Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAY 09, 2026

    11:12:04 PM

  • shubman gill played a stormy innings

    RR Vs GT : ਸ਼ੁਭਮਨ ਗਿੱਲ ਨੇ ਖੇਡੀ ਤੂਫਾਨੀ ਪਾਰੀ,...

  • graduation joys turn to mourning  indian student dies of heart attack in us

    ਮਾਤਮ 'ਚ ਬਦਲੀਆਂ ਗ੍ਰੈਜੂਏਸ਼ਨ ਦੀਆਂ ਖੁਸ਼ੀਆਂ! US...

  • major operation under mission welcome in italy

    ਇਟਲੀ 'ਚ ਮਿਸ਼ਨ 'ਵੈਲਕਮ' ਤਹਿਤ ਵੱਡੀ ਕਾਰਵਾਈ! 19...

  • ed also arrested a close associate of minister sanjeev arora

    ED ਵੱਲੋਂ ਮੰਤਰੀ ਸੰਜੀਵ ਅਰੋੜਾ ਦਾ ਕਰੀਬੀ ਵੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਫੇਕ ਨਿਊਜ਼ ਦੀ ਫੈਕਟਰੀ ਚਲਾ ਰਿਹਾ ਹੈ ਪਾਕਿਸਤਾਨ

BLOG News Punjabi(ਬਲਾਗ)

ਫੇਕ ਨਿਊਜ਼ ਦੀ ਫੈਕਟਰੀ ਚਲਾ ਰਿਹਾ ਹੈ ਪਾਕਿਸਤਾਨ

  • Updated: 14 Apr, 2021 02:29 AM
Blog
pakistan runs fake news factory
  • Share
    • Facebook
    • Tumblr
    • Linkedin
    • Twitter
  • Comment

ਸ਼ੁਜਾਅਤ ਅਲੀ ਕਾਦਰੀ
ਭਾਰਤ ਵਿਰੁੱਧ ਪਾਕਿਸਤਾਨ ਕਿੰਨੇ ਗਿਣੇ-ਮਿੱਥੇ ਢੰਗ ਨਾਲ ਫੇਕ ਨਿਊਜ਼ ਦੀ ਫੈਕਟਰੀ ਚਲਾ ਰਿਹਾ ਹੈ, ਇਹ ਜਾਣਨਾ ਬਹੁਤ ਜ਼ਰੂਰੀ ਹੈ। ਪਾਕਿਸਤਾਨ ਨੇ ਭਾਰਤ ਵਿਰੁੱਧ ਸੂਚਨਾ ਜੰਗ ਛੇੜੀ ਹੋਈ ਹੈ। ਇਸ ਅਧੀਨ ਉਹ ਖੁੱਲ੍ਹ ਕੇ ਫੇਕ ਨਿਊਜ਼ ਦੀ ਵਰਤੋਂ ਕਰ ਰਿਹਾ ਹੈ। ਇਸ ਪੂਰੇ ਕਾਂਡ ’ਚ ਉਸ ਨੇ ਆਈ. ਐੱਸ. ਆਈ. ਦੇ ਨਾਲ-ਨਾਲ ਪਾਕਿਸਤਾਨ ਸਰਕਾਰ ਦੀ ਵੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਕਈ ਭਾਸ਼ਾਵਾਂ ’ਚ ਭਾਰਤ ਵਿਰੁੱਧ ਚਲਾਈ ਜਾ ਰਹੀ ਇਸ ਸੂਚਨਾ ਜੰਗ ’ਚ ਪਾਕਿਸਤਾਨ ਆਪਣੇ ਘਰ ’ਚੋਂ ਫੇਕ ਆਈ. ਡੀ. ਦੀ ਪੂਰੀ ਵਰਤੋਂ ਕਰ ਰਿਹਾ ਹੈ।

ਸੂਤਰਾਂ ਦੇ ਆਧਾਰ ’ਤੇ ਪਤਾ ਲੱਗਾ ਹੈ ਕਿ ਪਾਕਿਸਤਾਨ ਇਸ ਲਈ ਟਵਿਟਰ ਦੀ ਵਰਤੋਂ ਕਰ ਰਿਹਾ ਹੈ। ਪਾਕਿਸਤਾਨੀ ਖੁਫੀਆ ਏਜੰਸੀ ਦੀ ਇਸ ਯੋਜਨਾ ’ਚ ਇਮਰਾਨ ਖਾਨ ਦੀ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਅਤੇ ਆਈ. ਐੱਸ. ਆਈ. ਦੀ ਸੂਚਨਾ ਇਕਾਈ ਮਿਲ ਕੇ ਕੰਮ ਕਰ ਰਹੇ ਹਨ। ਪਾਕਿਸਤਾਨ ਦੀ ਇਮਰਾਨ ਸਰਕਾਰ ਦੇ ਕਈ ਮੰਤਰੀ ਹੀ ਇਸ ਫੇਕ ਨਿਊਜ਼ ਏਜੰਡੇ ’ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦਾ ਮਕਸਦ ਨਾ ਸਿਰਫ ਭਾਰਤ ਵਿਰੁੱਧ ਮਾਹੌਲ ਬਣਾਉਣਾ ਹੈ, ਸਗੋਂ ਭਾਰਤ ਦੇ ਪਾਕਿਸਤਾਨ ਦੇ ਨਾਲ-ਨਾਲ ਹੋਰਨਾਂ ਗੁਆਂਢੀ ਦੇਸ਼ਾਂ ਨਾਲ ਸੰਬੰਧ ਖਰਾਬ ਕਰਨਾ ਵੀ ਹੈ।

