਨੁਕਸ ਕੌਮੀ ਹਾਰ ਦਾ ਕਾਰਨ ਬਣ ਸਕਦੇ ਹਨ ਪਰ ਇਹ ਦੁਨੀਆ ਨੂੰ ਜੰਗਾਂ ’ਚ ਘੇਰ ਸਕਦੇ ਹਨ ਅਤੇ ਕੌਮਾਂਤਰੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਟਰੰਪ ਵੀ ਗਲਫ ’ਚ ਆਪਣਾ ਗਲਬਾ ਚਾਹੁੰਦੇ ਹਨ। ਇਹ ਸਭ ਆਪਣੇ ਹਿੱਤਾਂ ’ਚ ਹੁੰਦਾ ਹੈ। ਟਰੰਪ ਆਪਣੇ ਦੇਸ਼ ਲਈ ਕਿਸੇ ਦੂਜੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਸ਼ਾਇਦ ਅਜਿਹੀ ਗਲਤੀ ਚੀਨ ਨੂੰ ਸਮਝਣ ’ਚ ਅਮਰੀਕਾ ਕਰ ਰਿਹਾ ਹੈ।
ਜਦੋਂ ਉਹ ਤਾਈਵਾਨ ਜਾਂ ਇੰਡੋ-ਪੈਸੇਫਿਕ ਵਾਟਰਜ਼ ’ਚ ਚੀਨ ਦੇ ਗਲਬੇ ਸਬੰਧੀ ਗੱਲ ਕਰਦਾ ਹੈ। ਅਜਿਹੀ ਹਾਲਤ ’ਚ ਨਵੀਂ ਸੋਚ, ਨੌਕਰਸ਼ਾਹੀ, ਅੰਦਾਜ਼ਾ ਲਾਉਣ ਦੇ ਤਰੀਕੇ ਅਤੇ ਨਵੀਆਂ ਨੀਤੀਆਂ ਦੀ ਲੋੜ ਹੈ, ਜੇ ਦੁਨੀਆ ਨੂੰ ਸ਼ਾਂਤ ਰਹਿਣਾ ਹੈ।
ਅਜਿਹੀ ਸਥਿਤੀ ’ਚ ਪੱਛਮੀ ਦੇਸ਼ਾਂ ਦੀਆਂ ਆਪਣੇ ਹਿੱਤਾਂ ਲਈ ਬਣੀਆਂ ਨੀਤੀਆਂ ਦਾ ਵੀ ਸ਼ਿਕੰਜਾ ਕੱਸਣ ਦੀ ਲੋੜ ਹੈ ਜਿਵੇਂ ਕਿ ਬਰਤਾਨੀਆ ਕੁਵੈਤ ਅਤੇ ਖਾੜੀ ’ਚੋਂ 1954 ’ਚ ਹਟਣ ਲਈ ਤਿਆਰ ਨਹੀਂ ਸੀ ਕਿਉਂਕਿ ਉਸ ਦੀ ਆਰਥਿਕ ਸਥਿਤੀ ਉਥੋਂ ਦੇ ਪੈਟਰੋਲ ’ਤੇ ਨਿਰਭਰ ਸੀ। ਉਸ ਲਈ ਉਹ ਜੰਗ ਲੜਨ ਲਈ ਵੀ ਤਿਆਰ ਸੀ। ਅੱਜ ਟਰੰਪ ਗ੍ਰੀਨਲੈਂਡ ਲਈ ਲੜਨ ਨੂੰ ਤਿਆਰ ਹਨ ਕਿਉਂਕਿ ਇਸ ’ਚ ਉਨ੍ਹਾਂ ਦੇ ਨਿੱਜੀ ਹਿੱਤ ਹਨ।
ਨਿਆਂ ਪਾਲਿਕਾ ’ਚ ਭ੍ਰਿਸ਼ਟਾਚਾਰ ਕੋਈ ਨਵੀਂ ਗੱਲ ਨਹੀਂ
NEXT STORY