ਜਲੰਧਰ— ਅੱਜ-ਕੱਲ੍ਹ ਦਾ ਲਾਈਫ ਸਟਾਈਲ ਕੁੱਝ ਅਜਿਹਾ ਹੋ ਗਿਆ ਹੈ ਕਿ ਹਰ ਕੋਈ ਕਿਸੇ ਨਾ ਕਿਸੇ ਸਿਹਤ ਸੰਬੰਧੀ ਸਮੱਸਿਆ ਤੋਂ ਪਰੇਸ਼ਾਨ ਹੈ। ਸਿਰ ਦਰਦ ਹੋਣਾ ਆਮ ਹੀ ਗੱਲ ਹੋ ਗਈ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਜਿਵੇਂ ਨੀਂਦ ਨਾ ਪੂਰੀ ਹੋਣਾ, ਮਾਈਗਰੇਨ ਜਾਂ ਡੀਹਾਈਡਰੇਸ਼ਨ ਵਰਗੀਆਂ ਸਮੱਸਿਆਵਾਂ। ਕਈ ਵਾਰ ਸਿਰ ਦਰਦ ਇਨ੍ਹਾਂ ਵੱਧ ਜਾਂਦਾ ਹੈ ਕਿ ਇਸ ਨਾਲ ਰੋਗੀ ਦਾ ਮੰਨ ਮਚਲਣ ਲੱਗਦਾ ਹੈ ਅਤੇ ਉਲਟੀਆਂ ਵੀ ਆਉਣ ਲੱਗਦੀਆਂ ਹਨ। ਸਿਰ ਦਰਦ ਦੀਆਂ ਕਈ ਦਵਾਈਆਂ ਆਉਣਦੀਆਂ ਹਨ ਪਰ ਇਸ ਦੇ ਕਈ ਨੁਕਸਾਨ ਹਨ ਜੋ ਬਾਅਦ 'ਚ ਪਰੇਸ਼ਾਨੀ ਦਾ ਕਾਰਨ ਬਣਦੇ ਹਨ। ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਸ ਨੂੰ ਆਪਣਾ ਕੇ ਤੁਸੀਂ ਸਿਰ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਨੁਸਖਿਆ ਬਾਰੇ।
ਸਮੱਗਰੀ
- ਕਪੂਰ
- ਦੇਸੀ ਘਿਓ
ਜਦੋਂ ਵੀ ਸਿਰ ਦਰਦ ਹੋ ਰਿਹਾ ਹੈ ਤਾਂ ਦੇਸੀ ਘਿਓ ਅਤੇ ਕਪੂਰ ਨੂੰ ਮਿਲਾ ਕੇ ਮੱਥੇ ਉੱਪਰ ਰਗੜੋ। ਇਸ ਨਾਲ ਕੁੱਝ ਹੀ ਦੇਰ 'ਚ ਸਿਰ ਦਰਦ ਤੋਂ ਆਰਾਮ ਮਿਲ ਜਾਂਦਾ ਹੈ। ਦੇਸੀ ਘਿਓ ਨਾਲ ਗੈਸ ਦੀ ਪਰੇਸ਼ਾਨੀ ਵੀ ਦੂਰ ਹੁੰਦੀ ਹੈ। ਕਪੂਰ ਠੰਡਾ ਹੁੰਦਾ ਹੈ। ਇਸ ਲਈ ਇਸ ਦਾ ਲੇਪ ਲਗਾਉਣ ਨਾਲ ਮੱਥੇ 'ਤੋਂ ਪਸੀਨਾ ਨਿਕਲਦਾ ਹੈ ਅਤੇ ਦਰਦ ਵੀ ਠੀਕ ਹੋ ਜਾਂਦਾ ਹੈ।
ਦੁੱਧ 'ਚ ਗੁੜ ਮਿਲਾ ਕੇ ਪੀਣ ਨਾਲ ਹੁੰਦੀਆਂ ਹਨ ਕਈ ਬੀਮਾਰੀਆਂ ਦੂਰ
NEXT STORY