ਨਵਾਂਸ਼ਹਿਰ- ਨਵਾਂਸ਼ਹਿਰ ਦੇ ਸਰਕਾਰੀ ਮਿਡਲ ਸਕੂਲ (ਜੀ. ਐੱਮ. ਐੱਸ) ਧਿੰਗੜਪੁਰ ਵਿੱਚ ਬੁਨਿਆਦੀ ਸਹੂਲਤਾਂ ਤਾਂ ਸਭ ਹਨ ਪਰ ਪੜ੍ਹਾਉਣ ਲਈ ਇਥੇ ਸਟਾਫ਼ ਦੀ ਕਮੀ ਹੈ। ਇਸ ਸਕੂਲ ਵਿਚ ਤਿੰਨ ਵਿਸ਼ਾਲ ਕਲਾਸਾਂ, ਚਾਰ ਕੰਪਿਊਟਰਾਂ ਵਾਲਾ ਕੰਪਿਊਟਰ ਰੂਮ ਅਤੇ ਇਕ ਵੱਡਾ ਖੇਡ ਮੈਦਾਨ ਹੈ ਪਰ ਦੋ ਹੀ ਵਿਦਿਆਰਥੀ ਹਨ। 6ਵੀਂ ਤੋਂ ਲੈ ਕੇ 8ਵੀਂ ਤੱਕ ਦੀਆਂ ਦੋ ਕਲਾਸਾਂ ਹਨ ਪਰ ਗੁਰਜੋਤ ਕੌਰ ਅਤੇ ਹਰਮਨ ਕੌਰ ਸਿਰਫ਼ ਦੋ ਹੀ ਵਿਦਿਆਰਤੀ ਹਨ, ਜੋ 6ਵੀਂ ਕਲਾਸ ਵਿਚ ਪੜ੍ਹਦੇ ਹਨ। ਦੋਵੇਂ ਕੁੜੀਆਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਧਿੰਗਰਪੁਰ ਤੋਂ 5ਵੀਂ ਕਲਾਸ ਪਾਸ ਕੀਤੀ ਅਤੇ ਫਿਰ ਮਿਡਲ ਸਕੂਲ ਵਿਚ ਦਾਖ਼ਲ ਲਿਆ।
ਇਹ ਵੀ ਪੜ੍ਹੋ: ‘ਝੱਟ ਮੰਗਣੀ-ਪੱਟ ਵਿਆਹ’ 5 ਦਿਨਾਂ ’ਚ ‘ਝੱਟ ਵਿਆਹ-ਪੱਟ ਤਲਾਕ’ 'ਚ ਬਦਲਿਆ, ਹੈਰਾਨ ਕਰੇਗਾ ਪੂਰਾ ਮਾਮਲਾ
ਕੁੜੀਆਂ ਨੇ ਕਿਹਾ ਕਿ ਅਜਿਹੇ ਸਕੂਲ ਵਿੱਚ ਪੜ੍ਹਨਾ ਅਜੀਬ ਲੱਗਦਾ ਹੈ, ਜਿੱਥੇ ਕੋਈ ਵਿਦਿਆਰਥੀ ਨਹੀਂ ਹੈ, ਜਿਸ ਨਾਲ ਅਸੀਂ ਖੇਡ ਸਕੀਏ ਅਤੇ ਸਮਾਂ ਬਿਤਾ ਸਕੀਏ। ਸਕੂਲ ਵਿੱਚ ਇਕ ਪੱਕਾ ਅਧਿਆਪਕ ਹੈ, ਜੋ ਇਨ੍ਹਾਂ ਵਿਦਿਆਰਥੀਆਂ ਨੂੰ ਸਾਰੇ ਵਿਸ਼ੇ ਪੜ੍ਹਾਉਂਦਾ ਹੈ ਅਤੇ ਫਿਰ ਇਕ ਹੋਰ ਅਧਿਆਪਕ ਹੈ, ਜੋ ਹਫ਼ਤੇ ਵਿੱਚ ਇਕ ਵਾਰ ਡੈਪੂਟੇਸ਼ਨ ’ਤੇ ਆਉਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੱਕੀ ਅਧਿਆਪਕ ਹੁਣ ਜਣੇਪਾ ਛੁੱਟੀ ’ਤੇ ਚਲੀ ਗਈ ਹੈ ਦੋਵੇਂ ਵਿਦਿਆਰਥੀ ਹੁਣ ਨੇੜਲੇ ਸਰਕਾਰੀ ਹਾਈ ਸਕੂਲ ਮਲਿਕਪੁਰ ਵਿੱਚ ਪੜ੍ਹ ਰਹੇ ਹਨ।
ਇਕ ਅਖ਼ਬਾਰ ਵਿਚ ਛਪੀ ਖ਼ਬਰ ਮੁਤਾਬਕ ਪਿਛਲੇ ਸਾਲ ਹਰੀਸ਼ ਕੁਮਾਰ ਸਕੂਲ ਵਿੱਚ ਅੱਠਵੀਂ ਜਮਾਤ ਦਾ ਇਕਲੌਤਾ ਵਿਦਿਆਰਥੀ ਸੀ। ਉਸ ਦੇ ਪਾਸ ਹੋਣ ਤੋਂ ਬਾਅਦ ਇਸ ਸੈਸ਼ਨ ਵਿੱਚ ਸਿਰਫ਼ ਦੋ ਕੁੜੀਆਂ ਨੂੰ ਛੇਵੀਂ ਜਮਾਤ ਵਿੱਚ ਦਾਖ਼ਲਾ ਦਿੱਤਾ ਗਿਆ। ਦੋ ਸਾਲ ਪਹਿਲਾਂ ਸਕੂਲ ਵਿੱਚ 12 ਵਿਦਿਆਰਥੀ ਸਨ। ਨਵਾਂਸ਼ਹਿਰ ਦੇ ਡਿਪਟੀ ਡੀ. ਈ. ਓ. ਰਾਜੇਸ਼ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਉੱਚ ਅਧਿਕਾਰੀਆਂ ਕੋਲ ਉਠਾਉਣਗੇ।
ਇਹ ਵੀ ਪੜ੍ਹੋ: ਜਲੰਧਰ 'ਚ ਰੂਹ ਨੂੰ ਕੰਬਾਅ ਦੇਣ ਵਾਲੀ ਵਾਰਦਾਤ, ਟਰੰਕ 'ਚੋਂ ਮਿਲੀਆਂ 3 ਸਕੀਆਂ ਭੈਣਾਂ ਦੀਆਂ ਲਾਸ਼ਾਂ
ਵਿਦਿਆਰਥੀਆਂ ਦੀ ਗਿਣਤੀ ਘਟ ਕੇ ਰਹਿ ਗਈ ਦੋ
ਕਰੀਬ ਪੰਜ ਸਾਲ ਪਹਿਲਾਂ ਜੀ. ਐੱਮ. ਐੱਸ, ਧਿੰਗੜਪੁਰ ਵਿੱਚ 40 ਵਿਦਿਆਰਥੀ ਅਤੇ ਯੋਗ ਸਟਾਫ਼ ਸੀ ਪਰ ਸਮੇਂ ਦੇ ਨਾਲ ਅਧਿਆਪਕਾਂ ਦੀਆਂ ਬਦਲੀਆਂ ਹੋ ਗਈਆਂ, ਜਿਸ ਕਾਰਨ ਵਿਦਿਆਰਥੀਆਂ ਦੀ ਗਿਣਤੀ ਘਟ ਗਈ। ਹੁਣ ਸਕੂਲ ਵਿੱਚ ਸਿਰਫ਼ ਦੋ ਵਿਦਿਆਰਥੀ ਹਨ।
ਇਹ ਵੀ ਪੜ੍ਹੋ: ਜਲੰਧਰ ਦੇ ਇਸ ਥਾਣੇ 'ਚ ਜਾਣ ਤੋਂ ਪਹਿਲਾਂ ਪੜ੍ਹੋ ਅਹਿਮ ਖ਼ਬਰ, ਲਾਗੂ ਹੋਇਆ ਨਵਾਂ ਨਿਯਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਸੜਕ ਹਾਦਸੇ 'ਚ ਜ਼ਖ਼ਮੀ ਹੋਏ ਵਿਅਕਤੀ ਦੀ ਹੋਈ ਮੌਤ, ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ
NEXT STORY