ਜਲੰਧਰ (ਬਿਊਰੋ)– ਅੱਜ ਦੇ ਸਮੇਂ ’ਚ ਹਰ ਕੋਈ ਫਿੱਟ ਰਹਿਣਾ ਚਾਹੁੰਦਾ ਹੈ, ਜਿਸ ਲਈ ਲੋਕ ਜਿਮ ਜਾਣਾ ਸ਼ੁਰੂ ਕਰ ਦਿੰਦੇ ਹਨ ਪਰ ਬਹੁਤ ਸਾਰੇ ਲੋਕ ਜਿਮ ਜਾਣ ਦੇ ਫ਼ਾਇਦਿਆਂ ਤੇ ਨੁਕਸਾਨਾਂ ਤੋਂ ਜਾਣੂ ਨਹੀਂ ਹਨ। ਇਸ ਲਈ ਜਦੋਂ ਵੀ ਜਿਮ ਜਾਣਾ ਚਾਹੀਦਾ ਹੈ ਤਾਂ ਟਰੇਨਰ ਦੀ ਨਿਗਰਾਨੀ ਹੇਠ ਕਸਰਤ ਕਰਨੀ ਚਾਹੀਦੀ ਹੈ ਤੇ ਸਹੀ ਤਰੀਕਾ ਅਪਣਾਉਣਾ ਚਾਹੀਦਾ ਹੈ। ਅੱਜ ਦੇ ਸਮੇਂ ’ਚ ਲੋਕਾਂ ਦੀ ਜੀਵਨਸ਼ੈਲੀ ਬਹੁਤ ਤਣਾਅਪੂਰਨ ਹੋ ਗਈ ਹੈ। ਜਿਸ ਲਈ ਆਪਣੇ ਆਪ ਨੂੰ ਫਿੱਟ ਰੱਖਣਾ ਇਕ ਵੱਡੀ ਚੁਣੌਤੀ ਬਣ ਗਿਆ ਹੈ। ਇਸ ਦੌਰ ’ਚ ਲੋਕ ਆਪਣੇ ਆਪ ਨੂੰ ਫਿੱਟ ਤੇ ਸਿਹਤਮੰਦ ਰੱਖਣਾ ਚਾਹੁੰਦੇ ਹਨ, ਇਸ ਲਈ ਉਹ ਜਿਮ ਜਾਂਦੇ ਹਨ ਤੇ ਖ਼ੁਦ ਨੂੰ ਫਿੱਟ ਰੱਖਦੇ ਹਨ ਪਰ ਕਈ ਵਾਰ ਜਿਮ ਜਾ ਕੇ ਵੀ ਲੋਕਾਂ ਨੂੰ ਇਸ ਬਾਰੇ ਠੀਕ ਤਰ੍ਹਾਂ ਪਤਾ ਨਹੀਂ ਲੱਗਦਾ। ਇਸ ਲਈ ਜਿਮ ਜਾ ਕੇ ਕਸਰਤ ਕਰਨ ਤੋਂ ਪਹਿਲਾਂ ਇਸ ਦੇ ਫ਼ਾਇਦੇ ਤੇ ਨੁਕਸਾਨ ਜਾਣਨਾ ਬਹੁਤ ਜ਼ਰੂਰੀ ਹੈ।
ਜਿਮ ਜਾਣ ਦੇ ਫ਼ਾਇਦੇ
ਸਰੀਰ ਰਹਿੰਦਾ ਹੈ ਫਿੱਟ
ਜਿਮ ਕਰਨ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਤੁਸੀਂ ਇਸ ਰਾਹੀਂ ਫਿੱਟ ਰਹਿ ਸਕਦੇ ਹੋ। ਜਿਸ ਕਾਰਨ ਤੁਹਾਡੇ ਲਈ ਪੂਰੇ ਦਿਨ ਦਾ ਕੰਮ ਕਰਨਾ ਬਹੁਤ ਆਸਾਨ ਹੈ। ਜੇਕਰ ਤੁਹਾਡਾ ਸਰੀਰ ਫਿੱਟ ਨਹੀਂ ਹੈ ਤਾਂ ਤੁਸੀਂ ਦਿਨ ਦਾ ਕੰਮ ਸਹੀ ਢੰਗ ਨਾਲ ਨਹੀਂ ਕਰ ਸਕੋਗੇ ਤੇ ਤੁਸੀਂ ਹਮੇਸ਼ਾ ਆਲਸੀ ਤੇ ਥਕਾਵਟ ਮਹਿਸੂਸ ਕਰੋਗੇ।
ਬੀਮਾਰੀਆਂ ਨਾਲ ਲੜਨ ’ਚ ਮਦਦ
ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ-ਕੱਲ ਬੁਖਾਰ, ਕੋਰੋਨਾ ਵਾਇਰਸ ਆਦਿ ਕਿੰਨੀਆਂ ਬੀਮਾਰੀਆਂ ਚੱਲ ਰਹੀਆਂ ਹਨ। ਅਜਿਹੇ ’ਚ ਲੋਕਾਂ ਦਾ ਇਮਿਊਨ ਸਿਸਟਮ ਬਹੁਤ ਕਮਜ਼ੋਰ ਹੋ ਜਾਂਦਾ ਹੈ, ਜਿਸ ਕਾਰਨ ਕੋਈ ਵੀ ਬੀਮਾਰੀ ਲੱਗ ਜਾਂਦੀ ਹੈ। ਇਸ ਲਈ ਜੇਕਰ ਤੁਸੀਂ ਰੋਜ਼ਾਨਾ ਕਸਰਤ ਜਾਂ ਜਿਮ ਕਰਦੇ ਹੋ ਤਾਂ ਇਹ ਤੁਹਾਨੂੰ ਇਨ੍ਹਾਂ ਸਾਰੀਆਂ ਬੀਮਾਰੀਆਂ ਨਾਲ ਲੜਨ ’ਚ ਮਦਦ ਕਰਦਾ ਹੈ।
ਜਿਮ ਜਾਣ ਦੇ ਨੁਕਸਾਨ
ਓਵਰ ਟਰੇਨਿੰਗ ਦਾ ਖ਼ਤਰਾ
ਜਿਮ ’ਚ ਕਸਰਤ ਕਰਨ ਦਾ ਸਭ ਤੋਂ ਵੱਡਾ ਨੁਕਸਾਨ ਤੇ ਸਾਈਡ ਇਫੈਕਟ ਇਹ ਹੈ ਕਿ ਓਵਰ ਟਰੇਨਿੰਗ ਦਾ ਖ਼ਤਰਾ ਹੋ ਸਕਦਾ ਹੈ ਤੇ ਅਕਸਰ ਲੋਕ ਇਸ ਦਾ ਸ਼ਿਕਾਰ ਹੋ ਜਾਂਦੇ ਹਨ। ਸਰੀਰ ਬਣਾਉਣ ਦੀ ਪ੍ਰਕਿਰਿਆ ’ਚ ਲੋਕ ਲੋੜ ਤੋਂ ਵੱਧ ਭਾਰ ਚੁੱਕਦੇ ਹਨ।
ਸਰੀਰ ’ਚ ਕਮਜ਼ੋਰੀ
ਜਿਮ ਜਾ ਕੇ ਜ਼ਿਆਦਾ ਕਸਰਤ ਕੀਤੀ ਜਾਵੇ ਤਾਂ ਸਰੀਰ ’ਚ ਕਮਜ਼ੋਰੀ ਆਉਣ ਲੱਗਦੀ ਹੈ, ਜਿਸ ਕਾਰਨ ਤੁਸੀਂ ਹਮੇਸ਼ਾ ਥਕਾਵਟ ਮਹਿਸੂਸ ਕਰਦੇ ਹੋ।
ਨੋਟ– ਕੀ ਤੁਸੀਂ ਵੀ ਜਿਮ ’ਚ ਕਸਰਤ ਕਰਦੇ ਹੋ ਜਾਂ ਨਹੀਂ? ਕੁਮੈਂਟ ਕਰਕੇ ਜ਼ਰੂਰ ਦੱਸੋ।
ਸਾਥੀ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ, ਵਰਤੋ ਇਹ ਨੁਸਖ਼ਾ
NEXT STORY