ਜਲੰਧਰ- ਫਿੱਟਨੈੱਸ ਟ੍ਰੈਕਰ ਦੇ ਰੂਪ 'ਚ ਚਾਈਨੀਜ਼ ਸਮਾਰਟਫੋਨ ਕੰਪਨੀ ਸ਼ਿਓਮੀ ਦਾ ਮੀ ਬੈਂਡ ਸਭ ਤੋਂ ਸਸਤਾ ਡਿਵਾਈਸ ਹੈ ਪਰ ਇਹ ਪੁਰਾਣਾ ਹੋ ਚੁੱਕਾ ਹੈ ਅਤੇ ਜੇਕਰ ਤੁਸੀਂ ਫਿੱਟਨੈੱਸ ਦੇ ਰੂਪ 'ਚ ਅਜੇ ਵੀ ਇਸ ਨੂੰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਥੋੜ੍ਹਾ ਇੰਤਜ਼ਾਰ ਕਰੋ। ਦਰਅਸਲ ਸ਼ਿਓਮੀ ਬਾਰਤ 'ਚ ਮੀ ਬੈਂਡ 2 ਲਾਂਚ ਕਰਨ ਵਾਲੀ ਹੈ।
ਸ਼ਿਓਮੀ ਨੇ ਐਲਾਨ ਕੀਤਾ ਹੈ ਕਿ ਉਹ 27 ਸਤੰਬਰ ਨੂੰ ਮੀ ਬੈਂਡ 2 ਫਿੱਟਨੈੱਸ ਟ੍ਰੈਕਰ ਨੂੰ ਭਾਰਤ 'ਚ ਲਾਂਚ ਕਰੇਗੀ। ਕੰਪਨੀ ਨੇ ਇਸ ਬਾਰੇ ਟਵਿਟਰ ਰਾਹੀਂ ਜਾਣਕਾਰੀ ਦਿੱਤੀ ਹੈ। ਇਹ ਡਿਵਾਈਸ ਚੀਨ 'ਚ ਜੂਨ ਦੇ ਮਹੀਨੇ ਲਾਂਚ ਹੋਇਆ ਸੀ ਅਤੇ ਭਾਰਤ 'ਚ ਇਹ ਐਮੇਜ਼ਾਨ ਇੰਡੀਆ ਰਾਹੀਂ 30 ਸਤੰਬਰ ਤੋਂ ਉਪਲੱਬਧ ਹੋਵੇਗਾ। ਇਹ ਬਹੁਤ ਸਸਤਾ ਫਿੱਟਨੈੱਸ ਟ੍ਰੈਕਰ ਹੈ ਜਿਸ ਦੀ ਕੀਮਤ ਸਿਰਫ 1,999 ਰੁਪਏ ਹੈ।
ਕੀ ਤੁਸੀਂ ਦੇਖੀ ਹੈ ਗੂਗਲ ਪ੍ਰਾਡਕਟਸ ਦੀ ਨਵੀਂ ਰੇਂਜ
NEXT STORY