ਗੈਜਟ ਡੈਸਕ- ਓਪੋ ਇੰਡੀਆ ਨੇ ਆਪਣੀ ਰੇਨੋ ਸੀਰੀਜ਼ ਦਾ ਲੇਟੇਸਟ ਐਡਿਸ਼ਨ ਰੇਨੋ 11 ਪ੍ਰੋ 5ਜੀ ਅਤੇ ਰੇਨੋ 11 5ਜੀ ਲਾਂਚ ਕਰ ਦਿੱਤਾ ਹੈ। ਇਨ੍ਹਾਂ ਦੋਵਾਂ ਡਿਵਾਇਸਾਂ ’ਚ ਓਪੋ ਦੀ ਪ੍ਰੋਪਰਾਈਟਰੀ ਟੈਕਨਾਲੌਜੀ, ਡਿਜੀਟਲ ਕੈਮਰੇ ਵਰਗੇ ਵਿਸਤ੍ਰਿਤ ਅਤੇ ਬਰੀਕ ਫੋਟੋਗ੍ਰਾਫਸ ਦੇ ਲਈ ਹਾਈਪਰਟੋਨ ਇਮੇਜ ਇੰਜਣ, ਬੈਟਰੀ ਨੂੰ ਚਾਰ ਸਾਲ ਨਾਲੋਂ ਜ਼ਿਆਦਾ ਸਮੇਂ ਤਕ ਚੱਲਣ ਦੀ ਸਮਰਥਾ ਦੇਣ ਦੇ ਲਈ ਬੀ.ਐੱਚ.ਈ. (ਬੈਟਰੀ ਹੈਲਥ ਇੰਜਣ), ਸੁਰੱਖਿਅਤ ਅਤੇ ਤੇਜ਼ ਚਾਰਜਿੰਗ ਦੇ ਲਈ ਸੁਪਰਵੂਕ ਅਤੇ ਬੈਕਗਰਾਊਂਡ ’ਚ ਬਿਨਾਂ ਲੈਗ ਅਤੇ ਬਿਨਾਂ ਅਟਕੇ ਲਗਭਗ 30 ਐਪਸ ਇਕੱਠੇ ਚਲਾਉਣ ਦੇ ਲਈ ਡਿਜ਼ਾਇਨ ਕੀਤਾ ਗਿਆ ਟ੍ਰਿਨਿਟੀ ਇੰਜਣ ਹੈ।
ਰੇਨੋ11 ਪ੍ਰੋ 5ਜੀ ਦੀ ਕੀਮਤ 39,999 ਰੁਪਏ ਹੈ ਅਤੇ ਇਹ 18 ਜਨਵਰੀ 2024 ਤੋਂ ਵਿਕਣਾ ਸ਼ੁਰੂ ਹੋਵੇਗਾ, ਜਦੋਂਕਿ ਰੇਨੋ 11 5ਜੀ ਦੋ ਸਟੋਰੇਜ ਮਾਡਲਾਂ ’ਚ 25 ਜਨਵਰੀ 2024 ਤੋਂ 29,999 ਰੁਪਏ (128 ਜੀ.ਬੀ.) ਅਤੇ 31,999 ਰੁਪਏ (256ਜੀ.ਬੀ.) ’ਚ ਉਪਲਬੱਧ ਹੋਵੇਗਾ। ਇਹ ਸਾਰੇ ਸਮਾਰਟਫੋਨ ਫਲਿਪਕਾਰਟ, ਓਪੋ ਈਸਟੋਰ ਅਤੇ ਮੇਨਲਾਈਨ ਰਿਟੇਲ ਆਊਟਲੇਟਸ ’ਤੇ ਮਿਲਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੈਂਗਲੁਰੂ ਨੇ ਰਾਜਧਾਨੀ ਦਿੱਲੀ ਨੂੰ ਦਿੱਤੀ ਮਾਤ ਦਿੱਤੀ, ਬਣਿਆ ਸਭ ਤੋਂ ਵੱਧ ਪ੍ਰਾਈਵੇਟ ਕਾਰਾਂ ਵਾਲਾ ਸ਼ਹਿਰ
NEXT STORY