ਟਵਿਟਰ ਨੇ ਯੂਜ਼ਰ ਨੂੰ ਇਕ ਸਹੂਲਤ ਦਿੱਤੀ ਹੋਈ ਹੈ ਕਿ ਕੋਈ ਵੀ ਆਪਣਾ ਯੂਜ਼ਰ ਨੇਮ ਕਿੰਨੀ ਵਾਰ ਵੀ ਬਦਲ ਸਕਦਾ ਹੈ। ਪਾਕਿਸਤਾਨ ਦੇ ਖੁਫੀਆ ਸੂਚਨਾ ਸੰਗਠਨ ਦੇ ਚਿਹਰੇ ਇਸ ਸਹੂਲਤ ਦਾ ਲਾਭ ਉਠਾ ਕੇ ਕਦੇ ਓਮਾਨੀ ਰਾਜਕੁਮਾਰੀ ਬਣ ਜਾਂਦੇ ਹਨ, ਕਦੀ ਸ਼੍ਰੀਲੰਕਾ ਦੇ ਬ੍ਰਿਗੇਡੀਅਰ, ਕਦੀ ਵਿਦੇਸ਼ੀ ਬਲਾਗਰ ਅਤੇ ਕਦੇ ਚੀਨ ਦੀ ਫੌਜ ਵੱਲੋਂ ਟਵੀਟ ਕਰਦੇ ਹਨ। ਸ਼ੁੱਧ ਰੂਪ ਨਾਲ ਪਾਕਿਸਤਾਨ ਤੋਂ ਚੱਲ ਰਹੇ ਸਾਊਥ ਏਸ਼ੀਅਨ ਯੂਨਾਈਟਿਡ ਸੋਸ਼ਲ ਫਰੰਟ ਭਾਵ SAUSMF ਵੈੱਬਸਾਈਟ SAUSMF.ORG ਰਾਹੀਂ ਭਾਰਤ ਵਿਰੁੱਧ ਇਕ ਝੂਠਾ ਪ੍ਰਚਾਰ ਤੰਤਰ ਵੀ ਚਲਾਇਆ ਜਾ ਰਿਹਾ ਹੈ। ਇਹ ਵੈੱਬਸਾਈਟ ਵੀ ਮਾਲਵੇਅਰ ਨਾਲ ਭਰੀ ਹੋਈ ਹੈ। ਵਿਜ਼ਿਟਰ ਦੀਆਂ ਸੂਚਨਾਵਾਂ ਨੂੰ ਚੁਰਾਉਣ ਲਈ ਕਈ ਤਰ੍ਹਾਂ ਦੇ ਇੰਸਟਾਲ ਵੀ ਪਰਮਿਸ਼ਨ ਮੰਗਦੇ ਹਨ। ਡੀ. ਐੱਨ. ਐੱਸ. ਇਨਫੋ ਭਾਵ ਸਰਵਰ ਦੀ ਜਾਣਕਾਰੀ ਦੇ ਆਧਾਰ ’ਤੇ ਪਤਾ ਲੱਗਾ ਹੈ ਕਿ ਇਸ ਵੈੱਬਸਾਈਟ ਨੂੰ ਪਾਕਿਸਤਾਨ ਦੇ ਇਕ ਮੰਤਰੀ ਜਹਾਂਗੀਰ ਤਰੀਨ ਦੇ ਸਰਵਰ ’ਤੇ ਸਪੇਸ ਦਿੱਤੀ ਗਈ ਹੈ। ਇਹ ਦੱਸਣ ਲਈ ਕਾਫੀ ਹੈ ਕਿ ਪਾਕਿਸਤਾਨ ਸਰਕਾਰ ਕਿਸ ਤਰ੍ਹਾਂ SAUSMF ਦੇ ਨਾਂ ’ਤੇ ਭਾਰਤ ਵਿਰੁੱਧ ਏਜੰਡਾ ਚਲਾ ਰਹੀ ਹੈ। ਇਸ ਸੰਗਠਨ ਨੇ ਭਾਰਤ ਦੇ ਨਾਲ-ਨਾਲ ਦੱਖਣੀ ਏਸ਼ੀਆ ਦੇ ਕਈ ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ਜੋੜਨ ਦਾ ਝੂਠਾ ਦਾਅਵਾ ਕੀਤਾ ਹੈ। ਪਾਕਿਸਤਾਨ ਦੇ ਇਸ ਝੂਠ ਤੰਤਰ ’ਚ ਅਫਗਾਨਿਸਤਾਨ, ਸ਼੍ਰੀਲੰਕਾ, ਚੀਨ, ਨੇਪਾਲ, ਬੰਗਲਾਦੇਸ਼ ਅਤੇ ਮਾਲਦੀਵ ਦੇ ਲੋਕਾਂ ਨੂੰ ਜੋੜਨ ਦਾ ਦਾਅਵਾ ਕੀਤਾ ਹੈ। ਅਖੌਤੀ ਸੰਗਠਨ SAUSMF ਦੇ ਸਭ ਅਹੁਦੇਦਾਰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਅਤੇ ਇਮਰਾਨ ਖਾਨ ਦੀ ਸਰਕਾਰ ਨਾਲ ਜੁੜੇ ਹੋਏ ਹਨ। ਸਰਕਾਰ ਸ਼੍ਰੀਲੰਕਾ, ਨੇਪਾਲ , ਚੀਨ ਅਤੇ ਬੰਗਲਾਦੇਸ਼ ਦੇ ਨਾਂ ’ਤੇ ਚਿਹਰੇ ਅਤੇ ਆਈ. ਡੀ. ਦਿਖਾ ਰਹੀ ਹੈ। ਇਹ ਜਾਂ ਤਾਂ ਸਭ ਝੂਠ ਹੈ ਜਾਂ ਪਾਕਿਸਤਾਨ ਤੋਂ ਹੀ ਉਨ੍ਹਾਂ ਨੂੰ ਹੈਂਡਲ ਕੀਤਾ ਜਾ ਰਿਹਾ ਹੈ।

