ਮੁੰਬਈ (ਏਜੰਸੀ)- ਨਿਰਦੇਸ਼ਕ ਅਭਿਜੀਤ ਮੋਹਨ ਵਾਰੰਗ ਨੇ ਦੱਸਿਆ ਹੈ ਕਿ ਸੰਜੇ ਦੱਤ ਨੂੰ ਪਹਿਲੀ ਵਾਰ ਵਿੱਚ ਹੀ 'ਆਖਰੀ ਸਵਾਲ' ਦੀ ਕਹਾਣੀ ਪਸੰਦ ਆ ਗਈ ਸੀ। ਸੰਜੇ ਦੱਤ ਸਟਾਰਰ 'ਆਖਰੀ ਸਵਾਲ' ਸਭ ਤੋਂ ਵੱਧ ਇੰਤਜ਼ਾਰ ਕੀਤੀ ਜਾਣ ਵਾਲੀਆਂ ਫਿਲਮਾਂ ਵਿਚੋਂ ਇਕ ਬਣ ਕੇ ਉਭਰੀ ਹੈ ਅਤੇ ਦਰਸ਼ਕ ਇਸ ਦੀ ਰਿਲੀਜ਼ ਦਾ ਬੇਸਬਰੀ ਨਾਲ ਰਾਹ ਦੇਖ ਰਹੇ ਹਨ। ਇਸ ਦੀ ਅਨਾਊਂਸਮੈਂਟ ਦੇ ਬਾਅਦ ਤੋਂ ਹੀ ਕਾਫੀ ਚਰਚਾ ਸੀ ਅਤੇ ਫਿਰ ਮੇਕਰਜ਼ ਨੇ ਹਨੁਮਾਨ ਜਯੰਤੀ 'ਤੇ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ, ਜਿਸ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਸਵੈ-ਸੇਵਾ ਸੰਗਠਨ, ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਇਤਿਹਾਸ ਦੀ ਅਜਿਹੀ ਝਲਕ ਦਿਖਾਈ ਗਈ ਜੋ ਪਹਿਲਾਂ ਕਦੇ ਨਹੀਂ ਦੇਖੀ ਗਈ ਸੀ।
ਜਿੱਥੇ ਹਰ ਕੋਈ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ, ਉਥੇ ਹੀ ਨਿਰਦੇਸ਼ਕ ਅਭਿਜੀਤ ਮੋਹਨ ਵਾਰੰਗ ਨੇ 'ਅਖਰੀ ਸਵਾਲ' ਦੀ ਸਕ੍ਰਿਪਟ ਸੁਣਨ ਤੋਂ ਬਾਅਦ ਸੰਜੇ ਦੱਤ ਦੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ। 'ਆਖਰੀ ਸਵਾਲ' ਦੀ ਸਕ੍ਰਿਪਟ 'ਤੇ ਸੰਜੇ ਦੱਤ ਦੀ ਪ੍ਰਤੀਕਿਰਿਆ ਸਾਂਝੀ ਕਰਦੇ ਹੋਏ ਅਭਿਜੀਤ ਮੋਹਨ ਵਾਰੰਗ ਨੇ ਕਿਹਾ, "ਜਦੋਂ ਸੰਜੇ ਨੇ ਪਹਿਲੀ ਵਾਰ ਸਕ੍ਰਿਪਟ ਸੁਣੀ, ਤਾਂ ਉਹ ਤੁਰੰਤ ਇਸ ਨਾਲ ਜੁੜ ਗਏ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਫਿਲਮ ਨਹੀਂ ਹੈ, ਸਗੋਂ ਭਾਰਤੀ ਇਤਿਹਾਸ ਦਾ ਇੱਕ ਅਣਸੁਣਿਆ ਅਧਿਆਇ ਹੈ ਜਿਸਨੂੰ ਦੱਸਣ ਦੀ ਜ਼ਰੂਰਤ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਇਹ ਕਹਾਣੀ ਸਾਡੇ ਦੇਸ਼ ਦੀਆਂ ਸਭ ਤੋਂ ਮਹੱਤਵਪੂਰਨ ਕਹਾਣੀਆਂ ਵਿੱਚੋਂ ਇੱਕ ਹੈ ਜਿਸ ਨੂੰ ਅਜੇ ਤੱਕ ਪੂਰੀ ਤਰ੍ਹਾਂ ਐਕਸਪਲੋਰ ਨਹੀਂ ਕੀਤਾ ਗਿਆ ਹੈ।"
'ਆਖਰੀ ਸਵਾਲ' ਦਾ ਨਿਰਦੇਸ਼ਨ ਰਾਸ਼ਟਰੀ ਪੁਰਸਕਾਰ ਜੇਤੂ ਫਿਲਮ ਨਿਰਮਾਤਾ ਅਭਿਜੀਤ ਮੋਹਨ ਵਾਰੰਗ ਦੁਆਰਾ ਕੀਤਾ ਗਿਆ ਹੈ। ਨਿਖਿਲ ਨੰਦਾ ਦੁਆਰਾ ਪੇਸ਼ ਕੀਤੀ ਗਈ, ਇਹ ਫਿਲਮ ਨਿਖਿਲ ਨੰਦਾ ਅਤੇ ਸੰਜੇ ਦੱਤ ਦੁਆਰਾ ਸਾਂਝੇ ਤੌਰ 'ਤੇ ਬਣਾਈ ਗਈ ਹੈ, ਜਿਸ ਵਿੱਚ ਪੁਨੀਤ ਨੰਦਾ, ਡਾ. ਦੀਪਕ ਸਿੰਘ, ਗੌਰਵ ਦੂਬੇ ਅਤੇ ਉੱਜਵਲ ਆਨੰਦ ਇਸਦਾ ਸਹਿ-ਨਿਰਮਾਣ ਕਰ ਰਹੇ ਹਨ। ਫਿਲਮ ਦੀ ਕਹਾਣੀ, ਸਕ੍ਰੀਨਪਲੇ ਅਤੇ ਸੰਵਾਦ ਉਤਕਰਸ਼ ਨਥਾਨੀ ਦੁਆਰਾ ਲਿਖੇ ਗਏ ਹਨ। ਇਹ ਫਿਲਮ 8 ਮਈ, 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।
ਪਹਿਲੇ ਹਫ਼ਤੇ ਹੀ 2000 ਕਰੋੜ ਦੀ ਕਮਾਈ ! ਕਿੰਗ ਆਫ ਪੋਪ ਦੀ ਫਿਲਮ ਨੇ ਤੋੜ'ਤੇ ਸਾਰੇ ਰਿਕਾਰਡ
NEXT STORY