ਜਲੰਧਰ- ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਆਪਣੀ ਗਲੈਕਸੀ ਸੀਰੀਜ਼ ਦਾ ਨਵਾਂ ਸਮਾਰਟਫੋਨ Galaxy J2 Pro ਸਮਾਰਟਫੋਨ ਭਾਰਤ 'ਚ ਲਾਂਚ ਕੀਤਾ ਹੈ ਜਿਸ ਦੀ ਕੀਮਤ 9,890 ਰੁਪਏ ਹੈ। ਇਸ ਦੇ 2ਜੀ.ਬੀ. ਰੈਮ ਅਤੇ 16 ਜੀ.ਬੀ. ਇੰਟਰਨਲ ਮੈਮਰੀ ਵਾਲੇ ਵੇਰੀਅੰਟ ਨੂੰ ਸਨੈਪਡੀਲ 'ਤੇ 26 ਜੁਲਾਈ ਨੂੰ ਉਪਲੱਬਧ ਕੀਤਾ ਜਾਵੇਗਾ। ਖਾਸ ਗੱਲ ਇਹ ਹੈ ਕਿ ਇਸ 8mm ਸਾਈਜ਼ ਦੇ ਪਤਲੇ ਸਮਾਰਟਫੋਨ 'ਚ ਕੰਪਨੀ ਨੇ ਟਰਬੋ ਸਪੀਡ ਟੈਕਨਾਲੋਜੀ (TST) ਅਤੇ ਸਮਾਰਟ ਗਲੋ (ਨੈਕਸਟ ਜਨਰੇਸ਼ਨ ਕਲਰ ਐੱਲ.ਈ.ਡੀ. ਨੋਟੀਫਿਕੇਸ਼ਨ ਸਿਸਟਮ) ਦਿੱਤਾ ਹੈ। ਇਸ ਨੂੰ ਬਲੈਕ, ਸਿਲਵਰ ਅਤੇ ਗੋਲਡ ਕਲਰ ਆਪਸ਼ੰਸ ਨਾਲ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।
Galaxy j2 Pro ਸਮਾਰਟਫੋਨ ਦੇ ਖਾਸ ਫੀਚਰ-
ਡਿਸਪਲੇ - 5-ਇੰਚ ਐੱਚ.ਡੀ. ਸੁਪਰ AMOLED
ਪ੍ਰੋਸੈਸਰ - 1.5 ਗੀਗਾਹਰਟਜ਼ ਕਵਾਡ-ਕੋਰ
ਓ.ਐੱਸ. - ਐਂਡ੍ਰਾਇਡ ਮਾਰਸ਼ਮੈਲੋ 6.0
ਰੈਮ - 2 ਜੀ.ਬੀ.
ਮੈਮਰੀ - 8 ਜੀ.ਬੀ. ਇੰਟਰਨਲ
ਕੈਮਰਾ - f2.2 ਅਪਰਚਰ ਨਾਲ ਲੈਸ 8 ਮੈਗਾਪਿਕਸਲ ਰਿਅਰ, 5 ਮੈਗਾਪਿਕਸਲ ਫਰੰਟ
ਕਾਰਡ ਸਪੋਰਟ - ਅਪ-ਟੂ 128 ਜੀ.ਬੀ.
ਬੈਟਰੀ - 2600 ਐੱਮ.ਏ.ਐੱਚ.
ਹੋਰ ਫੀਚਰ - ਡਿਊਲ ਸਿਮ 47 LTE, ਵਾਈ-ਫਾਈ (ਬੀ/ਜੀ/ਐੱਨ), ਬਲੂਟੁਥ 4.1, ਜੀ.ਪੀ.ਐੱਸ. ਅਤੇ ਵਾਈ-ਫਾਈ ਡਾਇਰੈੱਕਟ।
ਗੂਗਲ ਮੈਪ ਲਈ ਐਡ ਹੋਇਆ ਵਾਈ-ਫਾਈ ਓਨਲੀ ਮੋਡ
NEXT STORY