ਇਸ ਗਰੁੱਪ ਨਾਲ ਜੁੜੀ ਇਕ ਟਵਿਟਰ ਆਈ. ਡੀ. ਦਾ ਇਕ ਦਿਲਚਸਪ ਕਿੱਸਾ ਹੈ। ਪਾਕਿਸਤਾਨੀ ਝੂਠ ਦੀ ਫੈਕਟਰੀ SAUSMF ਨਾਲ ਜੁੜੇ ਹੋਏ ਹਰੀਥ ਬਿਲਾਨੀ ਨਾਂ ਦੇ ਇਕ ਟਵਿਟਰ ਯੂਜ਼ਰ ਨੇ ਪਹਿਲਾਂ 3 ਵਾਰ ਸ਼੍ਰੀਲੰਕਾ ਦੇ ਨਾਗਰਿਕ ਵਜੋਂ ਨਾਂ ਬਦਲੇ। ਫਿਰ ਖੁਦ ਨੂੰ ਭਾਰਤੀ ਦੱਸਿਆ। ਅੰਤ ’ਚ ਪਾਕਿਸਤਾਨੀ ਕਿਹਾ। ਟਵਿਟਰ ਨੇ ਤੰਗ ਆ ਕੇ ਇਸ ਆਈ. ਡੀ. ਨੂੰ ਬਲਾਕ ਕਰ ਦਿੱਤਾ। ਇਸ ਗੱਲ ਦਾ ਮਕਸਦ ਭਾਰਤ ਨੂੰ ਦੁਨੀਆ ’ਚ ਬਦਨਾਮ ਕਰਨਾ, ਪਾਕਿਸਤਾਨ ਦਾ ਉਸਾਰੂ ਅਕਸ ਬਣਾਉਣਾ ਅਤੇ ਭਾਰਤ ਦੇ ਬਾਕੀ ਦੇਸ਼ਾਂ ਨਾਲ ਸੰਬੰਧਾਂ ਨੂੰ ਖਰਾਬ ਕਰਨਾ ਹੈ।

ਓ. ਐੱਸ. ਆਈ. ਐੱਨ. ਟੀ. ਦੀ ਇਕ ਰਿਪੋਰਟ ਮੁਤਾਬਕ ਆਫਤਾਬ ਅਫਰੀਦੀ, ਅਵੈਸ ਜਾਵੇਦ ਸੱਤੀ ਅਤੇ ਆਸਿਮ ਖਾਨ ਨਾਂ ਦੇ ਲੋਕ ਭਾਰਤ ਵਿਰੋਧੀ ਇਸ ਫੈਕਟਰੀ ਦੇ ਸੰਚਾਲਕ ਹਨ। ਇਨ੍ਹਾਂ ਤਿੰਨਾਂ ਦੇ ਪਾਕਿਸਤਾਨੀ ਫੌਜ ਅਤੇ ਕੈਬਨਿਟ ਮੰਤਰੀ ਜਹਾਂਗੀਰ ਤਰੀਨ ਨਾਲ ਗੂੜ੍ਹੇ ਸੰਬੰਧ ਹਨ।

ਮੈਸਾਚੁਸੈਟਸ ਇੰਸਟੀਚਿਊਟ ਆਫ ਟੈਕਨਾਲੋਜੀ (ਐੱਮ. ਆਈ. ਟੀ.) ’ਚ ਕੀਤੇ ਗਏ ਇਕ ਅਧਿਐਨ ਤੋਂ ਇਹ ਪਤਾ ਲੱਗਦਾ ਹੈ ਕਿ ਨਕਲੀ ਖ਼ਬਰ ਸੋਸ਼ਲ ਮੀਡੀਆ ’ਤੇ ਅਸਲ ਖ਼ਬਰ ਦੇ ਮੁਕਾਬਲੇ 6 ਗੁੁਣਾ ਤੇਜ਼ੀ ਨਾਲ ਯਾਤਰਾ ਕਰਦੀ ਹੈ। ਰਿਪੋਰਟ ’ਚ ਦਾਅਵਾ ਕੀਤਾ ਗਿਆ ਸੀ ਕਿ ਝੂਠੀਆਂ ਕਹਾਣੀਆਂ ਸਭ ਸੂਚਨਾਵਾਂ ਦੀਆਂ ਸਾਰੀਆਂ ਸ਼੍ਰੇਣੀਆਂ ’ਚ ਸੱਚਾਈ ਦੇ ਮੁਕਾਬਲੇ ਵੱਧ ਤੇਜ਼ੀ ਨਾਲ, ਡੂੰਘਾਈ ਨਾਲ ਅਤੇ ਵੱਡੇ ਪੱਧਰ ’ਤੇ ਫੈਲੀਆਂ ਹਨ। ਇਨ੍ਹਾਂ ਪਲੇਟਫਾਰਮਾਂ ’ਤੇ ਪ੍ਰਸਾਰਿਤ ਕੀਤੀ ਜਾ ਰਹੀ ਜਾਣਕਾਰੀ ਅਖੀਰ ਸਿਆਸੀ ਅਤੇ ਭੂ-ਰਣਨੀਤਕ ਨਤੀਜਿਆਂ ਨੂੰ ਪ੍ਰਭਾਵਿਤ ਕਰਦੀ ਹੈ। ਇਸੇ ਲਈ ਸੂਚਨਾ ਜੰਗ ਪਾਕਿਸਤਾਨ ਨੂੰ ਬਹੁਤ ਰਾਸ ਆ ਰਹੀ ਹੈ।

ਭਾਰਤ ਤੋਂ ਚੱਲਣ ਵਾਲੀ ਇਕ ਵੈੱਬਸਾਈਟ ਦਿ ਡਿਸਇਨਫੋਲੈਬ.ਓ. ਆਰ. ਜੀ. ਨੇ ਇਕ ਰਿਪੋਰਟ ’ਚ ਕਿਹਾ ਹੈ ਕਿ ਜਿਵੇਂ ਕਿ ਅਸੀਂ ਇਸ ਨੈੱਟਵਰਕ ਦੇ ਪੈਟਰਨ ਨੂੰ ਡੀਕੋਡ ਕਰਨ ਲਈ ਪਹਿਲ ਕੀਤੀ, ਅਸੀਂ ਇਸ ਖੇਤਰ ’ਚ ਚਲਾਏ ਜਾ ਰਹੇ ਇਕ ਵੱਡੇ ਪੈਮਾਨੇ ’ਤੇ ਸੋਸ਼ਲ ਮੀਡੀਆ ਡਿਜ਼ਾਈਨ ਦਾ ਵੀ ਪਤਾ ਲਾਇਆ, ਜਿਸ ਦਾ ਮੰਤਵ ਦੱਖਣੀ ਏਸ਼ੀਆ ’ਚ ਗੁਆਂਢੀ ਦੇਸ਼ਾਂ ਦਰਮਿਆਨ ਸੰਘਰਸ਼ ਪੈਦਾ ਕਰਨਾ ਜਾਂ ਗਲਤ ਸੂਚਨਾਵਾਂ ਦੇ ਨਾਲ ਮੌਜੂਦਾ ਸੰਘਰਸ਼ਾਂ ਨੂੰ ਵਧਾਉਣਾ ਸੀ।

