ਜਿਵੇਂ-ਜਿਵੇਂ ਅਸੀਂ 2024 ਦੀਆਂ ਲੋਕ ਸਭਾ ਚੋਣਾਂ ਦੇ ਨੇੜੇ ਪੁੱਜ ਰਹੇ ਹਾਂ, ਸੱਤਾਧਾਰੀ ਸੂਬਿਆਂ ਅਤੇ ਵਿਰੋਧੀ ਯੂ. ਪੀ. ਏ. ਗਠਜੋੜ ਅੱਗੇ ਹੋਣ ਵਾਲੀ ਭਿਆਨਕ ਲੜਾਈ ਲਈ ਤਿਆਰ ਹੋ ਰਿਹਾ ਹੈ। ਯੂ. ਪੀ. ਏ. ਬੈਂਗਲੁਰੂ ਵਿਚ 18 ਜੁਲਾਈ ਨੂੰ ਰਣਨੀਤਕ ਬੈਠਕ ਦਾ ਆਯੋਜਨ ਕਰ ਰਹੀ ਹੈ, ਜੋ ਇਸ ਦੀ ਦੂਜੀ ਬੈਠਕ ਹੈ, ਜਦਕਿ ਰਾਜਗ ਆਪਣੀ ਤਾਕਤ ਦਿਖਾਉਣ ਲਈ ਉਸੇ ਦਿਨ ਦਿੱਲੀ ਵਿਚ ਬੈਠਕ ਆਯੋਜਤ ਕਰ ਰਿਹਾ ਹੈ।
ਯੂ. ਪੀ. ਏ. ਦਾ ਵਿਸਤਾਰ ਹੋ ਗਿਆ ਹੈ, ਬੈਂਗਲੁਰੂ ਵਿਚ ਹੋਣ ਵਾਲੀ ਦੂਜੀ ਏਕਤਾ ਬੈਠਕ ਵਿਚ 8 ਹੋਰ ਪਾਰਟੀਆਂ ਸ਼ਾਮਲ ਹੋਣਗੀਆਂ। ਬੀਤੇ ਮਹੀਨੇ ਪਟਨਾ ਵਿਚ ਆਯੋਜਿਤ ਪਹਿਲੀ ਸਫਲ ਬੈਠਕ ਤੋਂ ਬਾਅਦ ਵਿਰੋਧੀ ਧਿਰ ਉਤਸ਼ਾਹ ਵਿਚ ਹੈ, ਜਿਸ ਵਿਚ 26 ਪਾਰਟੀਆਂ ਨੇ ਹਿੱਸਾ ਲਿਆ। ਬੈਂਗਲੁਰੂ ਬੈਠਕ ਦਾ ਉਦੇਸ਼ ਇਸ ਨੂੰ ਹੋਰ ਅੱਗੇ ਵਧਾਉਣਾ ਹੈ। ਰਾਜਗ ਵੀ ਹੋਰ ਸਹਿਯੋਗੀ ਜੋੜਨਾ ਅਤੇ ਮੌਜੂਦਾ ਨੂੰ ਆਪਣੇ ਨਾਲ ਬਣਾਈ ਰੱਖਣਾ ਚਾਹੁੰਦਾ ਹੈ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ 24 ਸਹਿਯੋਗੀਆਂ ਨੂੰ ਸੱਦਿਆ ਹੈ, ਜਿਸ ਵਿਚ 8 ਨਵੇਂ ਸਹਿਯੋਗੀ ਵੀ ਸ਼ਾਮਲ ਹਨ। ਦਿ ਵਿਡੁਥਾਲਾਈ ਚਿਰੂਥਾਈਗਲ ਕਾਚੀ, ਰੈਵੋਨਿਊਸ਼ਨਰੀ ਸੋਸ਼ਲਿਸਟ ਪਾਰਟੀ, ਫਾਰਵਰਡ ਬਲਾਕ, ਇੰਡੀਅਨ ਯੂਨੀਅਨ ਮੁਸਲਿਮ ਲੀਗ, ਕੇਰਲ ਕਾਂਗਰਸ-ਜੋਸੇਫ ਅਤੇ ਕੇਰਲ ਕਾਂਗਰਸ-ਮਣੀ ਦੂਜੀ ਵਿਰੋਧੀ ਧਿਰ ਦੀ ਬੈਠਕ ਵਿਚ ਸ਼ਾਮਲ ਹੋਣਗੀਆਂ। ਐੱਮ. ਡੀ. ਐੱਨ. ਕੇ. ਅਤੇ ਕੇ. ਡੀ. ਐੱਮ. ਕੇ. ਪਹਿਲਾਂ ਭਾਜਪਾ ਦੀਆਂ ਸਹਿਯੋਗੀ ਸਨ।
ਕਾਂਗਰਸ ਸੰਸਦੀ ਦਲ ਦੀ ਨੇਤਾ ਸੋਨੀਆ ਗਾਂਧੀ ਬੈਠਕ ਵਿਚ ਸ਼ਾਮਲ ਹੋਵੇਗੀ। ਭਾਵੇਂ ਉਹ ਪਹਿਲੀ ਬੈਠਕ ਵਿਚ ਪਿਛੋਕੜ ਵਿਚ ਰਹੀ ਅਤੇ ਬੈਂਗਲੁਰੂ ਬੈਠਕ ਵਿਚ ਹਿੱਸਾ ਲਵੇਗੀ।
ਯੂ. ਕੇ. ਦਾ ਮੁੱਖ ਉਦੇਸ਼ ਸਕਾਰਾਤਮਕ ਭਾਈਵਾਲੀਆਂ ਨੂੰ ਉਤਸ਼ਾਹ ਦੇਣਾ ਹੈ। ਪਟਨਾ ਵਿਚ ਯੂ. ਪੀ. ਏ. ਨੇ ‘ਹਮ ਸਾਥ-ਸਾਥ ਹੈਂ’ ਦੀ ਅਟਲ ਮਾਨਸਿਕਤਾ ਦਾ ਪ੍ਰਦਰਸ਼ਨ ਕੀਤਾ, ਜਿਸ ਦਾ ਅਰਥ ਹੈ ਕਿ ਅਸੀਂ ਮਜ਼ਬੂਤੀ ਨਾਲ ਖੜੇ ਰਹਾਂਗੇ। ਇਸ ਮਾਟੋ ਨੇ ਇਕ ਟੀਮ ਵਜੋਂ ਕੰਮ ਕਰਨ ਦੇ ਯੂ. ਪੀ. ਏ. ਦੇ ਆਤਮਵਿਸ਼ਵਾਸ ਦੀ ਪਛਾਣ ਦਿੱਤੀ। ਪਟਨਾ ਬੈਠਕ ਵਿਚ ਪ੍ਰੇਸ਼ਾਨੀਆਂ ਪੈਦਾ ਕਰਨ ਵਾਲਿਆਂ ਨੂੰ ਵੱਖਰਾ ਰੱਖਿਆ ਗਿਆ ਹੈ, ਜੋ ਖੁਦ ਵਿਚ ਇਕ ਚੰਗੀ ਸ਼ੁਰੂਆਤ ਮੰਨੀ ਜਾਂਦੀ ਹੈ।
ਵਿਰੋਧੀ ਧਿਰ ਦੀ ਪਹਿਲੀ ਅਤੇ ਦੂਜੀ ਬੈਠਕ ਵਿਚ ਸਿਆਸੀ ਤੌਰ ’ਤੇ ਕਾਫੀ ਕੁਝ ਹੋਇਆ ਹੈ। ਇਸ ਮਹੀਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਵੰਡ ਨਾਲ ਝਟਕਾ ਪੁੱਜਾ ਹੈ। ਰਾਕਾਂਪਾ ਦੇ 8 ਬਾਗੀ, ਜਿਨ੍ਹਾਂ ਵਿਚ ਸ਼ਰਦ ਪਵਾਰ ਦੇ ਨਜ਼ਦੀਕੀ ਸਿਪਾਹੀ ਪ੍ਰਫੁੱਲ ਪਟੇਲ ਅਤੇ ਛਗਨ ਭੁਜਬਲ ਸ਼ਾਮਲ ਹਨ, ਨੇ ਸੀਨੀਅਰ ਪਵਾਰ ਨੂੰ ਧੋਖਾ ਦਿੱਤਾ। ਸ਼ਰਦ ਪਵਾਰ ਦੇ ਭਤੀਜੇ ਅਜਿਤ ਪਵਾਰ ਹੁਣ ਸ਼ਿੰਦੇ ਕੈਬਨਿਟ ਵਿਚ ਨਵੇਂ ਉਪ ਮੁੱਖ ਮੰਤਰੀ ਹਨ।
