ਜਲੰਧਰ (ਸ਼ੋਰੀ)- ਮਹਾਨਗਰ ’ਚ ਆਵਾਰਾ ਕੁੱਤਿਆਂ ਵੱਲੋਂ ਰੋਜ਼ਾਨਾ ਸੈਂਕੜੇ ਲੋਕਾਂ ਨੂੰ ਵੱਢਣ ਤੋਂ ਬਾਅਦ ਕੁਝ ਸਮਾਂ ਪਹਿਲਾਂ ਪੀੜਤਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਦਾਇਰ ਕਰਕੇ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਸਨ। ਉਨ੍ਹਾਂ ਕਿਹਾ ਸੀ ਕਿ ਨਗਰ ਨਿਗਮ ਅਤੇ ਸਰਕਾਰ ਆਵਾਰਾ ਕੁੱਤਿਆਂ ਨੂੰ ਕਾਬੂ ਕਰਨ ’ਚ ਨਾਕਾਮ ਸਾਬਤ ਹੋ ਰਹੀ ਹੈ।
ਲੋਕਾਂ ਵੱਲੋਂ ਲਗਾਤਾਰ ਦਾਇਰ ਪਟੀਸ਼ਨਾਂ ਤੋਂ ਬਾਅਦ ਅਦਾਲਤ ’ਚ ਫ਼ੈਸਲਾ ਹੋਇਆ ਕਿ ਜੇਕਰ ਆਵਾਰਾ ਕੁੱਤੇ ਲੋਕਾਂ ਨੂੰ ਵੱਢਦੇ ਹਨ ਤਾਂ ਇਸ ’ਚ ਲੋਕਾਂ ਦਾ ਕਸੂਰ ਨਹੀਂ ਸਗੋਂ ਸਰਕਾਰ ਅਤੇ ਨਿਗਮ ਦੀ ਲਾਪ੍ਰਵਾਹੀ ਹੈ। ਅਦਾਲਤ ਦੇ ਹੁਕਮਾਂ ’ਤੇ ਕੁੱਤਿਆਂ ਦੇ ਸ਼ਿਕਾਰ ਹੋਏ ਵਿਅਕਤੀਆਂ ਨੂੰ ਇਨਸਾਫ਼ ਅਤੇ ਮੁਆਵਜ਼ਾ ਦੇਣ ਲਈ ਕਮੇਟੀ ਬਣਾਈ ਗਈ ਸੀ ਪਰ ਜ਼ਿਆਦਾਤਰ ਲੋਕਾਂ ਨੂੰ ਇਸ ਬਾਰੇ ਪਤਾ ਨਾ ਹੋਣ ਕਾਰਨ, ਲੋਕਾਂ ਨੂੰ ਇਹ ਫ਼ੈਸਲਾ ਕਰਨ ਲਈ ਸਮਾਂ ਨਹੀਂ ਮਿਲ ਰਿਹਾ ਸੀ ਕਿ ਕੀ ਕਰਨਾ ਹੈ? ਹੁਣ ਜਲੰਧਰ ਦੇ ਬਸਤੀ ਬਾਵਾ ਖੇਲ ਇਲਾਕੇ ’ਚ ਇਕ ਵਿਅਕਤੀ ਨੂੰ ਆਵਾਰਾ ਕੁੱਤੇ ਨੇ ਵੱਢ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਜ਼ਖਮੀ ਵਿਅਕਤੀ ਨੂੰ ਇਲਾਕੇ ਦੇ ਲੋਕਾਂ ਤੋਂ ਪਤਾ ਲੱਗਾ ਕਿ ਇਲਾਕੇ ’ਚ ਅਵਾਰਾ ਕੁੱਤਿਆਂ ਦੀ ਭਰਮਾਰ ਹੈ ਅਤੇ ਉਹ ਰੋਜ਼ਾਨਾ ਲੋਕਾਂ ਨੂੰ ਵੱਢਦੇ ਹਨ। ਇਸ ਤੋਂ ਬਾਅਦ ਜ਼ਖਮੀ ਹੇਮੰਤ ਸ਼ਰਮਾ (47) ਪੁੱਤਰ ਐੱਮ. ਕੇ. ਸ਼ਰਮਾ ਵਾਸੀ ਮਕਾਨ ਨੰਬਰ 802. ਨਿਊ ਗੋਪਾਲ ਨਗਰ ਨੇ ਫੈਸਲਾ ਕੀਤਾ ਕਿ ਉਹ ਲੋਕਾਂ ਦੀ ਇਸ ਸਮੱਸਿਆ ਨੂੰ ਨਗਰ ਨਿਗਮ ਤੱਕ ਪਹੁੰਚਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਲਈ 'ਆਪ' ਨੇ ਖਿੱਚੀ ਤਿਆਰੀ, CM ਕੇਜਰੀਵਾਲ ਨਾਲ ਸਾਰੀਆਂ ਸੀਟਾਂ ’ਤੇ CM ਮਾਨ ਕਰਨਗੇ ਦੌਰੇ
ਇਲਾਜ ਲਈ ਸਿਵਲ ਹਸਪਤਾਲ ਪੁੱਜੇ ਹੇਮਤ ਨੇ ਦੱਸਿਆ ਕਿ ਉਨ੍ਹਾਂ ਦਾ ਮਕਸਦ ਐੱਮ. ਐੱਲ. ਆਰ. ਕਟਵਾ ਕੇ ਨਿਗਮ ਅਧਿਕਾਰੀਆਂ ਨੂੰ ਨੀਂਦ ਤੋਂ ਜਗਾਉਣਾ ਹੈ। ਅਦਾਲਤ ਦੇ ਹੁਕਮਾਂ ਅਨੁਸਾਰ ਉਹ ਕਲੇਮ ਕਰੇਗਾ ਤੇ ਅਦਾਲਤ ਵੱਲੋਂ ਗਠਿਤ ਕਮੇਟੀ ਤੋਂ ਮੁਆਵਜ਼ਾ ਮਿਲਣ ’ਤੇ ਉਹ ਉਸ ਪੈਸੇ ਨੂੰ ਲੋਕਾਂ ਦੀ ਸੇਵਾ ’ਚ ਲਾਵੇਗਾ। ਹੇਮੰਤ ਸ਼ਰਮਾ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਵਾਰਾ ਕੁੱਤੇ ਦੇ ਵੱਢਣ ਤੋਂ ਬਾਅਦ ਆਪਣਾ ਇਲਾਜ ਕਰਵਾਉਣ ਦੇ ਨਾਲ ਐੱਮ. ਐੱਲ. ਆਰ. ਸਰਕਾਰੀ ਹਸਪਤਾਲ ਤੋਂ ਕਟਵਾ ਕੇ ਪੁਲਸ ਨੂੰ ਖਿਕਾਇਤ ਕਰਜ ਕਰਵਾਉਣ।
ਸਿਵਲ ਹਸਪਤਾਲ ’ਚ ਲੱਗਦਾ ਹੈ ਸਿਰਫ਼ 10 ਰੁਪਏ ’ਚ ਇਕ ਟੀਕਾ: ਡਾ. ਪ੍ਰਿਯੰਕਾ
ਹੇਮੰਤ ਦਾ ਇਲਾਜ ਕਰਨ ਵਾਲੀ ਤੇ ਉਸ ਦੀ ਐੱਮ. ਐੱਲ. ਆਰ. ਕੱਟਣ ਵਾਲੀ ਐਮਰਜੈਂਸੀ ਮੈਡੀਕਲ ਅਫਸਰ ਡਾ: ਪ੍ਰਿਅੰਕਾ ਨੇ ਇਹ ਦੱਸਿਆ ਕਿ ਕੁੱਤਿਆਂ ਵੱਲੋਂ ਕੱਟੇ ਗਏ ਲੋਕਾਂ ਨੂੰ ਸਿਵਲ ਹਸਪਤਾਲ ’ਚ 10 ਰੁਪਏ ’ਚ ਐਂਟੀ ਰੈਬੀਜ਼ ਵੈਕਸੀਨ ਲਾਈ ਜਾਂਦੀ ਹੈ। ਜ਼ਖ਼ਮੀ ਹੇਮੰਤ ਨੂੰ 4 ਟੀਕੇ ਲੱਗਣੇ ਹਨ ਤੇ ਉਸ ਤੋਂ 40 ਰੁਪਏ ਸਰਕਾਰੀ ਫ਼ੀਸ ਲਈ ਗਈ, ਜਦਕਿ ਪ੍ਰਾਈਵੇਟ ਹਸਪਤਾਲਾਂ ਅਤੇ ਬਾਹਰ ਦਵਾਈਆਂ ਦੀਆਂ ਦੁਕਾਨਾਂ ’ਤੇ ਐਂਟੀ-ਰੇਬੀਜ਼ ਵੈਕਸੀਨ 300 ਰੁਪਏ ਤੋਂ ਵੱਧ ’ਚ ਮਿਲਦੀ ਹੈ। ਲੋਕਾਂ ਨੂੰ ਸਰਕਾਰ ਦੀ ਇਸ ਸਿਹਤ ਸਹੂਲਤ ਦਾ ਲਾਭ ਉਠਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਜਲੰਧਰ ਵਿਖੇ ਸਪਾ ਸੈਂਟਰ ਦੇ ਨਾਂ 'ਤੇ ਹੁਣ ਇਸ ਇਲਾਕੇ 'ਚ ਚੱਲ ਰਿਹੈ ਗੰਦਾ ਧੰਦਾ, ਇੰਝ ਹੁੰਦੀ ਹੈ ਕੁੜੀਆਂ ਨਾਲ ਡੀਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਯੂ. ਕੇ. ਸਰਕਾਰ ਨੇ ਵੀਜ਼ਾ ਨਿਯਮਾਂ ਨੂੰ ਕੀਤਾ ਸਖ਼ਤ, ਪੰਜਾਬ ਦੇ ਹਜ਼ਾਰਾਂ ਜੋੜਿਆਂ ’ਤੇ ਪਏਗਾ ਮਾੜਾ ਅਸਰ
NEXT STORY