ਬਲਬੀਰ ਪੁੰਜ
ਆਖਿਰ ਇਤਿਹਾਸ ਕਿਵੇਂ ਕਰਵਟ ਲੈਂਦਾ ਹੈ? ਇਸਦੀ ਪ੍ਰਤੱਖ ਅਤੇ ਤਾਜ਼ੀ ਉਦਾਹਰਣ ਭਾਰਤ ਤੋਂ ਮੀਲਾਂ ਦੂਰ ਯੂਨਾਈਟਿਡ ਕਿੰਗਡਮ ਦੇ ਸਿਆਸੀ ਘਟਨਾਕ੍ਰਮ ’ਚ ਮਿਲਦੀ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਦੇ ਬਾਅਦ ਉਥੋਂ ਦੇ ਤੀਸਰੇ ਅਤੇ ਚੌਥੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ - ਨਾ ਸਿਰਫ ਭਾਰਤੀ ਮੂਲ ਦੇ ਹਨ, ਸਗੋਂ ਵੈਦਿਕ ਸਨਾਤਨ ਸੱਭਿਆਚਾਰ ਦਾ ਅੰਸ਼ ਹੋਣ ’ਤੇ ਮਾਣਮੱਤਾ ਵੀ ਮਹਿਸੂਸ ਕਰਦੇ ਹਨ। 47 ਸਾਲਾ ਪ੍ਰੀਤੀ ਪਟੇਲ ਜਿਥੇ 2019 ਤੋਂ ਬ੍ਰਿਟੇਨ ’ਚ ਗ੍ਰਹਿ ਮੰਤਰਾਲਾ ਸੰਭਾਲ ਰਹੀ ਹੈ, ਤਾਂ ਉਥੇ 39 ਸਾਲਾ ਰਿਸ਼ੀ ਸੁਨਾਕ ਨੂੰ ਬੀਤੇ ਦਿਨੀਂ ਹੀ ਮਹੱਤਵਪੂਰਨ ਵਿੱਤ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ, 52 ਸਾਲਾ ਅਤੇ ਆਗਰਾ ’ਚ ਜਨਮੇ ਆਲੋਕ ਸ਼ਰਮਾ ਵੀ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਮੰਤਰੀ ਮੰਡਲ ਦੀ ਸ਼ੋਭਾ ਵਧਾ ਰਹੇ ਹਨ। ਬੇਸ਼ੱਕ ਹੀ ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਾਕ ਪਹਿਲਾਂ ਐਲਾਨੇ ਪ੍ਰੋਗਰਾਮ ਅਨੁਸਾਰ 11 ਮਾਰਚ ਨੂੰ ਬਜਟ ਪੇਸ਼ ਕਰਨਗੇ ਪਰ ਉਸ ਤੋਂ ਪਹਿਲਾਂ ਹੀ ਬ੍ਰਿਟੇਨ ਦੇ ਮਹੱਤਵਪੂਰਨ ਅਹੁਦਿਆਂ ’ਤੇ ਭਾਰਤ ਵੰਸ਼ੀਆਂ ਦੇ ਬਿਰਾਜਮਾਨ ਹੋਣ ਦਾ ਪ੍ਰਭਾਵ ਸਪੱਸ਼ਟ ਤੌਰ ’ਤੇ ਿਦਸਣ ਲੱਗਾ ਹੈ। ਉੱਥੋਂ ਦੀ ਸਰਕਾਰ ਨੇ ਵੀਜ਼ਾ ਨਿਯਮਾਂ ’ਚ ਭਾਰੀ ਤਬਦੀਲੀ ਕੀਤੀ ਹੈ, ਜਿਸ ਦਾ ਸਿੱਧਾ ਲਾਭ ਹੋਰਨਾਂ ਲੋਕਾਂ ਵਾਂਗ ਭਾਰਤੀਆਂ ਨੂੰ ਵੀ ਹੋਵੇਗਾ। ਬਰਤਾਨਵੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਬੁੱਧਵਾਰ (19 ਫਰਵਰੀ) ਨੂੰ ਯੂਨਾਈਟਿਡ ਕਿੰਗਡਮ ਦੀ ਅੰਕ ਆਧਾਰਿਤ ਨਵੀਂ ਵੀਜ਼ਾ ਪ੍ਰਣਾਲੀ ਦਾ ਐਲਾਨ ਕਰ ਦਿੱਤਾ, ਜਿਸ ਦਾ ਮਕਸਦ ਭਾਰਤ ਸਮੇਤ ਬਾਕੀ ਵਿਸ਼ਵ ਦੇ ‘ ਸਭ ਤੋਂ ਉੱਭਰਦੇ ਅਤੇ ਸਰਵਸ਼੍ਰੇਸ਼ਠ’ ਨੂੰ ਬ੍ਰਿਟੇਨ ਆਉਣ ਲਈ ਆਕ੍ਰਸ਼ਿਤ ਅਤੇ ਸਸਤੇ ਤੇ ਅਰਧ ਹੁਨਰਮੰਦ ਕਾਮਿਆਂ ਦੀ ਗਿਣਤੀ ’ਚ ਕਟੌਤੀ ਕਰਨੀ ਹੈ। ਇਹ ਨੀਤੀ ਬ੍ਰੈਗਜਿਟ ਪ੍ਰਕਿਰਿਆ ਪੂਰੀ ਹੋਣ ਦੇ ਬਾਅਦ 1 ਜਨਵਰੀ 2021 ਤੋਂ ਲਾਗੂ ਹੋਵੇਗੀ। ਪੁਰਾਣੀ ਨੀਤੀ ਦੇ ਅਧੀਨ ਪਹਿਲਾਂ ਪੂਰਬੀ ਯੂਰਪੀ ਦੇਸ਼ਾਂ ਨੂੰ ਜ਼ਿਆਦਾ ਪਹਿਲ ਮਿਲਦੀ ਸੀ। ਜਿਸ ਵਿਚ ਹੁਣ ਵਿਆਪਕ ਤਬਦੀਲੀ ਆਵੇਗੀ। ਪ੍ਰੀਤੀ ਪਟੇਲ ਦੇ ਕਹਿਣ ਅਨੁਸਾਰ, ‘‘ ਅੱਜ ਪੂਰੇ ਦੇਸ਼ ਲਈ ਇਕ ਇਤਿਹਾਸਕ ਪਲ ਹੈ , ਅਸੀਂ ਫ੍ਰੀ ਆਵਾਜਾਈ ਨੂੰ ਖਤਮ ਕਰ ਰਹੇ ਹਾਂ। ਆਪਣੀਆਂ ਸਰਹੱਦਾਂ ’ਤੇ ਮੁੜ ਕੰਟਰੋਲ ਕਰ ਰਹੇ ਹਾਂ। ’’ ਬ੍ਰਿਟੇਨ ਦੀ ਪ੍ਰਵਾਸ ਸਬੰਧੀ ਸਲਾਹਕਾਰ ਕਮੇਟੀ ਨੇ ਟੀਯਰ-2 ਸ਼੍ਰੇਣੀ ’ਚ ਪੇਸ਼ੇਵਰਾਂ ਦੀ ਤਨਖਾਹ 30,000 ਪੌਂਡ ਤੋਂ ਘਟਾ ਕੇ 25,600 ਪੌਂਡ ਕਰਨ ਦੇ ਨਾਲ ਹੁਨਰਪੱਧਰ, ਅੰਗਰੇਜ਼ੀ ਭਾਸ਼ਾ ਦੀ ਜਾਣਕਾਰੀ ਅਤੇ ਨੌਕਰੀ ਦੇਣ ਲਈ ਵੱਧ ਅੰਕ ਦੇਣ ਦੀ ਸ਼ਿਫਾਰਿਸ਼ ਕੀਤੀ ਹੈ। ਯੂਰਪੀ ਸੰਘ ਦੇ ਅਲੱਗ ਬ੍ਰਿਟੇਨ ’ਚ ਪਿਛਲੇ ਸਾਲ ਇਸੇ ਸ਼੍ਰੇਣੀ ’ਚ 56,241 ਹੁਨਰਮੰਦ ਭਾਰਤੀ ਪੇਸ਼ੇਵਰਾਂ ਨੂੰ ਵੀਜ਼ਾ ਦਿੱਤਾ ਗਿਆ ਸੀ। ਬ੍ਰੈਗਜ਼ਿਟ ਦੇ ਬਾਅਦ ਮੰਨਿਆ ਜਾ ਰਿਹਾ ਹੈ ਕਿ ਇਹ ਗਿਣਤੀ ਹੋਰ ਵਧੇਗੀ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਪਹਿਲ ਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਅਰਧ-ਹੁਨਰਮੰਦ ਲੋਕਾਂ ਦੀ ਪ੍ਰਵਾਸ ਰੋਕਣੀ ਚਾਹੁੰਦੇ ਹਨ ਅਤੇ ਸਸਤੀ ਕਿਰਤ ਦੇ ਬਦਲੇ ਹੁਨਰਮੰਦ, ਤਕਨੀਕ ਅਤੇ ਨਵਾਚਾਰ ਨੂੰ ਉਤਸ਼ਾਹਿਤ ਕਰਨਗੇ ਤਾਂ ਿਕ ਬ੍ਰਿਟੇਨ ਨੂੰ ਲੰਬੇ ਸਮੇਂ ਤਕ ਲਾਭ ਮਿਲੇ। ਅੱਜ ਬ੍ਰਿਟੇਨ ’ਚ ਭਾਰਤੀਆਂ ਅਤੇ ਭਾਰਤੀ ਮੂਲ ਦੇ ਨਾਗਰਿਕਾਂ ਦੀ ਸਥਿਤੀ ਕੀ ਹੈ? ਇਸ ਦਾ ਜਵਾਬ-ਯੂਨਾਈਟਿਡ ਕਿੰਗਡਮ ਦੇ ਰਾਸ਼ਟਰੀ ਅੰਕੜਾ ਵਿਭਾਗ ਵਲੋਂ 2019 ’ਚ ਜਾਰੀ ਇਕ ਅੰਕੜੇ ’ਚ ਲੁਕਿਆ ਹੈ। ਰਿਪੋਰਟ ਅਨੁਸਾਰ ਬ੍ਰਿਟੇਨ ’ਚ ਚੀਨੀ ਮੂਲ ਦੇ ਨਾਗਰਿਕਾਂ ਦੇ ਬਾਅਦ ਭਾਰਤੀ ਸਮੂਹ ਦੇ ਲੋਕ ਸਥਾਨਕ ਨੌਜਵਾਨਾਂ ਦੀ ਤੁਲਨਾ ’ਚ ਵੱਧ ਧਨ ਕਮਾਉਂਦੇ ਹਨ ਜਦਕਿ ਬੰਗਲਾਦੇਸ਼ੀ ਅਤੇ ਪਾਕਿਸਤਾਨੀ ਮੂਲ ਦੇ ਕਰਮਚਾਰੀਅ ਾਂ ਦੀ ਔਸਤ ਕਮਾਈ ਸਭ ਤੋਂ ਘੱਟ ਹੈ। ਜਿਥੇ ਚੀਨੀ ਕਰਮਚਾਰੀ ਪ੍ਰਤੀ ਘੰਟਾ ਲਗਭਗ 1350 ਰੁਪਏ ਕਮਾਉਂਦੇ ਹਨ, ਉੱਥੇ ਭਾਰਤੀ ਕਰਮਚਾਰੀ 1152 ਰੁਪਏ ਪ੍ਰਾਪਤ ਕਰਦੇ ਹਨ ਜਦਕਿ ਸਥਾਨਕ ਬ੍ਰਿਟਿਸ਼ ਨੌਜਵਾਨਾਂ ਨੂੰ ਲਗਭਗ 1030 ਰੁਪਏ ਹੀ ਮਿਲਦੇ ਹਨ। ਬੰਗਲਾਦੇਸ਼ੀ ਅਤੇ ਪਾਕਿਸਤਾਨੀ ਨੌਜਵਾਨਾਂ ਨੂੰ ਹਰ ਘੰਟੇ ਕਮਾਈ ਕ੍ਰਮਵਾਰ: ਲਗਭਗ 821 ਰੁਪਏ ਅਤੇ 855 ਰੁਪਏ ਹੈ। ਇਹ ਸਭ ਇਕ ਦਮ ਨਹੀਂ ਹੋਇਆ, ਦੂਜੀ ਸੰਸਾਰ ਜੰਗ ਦੇ ਬਾਅਦ ਜਦੋਂ ਸੰਕਟ ਨਾਲ ਘਿਰੇ ਇੰਗਲੈਂਡ ਦੀ ਮੁੜ ਉਸਾਰੀ ਆਰੰਭ ਹੋਈ ਉਦੋਂ ਫਿਰ ਭਾਰਤ ਖਾਸ ਕਰ ਕੇ ਪੰਜਾਬ ਤੋਂ ਕਈ ਲੋਕਾਂ ਨੇ ਸੁਨਹਿਰੀ ਭਵਿੱਖ ਦੀ ਖੋਜ ਵਿਚ ਯੂਰਪੀ ਦੇਸ਼ਾਂ ਵੱਲ ਰੁਖ ਕੀਤਾ, ਬਾਅਦ ਵਿਚ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਨੇ ਆਪਣੀ ਮਿਹਨਤ, ਆਪਣੀ ਸੋਚ ਅਤੇ ਪਰਿਵਾਰਿਕ ਕਦਰਾਂ-ਕੀਮਤਾਂ ਦੇ ਆਧਾਰ ’ਤੇ ਸਥਾਨਕ ਲੋਕਾਂ ਨਾਲ ਤਾਲਮੇਲ ਕਰ ਕੇ ਵਿਦੇਸ਼ ਵਿਚ ਸਨਮਾਨਯੋਗ ਸਥਾਨ ਹਾਸਲ ਕੀਤਾ। ਵੱਖ-ਵੱਖ ਸੱਭਿਆਚਾਰ, ਵਿਚਾਰ ਅਤੇ ਜੀਵਨਸ਼ੈਲੀ ਨਾਲ ਆਪਣੇ ਆਪ ਨੂੰ ਸਥਾਪਿਤ ਕਰਨ ’ਚ ਵਧੇਰੇ ਭਾਰਤੀ ਇਸ ਲਈ ਸਫਲ ਹੋਏ ਹਨ ਜਾਂ ਇੰਝ ਕਹਿ ਲਓ ਕਿ ਅਜੇ ਵੀ ਸਫਲ ਹੋ ਰਹੇ ਹਨ, ਕਿਉਂਕਿ ਉਹ ਵੈਦਿਕ ਸਨਾਤਨ ਸੱਭਿਆਚਾਰ ਦੀ ਜਨਨੀ ਭਾਰਤ ਤੋਂ ਮੀਲਾਂ ਦੂਰ ਹੋ ਕੇ ਆਪਣੀਆਂ ਮੂਲ ਜੜ੍ਹਾਂ ਅਤੇ ਰਵਾਇਤਾਂ ਤੋਂ ਊਰਜਾ ਪ੍ਰਾਪਤ ਕਰ ਰਹੇ ਹਨ, ਜਿਸ ਵਿਚ ‘ਵਸੁਧੈਵ ਕੁਟੁੰਬਕਮ’’ ਅਤੇ ‘ਏਂਕ ਸੁਦਿਰਪਾ ਬਹੁਧਾ ਵਦਨਿੰਤ’’ ਦਾ ਚਿੰਤਨ ਨਿਹਿਥ ਹੈ। ਇਸ ਬਹੁਲਤਾਵਾਦੀ ਦਰਸ਼ਨ ਦਾ ਪ੍ਰਤੀਬਿੰਬ ਯੂਨਾਈਟਿਡ ਕਿੰਗਡਮ ਦੇ ਨਵੇਂ ਚੁਣੇ ‘ਚਾਂਸਲਰ ਆਫ ਦ ਐਕਸਚੇਕਰ’ ਭਾਵ ਵਿੱਤ ਮੰਤਰੀ ਰਿਸ਼ੀ ਸੁਨਾਕ ਦੀ ਜੀਵਨਸ਼ੈਲੀ ਅਤੇ ਵਤੀਰੇ ’ਚ ਵੀ ਿਮਲਦਾ ਹੈ। ਬ੍ਰਿਟੇਨ ’ਚ ਜਨਮੇ ਅਤੇ ਪੰਜਾਬੀ ਪਿਛੋਕੜ ਤੋਂ ਆਉਣ ਵਾਲੇ ਭਾਰਤਵੰਸ਼ੀ ਰਿਸ਼ੀ ਨੇ ਇਕ ਇੰਟਰਵਿਊ ’ਚ ਕਿਹਾ ਸੀ, ‘‘ਮੈਂ ਮਰਦਮਸ਼ੁਮਾਰੀ ਦੇ ਸਮੇਂ ਹਮੇਸ਼ਾ ਬ੍ਰਿਟਿਸ਼ ਭਾਰਤੀ ਸ਼੍ਰੇਣੀ ’ਤੇ ਨਿਸ਼ਾਨ ਲਗਾਉਂਦਾ ਹਾਂ। ਮੈਂ ਪੂਰੀ ਤਰ੍ਹਾਂ ਬ੍ਰਿਟਿਸ਼ ਹਾਂ, ਇਹ ਮੇਰਾ ਘਰ ਅਤੇ ਮੇਰਾ ਦੇਸ਼ ਹੈ ਪਰ ਮੇਰੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਭਾਰਤੀ ਹੈ। ਮੇਰੀ ਪਤਨੀ ਅਕਸ਼ਿਤਾ (ਇੰਫੋਫਸ ਦੇ ਸਹਿ ਸੰਸਥਾਪਕ ਨਰਾਇਣ ਮੂਰਤੀ ਦੀ ਸਪੁੱਤਰੀ) ਵੀ ਭਾਰਤੀ ਹੈ। ਮੈਂ ਆਪਣੀ ਹਿੰਦੂ ਪਛਾਣ ’ਤੇ ਬੜਬੋਲਾ ਹਾਂ। ਮੈਂ ਬ੍ਰਿਟੇਨ ’ਚ ਰਹਿੰਦੇ ਹੋਏ ਵੀ ਗਊ ਮਾਸ ਦੀ ਵਰਤੋਂ ਨਹੀਂ ਕਰਦਾ, ਜੋ ਮੇਰੇ ਲਈ ਕਦੇ ਸਮੱਸਿਆ ਵੀ ਨਹੀਂ ਬਣਿਆ।’’ ਆਪਣੀ ਹਿੰਦੂ ਪਛਾਣ ’ਤੇ ਮਾਣ ਕਰਨ ਵਾਲੇ ਰਿਸ਼ੀ ਨੂੰ ਵੈਦਿਕ ਸਾਹਿਤ ਤੋਂ ਮਾਰਗ ਦਰਸ਼ਨ ਮਿਲਣਾ ਸੁਭਾਵਿਕ ਹੈ। ਇਹੀ ਕਾਰਣ ਹੈ ਕਿ ਪਿਛਲੇ ਸਾਲ ਦਸੰਬਰ ਵਿਚ ਜਦੋਂ ਹਾਊਸ ਆਫ ਕਾਮਨਜ਼ (ਸੰਸਦ) ਦੇ ਨਵੇਂ ਮੈਂਬਰ ਬਤੌਰ ਸੰਸਦ ਸਹੁੰ ਚੁੱਕ ਰਹੇ ਸੀ, ਉਦੋਂ ਰਿਸ਼ੀ ਦੇ ਨਾਲ ਬਰਤਾਨਵੀ ਮੰਤਰੀ ਮੰਡਲ ’ਚ ਇਕ ਹੋਰ ਭਾਰਤੀ ਮੂਲ ਦੇ ਆਲੋਕ ਸ਼ਰਮਾ ਨੇ ਈਸਾਈ ਧਰਮ ਦੇ ਪਵਿੱਤਰ ਗ੍ਰੰਥ ਬਾਈਬਲ ਦੀ ਬਜਾਏ ਭਗਵਦ ਗੀਤਾ ਦੀ ਕਾਪੀ ਹੱਥ ’ਚ ਫੜ ਕੇ ਸਹੁੰ ਚੁੱਕੀ ਸੀ, ਰਿਚਮੰਡ (ਯਾਰਕ) ਤੋਂ ਲਗਾਤਾਰ ਤੀਸਰੀ ਵਾਰ ਸੰਸਦ ਮੈਂਬਰ ਚੁਣੇ ਗਏ ਰਿਸ਼ੀ 2017 ’ਚ ਵੀ ਭਗਵਦ ਗੀਤਾ ਨੂੰ ਸ਼ਾਕਸੀ ਮੰਨ ਕੇ ਸਹੁੰ ਚੁੱਕ ਚੁੱਕੇ ਹਨ। ਪ੍ਰੀਤੀ ਪਟੇਲ ਦਾ ਪਿਛੋਕੜ ਵੀ ਲਗਭਗ ਰਿਸ਼ੀ ਵਰਗਾ ਹੀ ਹੈ। ਇੰਗਲੈਂਡ ’ਚ ਜਨਮੀ ਪ੍ਰੀਤੀ ਦੇ ਮਾਤਾ ਪਿਤਾ ਗੁਜਰਾਤੀ ਮੂਲ ਦੇ ਸਨ ਅਤੇ ਉਹ 1960 ਦੇ ਦਹਾਕੇ ’ਚ ਯੁਗਾਂਡਾ ਤੋਂ ਇੰਗਲੈਂਡ ਆ ਕੇ ਵਸੇ ਸਨ। ਰਿਸ਼ੀ ਸੁਨਾਕ ਦੀ ਸ਼ਖਸੀਅਤ ਉਨ੍ਹਾਂ ਦੇ ਘਰ ਦੇ ਉਸ ‘ਈਕੋ ਸਿਸਟਮ’ ਅਤੇ ਸੰਸਕਾਰ ਤੋਂ ਪੈਦਾ ਹੋਈ ਹੈ, ਜਿਸ ਨੂੰ ਪ੍ਰਾਣ ਵਾਯੂ ਵੈਦਿਕ ਸਨਾਤਨ ਅਤੇ ਉਸ ਦੀਆਂ ਬਹੁਲਤਾਵਾਦੀ ਪ੍ਰੰਪਰਾਵਾਂ ਤੋਂ ਉਦੋਂ ਦੀ ਮਿਲ ਰਹੀ ਹੈ ਜਦੋਂ ਉਨ੍ਹਾਂ ਦਾ ਪਰਿਵਾਰ ਦਹਾਕੇ ਪਹਿਲਾਂ ਆਪਣੇ ਵਤਨ ਭਾਰਤ ਤੋਂ ਮੀਲਾਂ ਦੂਰ ਹੋ ਗਿਆ ਸੀ। 1960 ਦੇ ਦਹਾਕੇ ’ਚ ਬ੍ਰਿਟੇਨ ਜਾਣ ਤੋਂ ਪਹਿਲਾਂ ਸੁਨਾਕ ਦਾ ਪਰਿਵਾਰ ਪੂਰਬੀ ਅਫਰੀਕਾ ’ਚ ਵਸਿਆ ਹੋਇਆ ਸੀ, ਇਸ ਦਾ ਭਾਵ ਇਹ ਹੋਇਆ ਕਿ ਭਾਰਤ ਤੋਂ ਦੂਰ ਰਹਿਣ ਦੇ ਬਾਅਦ ਵੀ ਸੁਨਾਕ ਦਾ ਪਰਿਵਾਰ ਅਾਪਣੇ ਸੱਭਿਆਚਾਰ ਅਤੇ ਰਵਾਇਤਾਂ ਨਾਲ ਜੁੜਿਆ ਰਿਹਾ। ਇਸ ਪਿਛੋਕ਼ੜ ’ਚ ਭਾਰਤ ਦੀ ਸਥਿਤੀ ਤ੍ਰਾਸਦੀ ਨਾਲ ਭਰੀ ਹੋਈ ਹੈ। ਇੱਥੇ ਖੱਬੇਪੱਖੀਆਂ ਦੀ ਡੂੰਘੀ ਸਾਜ਼ਿਸ਼ ਨੇ ਭਾਰਤੀ ਸਮਾਜ ਦੇ ਇਕ ਵਰਗ ਨੂੰ ਨਾ ਸਿਰਫ ਆਪਣੀਆਂ ਅਸਲੀ ਜੜ੍ਹਾਂ ਤੋਂ ਦੂਰ ਕਰ ਦਿੱਤਾ ਸਗੋਂ ਉਸ ਦੇ ਵਤੀਰੇ ’ਚ ਆਪਣੇ ਮੂਲ ਸਭਿਆਚਾਰ ਪ੍ਰਤੀ ਨਫਰਤ ਦੀ ਭਾਵਨਾ ਵੀ ਘੋਲ ਦਿੱਤੀ ਹੈ। ਕੀ ਇਹ ਸੱਚ ਨਹੀਂ ਕਿ ਇਸ ਸਬੰਧ ਵਿਚ ਭਾਰਤੀ ਸਮਾਜ ਦੇ ਉਸੇ ਵਰਗ ਨੂੰ ਵਿਦੇਸ਼ਾਂ ਵਿਚ ਵਸੇ ਭਾਰਤੀ ਪ੍ਰਵਾਸੀਆਂ ਤੋਂ ਸਿੱਖਣ ਦੀ ਲੋੜ ਹੈ? ਗੱਲ ਸਿਰਫ ਬ੍ਰਿਟੇਨ ਤਕ ਸੀਮਤ ਨਹੀਂ ਹੈ, ਪਿਛਲੇ ਸਾਲ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਜੋ ਉਮੀਦਵਾਰ ਖੜ੍ਹੇ ਹੋਏ ਸਨ, ਉਨ੍ਹਾਂ ’ਚੋਂ ਭਾਰਤੀ ਮੂਲ ਦੀ ਕੁਮਾਰੀ ਤੁਲਸੀ ਗਬਾਰਡ ਵੀ ਪ੍ਰਮੁੱਖ ਸੀ। ਅਮਰੀਕੀ ਰਾਜ ਹਵਾਈ ਤੋਂ ਡੈਮੋਕ੍ਰੇਟ ਸੰਸਦ ਮੈਂਬਰ ਤੁਲਸੀ ਅਮਰੀਕੀ ਸੰਸਦ ’ਚ ਪਹੁੰਚਣ ਵਾਲੀ ਪਹਿਲੀ ਹਿੰਦੂ ਹੈ, ਜਿਸ ਨੇ ਭਗਵਦ ਗੀਤਾ ਨੂੰ ਸ਼ਾਖਸੀ ਮੰਨ ਕੇ ਸਹੁੰ ਚੁੱਕੀ ਸੀ, ਇਹੀ ਨਹੀਂ ਅੰਮ੍ਰਿਤਸਰ ਸਥਿਤ ਸਿੱਖ ਪਰਿਵਾਰ ’ਚ ਜਨਮੀ ਨਿੱਕੀ ਹੇਲੀ (ਨਿਮਰਤ ‘ਨਿੱਕੀ’ ਰੰਧਾਵਾ) ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਵਲੋਂ ਸੰਯੁਕਤ ਰਾਸ਼ਟਰ ਦਾ ਰਾਜਦੂਤ ਨਿਯੁਕਤ ਕੀਤਾ ਸੀ। ਉਹ ਅਜੇ ਕਿਸੇ ਵੀ ਪ੍ਰਾਪਤੀ ਨੂੰ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮੂਲ ਦੀ ਔਰਤ ਸੀ। ਵਿਸ਼ਵ ਦੇ ਸਭ ਤੋਂ ਅਮੀਰ ਵਿਅਕਤੀਅ ਾਂ ’ਚ ਕੌਣ ਭਾਰਤੀ ਸਭ ਤੋਂ ਉੱਪਰ ਹੈ-ਇਸਦੇ ਜਵਾਬ-ਮੁਕੇਸ਼ ਅੰਬਾਨੀ ਤੋਂ ਵਧੇਰੇ ਪਾਠਕ ਜਾਣੂ ਹੋਣਗੇ। ਬਹੁਰਾਸ਼ਟਰੀ ਕਾਰ ਨਿਰਮਾਤਾ ਜਗੁਆਰ ਲੈਂਡਰੋਵਰ ਦੀ ਮਾਲਕੀ ਸਾਲ 2008 ਤੋਂ ਭਾਰਤੀ ਉਦਯੋਗਪਤੀ ਰਤਨ ਟਾਟਾ ਦੀ ਕੰਪਨੀ ਟਾਟਾ ਮੋਟਰਜ਼ ਦੇ ਕੋਲ ਹੈ। ਵਿਸ਼ਵ ’ਚ ਸਭ ਤੋਂ ਵੱਡੀ ਇਸਪਾਤ ਉਤਪਾਦਕ ਕੰਪਨੀ ਆਰ. ਸੇਲਰ ਮਿੱਤਲ ਦਾ ਸੰਚਾਲਨ ਲਕਸ਼ਮੀਨਿਵਾਸ ਮਿੱਤਲ ਕਰ ਰਹੇ ਹਨ। ਇਸ ਕਿਸਮ ਦੀ ਬਹੁਤ ਲੰਬੀ ਸੂਚੀ ਹੈ। ਭਾਰਤ ਵਿਚ ਪੈਦਾ ਬਹੁਲਤਾਵਾਦੀ ਅਤੇ ਸਮਾਵੇਸ਼ੀ ਸੱਭਿਆਚਾਰ ਸਾਡੀ ਯੂ.ਐੱਸ.ਪੀ. ਹੈ । ਇਹ ਇਕ ਅਜਿਹਾ ਸਾਫਟ ਪਾਵਰ ਹੈ, ਜਿਸ ਨੇ ਸਦੀਆਂ ਤੋਂ ਪੂਰੇ ਵਿਸ਼ਵ ਦਾ ਮਾਰਗ ਦਰਸ਼ਨ ਕੀਤਾ ਹੈ। ਸਾਡੇ ਪ੍ਰਭਾਵ ਦਾ ਵਿਸਤਾਰ ਕਦੀ ਤਲਵਾਰ ਦੇ ਬਲ ’ਤੇ ਨਹੀਂ ਹੋਇਆ। 8ਵੀਂ ਸ਼ਤਾਬਦੀ ਵਿਚ ਵਿਸ਼ਵ ਦੀ ਇਸ ਧਰਤੀ ’ਤੇ ਇਸਲਾਮੀ ਹਮਲਾਵਰਾਂ ਦੇ ਆਉਣ ਤੋਂ ਪਹਿਲਾਂ ਤਕ ਭਾਰਤੀ ਸੱਭਿਆਚਾਰਕ ਵਿਰਾਸਤ ਅਫਗਾਨਿਸਤਾਨ ਤੋਂ ਲੈ ਕੇ ਮਿਆਂਮਾਰ, ਸ਼੍ਰੀਲੰਕਾ, ਥਾਈਲੈਂਡ, ਇੰਡੋਨੇਸ਼ੀਆ, ਵੀਅਤਨਾਮ, ਮਲੇਸ਼ੀਆ ਆਦਿ ਦੂਰ ਦੁਰੇਡੇ ਪੱਛਮੀ ਏਸ਼ੀਆ ਤਕ ਫੈਲਿਆ ਹੋਇਆ ਸੀ । ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਉਸੇ ਸੱਭਿਆਚਾਰ ਦੇ ਵਾਹਕਾਂ ਦਾ ਝੰਡਾ ਅੱਜ ਦੁਨੀਆ ਦੇ ਵੱਖ-ਵੱਖ ਕੋਨਿਆਂ ’ਤੇ ਸ਼ਾਨ ਦੇ ਨਾਲ ਲਹਿਰਾ ਰਿਹਾ ਹੈ। ਬ੍ਰਿਟੇਨ ’ਚ ਭਾਰਤ ਵੰਸ਼ੀ ਪ੍ਰੀਤੀ ਪਟੇਲ ਦਾ ਗ੍ਰਹਿ ਮੰਤਰੀ ਹੋਣਾ ਅਤੇ ਰਿਸ਼ੀ ਸੁਨਾਕ ਦਾ ਵਿੱਤ ਮੰਤਰਾਲਾ ਸੰਭਾਲਣਾ-ਇਸਦਾ ਇਕ ਹੋਰ ਵੱਡਾ ਸਾਕਾਰ ਰੂਪ ਹੈ।
ਸ਼੍ਰੀ ਕਟਾਸਰਾਜ ਧਾਮ ਦੇ ਵਿਕਾਸ ਨਾਲ ਜੁੜੀਆਂ ਰੁਕਾਵਟਾਂ ਦੂਰ ਹੋਣ
NEXT STORY