ਜਲੰਧਰ : ਕਾਰ ਨੂੰ ਹੈਕ ਕਰਨ ਦੀ ਜਦੋਂ ਗੱਲ ਆਉਂਦੀ ਹੈ ਤਾਂ ਜ਼ਿਆਦਾਤਰ ਲੋਕ ਇਸ 'ਤੇ ਧਿਆਨ ਨਹੀਂ ਦਿੰਦੇ ਪਰ ਜੇਕਰ ਕਾਰ ਹੈਕ ਹੋ ਜਾਵੇ ਤਾਂ ਇਹ ਖਤਰਨਾਕ ਵੀ ਸਿੱਧ ਹੋ ਸਕਦੀ ਹੈ । ਅੱਜਕਲ ਵੱਧ ਤੋਂ ਵੱਧ ਕਾਰਾਂ ਨਵੀਂ ਟੈਕਨਾਲੋਜੀ ਨਾਲ ਲੈਸ ਹਨ ਅਤੇ ਇਸ ਮਾਮਲੇ ਵਿਚ ਕਿਸੇ ਕਾਰ ਦੇ ਹੈਕ ਹੋਣ ਦਾ ਖ਼ਤਰਾ ਵੀ ਵਧ ਜਾਂਦਾ ਹੈ। ਇਕ ਬ੍ਰਿਟਿਸ਼ ਸਕਿਓਰਿਟੀ ਫਰਮ ਨੇ ਇਸ ਗੱਲ ਨੂੰ ਬਾਖੂਬੀ ਸਮਝਿਆ ਹੈ ਅਤੇ ਮਿਤਸੁਬਿਸ਼ੀ ਦੀ ਆਊਟਲੈਂਡਰ ਪਲੱਗ- ਇਨ ਹਾਈਬ੍ਰਿਡ ਵਿਚ ਗੰਭੀਰ ਅਸੁਰੱਖਿਆ ਲੱਭੀ ਹੈ ।
ਵਾਈ-ਫਾਈ ਦੀ ਮਦਦ ਨਾਲ ਹੈਕ ਹੋਈ ਆਊਟਲੈਂਡਰ
ਪੈੱਨ ਟੈਸਟ ਪਾਰਟਨਰਸ ਐੱਲ. ਐੱਲ. ਪੀ. ਨੇ ਪਾਇਆ ਕਿ ਆਊਟਲੈਂਡਰ ਪਲੱਗ-ਇਨ ਹਾਈਬ੍ਰਿਡ (ਪੀ. ਐੱਚ. ਈ. ਵੀ.) ਨਾਲ ਕੁਨੈਕਟ ਹੋਣ ਲਈ ਮੋਬਾਇਲ ਫੋਨ ਦੀ ਵਰਤੋਂ ਕੀਤੀ ਜਾ ਰਹੀ ਹੈ। ਜਿਥੇ ਬਹੁਤ ਸਾਰੇ ਮੋਬਾਇਲ ਐਪਸ ਕਾਰ ਅਤੇ ਫੋਨ ਵਿਚ ਸੰਪਰਕ ਬਣਾਉਣ ਲਈ ਇੰਟਰਨੈੱਟ ਦੀ ਵਰਤੋਂ ਕਰਦੇ ਹਨ, ਉਥੇ ਹੀ ਮਿਤਸੁਬਿਸ਼ੀ ਡਾਇਰੈਕਟ ਵਾਈ-ਫਾਈ ਕੁਨੈਕਸ਼ਨ ਦੀ ਵਰਤੋਂ ਕਰਦਾ ਹੈ। ਇਸ ਵਿਚ ਇਕ ਕਮਜ਼ੋਰ ਪਾਸਵਰਡ ਵੀ ਕੰਮ ਕਰਦਾ ਹੈ, ਜਿਸ ਨੂੰ ਹੈਕਰ ਆਸਾਨੀ ਨਾਲ ਹੈਕ ਕਰ ਕੇ ਵ੍ਹੀਕਲ ਦੀਆਂ ਸੈਟਿੰਗਸ ਦਾ ਐਕਸੈੱਸ ਲੈ ਸਕਦੇ ਹਨ ।
ਹੈਕ ਕਰਨ 'ਤੇ ਇਨ੍ਹਾਂ ਫੀਚਰਸ ਦਾ ਕੰਟਰੋਲ ਲਿਆ ਆਪਣੇ ਹੱਥ
-ਬੈਟਰੀ ਨੂੰ ਚਾਰਜ ਕਰਨ ਦੀ ਸੈਟਿੰਗਸ ਦਾ ਐਕਸੈੱਸ ।
-ਹੈੱਡਲਾਈਟਸ ਨੂੰ ਆਨ-ਆਫ ਕਰਨਾ ।
-ਅਲਾਰਮ ਸਿਸਟਮ ਨੂੰ ਖ਼ਰਾਬ ਕਰਨਾ ।
-ਕਾਰ ਦੇ ਲਾਕ ਨੂੰ ਕੰਟਰੋਲ ਕਰਨਾ ਆਦਿ ।
ਮਿਤਸੁਬਿਸ਼ੀ ਲੱਭ ਰਹੀ ਹੈ ਸਮੱਸਿਆ ਦਾ ਹੱਲ
ਪੈੱਨ ਟੈਸਟ ਪਾਰਟਨਰਸ ਨੇ ਕਿਹਾ ਕਿ ਉਨ੍ਹਾਂ ਨੇ ਇਸ ਕਮੀ ਦੇ ਬਾਰੇ ਵਿਚ ਮਿਤਸੁਬਿਸ਼ੀ ਨੂੰ ਦੱਸਿਆ ਹੈ। ਹੁਣ ਮਿਤਸੁਬਿਸ਼ੀ ਦੇ ਯੂ. ਕੇ. ਆਫਿਸ ਨੇ ਦਾਅਵਾ ਕੀਤਾ ਹੈ ਕਿ ਉਹ ਇਸ ਸਮੱਸਿਆ ਦਾ ਹੱਲ ਲੱਭਣ ਲਈ ਕੰਮ ਕਰ ਰਹੀ ਹੈ ।
ਫਿਲਹਾਲ ਕੰਪਨੀ ਨੇ ਆਊਟਲੈਂਡਰ ਪਲੱਗ-ਇਨ ਹਾਈਬ੍ਰਿਡ ਨੂੰ ਵਾਪਿਸ ਬੁਲਾਉਣ ਲਈ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਇਸ ਸਮੱਸਿਆ ਦੇ ਕਾਰਨ ਕੰਪਨੀ ਨੂੰ ਲਗਭਗ 1 ਲੱਖ ਆਊਟਲੈਂਡਰ ਪਲੱਗ-ਇਨ ਹਾਈਬ੍ਰਿਡ ਕਾਰਾਂ ਨੂੰ ਵਾਪਿਸ ਬੁਲਾਉਣਾ ਪਵੇਗਾ।
ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ ਅਜਿਹੇ ਮਾਮਲੇ
-ਅਮਰੀਕੀ ਕਾਰ ਕੰਪਨੀ ਕ੍ਰਿਸਲਰ ਹੈਕਿੰਗ ਦੇ ਡਰ ਕਾਰਨ 1.4 ਮਿਲੀਅਨ ਕਾਰਾਂ ਨੂੰ ਕਰ ਚੁੱਕੀ ਹੈ ਫਿਕਸ ।
-ਸਕਿਓਰਿਟੀ ਫਰਮ Qihoo 360 ਨੇ ਕਿਹਾ ਸੀ ਕਿ ਟੈਸਲਾ ਮਾਡਲ ਐੱਸ ਦੇ ਕੁਝ ਫੰਕਸ਼ਨਾਂ 'ਤੇ ਹੈਕਰ ਨਿੱਜੀ ਕੰਟਰੋਲ ਕਰ ਸਕਦੇ ਹਨ ।
-ਮਾਡਲ ਐੱਸ ਦੇ ਮਾਲਕ ਨੇ ਵੀ ਇਸ ਨੂੰ ਹੈਕ ਕੀਤਾ ਸੀ ਅਤੇ ਕੰਪਨੀ ਨੂੰ ਇਸ ਦੇ ਬਾਰੇ ਵਿਚ ਸੂਚਿਤ ਕੀਤਾ ਸੀ।
ਵਾਈ-ਫਾਈ ਸਿਸਟਮ ਨੂੰ ਰੱਖੋ ਬੰਦ
ਜਦੋਂ ਤਕ ਇਸ ਸਮੱਸਿਆ ਦਾ ਕੰਪਨੀ ਵੱਲੋਂ ਕੋਈ ਹੱਲ ਨਹੀਂ ਲੱਭ ਲਿਆ ਜਾਂਦਾ ਤਦ ਤਕ ਪੈੱਨ ਟੈਸਟ ਪਾਰਟਨਰਸ ਨੇ ਆਊਟਲੈਂਡਰ ਪਲੱਗ-ਇਨ ਹਾਈਬ੍ਰਿਡ ਦੀ ਵਰਤੋਂ ਕਰਨ ਵਾਲਿਆਂ ਨੂੰ ਸਲਾਹ ਦਿੱਤੀ ਹੈ ਕਿ ਕਾਰ ਦੇ ਵਾਈ-ਫਾਈ ਸਿਸਟਮ ਨੂੰ ਸਲੀਪ ਮੋਡ ਵਿਚ ਰੱਖਣ, ਹਾਲਾਂਕਿ ਇਸ ਤੋਂ ਮੋਬਾਇਲ ਦੀ ਮਦਦ ਨਾਲ ਕਾਰ ਦਾ ਐਕਸੈੱਸ ਨਹੀਂ ਮਿਲ ਪਾਏਗਾ ਜਿਸ ਕਰਕੇ ਆਊਟਲੈਂਡਰ ਦੇ ਚੋਰੀ ਹੋਣ ਜਾਂ ਹੈਕ ਹੋਣ ਦਾ ਖ਼ਤਰਾ ਘੱਟ ਰਹੇਗਾ ।
ਵੀ. ਆਰ. 'ਚ ਤਿਆਰ ਕਰ ਸਕਦੇ ਹੋ ਖੁਦ ਦੇ ਹਥਿਆਰ ! (ਵੀਡੀਓ)
NEXT STORY