ਬਿਜ਼ਨੈੱਸ ਡੈਸਕ- ਇਕ ਅਪ੍ਰੈਲ ਤੋਂ ਮਹਿੰਗਾਈ ਦਾ ਇਕ ਹੋਰ ਝਟਕਾ ਲੱਗਿਆ ਹੈ। ਯੂ.ਪੀ.ਆਈ. ਨਾਲ ਪੇਮੈਂਟ ਕਰਨਾ ਹੁਣ ਮਹਿੰਗਾ ਹੋਵੇਗਾ। 1 ਅਪ੍ਰੈਲ ਤੋਂ ਯੂ.ਪੀ.ਆਈ. ਨਾਲ ਪੇਮੈਂਟ ਕਰਨ 'ਤੇ ਤੁਹਾਨੂੰ ਚਾਰਜ ਦੇਣਾ ਹੋਵੇਗਾ ਭਾਵ 1 ਅਪ੍ਰੈਲ ਤੋਂ ਜੀਪੇ (GPay), ਫੋਨਪੇਅ, ਪੇਟੀਐੱਮ ਐਪ ਨਾਲ ਪੇਮੈਂਟ ਕਰਨ 'ਤੇ ਚਾਰਜ ਦੇਣਾ ਪੈ ਸਕਦਾ ਹੈ। ਜੇਕਰ ਤੁਸੀਂ 2000 ਰੁਪਏ ਤੋਂ ਜ਼ਿਆਦਾ ਦੀ ਪੇਮੈਂਟ ਕਰਦੇ ਹੋ ਤਾਂ ਤੁਹਾਨੂੰ ਵਾਧੂ ਚਾਰਜ ਦੇਣਾ ਪੈ ਸਕਦਾ ਹੈ। ਹਾਲ ਹੀ 'ਚ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਇਕ ਸਰਕੁਲਰ ਜਾਰੀ ਕੀਤਾ ਹੈ ਜਿਸ 'ਚ 1 ਅਪ੍ਰੈਲ ਤੋਂ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂ.ਪੀ.ਆਈ.) ਦੇ ਰਾਹੀਂ ਮਰਚੇਂਟ ਟਰਾਂਸਜੈਕਸ਼ਨ 'ਤੇ ਪ੍ਰੀਪੇਡ ਪੇਮੈਂਟ ਇੰਸਟੂਮੈਂਟਸ (ਪੀ.ਪੀ.ਆਈ.) ਫੀਸ ਲਾਗੂ ਕਰਨ ਦੀ ਸਲਾਹ ਦਿੱਤੀ ਗਈ ਹੈ। ਐੱਨ.ਪੀ.ਸੀ.ਆਈ ਨੇ ਸਰਕੁਲਰ 'ਚ ਕਿਹਾ ਹੈ ਕਿ 2,000 ਰੁਪਏ ਤੋਂ ਜ਼ਿਆਦਾ ਦੀ ਪੇਮੈਂਟ ਕਰਨ 'ਤੇ ਯੂ.ਪੀ.ਆਈ. 'ਤੇ ਪੀ.ਪੀ.ਆਈ. ਦਾ ਇਸਤੇਮਾਲ ਕਰਨ 'ਤੇ 1.1 ਫ਼ੀਸਦੀ (ਜਿੰਨੀ ਪੇਮੈਂਟ ਕਰ ਰਹੇ ਹਨ, ਉਸ ਹਿਸਾਬ ਨਾਲ) ਦਾ ਇੰਟਰਚਾਰਜ ਦੇਣਾ ਹੋਵੇਗਾ।
ਇਹ ਵੀ ਪੜ੍ਹੋ- LPG Subsidy: ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਵੱਡੀ ਰਾਹਤ, ਕੀਤਾ ਇਹ ਐਲਾਨ
ਜੇਬ 'ਤੇ ਪਵੇਗਾ ਅਸਰ
ਜਿੱਥੇ ਇੱਕ ਪਾਸੇ ਮਹਿੰਗਾਈ ਇੰਨੀ ਵੱਧ ਰਹੀ ਹੈ, ਉੱਥੇ ਹੀ ਦੂਜੇ ਪਾਸੇ ਲੋਕਾਂ ਦੀਆਂ ਜੇਬਾਂ 'ਤੇ ਬੋਝ ਵੀ ਵਧਣ ਵਾਲਾ ਹੈ। ਜਿੱਥੇ ਉਪਭੋਗਤਾਵਾਂ ਦੀਆਂ ਜੇਬਾਂ 'ਤੇ ਬੋਝ ਵਧੇਗਾ। ਇਸ ਦੇ ਨਾਲ ਹੀ ਇਹ ਖ਼ਬਰ ਪੇਟੀਐੱਮ, ਫੋਨਪੇ ਅਤੇ ਗੂਗਲ ਪੇਅ ਵਰਗੀਆਂ ਐਪਸ ਲਈ ਵੱਡੀ ਰਾਹਤ ਲੈ ਕੇ ਆਈ ਹੈ। ਇਸ ਨਾਲ ਕੰਪਨੀਆਂ ਦੀ ਆਮਦਨ ਵਧਾਉਣ 'ਚ ਮਦਦ ਮਿਲੇਗੀ।
ਇਹ ਵੀ ਪੜ੍ਹੋ- ਸੂਬੇ 'ਚ ਦੁੱਗਣਾ ਹੋਵੇਗਾ ਬਾਸਮਤੀ ਦਾ ਰਕਬਾ, ਵਿਦੇਸ਼ਾਂ ਤੱਕ ਪਹੁੰਚੇਗਾ ਪੰਜਾਬ ਦਾ ਬ੍ਰਾਂਡ
ਦੱਸ ਦੇਈਏ ਕਿ ਜਿਸ ਤਰ੍ਹਾਂ ਯੂ.ਪੀ.ਆਈ. ਭੁਗਤਾਨਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਓਨੀ ਹੀ ਤੇਜ਼ੀ ਨਾਲ ਸਾਈਬਰ ਧੋਖਾਧੜੀ ਵੀ ਵਧਦੀ ਜਾ ਰਹੀ ਹੈ। ਅਜਿਹੇ 'ਚ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਯੂ.ਪੀ.ਆਈ ਭੁਗਤਾਨ ਕਰਦੇ ਸਮੇਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਸੀਂ ਤੁਹਾਨੂੰ ਇੱਥੇ ਦੱਸ ਰਹੇ ਹਾਂ।
ਇਹ ਵੀ ਪੜ੍ਹੋ- ਭਾਰਤ ਦਾ ਵਸਤੂ ਅਤੇ ਸੇਵਾ ਨਿਰਯਾਤ 2022-23 'ਚ 760 ਅਰਬ ਡਾਲਰ ਨੂੰ ਪਾਰ ਕਰੇਗਾ : ਪੀਊਸ਼ ਗੋਇਲ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 10 ਪੈਸੇ ਫਿਸਲ ਕੇ 82.26 'ਤੇ ਆਇਆ
NEXT STORY