ਜਲੰਧਰ— ਗਲਤ ਖਾਨ-ਪੀਣ ਕਾਰਨ ਅੱਜਕਲ੍ਹ ਲੋਕਾਂ 'ਚ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ, ਜਿਸ 'ਚੋਂ ਹਰਨੀਆਂ ਵੀ ਇੱਕ ਹੈ। ਪੇਟ ਦੀਆਂ ਮਾਂਸਪੇਸ਼ੀਆਂ ਕਮਜ਼ੋਰ ਹੋ ਜਾਣ ਨਾਲ ਅੰਤੜੀ ਬਾਹਰ ਨਿਕਲ ਜਾਂਦੀ ਹੈ, ਜਿਸ ਨੂੰ ਹਰਨੀਆਂ ਕਿਹਾ ਜਾਂਦਾ ਹੈ। ਇਸ ਦੇ ਕਾਰਨ ਕਬਜ਼ ਰਹਿਣਾ, ਮੋਟਾਪਾ, ਪੇਟ ਵਿਚ ਸੋਜ, ਭਾਰਾਪਨ ਅਤੇ ਦਰਦ ਮਹਿਸੂਸ ਹੋਣ ਲੱਗਦੀ ਹੈ। ਸਮੇਂ 'ਤੇ ਇਸਦਾ ਠੀਕ ਇਲਾਜ ਨਾ ਹੋਣ 'ਤੇ ਇਹ ਸਮੱਸਿਆ ਗੰਭੀਰ ਰੂਪ ਵੀ ਲੈ ਸਕਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਦਰਦਨਾਕ ਟਰੀਟਮੈਂਟ ਕਰਵਾਉਂਦੇ ਹਨ ਪਰ ਕੁਝ ਆਸਾਨ ਘਰੇਲੂ ਤਰੀਕੇ ਅਪਣਾ ਕੇ ਇਸ ਪਰੇਸ਼ਾਨੀ ਨੂੰ ਦੂਰ ਕੀਤਾ ਜਾ ਸਕਦਾ ਹੈ। ਤਾਂ ਆਓ ਜੀ ਜਾਣਦੇ ਹੈ ਹਰਨੀਆਂ ਦੀ ਸਮੱਸਿਆ ਤੋਂ ਛੁਟਾਕਾਰਾ ਪਾਉਣ ਦੇ ਕੁਝ ਆਸਾਨ ਅਤੇ ਅਸਰਦਾਰ ਘਰੇਲੂ ਉਪਾਅ।
ਹਰਨੀਆਂ ਦੇ ਕਾਰਨ
— ਭਾਰੀ ਭਾਰ ਚੁੱਕਣਾ
— ਸ਼ਰਾਬ ਪੀਣਾ
— ਸੱਟ ਲਗਨਾ
— ਮੋਟਾਪਾ
— ਪੇਟ ਦੀਆਂ ਮਾਂਸਪੇਸ਼ੀਆਂ ਦਾ ਕਮਜ਼ੋਰ ਹੋਣਾ
— ਤੇਜ ਖੰਘ
ਹਰਨੀਆਂ ਦੇ ਲੱਛਣ
— ਪੇਟ 'ਚ ਤੇਜ਼ ਦਰਦ
— ਪੇਟ 'ਚ ਭਾਰਾਪਣ
— ਅੰਤੜੀਆਂ ਦਾ ਬਾਹਰ ਆਉਣਾ
— ਜ਼ਿਆਦਾ ਛਿੱਕਾਂ ਆਉਣਾ
— ਉਲਟੀ, ਕਮਜ਼ੋਰੀ
— ਪੇਸ਼ਾਬ ਕਰਨ ਵਿਚ ਪਰੇਸ਼ਾਨੀ
— ਕਬਜ਼ ਰਹਿਣਾ
— ਪੇਟ 'ਚ ਗੱਠ ਜਾਂ ਸੋਜ
ਹਰਨੀਆਂ ਦੇ ਘਰੇਲੂ ਨੁਸਖੇ
1. ਕੈਮੋਮਾਇਲ ਚਾਹ
ਐਂਟੀ-ਇੰਫਲੇਮੈਟਰੀ ਗੁਣਾਂ ਨਾਲ ਭਰਪੂਰ ਕੈਮੋਮਾਇਲ ਚਾਹ ਵਿਚ ਸ਼ਹਿਦ ਮਿਲਾ ਕੇ ਦਿਨ ਵਿਚ ਘੱਟ ਤੋਂ ਘੱਟ 4 ਵਾਰ ਸੇਵਨ ਕਰੋ। ਇਹ ਤੁਹਾਡੇ ਪਾਚਣ ਤੰਤਰ ਨੂੰ ਠੀਕ ਰੱਖਦਾ ਹੈ ਅਤੇ ਹਰਨੀਆ ਦੀ ਸਮੱਸਿਆ ਨੂੰ ਦੂਰ ਕਰਦਾ ਹੈ।
2. ਅਦਰਕ ਦੀ ਜੜ੍ਹ
ਅਦਰਕ ਦੀ ਜੜ੍ਹ ਜਾਂ ਇਸ ਨੂੰ ਕੱਚਾ ਖਾਣ ਨਾਲ ਵੀ ਹਰਨੀਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਸ ਦੇ ਐਂਟੀ-ਇੰਫਲੇਮੈਟਰੀ ਗੁਣ ਹਰਨੀਆਂ ਦੀ ਸਮੱਸਿਆ ਨੂੰ ਦੂਰ ਕਰਦੇ ਹੈ ਅਤੇ ਪੇਟ ਦੇ ਦਰਦ ਨੂੰ ਨੂੰ ਵੀ ਖਤਮ ਕਰਦੇ ਹਨ।
3 . ਮੁਲੇਠੀ
ਮੁਲੇਠੀ ਦੀ ਚਾਹ ਬਣਾ ਕੇ ਪੀਣ ਨਾਲ ਵੀ ਪੇਟ ਦਰਦ ਅਤੇ ਸੋਜ ਦੀ ਸਮੱਸਿਆ ਦੂਰ ਹੁੰਦੀ ਹੈ।
4. ਐਪਲ ਸਾਈਡਰ ਸਿਰਕਾ
1-2 ਚੱਮਚ ਐਪਲ ਸਾਈਡਰ ਸਿਰਕੇ ਨੂੰ ਗਰਮ ਪਾਣੀ ਵਿਚ ਮਿਕਸ ਕਰਕੇ ਦਿਨ ਵਿਚ ਦੋ ਵਾਰ ਪੀਓ। ਇਸ ਨਾਲ ਹਰਨੀਆਂ ਦੀ ਸਮੱਸਿਆ ਜੜ੍ਹ ਤੋਂ ਖਤਮ ਹੋ ਜਾਵੇਗੀ।
ਹਰਾ ਪਿਆਜ਼ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦਾ ਹੈ ਜੜ੍ਹ ਤੋਂ ਖਤਮ
NEXT STORY