ਦੂਜੇ, ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਨੇ ਹਾਲ ਹੀ ਦੀਆਂ ਪੰਚਾਇਤ ਚੋਣਾਂ ਵਿਚ ਵੱਡੀ ਜਿੱਤ ਹਾਸਲ ਕੀਤੀ ਹੈ। ਰਾਸ਼ਟਰੀ ਪਾਰਟੀਆਂ ਗਠਜੋੜ ਕਿਉਂ ਕਰਨਾ ਚਾਹੁੰਦੀਆਂ ਹਨ? ਭਾਜਪਾ ਦਾ 10 ਸੂਬਿਆਂ ’ਤੇ ਸੁਤੰਤਰ ਸ਼ਾਸਨ ਹੈ ਅਤੇ 5 ਹੋਰਨਾਂ ਵਿਚ ਉਹ ਭਾਈਵਾਲ ਹਨ ਜਦਕਿ ਕਾਂਗਰਸ 4 ਸੂਬਿਆਂ ਵਿਚ ਸੁਤੰਤਰ ਰੂਪ ਨਾਲ ਸੱਤਾਧਾਰੀ ਹੈ ਅਤੇ 3 ਵਿਚ ਭਾਈਵਾਲ ਹੈ।
ਲਗਭਗ 180 ਸੀਟਾਂ ਵਿਚ ਕੌਮੀ ਪਾਰਟੀਆਂ ਲਈ ਮੁੱਖ ਚੁਣੌਤੀਦਾਤਾ ਖੇਤਰੀ ਪਾਰਟੀਆਂ ਹਨ? ਕਾਂਗਰਸ ਬਨਾਮ ਭਾਜਪਾ ਲਗਭਗ 230 ਤੋਂ ਕੁਝ ਵੱਧ ਸੀਟਾਂ ’ਤੇ ਹੋਵੇਗਾ। ਭਾਰਤ ਰਾਸ਼ਟਰੀ ਸਮਿਤੀ, ਬੀਜੂ ਜਨਤਾ ਦਲ, ਆਂਧਰਾ ਪ੍ਰਦੇਸ਼ ਦੀ ਵਾਈ. ਐੱਸ. ਆਰ. ਸੀ. ਪੀ., ਬਹੁਜਨ ਸਮਾਜ ਪਾਰਟੀ ਅਤੇ ਹੋਰਨਾਂ ਛੋਟੀਆਂ ਪਾਰਟੀਆਂ ਜਿਨ੍ਹਾਂ ਦਾ ਕੁਝ ਖੇਤਰਾਂ ਵਿਚ ਪ੍ਰਭਾਵ ਹੈ, ਨਿਰਪੱਖ ਹਨ। ਵਿਰੋਧੀ ਧਿਰ ਪਹਿਲਾਂ ਹੀ ਵਿਆਪਕ ਰੂਪ ਨਾਲ ਮਹਾਰਾਸ਼ਟਰ, ਬਿਹਾਰ, ਤਮਿਲਨਾਡੂ, ਝਾਰਖੰਡ ਅਤੇ ਜੰਮੂ-ਕਸ਼ਮੀਰ ਵਰਗੇ ਸੂਬਿਆਂ ਵਿਚ ਇਕਜੁੱਟ ਹੈ। ਆਪਾਵਿਰੋਧ ਪੱਛਮੀ ਬੰਗਾਲ ਵਿਚ ਹੈ, ਜਿਥੇ ਟੀ. ਐੱਮ. ਸੀ. ਭਾਜਪਾ ਨਾਲ ਸਿੱਧੇ ਮੁਕਾਬਲੇ ਵਿਚ ਹੈ। ‘ਆਪ’ ਦਿੱਲੀ ਅਤੇ ਪੰਜਾਬ ਵਿਚ ਭਾਜਪਾ ਦੀ ਵਿਰੋਧੀ ਹੈ। ਕੇਰਲ ਵਿਚ ਕਾਂਗਰਸ ਬਨਾਮ ਖੱਬੇਪੱਖੀ ਹੈ? ਮੁੱਖ ਮੁੱਦਾ ਇਹ ਹੈ ਕਿ ਕੀ ਕਾਂਗਰਸ ਸਹਿਯੋਗੀਆਂ ਨੂੰ ਆਪਣੇ ਬਰਾਬਰ ਵਜੋਂ ਸਵੀਕਾਰ ਕਰੇਗੀ ਜਾਂ ਇਸ ਦੇ ਉਲਟ ਹੋਵੇਗਾ।
ਕਾਂਗਰਸ ਅਤੇ ਸਹਿਯੋਗੀ ਇਕ-ਦੂਜੇ ਨੂੰ ਬਰਾਬਰ ਦੇ ਦਰਜੇ ਦਾ ਨਹੀਂ ਮੰਨਦੇ। ਉਨ੍ਹਾਂ ਨੂੰ ਆਪਣੀ ਜ਼ਰੂਰੀ ਤੌਰ ’ਤੇ ਇਕ ਆਪਸੀ ਸਮਝ ਬਣਾਉਣੀ ਪਵੇਗੀ। ਉਦਾਹਰਣ ਲਈ, ਪਟਨਾ ਬੈਠਕ ਤੋਂ ਬਾਅਦ ‘ਆਪ’ ਨੇ ਐਲਾਨ ਕੀਤਾ ਕਿ ਉਸ ਦਾ ਭਵਿੱਖ ਦੀਆਂ ਬੈਠਕਾਂ ਵਿਚ ਸ਼ਾਮਲ ਹੋਣਾ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਕੀ ਕਾਂਗਰਸ ਜਨਤਕ ਤੌਰ ’ਤੇ ਉਸ ਹਾਲ ਹੀ ਦੇ ਨੋਟੀਫਿਕੇਸ਼ਨ ਦੀ ਆਲੋਚਨਾ ਕਰਦੀ ਹੈ, ਜਿਸ ਨੇ ਦਿੱਲੀ ਸਰਕਾਰ ਨੂੰ ਸੱਟ ਪਹੁੰਚਾਈ ਹੈ। ਦੂਜੀ ਪਹਿਲਕਦਮੀ ਇਕ ਘੱਟੋ-ਘੱਟ ਸਾਂਝਾ ਪ੍ਰੋਗਰਾਮ ਬਣਾਉਣ ਦੀ ਹੈ।
ਤੀਜੀ ਹੈ ਇਕ ਕਨਵੀਨਰ ’ਤੇ ਸਹਿਮਤ ਹੋਣਾ, ਪ੍ਰਧਾਨ ਮੰਤਰੀ ਅਹੁਦੇ ’ਤੇ ਉਮੀਦਵਾਰ ਦਾ ਬਦਲ ਬਾਅਦ ਵਿਚ ਆਵੇਗਾ। ਚੌਥਾ ਇਹ ਖਦਸ਼ਾ ਹੈ ਕਿ ਮੋਦੀ ਲੋਕ ਸਭਾ ਚੋਣਾਂ ਨੂੰ ਪਹਿਲਾਂ ਕਰਵਾ ਸਕਦੇ ਹਨ। ਇਸ ਲਈ ਵਿਰੋਧੀ ਪਾਰਟੀਆਂ ਨੂੰ ਵੱਖ-ਵੱਖ ਮੁੱਦਿਆਂ ’ਤੇ ਜ਼ਰੂਰੀ ਤੌਰ ’ਤੇ ਇਕ ਵਿਆਪਕ ਸੰਭਾਵਿਤ ਸਰਵਸੰਮਤੀ ਬਣਾਉਣੀ ਹੋਵੇਗੀ।
