ਜਲੰਧਰ-Facebook Ownership ਵਾਲੀ ਪਾਪੂਲਰ ਮੈਸੇਜ਼ਿੰਗ ਸਰਵਿਸ WhatsApp ਦੀ ਸਰਵਿਸ ਬੁੱਧਵਾਰ ਨੂੰ ਦੁਨੀਆਭਰ 'ਚ ਕੁਝ ਸਮੇਂ ਲਈ ਬੰਦ ਹੋ ਗਈ ਸੀ। ਕੰਪਨੀ ਦੁਆਰਾ ਦੱਸਿਆ ਗਿਆ ਕਿ ਇਸਨੂੰ ਵਾਪਿਸ ਠੀਕ ਕਰ ਲਿਆ ਗਿਆ ਹੈ ਪਰ ਇਸ 'ਚ ਪਹਿਲਾਂ ਐਪ ਕੁਝ ਸਮੇਂ ਦੇ ਲਈ ਸਰਵਿਸ ਤੋਂ ਬਾਹਰ ਹੋ ਗਏ ਸੀ।
Reuters ਦੀ ਖਬਰ ਦੇ ਮੁਤਾਬਿਕ ਬੁੱਧਵਾਰ ਦੀ ਦੁਪਹਿਰ ਨੂੰ WhatsApp ਨੇ ਮੇਲ ਦੇ ਰਾਹੀਂ ਇਹ ਦੱਸਿਆ ਗਿਆ ਕਿ ਦੁਨੀਆਭਰ 'ਚ ਮੌਜ਼ੂਦ WhatsApp ਯੂਜ਼ਰਸ ਕੁਝ ਘੰਟਿਆਂ ਦੇ ਲਈ ਐਪ ਨੂੰ ਐਕਸੈਸ ਨਹੀਂ ਕਰ ਰਹੇ ਸੀ। ਇਸ ਪਰੇਸ਼ਾਨੀ ਨੂੰ ਅਸੀਂ ਦੂਰ ਕਰ ਲਿਆ ਹੈ ਅਤੇ ਅਸੀਂ ਇਸ ਦੇ ਲਈ ਮਾਫੀ ਮੰਗਦੇ ਹੈ। Reuters ਦੇ ਪੱਤਰਕਾਰਾਂ ਦੇ ਮੁਤਾਬਿਕ ਜਿਨ੍ਹਾਂ ਸਥਾਨਾਂ 'ਤੇ WhatsApp ਯੂਜ਼ਰਸ ਨੂੰ ਐਪ ਐਕਸੈਸ ਕਰਨ ਤੋਂ ਪਰੇਸ਼ਾਨੀ ਆ ਰਹੀਂ ਸੀ ਉਨ੍ਹਾਂ 'ਚ ਭਾਰਤ,ਕਨਾਡਾ, ਅਮਰੀਕਾ ਅਤੇ ਬ੍ਰਾਜ਼ਿਲ ਸ਼ਾਮਿਲ ਹੈ। ਇਸ ਪਰੇਸ਼ਾਨੀ ਤੋਂ ਉਹ ਯੂਜ਼ਰਸ ਪ੍ਰਭਾਵਿਤ ਹੋਏ ਜੋ Apple inc ਦੇ ios ਆਪਰੇਟਿੰਗ ਸਿਸਟਮ, Alphabet Inc ਦੇ ਐਂਡਰਾਈਡ ਅਤੇ Microsoft Corp ਦੇ ਵਿੰਡੋਜ਼ ਮੋਬਾਇਲ ਆਪਰੇਟਿੰਗ ਸਿਸਟਮ 'ਤੇ ਇਸ ਚੈਟ ਐਪ ਨੂੰ ਉਪਯੋਗ ਕਰਦੇ ਹੈ।
ਬ੍ਰਾਜ਼ਿਲ ਜਿੱਥੇ ਪ੍ਰੋਫੈਸ਼ਨਲ ਭਾਰੀ ਤਾਦਾਦ 'ਚ WhatsApp ਦਾ ਉਪਯੋਗ ਕਰਦੇ ਹੈ। ਉੱਥੇ ਇਹ ਐਪ ਕਰੀਬ ਢਾਈ ਘੰਟੇ ਤੱਕ ਬੰਦ ਰਿਹਾ। ਕੁਝ ਯੂਜ਼ਰਸ ਇਸ ਦੇ ਚੱਲਦੇ Telegram ਉਪਯੋਗ ਕਰਨ ਲੱਗੇ ਹਨ। ਇਸ 'ਚ Telegram ਨੂੰ ਫਾਇਦਾ ਹੋਇਆ।
WhatsApp ਦੇ ਦੁਨੀਆਭਰ 'ਚ 1.2 ਬਿਲਿਅਨ ਤੋਂ ਵੀ ਜ਼ਿਆਦਾ ਲੋਕਾਂ ਦੁਆਰਾ ਉਪਯੋਗ 'ਚ ਲਿਆਦਾ ਜਾਂਦਾ ਹੈ। ਇਹ ਸੰਚਾਰ ਅਤੇ ਸੰਵਾਦ ਦੇ ਲਈ ਬਹੁਤ ਦੇਸ਼ਾਂ 'ਚ ਸਭ ਤੋਂ ਜਿਆਦਾ ਪ੍ਰਸਿੱਧ ਹੈ।
ਹੁਣ ਨਵੇਂ ਡਿਜ਼ਾਈਨ 'ਚ ਨਜ਼ਰ ਆਵੇਗੀ YouTube ਡੈਸਕਟਾਪ ਸਾਈਟ
NEXT STORY