ਇਸ ਡਿਸ-ਇਨਫੋ ਦੇ ਮੁੱਖ ਟੂਲਾਂ ’ਚੋਂ ਇਕ ਟਵਿਟਰ ਲੂਫੋਲ ਹੈ। ਇਹ ਉਪਕਰਨ ਇੰਨਾ ਲਾਹੇਵੰਦ ਪਾਇਆ ਗਿਆ ਹੈ ਕਿ ਇਸ ਦੀਆਂ ਖਾਮੀਆਂ ਦਾ ਲਾਭ ਉਠਾਉਣ ਲਈ ਇਕ ਪੂਰੀ ਤਰ੍ਹਾਂ ਨਾਲ ਨਕਲੀ ਸੰਗਠਨ ਬਣਾਇਆ ਗਿਆ ਹੈ। ਇਹ ਸੰਗਠਨ ਬਣ ਗਿਆ ਹੈ- ਸਾਊਥ ਏਸ਼ੀਅਨ ਯੂਨਾਈਟਿਡ ਸੋਸ਼ਲ ਮੀਡੀਆ ਫਰੰਟ ਭਾਵ SAUSMF.

ਸ਼੍ਰੀਲੰਕਾ ’ਚ ਈਸਟਰ ਦੇ ਮੌਕੇ ’ਤੇ 2019 ’ਚ ਹੋਏ ਬੰਬ ਧਮਾਕਿਆਂ ਦੇ ਤੁਰੰਤ ਬਾਅਦ ਪਾਕਿਸਤਾਨ ਦਾ ਇਹ ਸੰਗਠਨ ਸਰਗਰਮ ਹੋ ਗਿਆ ਸੀ ਅਤੇ ਉੱਥੋਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਭਾਰਤ ਦਾ ਇਨ੍ਹਾਂ ਧਮਾਕਿਆਂ ਪਿੱਛੇ ਹੱਥ ਹੈ। ਉਸੇ ਸਮੇਂ ਇਹ ਗੱਲ ਸਪੱਸ਼ਟ ਹੋ ਗਈ ਸੀ ਕਿ ਪਾਕਿਸਤਾਨ ਕਿਸ ਤਰ੍ਹਾਂ ਭਾਰਤ ਦੇ ਸੰਬੰਧ ਗੁਆਂਢੀ ਦੇਸ਼ਾਂ ਨਾਲ ਖਰਾਬ ਕਰਨ ਲਈ ਫੇਕ ਨਿਊਜ਼ ਦੀ ਵਰਤੋਂ ਕਰ ਰਿਹਾ ਹੈ।

ਟਵਿਟਰ ਦੇ ਨਾਂ ਨਾਲ ਹੈਂਡਲ ਬਦਲਣ ਦੀ ਨੀਤੀ ਨੇ ਫੇਕ ਨਿਊਜ਼ ਨੂੰ ਬਹੁਤ ਹੱਲਾਸ਼ੇਰੀ ਦਿੱਤੀ ਹੈ। ਕਈ ਪੈਰੋਡੀ ਅਕਾਊਂਟਸ ਰਾਹੀਂ ਭਾਰਤ ਵਿਰੁੱਧ ਦਿਨ-ਰਾਤ ਜ਼ਹਿਰ ਉਗਲੀ ਜਾ ਰਹੀ ਹੈ। ਇਹ ਤਮਾਸ਼ਾ ਲਗਾਤਾਰ ਜਾਰੀ ਹੈ।

(ਲੇਖਕ ਆਰਟੀਫੀਸ਼ੀਅਲ ਇੰਟੈਲੀਜੈਂਸ ’ਚ ਪੀ. ਐੱਚ. ਡੀ. ਅਤੇ ਸੂਚਨਾ ਜੰਗ ਨੀਤੀ ਦੇ ਜਾਣਕਾਰ ਹਨ)

  • Pakistan
  • fake news
  • factory
  • ਫੇਕ ਨਿਊਜ਼
  • ਪਾਕਿਸਤਾਨ

ਕੋਰੋਨਾ ਕਰਫਿਊ ਤੋਂ ਟੀਕਾ ਉਤਸਵ ਤੱਕ ਸੰਜਮ ਤੇ ਸੰਕਲਪ ਖਿੱਲਰ ਗਿਆ?

NEXT STORY

Stories You May Like

  • firecracker factory update
    ਚੀਨ ਪਟਾਕਾ ਫੈਕਟਰੀ ਧਮਾਕਾ ਅਪਡੇਟ : ਮਰਨ ਵਾਲਿਆਂ ਦੀ ਗਿਣਤੀ 37 ਹੋਈ
  • shopian  juice factory  steamer repair
    ਸ਼ੋਪੀਆਂ 'ਚ ਵੱਡਾ ਹਾਦਸਾ: ਜੂਸ ਫੈਕਟਰੀ 'ਚ ਸਟੀਮਰ ਦੀ ਮੁਰੰਮਤ ਦੌਰਾਨ ਧਮਾਕਾ, 2 ਮਜ਼ਦੂਰਾਂ ਦੀ ਮੌਤ
  • pakistan army statement
    ਆਪਰੇਸ਼ਨ ਸਿੰਦੂਰ ਮਗਰੋਂ ਵੀ ਨਹੀਂ ਸੁਧਰਿਆ ਪਾਕਿਸਤਾਨ, ਦੇ ਰਿਹਾ ਗਿੱਦੜ ਭਬਕੀਆਂ
  • pharma factory  explosion  people  injured  telangana
    ਦਵਾਈ ਫੈਕਟਰੀ 'ਚ ਹੋਇਆ ਧਮਾਕਾ, 6 ਲੋਕ ਝੁਲਸੇ
  • factory  compressor explosion
    ਗਾਜ਼ੀਆਬਾਦ: ਫੈਕਟਰੀ 'ਚ ਕੰਪ੍ਰੈਸਰ ਫਟਣ ਨਾਲ ਵੱਡਾ ਧਮਾਕਾ, ਦੋ ਮਜ਼ਦੂਰਾਂ ਦੀ ਦਰਦਨਾਕ ਮੌਤ
  • firecracker factory explosion
    ਚੀਨ: ਪਟਾਕਾ ਫੈਕਟਰੀ 'ਚ ਜ਼ਬਰਦਸਤ ਧਮਾਕਾ, 21 ਲੋਕਾਂ ਦੀ ਮੌਤ, 61 ਗੰਭੀਰ ਜ਼ਖ਼ਮੀ
  • gold being brought back from abroad  rbi is changing its strategy
    ਵਿਦੇਸ਼ਾਂ ਤੋਂ ਵਾਪਸ ਲਿਆਂਦਾ ਜਾ ਰਿਹਾ ਆਪਣਾ ਸੋਨਾ, RBI ਬਦਲ ਰਿਹਾ ਹੈ ਆਪਣੀ ਰਣਨੀਤੀ
  • massive fire breaks out in junk factory
    ਕਬਾੜ ਫੈਕਟਰੀ 'ਚ ਅੱਗ ਦਾ ਭਿਆਨਕ ਤਾਂਡਵ, ਉੱਠੀਆਂ ਉੱਚੀਆਂ-ਉੱਚੀਆਂ ਲਪਟਾਂ, ਕਈ ਮੁਲਾਜ਼ਮ ਜ਼ਖਮੀ
  • power outage in many areas of punjab on sunday
    ਐਤਵਾਰ ਨੂੰ ਪੰਜਾਬ ਦੇ ਕਈ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਲੰਮਾ ਸਮਾਂ ਕਰਨਾ...
  • jalandhar lottery shop employee commits suicide
    ਜਲੰਧਰ 'ਚ ਲਾਟਰੀ ਦੀ ਦੁਕਾਨ ਦੇ ਕਰਮਚਾਰੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਨੇ...
  • activa rider commits crime in broad daylight by opening house gate
    ਚੋਰ ਦੇ ਬੁਲੰਦ ਹੌਂਸਲੇ, ਜਲੰਧਰ 'ਚ ਦਿਨ-ਦਿਹਾੜੇ ਚੋਰ ਘਰ 'ਚੋਂ ਸਿਲੰਡਰ ਲੈ ਕੇ...
  • big related to punjab weather
    ਪੰਜਾਬ 'ਚ 3 ਦਿਨਾਂ ਲਈ ਵੱਡਾ ਅਲਰਟ, ਪੜ੍ਹੋ ਮੌਸਮ ਨਾਲ ਜੁੜੀ ਤਾਜ਼ਾ ਅਪਡੇਟ,...
  • high alert in punjab security increased at all airports and sensitive places
    ਪੰਜਾਬ 'ਚ High Alert! ਸਾਰੇ ਹਵਾਈ ਅੱਡਿਆਂ ਤੇ ਸੰਵੇਦਨਸ਼ੀਲ ਸਥਾਨਾਂ ’ਤੇ ਵਧਾਈ...
  • robbers kolkata music owner cheated of lakhs in jalandhar
    ਜਲੰਧਰ 'ਚ ਕੋਲਕਾਤਾ ਮਿਊਜ਼ਿਕ ਦੇ ਮਾਲਕ ਨਾਲ ਲੱਖਾਂ ਦੀ ਲੁੱਟ! ਨਕਦੀ ਤੇ ਲੈਪਟਾਪ...
  • jalandhar bsf headquarters blast investigation
    3 ਦਿਨਾਂ ਬਾਅਦ ਵੀ BSF ਹੈੱਡਕੁਆਰਟਰ ਦੇ ਬਾਹਰ IED ਧਮਾਕਾ ਕਰਨ ਵਾਲਿਆਂ ਦਾ ਸੁਰਾਗ...
  • punjab pakistani gangster shahzad bhatti
    ਪੰਜਾਬ ’ਚ ਲੜੀਵਾਰ ਧਮਾਕਿਆਂ ਤੋਂ ਬਾਅਦ ਸੁਰੱਖਿਆ ਏਜੰਸੀਆਂ ਦਾ ਧਿਆਨ ਪਾਕਿ ਗੈਂਗਸਟਰ...
Trending
Ek Nazar
robbery cricket board

ਕ੍ਰਿਕਟ ਬੋਰਡ ਦੇ ਦਫ਼ਤਰ 'ਚ ਵੜ ਗਏ ਲੁਟੇਰੇ, ਬੰਦੂਕ ਦੀ ਨੋਕ 'ਤੇ ਕੀਤੀ ਵੱਡੀ ਲੁੱਟ

your ugc net application may be rejected

ਰੱਦ ਹੋ ਸਕਦੀ ਹੈ ਤੁਹਾਡੀ UGC NET ਦੀ ਅਰਜ਼ੀ! NTA ਨੇ ਜਾਰੀ ਕੀਤੇ ਸਖ਼ਤ ਨਿਰਦੇਸ਼

social media watermelon video

ਤਰਬੂਜ਼ ਖਾਣ ਦੇ ਸ਼ੌਕੀਨ ਸਾਵਧਾਨ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੇਖ ਉਡਣਗੇ...

zodiac signs

ਇਨ੍ਹਾਂ 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਮੰਗਲ ਦਾ ਗੋਚਰ ਕਰੇਗਾ ਮਾਲਾਮਾਲ

delhi viral couple romance car stunt viral

ਸੜਕ 'ਤੇ ਜੋੜੇ ਵੱਲੋਂ ਹੱਦਾਂ ਪਾਰ! ਚੱਲਦੀ ਕਾਰ ਦੀ ਛੱਤ 'ਤੇ ਰੋਮਾਂਸ ਦੀ ਵੀਡੀਓ...

thunderstorm rain alert in 16 states of india imd alert

ਮੌਸਮ ਲੈਣ ਵਾਲੈ ਯੂ-ਟਰਨ! 16 ਸੂਬਿਆਂ ਲਈ IMD ਨੇ ਜਾਰੀ ਕੀਤਾ ਮੀਂਹ-ਹਨੇਰੀ ਦਾ ਅਲਰਟ

visa rules 2026 indian passport

ਵਿਦੇਸ਼ ਜਾਣ ਵਾਲਿਆਂ ਲਈ ਅਹਿਮ ਖ਼ਬਰ! ਇਨ੍ਹਾਂ ਦੇਸ਼ਾਂ ਨੇ Visa ਨਿਯਮਾਂ 'ਚ ਕੀਤੇ...

new rule t20 cricket

ਹੁਣ ਫਾਲੋਅਰਜ਼ ਤੈਅ ਕਰਨਗੇ ਖਿਡਾਰੀਆਂ ਕੀਮਤ! ਇਸ T20 ਲੀਗ ਨੇ ਬਣਾਏ ਅਜੀਬੋ-ਗਰੀਬ...

man arrested for raping two minor granddaughters

ਦਾਦੇ ਨੇ ਪੋਤੀਆਂ ਵੀ ਨਾ ਬਖਸ਼ੀਆਂ! ਵੱਡੀ ਨੇ ਸ਼ਰਮ ਦੇ ਮਾਰੇ ਚੁੱਕਿਆ ਖੌਫਨਾਕ ਕਦਮ ਤੇ...

bus conductor 6 feet 6 inches height shifted duty

6 ਫੁੱਟ 6 ਇੰਚ ਲੰਬੇ ਗੱਭਰੂ ਜਵਾਨ ਲਈ ਲੰਬਾਈ ਬਣੀ ਮੁਸੀਬਤ, ਨੌਕਰੀ ਨੂੰ ਪੈਦਾ ਹੋਇਆ...

punjab kings banned arshdeep singh

IPL ਵਿਚਾਲੇ ਅਰਸ਼ਦੀਪ ਸਿੰਘ ਨੂੰ ਵੱਡਾ ਝਟਕਾ! BCCI ਦੀ ਚਿਤਾਵਨੀ ਮਗਰੋਂ ਪੰਜਾਬ...

kl rahul first player

KL ਰਾਹੁਲ ਬਣਾਇਆ ਨਵਾਂ ਰਿਕਾਰਡ, IPL 'ਚ ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ

world cup winning player

World Cup ਜਿਤਾਉਣ ਵਾਲੇ ਖਿਡਾਰੀ ਦੇ ਘਰ 'ਚੋਂ ਮਿਲੀ ਲਾਸ਼, ਗ੍ਰਿਫ਼ਤਾਰੀ ਵਾਰੰਟ...

tvk vijay tamil nadu new cm

ਤਮਿਲਨਾਡੂ 'ਚ CM ਅਹੁਦੇ ’ਤੇ ਵਿਜੇ ਦੀ ਸਹੁੰ ’ਤੇ ਗ੍ਰਹਿਣ! VCK ਨੇ ਰੱਖੀ ਸ਼ਰਤ,...

wearing gold is not auspicious for everyone

Gold ਪਾਉਣਾ ਹਰ ਕਿਸੇ ਲਈ ਸ਼ੁੱਭ ਨਹੀਂ! ਇਨ੍ਹਾਂ ਰਾਸ਼ੀਆਂ ਵਾਲਿਆਂ ਨੂੰ ਹੋ ਸਕਦੈ...

truck crushes

ਕਹਿਰ ਓ ਰੱਬਾ! ਬੇਕਾਬੂ ਟਰੱਕ ਨੇ ਦਰੜਿਆ ਪਰਿਵਾਰ, ਸੜਕ 'ਤੇ ਵਿਛ ਗਈਆਂ ਲਾਸ਼ਾਂ

viral video green color cucumber

ਇਦਾਂ ਚੜਾਇਆ ਜਾਂਦੈ ਖੀਰਿਆਂ ਨੂੰ ਜਾਨਲੇਵਾ ਰੰਗ! ਸੋਸ਼ਲ ਮੀਡੀਆ 'ਤੇ ਵਾਇਰਲ ਹੋਈ...

hostage situation at bank

ਕੈਸ਼ ਲਿਜਾ ਰਹੇ ਬੈਂਕ ਵੈਨ ਦੇ ਡਰਾਈਵਰ ਨੂੰ ਬਣਾ ਲਿਆ ਗਿਆ ਬੰਧਕ! ਜਰਮਨ ਪੁਲਸ ਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • somnath and india  s invincible spirit
      ਸੋਮਨਾਥ ਅਤੇ ਭਾਰਤ ਦਾ ਅਜੇਤੂ ਜਜ਼ਬਾ
    • tamilndau elections
      ਵਿਧਾਨ ਸਭਾ ਚੋਣ ਨਤੀਜੇ : ਤਿੰਨ ‘ਅਣਪਛਾਤਿਆਂ’ ਤੋਂ ਕੀ ਆਸ ਕੀਤੀ ਜਾਵੇ
    • paranoid disorder
      ਵੱਡਾ ਖਤਰਾ ਹੈ ਪੈਰਾਨਾਇਡ ਡਿਸਆਰਡਰ, ਅਣਦੇਖੀ ਨਾ ਕਰੋ
    • did the people of punjab expect such a political change
      ਕੀ ਪੰਜਾਬ ਦੇ ਲੋਕਾਂ ਨੇ ਅਜਿਹੇ ਹੀ ਰਾਜਸੀ ਬਦਲ ਦੀ ਆਸ ਕੀਤੀ ਸੀ!
    • election commission west bengal under suspicion
      ਪੱਛਮੀ ਬੰਗਾਲ ’ਚ ਚੋਣ ਕਮਿਸ਼ਨ ਦੀ ਭੂਮਿਕਾ ਹਮੇਸ਼ਾ ਸ਼ੱਕ ਦੇ ਘੇਰੇ ’ਚ ਰਹੇਗੀ
    • action necessary against traitors raising slogans of pakistan zindabad
      ‘ਭਾਰਤ ’ਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ’ ਦੇਸ਼ਧ੍ਰੋਹੀਆਂ ’ਤੇ ਕਾਰਵਾਈ...
    • punjab monoculture
      ਕਣਕ-ਝੋਨੇ ਦੇ ਮੋਨੋਕਲਚਰ ਤੋਂ ਪਰ੍ਹੇ, ਪੰਜਾਬ ਦੀ ਦੂਜੇ ਹਰੇ ਇਨਕਲਾਬ ਲਈ ਇਕ ਖਾਕਾ
    • change is good
      ਥੋੜ੍ਹਾ ਜਿਹਾ ਬਦਲਾਅ ਵੀ ਚੰਗਾ ਹੈ
    • geopolitical crisis a new opportunity for the manufacturing sector
      ਭੂ-ਰਾਜਨੀਤਿਕ ਸੰਕਟ ਮੈਨੂਫੈਕਚਰਿੰਗ ਸੈਕਟਰ ਦੇ ਲਈ ਨਵਾਂ ਮੌਕਾ
    • these elections have ignited a new spark
      ਇਨ੍ਹਾਂ ਚੋਣਾਂ ਨੇ ਇਕ ਨਵੀਂ ਚੰਗਿਆੜੀ ਜਲਾ ਦਿੱਤੀ ਹੈ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +