ਗੈਜੇਟ ਡੈਸਕ– ਮੋਟੋ ਜੀ7 ਸੀਰੀਜ਼ ਨੂੰ ਭਲੇ ਹੀ ਅਜੇ ਲਾਂਚ ਨਹੀਂ ਕੀਤਾ ਗਿਆ ਪਰ ਈ-ਕਾਮਰਸ ਸਾਈਟ AliExpress ’ਤੇ Moto G7 ਦੇ ਕਵਰ ਨੂੰ ਲਿਸਟ ਕੀਤਾ ਗਿਆ ਹੈ। ਆਨਲਾਈਨ ਲਿਸਟਿੰਗ ਤੋਂ ਮੋਟੋ ਜੀ7 ਨੂੰ ਲੈ ਕੇ ਕੀਤੇ ਗਏ ਪੁਰਾਣੇ ਦਾਅਵੇ ਨੂੰ ਮਜ਼ਬੂਤੀ ਮਿਲਦੀ ਹੈ। ਇਸ ਵਿਚ ਡਿਊਲ ਰੀਅਰ ਕੈਮਰਾ ਸੈੱਟਅਪ ਅਤੇ ਵਾਟਰਡ੍ਰਾਪ ਨੌਚ ਡਿਸਪਲੇਅ ਹੋਣ ਦੀ ਪੁੱਸ਼ਟੀ ਹੋਈ ਹੈ। ਲਿਸਟਿੰਗ ਤੋਂ ਮੋਟੋਰੋਲਾ ਦੇ ਇਸ ਫੋਨ ਦੇ ਡਿਜ਼ਾਈਨ ਦਾ ਵੀ ਅੰਦਾਜ਼ਾ ਹੋਇਆ ਹੈ ਜਿਸ ਨੂੰ ਮੋਟੋ ਜੀ7 ਪਲੱਸ, ਮੋਟੋ ਜੀ7 ਪਲੇਅ ਅਤੇ ਮੋਟੋ ਜੀ7 ਪਾਵਰ ਦੇ ਨਾਲ ਲਾਂਚ ਕੀਤੇ ਜਾਣ ਦੀ ਉਮੀਦ ਹੈ। ਮੋਟੋਰੋਲਾ ਦੇ ਇਹ ਸਾਰੇ ਹੈਂਡਸੈੱਟ ਆਊਟ ਆਫ ਬਾਕਸ ਐਂਡਰਾਇਡ 9.0 ਪਾਈ ’ਤੇ ਚੱਲਣਗੇ। ਗੌਰ ਕਰਨ ਵਾਲੀ ਗੱਲ ਹੈ ਕਿ ਮੋਟੋ ਜੀ ਸੀਰੀਜ਼ ਦੇ ਇਹ ਫੋਨ ਅਗਲੇ ਮਹੀਨੇ ਲਾਂਚ ਕੀਤੇ ਜਾ ਸਕਦੇ ਹਨ।
AliExpress ਦੀ ਲਿਸਟਿੰਗ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ TheLeaker.com ਦੁਆਰਾ ਦਿੱਤੀ ਗਈ ਹੈ।ਇਸ ਵਿਚ ਮੋਟੋ ਜੀ7 ਦੇ ਡਿਜ਼ਾਈਨ ਨੂੰ ਹਾਈਲਾਈਟ ਕੀਤਾ ਗਿਆ ਹੈ। ਸਮਾਰਟਫੋਨ ’ਚ ਡਿਊਲ ਕੈਮਰਾ ਸੈੱਟਅਪ ਹੈ ਅਤੇ ਪਿਛਲੇ ਹਿੱਸੇ ’ਤੇ ਬੈਟਵਿੰਗ ਮੋਟੋ ਲੋਗੋ ’ਚ ਫਿੰਗਰਪ੍ਰਿੰਟ ਸੈਂਸਰ ਹੈ। ਇਸ ਤੋਂ ਇਲਾਵਾ ਮੋਟੋ ਜੀ7 ’ਚ ਵਾਟਰਡ੍ਰਾਪ ਨੌਚ ਡਿਸਪਲੇਅ ਹੋਣ ਦੀ ਉਮੀਦ ਹੈ। ਮੋਟੋ ਜੀ7 ਦੇ ਕਵਰ ਕਈ ਰੰਗ ’ਚ ਮਿਲਣਗੇ। ਇਸ ਤੋਂ ਪਤਾ ਲੱਗਾ ਹੈ ਕਿ ਫੋਨ ’ਚ 3.5mm ਹੈੱਡਫੋਨ ਜੈੱਕ ਹੈ। ਹੇਠਲੇ ਹਿੱਸੇ ’ਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ ਸਪੀਕਰ ਗਰਿੱਲ ਹੈ। ਸਮਾਰਟਫੋਨ ’ਚ ਸੱਜੇ ਪਾਸੇ ਵਾਲਿਊਮ ਅਤੇ ਪਾਵਰ ਬਟਨ ਹੋਣਗੇ।
ਇਸ ਸਾਲ ਲਾਂਚ ਹੋਵੇਗਾ ਰਾਇਲ ਐਨਫੀਲਡ Himalayan 650 ਨਵਾਂ ਅਵਤਾਰ
NEXT STORY