ਕੀ ਤੁਹਾਡੇ ਬੱਚੇ ਤੁਹਾਡੀ ਆਵਾਜ਼ ਸੁਣ ਕੇ ਜਾਂ ਚਿਹਰੇ ਦੇ ਹਾਵ-ਭਾਵ ਦੇਖ ਕੇ ਕਿਸੇ ਤਰ੍ਹਾਂ ਦੀ ਪ੍ਰਤੀਕਿਰਿਆ ਨਹੀਂ ਦਿੰਦੇ? ਉਹ ਦੂਸਰੇ ਬੱਚਿਆਂ ਦੇ ਮੁਕਾਬਲੇ 'ਚ ਘੱਟ ਬੋਲਦੇ ਜਾਂ ਤੁਹਾਡੀ ਗੱਲ ਦਾ ਸਹੀ ਜਵਾਬ ਨਹੀਂ ਦੇ ਪਾਉਂਦੇ। ਜੇਕਰ ਅਜਿਹਾ ਹੈ ਤਾਂ ਇਹ ਲੱਛਣ ਆਟਿਜ਼ਮ ਦੇ ਹੋ ਸਕਦੇ ਹਨ।
ਕੀ ਤੁਹਾਡੇ ਬੱਚੇ ਤੁਹਾਡੀ ਆਵਾਜ਼ ਸੁਣ ਕੇ ਜਾਂ ਚਿਹਰੇ ਦੇ ਹਾਵ-ਭਾਵ ਦੇਖ ਕੇ ਕਿਸੇ ਤਰ੍ਹਾਂ ਦੀ ਪ੍ਰਤੀਕਿਰਿਆ ਨਹੀਂ ਦਿੰਦੇ? ਉਹ ਦੂਸਰੇ ਬੱਚਿਆਂ ਦੇ ਮੁਕਾਬਲੇ 'ਚ ਘੱਟ ਬੋਲਦੇ ਜਾਂ ਤੁਹਾਡੀ ਗੱਲ ਦਾ ਸਹੀ ਜਵਾਬ ਨਹੀਂ ਦੇ ਪਾਉਂਦੇ। ਜੇਕਰ ਅਜਿਹਾ ਹੈ ਤਾਂ ਇਹ ਲੱਛਣ ਆਟਿਜ਼ਮ ਦੇ ਹੋ ਸਕਦੇ ਹਨ।
ਆਟਿਜ਼ਮ ਹੋਣ ਦੇ ਕਾਰਨ
ਆਟਿਜ਼ਮ ਹੋਣ ਦੇ ਸਹੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਵਿਗਿਆਨਕਾਂ ਦੀ ਮੰਨੀਏ ਤਾਂ ਆਟਿਜ਼ਮ ਹੋਣ ਦਾ ਕਾਰਨ ਸੈਂਟਰਲ ਨਰਵਸ ਸਿਸਟਮ ਨੂੰ ਨੁਕਸਾਨ ਪਹੁੰਚਣਾ, ਦਿਮਾਗ ਦੀਆਂ ਗਤੀਵਿਧੀਆਂ ਦਾ ਐਬਨਾਰਮਲ ਹੋਣਾ, ਗਰਭਵਤੀ ਔਰਤ ਦਾ ਖਾਣ-ਪਾਣ ਸਹੀ ਨਾ ਹੋਣਾ, ਪ੍ਰੈਗਨੈਂਸੀ ਵਿਚ ਤਣਾਅ ਲੈਣਾ ਆਦਿ ