ਜੀ-20 ਸਿਖਰ ਸੰਮੇਲਨ ’ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਗੈਰ-ਹਾਜ਼ਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ‘ਗਲੋਬਲ ਸਾਊਥ’ ਦੀ ਇਕੋ-ਇਕ ਆਵਾਜ਼ ਬਣਨ ਦਾ ਮੌਕਾ ਦਿੱਤਾ ਹੈ। ਮੋਦੀ ਦੀ ਪ੍ਰਤਿਭਾ ਨੂੰ ਦੇਖਦੇ ਹੋਏ ਉਹ ਇਸ ਮੌਕੇ ’ਤੇ ਖ਼ਰੇ ਉਤਰਨਗੇ। ਅਸਲ ’ਚ ਪੀ. ਐੱਮ. ਮੋਦੀ ਇਸ ਨੂੰ ਲਾਲ ਕਿਲੇ ’ਤੇ ਆਜ਼ਾਦੀ ਦਿਵਸ ਤੋਂ ਵੀ ਵੱਧ ਸ਼ਾਨਦਾਰ ਬਣਾ ਦੇਣਗੇ ਜਦੋਂ ਉਹ ਚਮਕ-ਦਮਕ ਵਾਲੇ ਲਾਲ ਗਲੀਚੇ ’ਤੇ ਤੁਰਨਗੇ। ਉਨ੍ਹਾਂ ਦੇ ਮੀਡੀਆ ਸਲਾਹਕਾਰ ਇਕ ਵੱਖਰੇ ਮਾਮਲੇ ’ਤੇ ਪ੍ਰੇਸ਼ਾਨ ਹੋਣਗੇ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੀ ਸਰਕਾਰੀ ਯਾਤਰਾ ਨਾਲ ਉਨ੍ਹਾਂ ਦੇ ਇਕੱਲੇ ਪ੍ਰਦਰਸ਼ਨ ਨੂੰ ਕਿਵੇਂ ਸੰਤੁਲਿਤ ਕੀਤਾ ਜਾਵੇ। ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਗਿਰਾਵਟ ’ਚ ਨਾ ਨਜ਼ਰ ਆਉਣ ਲਈ ਸੰਘਰਸ਼ ਕਰ ਰਿਹਾ ਹੈ। ਜੀ-20 ਸਿਖਰ ਸੰਮੇਲਨ ’ਚ ਉਨ੍ਹਾਂ ਦਾ ਵੀ ਪ੍ਰੋਗਰਾਮ ਹੋਵੇਗਾ।
ਪੁਰਾਣੇ ਦਿਨਾਂ ’ਚ ਅਜਿਹੀਆਂ ਜੁੜਵਾਂ ਘਟਨਾਵਾਂ ਇਕ ਸੰਪਾਦਕ ਲਈ ਦੂਰ ਦੇ ਸੁਪਨੇ ਸਨ। ਡਲਾਸ ’ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਕੈਨੇਡੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਹ ਇਕ ਭਾਰਤੀ ਦੁਖਾਂਤ ਨਾਲ ਮੇਲ ਖਾਂਦੀ ਹੈ। ਭਾਰਤੀ ਹਥਿਆਰਬੰਦ ਫੋਰਸਾਂ ਦੇ ਪੰਜ ਜਰਨੈਲਾਂ ਦੀ ਉਸ ਦਿਨ ਇਕ ਹੈਲੀਕਾਪਟਰ ਹਾਦਸੇ ’ਚ ਮੌਤ ਹੋ ਗਈ। ਸੰਪਾਦਕਾਂ ਦਾ ਦਰਦ ਇਹ ਸੀ ਕਿ ਉਨ੍ਹਾਂ ਨੂੰ ਕਿਸ ਕਹਾਣੀ ਦੀ ਅਗਵਾਈ ਕਰਨੀ ਚਾਹੀਦੀ ਹੈ।
ਅੱਜ ਦੇ ਸੰਪਾਦਕਾਂ ਲਈ ਅਜਿਹੀ ਕੋਈ ਮੁਸ਼ਕਲ ਨਹੀਂ ਹੈ। ਉਨ੍ਹਾਂ ਨੂੰ ਤਾਂ ਚੈਨਲਾਂ ਨੇ ਡਾਊਨ ਗ੍ਰੇਡ ਕਰ ਦਿੱਤਾ ਹੈ। ਚੈਨਲਾਂ ਨੂੰ ਮਾਸਟਰ ਕੋਰੀਓਗ੍ਰਾਫਰ ਦੇ ਗੁਰਗਿਆਂ ਤੋਂ ਨਿਰਦੇਸ਼ ਮਿਲਣਗੇ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਐਂਕਰ ਆਪਣੀ ਜ਼ਿੱਦ ਨੂੰ ਕਿਵੇਂ ਲੁਕਾਉਂਦੇ ਹਨ।
ਇਕ ਵਾਰ ਜਦੋਂ ਜੀ-20 ਸੰਮੇਲਨ ਦੀ ਮਿੱਟੀ ਬੈਠ ਜਾਵੇਗੀ ਤਾਂ ਮੋਦੀ ਅਤੇ ਬਾਈਡੇਨ ਦੋਵੇਂ 2024 ਦੀਆਂ ਚੋਣ ਸੰਭਾਵਨਾਵਾਂ ’ਤੇ ਆਪਣਾ-ਆਪਣਾ ਧਿਆਨ ਕੇਂਦਰਿਤ ਕਰਨਗੇ। ਬਾਈਡੇਨ ਦੀ ਡੈੱਡ ਲਾਈਨ ਨਿਸ਼ਚਿਤ ਹੈ। ਅਮਰੀਕਾ ’ਚ ਅਗਲੇ ਸਾਲ ਨਵੰਬਰ ’ਚ ਵੋਟਾਂ ਪੈਣੀਆਂ ਹਨ। ਇਹ ਬਿਨਾਂ ਸ਼ੱਕ ਸਭ ਲਈ ਦਿਲਚਸਪੀ ਦਾ ਵਿਸ਼ਾ ਹੈ ਕਿ ਕੀ ਬਾਈਡੇਨ ਡੈਮੋਕ੍ਰੇਟਿਕ ਨਾਮਜ਼ਦਗੀ ਹਾਸਲ ਕਰਨ ’ਚ ਸਮਰੱਥ ਹੋਣਗੇ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਤਕ ਅਮਰੀਕੀ ਰਾਸ਼ਟਰਪਤੀਆਂ ਦੇ ਮਾਹਿਰ ਹੈਂਡਲਰ ਹਨ। ਉਹ ਸ਼ੁਰੂਆਤੀ ਬਰਾਕ ਓਬਾਮਾ ਦੇ ਦਿਨਾਂ ਤੋਂ ਇਕ ਲੰਬਾ ਸਫਰ ਤੈਅ ਕਰ ਚੁੱਕੇ ਹਨ। ਉਦੋਂ ਕਿਸੇ ਨੇ ਉਨ੍ਹਾਂ ਨੂੰ ‘ਪਿਨਸਟ੍ਰਾਈਪ ਸੂਟ’ ਪਹਿਨਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ’ਤੇ ਧਾਰੀਆਂ ਦਰਮਿਆਨ ਉਨ੍ਹਾਂ ਦੇ ਨਾਂ ਦੀ ਕਢਾਈ ਕੀਤੀ ਗਈ ਸੀ।
2019 ’ਚ ਹਿਊਸਟਨ ਵਿਖੇ ‘ਹਾਊਡੀ-ਮੋਦੀ’ ਪ੍ਰੋਗਰਾਮ ’ਚ ਉਹ ਸਾਬਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ ਦੇ ਚਾਰੇ ਪਾਸੇ ਆਪਣੀਆਂ ਬਾਹਾਂ ਪਾਉਂਦੇ ਨਜ਼ਰ ਆਏ ਅਤੇ ਉਨ੍ਹਾਂ ‘ਅਬ ਕੀ ਬਾਰ, ਟ੍ਰੰਪ ਸਰਕਾਰ’ ਦਾ ਨਾਅਰਾ ਲਾਇਆ। ਅਜਿਹਾ ਕਰਨ ਲਈ ਮੋਦੀ ਢੁੱਕਵੇਂ ਢੰਗ ਨਾਲ ਹਿੰਮਤੀ ਸਨ, ਜਿਸ ਦਾ ਮਤਲਬ ਇਹ ਸੀ ਕਿ 2020 ਦੀਆਂ ਅਮਰੀਕੀ ਚੋਣਾਂ ਲਈ ਉਨ੍ਹਾਂ ਦੀ ਉਮੀਦ ਇਹੀ ਸੀ ਕਿ ਟ੍ਰੰਪ ਹੀ ਜਿੱਤਣਗੇ।
ਟ੍ਰੰਪ ਨੇ ਅਜਿਹਾ ਨਹੀਂ ਕੀਤਾ। ਅਸਲ ’ਚ ਬਾਈਡੇਨ ਜਿੱਤੇ ਤਾਂ ਆਮ ਤੌਰ ’ਤੇ ਅੰਦਾਜ਼ੇ ਤੋਂ ਪਰ੍ਹੇ ਸਿਆਸੀ ਪੰਡਿਤਾਂ ਨੇ ਸੋਚਿਆ ਕਿ ਨਵਾਂ ਰਾਸ਼ਟਰਪਤੀ ਮੋਦੀ ਪ੍ਰਤੀ ਉਦਾਸੀਨ ਹੋਵੇਗਾ। ਅਫਗਾਨਿਸਤਾਨ ਤੋਂ ਅਮਰੀਕਾ ਦੀ ਬੇਤਰਤੀਬੀ ਵਾਪਸੀ ਅਤੇ ਯੂਕ੍ਰੇਨ ’ਚ ਰੈਂਕ ਦੀ ਗਲਤ ਗਿਣਤੀ ਪਿੱਛੋਂ ਕੌਮਾਂਤਰੀ ਸ਼ਕਤੀ ਖੇਡ ਦੀ ਭਾਵਨਾ ਨੇ ਭਾਰਤ ਨੂੰ ਇਕ ਚੰਗੀ ਸਥਿਤੀ ’ਚ ਲਿਆਂਦਾ ਹੈ। ਇਸ ਨੂੰ ਅਮਰੀਕਾ ਦੇ ਨਾਲ-ਨਾਲ ਰੂਸ ਨੇ ਵੀ ਆਕਰਸ਼ਿਤ ਕੀਤਾ ਕਿਉਂਕਿ ਰੂਸ ਅਤੇ ਚੀਨ ਨੇ ‘ਕੋਈ ਸਰਹੱਦ ਨਹੀਂ’ ਵਾਲੀ ਦੋਸਤੀ ਦੀ ਸਹੁੰ ਚੁੱਕੀ ਹੈ, ਇਸ ਲਈ ਮੋਦੀ ਚੀਨ ਨਾਲ ਆਰਜ਼ੀ ਖਤਰਾ ਮੁੱਲ ਲੈਣ ਲਈ ਤਿਆਰ ਹੋ ਸਕਦੇ ਹਨ। ਅਮਰੀਕੀ ਰਾਸ਼ਟਰਪਤੀ ਦੀ ਯਾਤਰਾ ਸਬੰਧੀ ਰੂਸ ਨੇ ਨਵੀਂ ਦਿੱਲੀ-ਬੀਜਿੰਗ ਦੀ ਦੂਰੀ ਵਧਣ ਦੀ ਉਮੀਦ ਕੀਤੀ ਹੈ।
ਸਿਖਰ ਸੰਮੇਲਨ ’ਚ ਵਾਸ਼ਿੰਗਟਨ ਦੀ ਇੱਛਾ ਸੂਚੀ ’ਚ ਆਖਰੀ ਪ੍ਰੈੱਸ ਬਿਆਨ ’ਚ ਯੂਕ੍ਰੇਨ ਦਾ ਜ਼ਿਕਰ ਸ਼ਾਮਲ ਹੋਵੇਗਾ। ਜੇਲੇਂਸਕੀ ਦਾ ਇਕ ਬਿਆਨ ਘੱਟੋ-ਘੱਟ ਅਸਲ ’ਚ ਬ੍ਰਿਕਸ ਅਤੇ ਕਵਾਡ ਦਰਮਿਆਨ ਮੋਦੀ ਦੀ ਹੁਨਰ ਨੇਵੀਗੇਸ਼ਨ ਨੂੰ ਚੀਨ ਨੂੰ ਘੇਰਨ ਲਈ ਬਣਾਏ ਗਏ ਗਰੁੱਪ ਵੱਲ ਇਸ਼ਾਰਾ ਕਰਦਾ ਹੈ।
ਨਵੀਂ ਦਿੱਲੀ ਵੀ ਬੀਜਿੰਗ ’ਚ ਅਮਰੀਕੀ ਵਿੱਤ ਮੰਤਰੀ ਜੇਨਿਟ ਯੇਲੇਨ ਦੀ ਗੱਲਬਾਤ ਦਾ ਵਧੀਆ ਪ੍ਰਿੰਟ ਪੜ੍ਹ ਰਹੀ ਹੋਵੇਗੀ। ਅਮਰੀਕਾ ਦੇ ਵਪਾਰ ਮੰਤਰੀ ਜੀਨਾ ਰਾਇਮਾਂਡੋ ਆਪਣੇ ਚੀਨੀ ਹਮਅਹੁਦੇ ਨਾਲ ਗੱਲਬਾਤ ਕਰਦੇ ਸਮੇਂ ਬਹੁਤ ਸੰਜਮ ’ਚ ਨਜ਼ਰ ਆ ਰਹੇ ਸਨ। ਬਰਤਾਨਵੀ ਵਿਦੇਸ਼ ਮੰਤਰੀ ਜੇਮਜ਼ ਕਲੇਵਰਲੀ ਵੀ ਪਿੱਛੇ ਨਹੀਂ ਰਹੇ। ਬੀਜਿੰਗ-ਵਾਸ਼ਿੰਗਟਨ ਆਵਾਜਾਈ ਵਧ ਰਹੀ ਹੈ। ਫੌਜ ਦੇ ਇਰਾਦੇ ਵਿਖਾਵੇ ਲਈ ਨਹੀਂ ਹਨ।
ਤਾਂ ਫਿਰ ਅਮਰੀਕੀ ਥਿੰਕ ਟੈਂਕ ਤੋਂ ਆਉਣ ਵਾਲੇ ਸਭ ਚਿੰਤਤ ਸਿਆਸੀ ਪੰਡਿਤਾਂ ਨੂੰ ਕੀ ਲੱਗਦਾ ਹੈ ਕਿ ਅਮਰੀਕਾ-ਭਾਰਤ ’ਤੇ ਬੁਰਾ ਦਾਅ ਲੱਗ ਰਿਹਾ ਹੈ? ਜੇ ਉਹ ਕਲਪਨਾ ਕਰਦਾ ਹੈ ਕਿ ਦੇਸ਼ ਕਦੀ ਵੀ ਚੀਨ ਵਿਰੁੱਧ ਫੌਜੀ ਕਾਰਵਾਈ ਦਾ ਹਿੱਸਾ ਹੋਵੇਗਾ। ਅਮਰੀਕੀ ਹਲਕਿਆਂ ’ਚ ਸ਼ਿਕਾਇਤ ਇਹ ਹੈ ਕਿ ਗੱਠਜੋੜ ਸ਼ਬਦ ਨਵੀਂ ਦਿੱਲੀ ਲਈ ਸਰਾਪ ਹੈ।
ਦੂਜੇ ਪਾਸੇ ਵਾਸ਼ਿੰਗਟਨ ‘ਭਾਈਵਾਲੀ’ ਵਰਗੇ ਸ਼ਬਦਾਂ ਨਾਲ ਢੁੱਕਵਾਂ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਜਿਸ ਅਧੀਨ ਅੰਤਰ ਸੰਚਾਲਨ ਕਰਨਾ ਵੀ ਮਨ੍ਹਾ ਹੈ। ਡਰ ਇਸ ਗੱਲ ਦਾ ਹੈ ਕਿ ਨਵੀਂ ਦਿੱਲੀ ਖਿਜਾਏਗੀ ਪਰ ਸੌਵੇਂਗੀ ਨਹੀਂ। ਵਾਸ਼ਿੰਗਟਨ-ਬੀਜਿੰਗ ਦਰਮਿਆਨ ਉੱਚ ਪੱਧਰੀ ਦੌਰਿਆਂ ਦੇ ਲਗਾਤਾਰ ਵਟਾਂਦਰੇ ਪਿੱਛੋਂ ਕਿਸੇ ਵੀ ਮਾਮਲੇ ’ਚ ਸੌਦੇਬਾਜ਼ੀ ਹਮੇਸ਼ਾ ਲਈ ਪ੍ਰਤੀਬੱਧਤਾ ਨਹੀਂ ਹੈ।
ਸਿਖਰ ਸੰਮੇਲਨ ਦੇ ਨਾਲ-ਨਾਲ ਅਹਿਮ ਦੋਪਾਸੜ ਯਾਤਰਾ ਦਾ ਨਤੀਜਾ ਇਸ ਗੱਲ ਤੋਂ ਤੈਅ ਨਹੀਂ ਹੋਵੇਗਾ ਕਿ ਕੀ ਹੁੰਦਾ ਹੈ ਸਗੋਂ ਇਸ ਗੱਲ ਤੋਂ ਤੈਅ ਹੋਵੇਗਾ ਕਿ ਪੱਛਮੀ ਮੀਡੀਆ ਇਸ ਘਟਨਾ ਨੂੰ ਕਿਵੇਂ ਪੇਸ਼ ਕਰਦਾ ਹੈ। ਇਸ ’ਚ ਬਾਈਡੇਨ ਨੂੰ ਬਹੁਤ ਸਾਰੀਆਂ ਚੰਗਿਆਈਆਂ ਨੂੰ ਲਿਜਾਂਦੇ ਹੋਏ ਦਿਖਾਇਆ ਜਾਣਾ ਚਾਹੀਦਾ ਹੈ।
ਮੋਦੀ ਜਿਸ ਚੀਜ਼ ਨੂੰ ਲੈ ਕੇ ਜਾਂਦੇ ਨਜ਼ਰ ਆ ਰਹੇ ਹਨ, ਉਸ ’ਤੇ ਬਹੁਤ ਵਧੇਰੇ ਫੁਰਤੀ ਵਿਖਾਈ ਜਾ ਰਹੀ ਹੈ। ਪਿਛਲੇ ਕੁਝ ਦਿਨਾਂ ਦੌਰਾਨ ਪਹਿਲੀ ਵਾਰ ਕੀ ਕਿਸੇ ਪ੍ਰਧਾਨ ਮੰਤਰੀ ਨੂੰ ਮੀਡੀਆ ਵੱਲੋਂ ਜੋ ਪਹਿਲਾਂ ਤੋਂ ਹੀ ਉਨ੍ਹਾਂ ਦੀ ਪਕੜ ’ਚ ਹੈ, ਇਕ ਸਹਿਜ ਅਤੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਨੇਤਾਵਾਂ ਨਾਲ ਜਾਣ-ਪਛਾਣ ਵਾਲੇ ਵਿਅਕਤੀ ਵਜੋਂ ਪੇਸ਼ ਕੀਤਾ ਜਾਵੇਗਾ? ਕੀ ਮੋਦੀ ਇੰਨਾ ਸ਼ਾਨਦਾਰ ਪ੍ਰਦਰਸ਼ਨ ਕਰ ਸਕਣਗੇ ਕਿ ਉਹ 2024 ਦੀਅ ਚੋਣਾਂ ਦੀ ਮਿਤੀ ਅੱਗੇ ਵਧਾ ਸਕਣਗੇ? ਇਸ ਤਰ੍ਹਾਂ ਉਹ ਉਨ੍ਹਾਂ ਉਲਟ ਹਾਲਾਤ ਤੋਂ ਬਚਣ ’ਚ ਸਮਰੱਥ ਹੋਣਗੇ ਜੋ 4 ਸੂਬਿਆਂ ਦੀਆਂ ਚੋਣਾਂ ’ਚ ਸੰਭਾਵਿਤ ਹਾਰ ਕਾਰਨ ਪੈਦਾ ਹੋ ਸਕਦਾ ਹੈ।
ਇਹ ਵੱਖਰੀ ਗੱਲ ਹੈ ਕਿ ਦੂਜੀ ਵਿਸ਼ਵ ਜੰਗ ਤੋਂ ਬਾਅਦ ਪਹਿਲੀ ਵਾਰ ਉਹ ਪ੍ਰਭਾਮੰਡਲ ਜੋ ਸਭ ਤੋਂ ਸ਼ਕਤੀਸ਼ਾਲੀ ਹੋਣ ਦਾ ਪ੍ਰਤੀਕ ਹੈ, ਗੈਰ-ਹਾਜ਼ਰ ਰਹੇਗਾ।
ਸਈਦ ਨਕਵੀ
7 ਮਹੀਨਿਆਂ ਤੋਂ ਲਗਾਤਾਰ ਡਿੱਗ ਰਹੀ ਚੀਨ ਦੀ ਉਦਯੋਗਿਕ ਵਿਕਾਸ ਦਰ
NEXT STORY