ਜਲੰਧਰ- ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁਕ ਆਪਣੇ ਯੂਜ਼ਸ ਲਈ ਇਕ ਅਜਿਹਾ ਫੀਚਰ ਲੈ ਕੇ ਆਉਣ ਵਾਲੀ ਹੈ ਜਿਸ ਰਾਹੀਂ ਆਣਜਾਣ ਲੋਕਾਂ ਨਾਲ ਕਿਸੇ ਇਕ ਮੁੱਦੇ 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਫੇਸਬੁਕ ਦਾ ਇਹ ਫੀਚਰ ਯਾਹੂ ਦੇ ਚੈਟ ਰੂਮਸ ਨਾਲ ਮਿਲਦਾ-ਜੁਲਦਾ ਹੈ। ਹਾਲਾਂਕਿ ਕੁਝ ਦੇਸ਼ਾਂ 'ਚ ਇਸ ਫੀਚਰ ਦੀ ਟੈਸਟਿੰਗ ਚੱਲ ਰਹੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਬੁਲੇਟਿਨ ਬੋਰਡ ਸਟਾਈਲ ਅਤੇ ਰਿਅਲ ਟਾਈਮ ਮੈਸੇਜਿੰਗ ਵਰਗਾ ਹੋਵੇਗਾ।
ਆਸਟ੍ਰੇਲੀਆ ਦੀ ਇਕ ਵੈੱਬਸਾਈਟ ਮੁਤਾਬਕ ਫੇਸਬੁਕ ਦੇ ਮੈਸੇਂਜਰ ਦੇ ਪ੍ਰਾਡਕਟ ਮੈਨੇਜਰ ਨੇ ਕਿਹਾ ਹੈ ਕਿ ਅੱਜ ਦੇ ਦੌਰ 'ਚ ਗਰੁੱਪ ਚੈਟਸ ਉਨ੍ਹਾਂ ਲੋਕਾਂ 'ਤੇ ਫੋਕਸ ਹੁੰਦੇ ਹਨ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਜਿਵੇਂ ਕਿ ਦੋਸਤ ਅਤੇ ਰਿਸ਼ਤੇਦਾਰ। ਅਸੀਂ ਪਾਇਆ ਹੈ ਕਿ ਲੋਕਾਂ ਨੂੰ ਕਿਸੇ ਖਾਸ ਮੁੱਦੇ 'ਤੇ ਲੋਕ ਗੱਲਬਾਤ ਕਰਨਾ ਚਾਹੁੰਦੇ ਹਨ। ਇਹ ਮੁੱਦੇ 'ਤੇ ਆਧਾਰਿਤ ਕਨਵਰਸੇਸ਼ਨ ਹੋਵੇਗਾ ਅਤੇ ਇਥੇ ਲੋਕ ਖਾਸ ਮੁੱਦੇ 'ਤੇ ਉਨ੍ਹਾਂ ਲੋਕਾਂ ਨਾਲ ਵੀ ਗੱਲ ਕਰ ਸਕਦੇ ਹਨ ਜਿਨ੍ਹਾਂ ਨੂੰ ਉਹ ਨਹੀਂ ਜਾਣਦੇ।
ਇਸ ਤਰ੍ਹਾਂ ਕੰਮ ਕਰੇਗਾ ਫੇਸਬੁਕ ਰੂਮ
ਮੈਸੇਂਜਰ 'ਚ ਕਿਸੇ ਮੁੱਦੇ 'ਤੇ ਗੱਲਬਾਤ ਦੀ ਸ਼ੁਰੂਆਤ ਕਰ ਸਕਦੇ ਹੋ। ਇਕ ਖਾਸ ਲਿੰਕ ਜਨਰੇਟ ਹੋਵੇਗਾ ਜਿਸ ਨੂੰ ਤੁਸੀਂ ਕਿਸੇ ਨੂੰ ਵੀ ਭੇਜ ਸਕਦੇ ਹੋ। ਇਸ ਰਾਹੀਂ ਉਸ ਰੂਮ 'ਚ ਜੁੜ ਜਾਵੇਗਾ, ਚਾਹੇ ਉਹ ਤੁਹਾਡੀ ਫ੍ਰੈਂਡ ਲਿਸਟ 'ਚ ਹੋਵੇ ਜਾਂ ਨਾ। ਫਿਲਹਾਲ ਕੰਪਨੀ ਵੱਲੋਂ ਨਾ ਤਾਂ ਇਸ ਦੇ ਕੰਮ ਕਰਨ ਦੇ ਤਰੀਕੇ ਬਾਰੇ ਅਧਿਕਾਰਤ ਤੌਰ 'ਤੇ ਜਾਣਕਾਰੀ ਦਿੱਤੀ ਗਈ ਹੈ ਅਤੇ ਨਾ ਹੀ ਇਹ ਦੱਸਿਆ ਗਿਆ ਹੈ ਕਿ ਇਸ ਨੂੰ ਦੁਨੀਆ ਭਰ 'ਚ ਕਦੋਂ ਤੋਂ ਪੇਸ਼ ਕੀਤਾ ਜਾਵੇਗਾ।
ਨਹੀਂ ਰੁੱਕ ਰਿਹਾ ਸੈਮਸੰਗ ਦੇ ਸਮਾਰਟਫੋਨਜ਼ 'ਚ ਅੱਗ ਲੱਗਣ ਦਾ ਸਿਲਸਿਲਾ
NEXT STORY