ਜਲੰਧਰ (ਬਿਊਰੋ) - ਸਰੀਰ ਵਿੱਚ ਮੌਜੂਦ ਸਾਰੇ ਤੱਤ ਸਰੀਰ ਨੂੰ ਤੰਦਰੁਸਤ ਰੱਖਣ ’ਚ ਮਦਦ ਕਰਦੇ ਹਨ। ਇਹ ਤੱਥ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾ ਕੇ ਰੱਖਦੇ ਹਨ। ਤੱਤਾਂ ’ਚੋਂ ਇੱਕ ਤੱਤ ਹੈ ‘ਆਇਓਡੀਨ’। ਆਇਓਡੀਨ ਦਾ ਖਾਣੇ ਵਿੱਚ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ, ਜਿਸ ਦੀ ਘਾਟ ਨਾਲ ਬਹੁਤ ਸਾਰੇ ਰੋਗ ਹੁੰਦੇ ਹਨ। ਆਇਓਡੀਨ ਥਾਇਰਾਈਡ ਗ੍ਰੰਥੀ ਨੂੰ ਕੰਮ ਕਰਨ ਵਿੱਚ ਮਦਦ ਕਰਦਾ ਹੈ। ਇਹ ਦਿਮਾਗ਼ ਦੇ ਵਿਕਾਸ ਵਿੱਚ ਵੀ ਮਦਦ ਅਤੇ ਭਾਰ ਨੂੰ ਕੰਟਰੋਲ ਰੱਖਣ ਵਿੱਚ ਸਹਾਇਕ ਹੁੰਦਾ ਹੈ। ਆਇਓਡੀਨ ਲੂਣ ਵਿੱਚ ਕਾਫ਼ੀ ਮਾਤਰਾ ਵਿੱਚ ਮੌਜੂਦ ਹੁੰਦਾ ਹੈ। ਖਾਣ ਪੀਣ ਦੀਆਂ ਚੀਜ਼ਾਂ ’ਚ ਲੂਣ ਦੀ ਵਰਤੋਂ ਕਰਕੇ ਆਇਓਡੀਨ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ। ਆਏ ਜਾਣਦੇ ਹਾਂ ਆਇਓਡੀਨ ਦੀ ਘਾਟ ਹੋਣ ’ਤੇ ਵਿਖਾਈ ਦੇਣ ਵਾਲੇ ਲੱਛਣ ਅਤੇ ਆਹਾਰ, ਜੋ ਫ਼ਾਇਦੇਮੰਦ ਹੁੰਦੇ ਹਨ....
ਆਇਓਡੀਨ ਦੀ ਘਾਟ ਦੇ ਲੱਛਣ
. ਸੁਸਤੀ ਅਤੇ ਥਕਾਨ
. ਭਾਰ ਵੱਧਣਾ ਅਤੇ ਘੱਟ ਹੋਣਾ
. ਚਮੜੀ ਖੁਸ਼ਕ ਹੋਣਾ
. ਮਾਸਪੇਸ਼ੀਆਂ ਕਮਜ਼ੋਰ
. ਗਰਦਨ ਤੇ ਗੰਢ ਬਣਨਾ
. ਪਿਸ਼ਾਬ ਵਿੱਚ ਆਇਓਡੀਨ ਦੀ ਮਾਤਰਾ ਘੱਟ ਹੋਣਾ
. ਜ਼ਿਆਦਾ ਠੰਢ ਲੱਗਣਾ
Health Tips : ਤੇਜ਼ੀ ਨਾਲ ਫ਼ੈਲ ਰਹੇ ਡੇਂਗੂ ਦੇ ‘ਸਿਰ ਦਰਦ’ ਸਣੇ ਜਾਣੋ ਮੁੱਖ ਲੱਛਣ, ਬਚਣ ਲਈ ਅਪਣਾਓ ਇਹ ਤਰੀਕੇ
ਆਇਓਡੀਨ ਦੀ ਘਾਟ ਨੂੰ ਪੂਰਾ ਕਰਨ ਲਈ ਖਾਓ ਇਹ ਆਹਾਰ
ਭੁੰਨੇ ਹੋਏ ਆਲੂ
ਆਇਓਡੀਨ ਦੀ ਘਾਟ ਹੋਣ ’ਤੇ ਰੋਜ਼ਾਨਾ ਭੁੰਨੇ ਹੋਏ ਆਲੂ ਖਾਓ। ਆਲੂ ਖਾਣ ਨਾਲ ਆਇਓਡੀਨ ਦੀ ਘਾਟ ਪੂਰੀ ਹੋ ਜਾਂਦੀ ਹੈ। ਆਲੂ ਦੇ ਛਿਲਕੇ ਵਿੱਚ ਆਇਓਡੀਨ ਪੋਟਾਸ਼ੀਅਮ ਅਤੇ ਵਿਟਾਮਿਨ ਪਾਏ ਜਾਂਦੇ ਹਨ। ਇੱਕ ਆਲੂ ਵਿੱਚ ਲਗਭਗ 40% ਆਇਓਡੀਨ ਹੁੰਦਾ ਹੈ ।
ਦੁੱਧ
1 ਕੱਪ ਦੁੱਧ ਵਿਚ 56 ਮਾਈਕਰੋਗ੍ਰਾਮ ਆਇਓਡੀਨ ਪਾਇਆ ਜਾਂਦਾ ਹੈ। ਇਸ ਵਿਚ ਕੈਲਸ਼ੀਅਮ ਅਤੇ ਵਿਟਾਮਿਨ-ਡੀ ਮਿਲਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips : ਦਵਾਈ ਦੇ ਰੂਪ ’ਚ ਕਰੋ ‘ਇਸਬਗੋਲ’ ਦੀ ਵਰਤੋਂ, ਬਵਾਸੀਰ ਸਣੇ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਰਾਹਤ
ਮੁਨੱਕਾ
ਰੋਜ਼ਾਨਾ ਤਿੰਨ ਮੁਨੱਕੇ ਖਾਣ ਨਾਲ 34 ਮਾਈਕ੍ਰੋਗ੍ਰਾਮ ਆਇਓਡੀਨ ਸਰੀਰ ਨੂੰ ਮਿਲਦਾ ਹੈ। ਰੋਜ਼ਾਨਾ 5-6 ਮੁਨੱਕੇ ਖਾਣ ਨਾਲ ਸਰੀਰ ਨੂੰ ਵਿਟਾਮਿਨ-ਏ, ਵਿਟਾਮਿਨ, ਆਇਓਡੀਨ, ਫਾਈਬਰ ਮਿਲਦਾ ਹੈ। ਇਸ ਲਈ ਆਇਓਡੀਨ ਦੀ ਘਾਟ ਹੋਣ ’ਤੇ ਰੋਜ਼ਾਨਾ ਮੁਨੱਕੇ ਦਾ ਸੇਵਨ ਜ਼ਰੂਰ ਕਰੋ ।
ਦਹੀਂ
ਦਹੀਂ ਵਿੱਚ 80 ਮਾਈਕ੍ਰੋਗ੍ਰਾਮ ਆਇਓਡੀਨ ਹੁੰਦਾ ਹੈ, ਜੋ ਪੂਰੇ ਦਿਨ ਆਇਓਡੀਨ ਦੀ ਹੋਣ ਵਾਲੀ ਘਾਟ ਨੂੰ ਪੂਰਾ ਕਰਦਾ ਹੈ। ਦਹੀਂ ਵਿੱਚ ਚੰਗੇ ਬੈਕਟੀਰੀਆ ਪਾਏ ਜਾਂਦੇ ਹਨ, ਜੋ ਪਾਚਨ ਤੰਤਰ ਨੂੰ ਠੀਕ ਰੱਖਦੇ ਹਨ ।
ਬ੍ਰਾਊਨ ਰਾਈਸ
ਬ੍ਰਾਊਨ ਰਾਈਸ ਵਿੱਚ ਆਇਓਡੀਨ ਕਾਫ਼ੀ ਮਾਤਰਾ ਵਿੱਚ ਮੌਜੂਦ ਹੁੰਦਾ ਹੈ। ਇਸ ਵਿੱਚ ਪਾਏ ਜਾਣ ਵਾਲੇ ਘੁਲਣਸ਼ੀਲ ਫਾਈਬਰ ਖੂਨ ਵਿੱਚ ਐਲਡੀਐਲ ਕੋਲੈਸਟਰੋਲ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ ।
ਪੜ੍ਹੋ ਇਹ ਵੀ ਖ਼ਬਰ - Health Tips: ਖੂਨ ਦੀ ਘਾਟ ਹੋਣ ’ਤੇ ਵਿਖਾਈ ਦਿੰਦੇ ਨੇ ਇਹ ‘ਲੱਛਣ’, ਕਿਸ਼ਮਿਸ਼ ਸਣੇ ਅਪਣਾਓ ਇਹ ਘਰੇਲੂ ਨੁਸਖ਼ੇ
ਸੀ ਫੂਡ
ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਤੇਜ਼ ਦਿਮਾਗ ਵਾਲਾ ਬਣੇ ਤਾਂ ਉਸ ਨੂੰ ਆਇਓਡੀਨ ਨਾਲ ਭਰਪੂਰ ਆਹਾਰ ਦੇਣਾ ਬਹੁਤ ਜ਼ਰੂਰੀ ਹੈ। ਸੀ ਫੂਡ ਵਿੱਚ ਆਇਓਡੀਨ ਕਾਫ਼ੀ ਮਾਤਰਾ ਵਿੱਚ ਮੌਜੂਦ ਹੁੰਦਾ ਹੈ। ਮੱਛੀ ਵਿੱਚ ਮੌਜੂਦ ਪੋਸ਼ਕ ਤੱਤ ਦਿਮਾਗ ਨੂੰ ਤੇਜ਼ ਕਰਨ ਦਾ ਕੰਮ ਕਰਦੇ ਹਨ ਅਤੇ ਮੱਛੀ ਵਿੱਚ ਮੌਜੂਦ ਫੈਟੀ ਐਸਿਡ ਯਾਦਦਾਸ਼ਤ ਵਧਾਉਂਦਾ ਹੈ ।
ਲਸਣ
ਲਸਣ ਖਾਣੇ ਨੂੰ ਸਵਾਦ ਵਧਾਉਣ ਦੇ ਨਾਲ-ਨਾਲ ਕਈ ਬੀਮਾਰੀਆਂ ਨੂੰ ਵੀ ਦੂਰ ਕਰਦਾ ਹੈ। ਲਸਣ ਵਿੱਚ ਘੱਟ ਕੈਲੋਰੀ ਹੋਣ ਦੇ ਨਾਲ ਨਾਲ ਫਾਈਟੋਨਿਊਟਰੀਐਂਟ ਅਨਿਲ ਹੁੰਦਾ ਹੈ, ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਮਤਾ ਵਧਾਉਂਦਾ ਹੈ। ਇਸ ਵਿੱਚ ਆਇਓਡੀਨ ਦੀ ਭਰਪੂਰ ਮਾਤਰਾ ਹੁੰਦੀ ਹੈ ।
ਪੜ੍ਹੋ ਇਹ ਵੀ ਖ਼ਬਰ - Health Tips:ਚਾਹ ’ਚ ਖੰਡ ਦੀ ਥਾਂ ਕਰੋ ਗੁੜ ਦੀ ਵਰਤੋ,‘ਮਾਈਗ੍ਰੇਨ’ ਸਣੇ ਇਨ੍ਹਾਂ ਬੀਮਾਰੀਆਂ ਤੋਂ ਹੋਵੇਗਾ ਤੁਹਾਡਾ ਬਚਾਅ
Health Tips : ਤੇਜ਼ੀ ਨਾਲ ਫ਼ੈਲ ਰਹੇ ਡੇਂਗੂ ਦੇ ‘ਸਿਰ ਦਰਦ’ ਸਣੇ ਜਾਣੋ ਮੁੱਖ ਲੱਛਣ, ਬਚਣ ਲਈ ਅਪਣਾਓ ਇਹ ਤਰੀਕੇ
NEXT STORY