ਭਾਜਪਾ ਦੀ ਨਜ਼ਰ 2024 ਦੀਆਂ ਚੋਣਾਂ ਤੋਂ ਪਹਿਲਾਂ ‘ਐੱਨ. ਡੀ. ਏ. ਪਲੱਸ’ ਅਤੇ ਮੋਦੀ ਲਈ ਇਕ ਹੈਟ੍ਰਿਕ ’ਤੇ ਹੈ। ਆਪਣੀਆਂ ਯੋਜਨਾਵਾਂ ’ਤੇ ਚਰਚਾ ਕਰਨ ਲਈ ਇਕ ਨਵਾਂ ਅਤੇ ਵਿਸਤਾਰਤ ਰਾਜਗ 18 ਜੁਲਾਈ ਨੂੰ ਦਿੱਲੀ ਵਿਚ ਬੈਠਕ ਕਰੇਗਾ। ਨਵੇਂ ਅਤੇ ਪੁਰਾਣੇ ਰਾਜਗ ਮੈਂਬਰਾਂ ਦੇ ਸਹਿਯੋਗ ਨਾਲ ਭਾਜਪਾ ਦਾ ਟੀਚਾ 50 ਫੀਸਦੀ ਵੋਟਾਂ ਦੀ ਭਾਈਵਾਲੀ ਹਾਸਲ ਕਰਨਾ ਹੈ।
ਭਾਜਪਾ ਇਸ ਲਈ ਸੁੰਗੜ ਗਈ ਹੈ ਕਿਉਂਕਿ ਇਸ ਨੇ 2014 ਤੋਂ ਬਾਅਦ ਆਪਣੇ 4 ਸਭ ਤੋਂ ਪੁਰਾਣੇ ਸਾਥੀ ਗੁਆ ਦਿੱਤੇ-ਜਨਤਾ ਦਲ (ਯੂਨਾਈਟਿਡ), ਅਕਾਲੀ ਦਲ, ਸ਼ਿਵ ਸੈਨਾ ਅਤੇ ਜਦ (ਯੂ)। ਸੱਪ ਅਤੇ ਪੌੜੀ ਦੀ ਖੇਡ ਵਿਚ ਤੇਲਗੂ ਦੇਸ਼ਮ ਅਤੇ ਅਕਾਲੀ ਦਲ ਵਾਪਸ ਆਉਣਾ ਚਾਹੁੰਦੇ ਹਨ, ਸ਼ਿਵ ਸੈਨਾ ਵੰਡੀ ਗਈ ਹੈ ਅਤੇ ਇਕ ਧੜਾ ਰਾਜਗ ਵਿਚ ਸ਼ਾਮਲ ਹੋ ਚੁੱਕਾ ਹੈ।
ਨਵੇਂ ਮੈਂਬਰ ਹਨ-ਰਾਕਾਂਪਾ ਦਾ ਅਜਿਤ ਪਵਾਰ ਧੜਾ ਅਤੇ ਸ਼ਿਵ ਸੈਨਾ ਦਾ ਸ਼ਿੰਦੇ ਧੜਾ। ਲੋਕ ਜਨਸ਼ਕਤੀ ਪਾਰਟੀ (ਆਰ. ਵੀ.) ਦੇ ਨੇਤਾ ਚਿਰਾਗ ਪਾਸਵਾਨ, ਸਾਬਕਾ ਮੁੱਖ ਮੰਤਰੀ ਅਤੇ ਹਿੰਦੁਸਤਾਨੀ ਅਵਾਮ ਮੋਰਚਾ (ਹਮ) ਨੇਤਾ ਜੀਤਨ ਰਾਮ ਮਾਂਝੀ ਅਤੇ ਉਨ੍ਹਾਂ ਦੇ ਬੇਟੇ ਹਾਜ਼ਰ ਰਹਿਣਗੇ। ਕਰਨਾਟਕ ਤੋਂ ਜਦ (ਐੱਸ) ਰਾਜਗ ਬੈਠਕ ਵਿਚ ਸ਼ਾਮਲ ਹੋ ਸਕਦੀ ਹੈ। ਤੇਦੇਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵਾਪਸੀ ਨੂੰ ਆਖਰੀ ਰੂਪ ਦੇਣ ਵਿਚ ਦੇਰ ਹੋ ਸਕਦੀ ਹੈ।
ਭਾਜਪਾ ਨੂੰ ਆਪਣੇ ਸਹਿਯੋਗੀਆਂ ਪ੍ਰਤੀ ਜ਼ਿਆਦਾ ਚੌਕਸ ਰਹਿਣ ਦੀ ਲੋੜ ਹੈ ਕਿਉਂਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਨਾਲ ਵੀ ਸਲਾਹ-ਮਸ਼ਵਰਾ ਕੀਤਾ ਜਾਵੇ। ਇਸ ਨੂੰ ਮਹਾਰਾਸ਼ਟਰ, ਹਰਿਆਣਾ, ਬਿਹਾਰ, ਉੱਤਰ-ਪੂਰਬੀ ਅਤੇ ਦੱਖਣੀ ਸੂਬਿਆਂ ਵਿਚ ਆਪਣੇ ਸਹਿਯੋਗੀਆਂ ਨੂੰ ਪੋਸ਼ਿਤ ਕਰਨਾ ਹੋਵੇਗਾ। ਇਸ ਨੂੰ ਬੀਜੂ ਜਨਤਾ ਦਲ ਅਤੇ ਵਾਈ. ਐੱਸ. ਆਰ. ਸੀ. ਪੀ. ਵਰਗੀਆਂ ਨਿਰਪੱਖ ਪਾਰਟੀਆਂ ਨਾਲ ਆਪਣੇ ਰਾਹ ਖੁੱਲ੍ਹੇ ਰੱਖਣੇ ਹੋਣਗੇ।
18 ਜੁਲਾਈ ਦੀ ਬੈਠਕ ਦਾ ਉਦੇਸ਼ ਰਾਜਗ ਨੂੰ ਇਕ ਸਖਤ ਸੰਕੇਤ ਦੇਣਾ ਹੈ। ਭਾਜਪਾ ਵੀ ਯੂ. ਪੀ. ਏ. ਦੀ ਬੈਂਗਲੁਰੂ ਬੈਠਕ ਤੋਂ ਮੀਡੀਆ ਦਾ ਧਿਆਨ ਹਟਾਉਣਾ ਚਾਹੁੰਦੀ ਹੈ। ਦੋਵੇਂ ਗਠਜੋੜ ਮੀਡੀਆ ਦਾ ਪੂਰਾ ਇਸਤੇਮਾਲ ਕਰਨਾ ਚਾਹੁੰਦੇ ਹਨ।
ਦੋਵਾਂ ਬੈਠਕਾਂ ਵਿਚ ਕੀ ਹੁੰਦਾ ਹੈ, ਇਸ ਦੇ ਬਾਵਜੂਦ ਵਿਰੋਧੀ ਧਿਰ ਲਈ ਮਹੱਤਵਪੂਰਨ ਹੈ ਕਿ ਉਹ ਏਕਤਾ ਬਣਾਈ ਰੱਖੇ ਅਤੇ ਰਾਜਗ ਲਈ ਇਹ ਕਿ ਉਹ ਅਤੇ ਸਹਿਯੋਗੀ ਜੋੜੇ ਅਤੇ ਉਨ੍ਹਾਂ ਦੇ ਮਹੱਤਵ ਨੂੰ ਪਹਿਲ ਦੇਵੇ। ਦੋਵਾਂ ਗਠਜੋੜਾਂ ਨੂੰ ਆਪਣੇ ਉਦੇਸ਼ ਪ੍ਰਤੀ ਪਾਬੰਦ ਰਹਿਣਾ ਹੋਵੇਗਾ।
ਕਲਿਆਣੀ ਸ਼ੰਕਰ
ਸ. ਤੇਜਾ ਸਿੰਘ ਸਮੁੰਦਰੀ ਦੀ ਵਿਰਾਸਤ ਪੰਜਾਬ ਦੇ ਇਤਿਹਾਸ ’ਚ ਹਮੇਸ਼ਾ ਅੰਕਿਤ ਰਹੇਗੀ
NEXT STORY