ਗੈਜੇਟ ਡੈਸਕ– ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ’ਚੋਂ ਹੋ ਜੋ ਵਟਸਐਪ ’ਤੇ ਪ੍ਰਾਈਵੇਸੀ ਦਾ ਖਤਰਾ ਸਮਝ ਕੇ ਕਿਸੇ ਦੂਜੇ ਮੈਸੇਜਿੰਗ ਐਪ ਦਾ ਇਸਤੇਮਾਲ ਕਰਨ ਲੱਗੇ ਹਨ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਇਕ ਸਪਾਈਵੇਅਰ ਦੁਆਰਾ ਵਟਸਐਪ ’ਤੇ ਜਾਸੂਸੀ ਹੋਣ ਦੀਆਂ ਖਬਰਾਂ ਤੋਂ ਬਾਅਦ ਲੋਕ ਟੈਲੀਗ੍ਰਾਮ ਅਤੇ ਸਿਗਨਲ ਵਰਗੇ ਮੈਸੇਜਿੰਗ ਐਪਸ ਦਾ ਇਸਤੇਮਾਲ ਕਰਨ ਲੱਗੇ ਹਨ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਐਪਸ ਵੀ ਸੁਰੱਖਿਅਤ ਨਹੀਂ ਹਨ।
- ਵਟਸਐਪ ’ਚ ਐਂਡ-ਟੂ-ਐਂਡ ਐਨਕ੍ਰਿਪਸ਼ਨ ਫੀਚਰ ਦਿੱਤਾ ਜਾਂਦਾ ਹੈ ਜਿਸ ਨੂੰ ਬਾਈਪਾਸ ਕਰਦੇ ਹੋਏ ਹੈਕਰਾਂ ਨੇ ਪੇਗਾਸਸ ਸਪਾਈਵੇਅਰ ਰਾਹੀਂ ਲੋਕਾਂ ਦੀ ਜਾਸੂਸੀ ਕੀਤੀ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਜੇਕਰ ਵਟਸਐਪ ਨੂੰ ਹੈਕ ਕੀਤਾ ਜਾ ਸਕਦਾ ਹੈ ਤਾਂ ਅਜਿਹੇ ਹੋਰ ਐਪਸ ਨੂੰ ਵੀ ਆਸਾਨੀ ਨਾਲ ਹੈਕ ਕੀਤਾ ਜਾ ਸਕਦਾ ਹੈ। ਯਾਨੀ ਕਿਸੇ ਚੈਟਿੰਗ ਐਪ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਕਿਹਾ ਜਾ ਸਕਦਾ।

ਟੈਲੀਗ੍ਰਾਮ ’ਚ ਨਹੀਂ ਮਿਲਦਾ ਐਂਡ-ਟੂ-ਐਂਡ ਐਨਕ੍ਰਿਪਸ਼ਨ
ਵਟਸਐਪ ਦੁਆਰਾ ਸਕਿਓਰਿਟੀ ਬ੍ਰੀਚ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੋਕ ਟੈਲੀਗ੍ਰਾਮ ਅਤੇ ਸਿਗਨਲ ਐਪ ਨੂੰ ਜ਼ਿਆਦਾ ਇਸਤੇਮਾਲ ਕਰਨ ਲੱਗੇ ਹਨ। ਜਦਕਿ ਟੈਲੀਗ੍ਰਾਮ ’ਚ ਤਾਂ ਵਟਸਐਪ ਦੀ ਤਰ੍ਹਾਂ ਐਂਡ-ਟੂ-ਐਂਡ ਐਨਕ੍ਰਿਪਸ਼ਨ ਦੀ ਸੁਵਿਧਾ ਵੀ ਨਹੀਂ ਹੈ। ਹਾਲਾਂਕਿ ਇਸ ’ਤੇ ‘ਸੀਕ੍ਰੇਟ ਚੈਟ’ ਨਾਂ ਦਾ ਫੀਚਰ ਜ਼ਰੂਰ ਦਿੱਤਾ ਗਿਆ ਹੈ, ਜੋ ਥੋੜ੍ਹਾ ਸੁਰੱਖਿਅਤ ਸਮਝਿਆ ਜਾਂਦਾ ਹੈ।

ਟੈਲੀਗ੍ਰਾਮ ਐਪ ’ਚ ਸਾਹਮਣੇ ਆਈਆਂ ਖਾਮੀਆਂ
ਮੈਸਚੁਸਟਸ ਇੰਸਟੀਚਿਊਟ ਆਫ ਟੈਕਨਾਲੋਜੀ (MIT) ਦੀ ਹਾਲੀਆ ਰਿਸਰਚ ਰਿਪੋਰਟ ’ਚ ਟੈਲੀਗ੍ਰਾਮ ਐਪ ਦੀਆਂ ਖਾਮੀਆਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਟੈਲੀਗ੍ਰਾਮ ਖੁਦ ਦੀ ਮਲਕੀਅਤ ਵਾਲੇ ਮੈਸੇਜਿੰਗ ਪ੍ਰੋਟੋਕਾਲ MTProto ਦਾ ਇਸਤੇਮਾਲ ਕਰਦਾ ਹੈ। ਜੇਕਰ ਕਿਸੇ ਨੂੰ ਵੀ ਇਸ ਦੇ ਸਿਸਟਮ ਦਾ ਕੰਟਰੋਲ ਮਿਲ ਜਾਵੇਗਾ ਤਾਂ ਉਹ ਪੂਰੇ ਮੈਟਾਡਾਟਾ ਦੇ ਨਾਲ ਐਨਕ੍ਰਿਪਟਿਡ ਮੈਸੇਜਿਸ ਨੂੰ ਵੀ ਹਾਸਲ ਕਰ ਸਕਦਾ ਹੈ। ‘ਸੀਕ੍ਰੇਟ ਚੈਟ’ ਫੀਚਰ ਦਾ ਇਸਤੇਮਾਲ ਕਰਨ ’ਤੇ ਵੀ ਥਰਡ ਪਾਰਟੀ ਲਈ ਇਸ ਦੀ ਮੈਟਾਡਾਟਾ ਦੀ ਜਾਣਕਾਰੀ ਪ੍ਰਾਪਤ ਕਰਨਾ ਮੁਮਕਿਨ ਹੈ।
RBI ਨੇ SC ਨੂੰ ਦੱਸਿਆ, ਭਾਰਤ ’ਚ ਪੇਮੈਂਟ ਬਿਜ਼ਨੈੱਸ ਨਹੀਂ ਕਰ ਸਕਦਾ WhatsApp
NEXT STORY