ਕਾਠਗੜ੍ਹ (ਰਾਜੇਸ਼)- ਬੀਤੇ ਦਿਨੀਂ ਇਕ ਸੜਕ ਹਾਦਸੇ ’ਚ ਗੰਭੀਰ ਜ਼ਖ਼ਮੀ ਹੋਈ ਪਿੰਡ ਭੋਲੇਵਾਲ ਦੀ ਲੜਕੀ ਨੇ ਜ਼ੇਰੇ ਇਲਾਜ ਦਮ ਤੋੜ ਦਿੱਤਾ ਹੈ। ਦਰਜ ਐੱਫ਼. ਆਈ. ਆਰ. ਮੁਤਾਬਕ ਪੁਲਸ ਨੂੰ ਦਿੱਤੇ ਬਿਆਨਾਂ ’ਚ ਸ਼ਿਕਾਇਤ ਕਰਤਾ ਸੋਮਨਾਥ ਪੁੱਤਰ ਸੰਤ ਰਾਮ ਵਾਸੀ ਭੋਲੇਵਾਲ (ਟੌਂਸਾ) ਨੇ ਦੱਸਿਆ ਕਿ ਉਸ ਦੀ ਛੋਟੀ ਲੜਕੀ ਮੁਸਕਾਨ ਨੇੜੇ ਹੀ ਦੋਆਬਾ ਕਾਲਜ ਮਾਜਰਾ ਜੱਟਾਂ ਵਿਖੇ ਪੜ੍ਹਦੀ ਸੀ ਅਤੇ ਬੀਤੇ 27 ਸਤੰਬਰ ਨੂੰ ਉਸ ਦੀ ਲੜਕੀ ਉਸ ਨਾਲ ਸਕੂਟਰੀ ’ਤੇ ਪੜ੍ਹਣ ਗਈ। ਕਰੀਬ ਸਵੇਰੇ 9 ਵਜੇ ਜਦੋਂ ਉਹ ਮੋੜ ਮਾਜਰਾ ਜੱਟਾਂ ਵਿਖੇ ਪਹੁੰਚੇ ਤਾਂ ਰੋਪੜ ਸਾਈਡ ਤੋਂ ਇਕ ਇਨੋਵਾ ਗੱਡੀ ਆਈ ਜਿਸ ਦੇ ਚਾਲਕ ਨੇ ਲਾਪਰਵਾਹੀ ਨਾਲ ਗੱਡੀ ਨੂੰ ਸਕੂਟਰੀ ਦੇ ਪਿੱਛੇ ਮਾਰਿਆ, ਜਿਸ ਨਾਲ ਉਸ ਦੀ ਲੜਕੀ ਸੜਕ ’ਤੇ ਡਿੱਗ ਪਈ ਅਤੇ ਆਪ ਉਹ ਨਾਲ ਲੱਗਦੇ ਫੁੱਟਪਾਥ ’ਤੇ ਜਾ ਡਿਗਿਆ ਪਰ ਇੰਨੇ ’ਚ ਇਨੋਵਾ ਗੱਡੀ ਦਾ ਚਾਲਕ ਗੱਡੀ ਲੈ ਕੇ ਮੌਕੇ ਤੋਂ ਭੱਜ ਗਿਆ।
ਇਹ ਵੀ ਪੜ੍ਹੋ: ਜਲੰਧਰ ਦੇ ਇਸ ਥਾਣੇ 'ਚ ਜਾਣ ਤੋਂ ਪਹਿਲਾਂ ਪੜ੍ਹੋ ਅਹਿਮ ਖ਼ਬਰ, ਲਾਗੂ ਹੋਇਆ ਨਵਾਂ ਨਿਯਮ
ਉਸ ਨੇ ਤੁਰੰਤ ਗੰਭੀਰ ਜ਼ਖ਼ਮੀ ਕੁੜੀ ਨੂੰ ਇਲਾਜ ਲਈ ਪੀ. ਜੀ. ਆਈ. ਚੰਡੀਗੜ੍ਹ ਵਿਖੇ ਪਹੁੰਚਾਇਆ ਪਰ ਹਾਲਤ ਗੰਭੀਰ ਹੋਣ ਕਰਕੇ ਉਸ ਦੀ ਲੜਕੀ ਦੀ ਜ਼ੇਰੇ ਇਲਾਜ ਮੌਤ ਹੋ ਗਈ। ਇਸ ਦੌਰਾਨ ਕਾਠਗੜ੍ਹ ਦੀ ਪੁਲਸ ਨੇ ਦਾਖ਼ਲ ਕੁੜੀ ਦੇ ਬਿਆਨ ਵੀ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹ ਬਿਆਨ ਦੇਣ ਦੇ ਕਾਬਿਲ ਨਹੀਂ ਸੀ। ਥਾਣਾ ਕਾਠਗੜ੍ਹ ਦੀ ਪੁਲਸ ਨੇ ਇਨੋਵਾ ਗੱਡੀ ਦੇ ਅਣਪਛਾਤੇ ਚਾਲਕ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਨੋਵਾ ਗੱਡੀ ਦਾ ਨੰਬਰ ਹਰਿਆਣੇ ਦਾ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਕੱਪਲ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਪੋਸਟ, ਪਤੀ ਨੇ ਦੱਸੀ ਅਸਲ ਸੱਚਾਈ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਰੂਹ ਕੰਬਾਊ ਹਾਦਸਾ: ਟਰੇਨ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ, ਟੁਕੜਿਆਂ 'ਚ ਬਿਖਰੀ ਮਿਲੀ ਲਾਸ਼
NEXT STORY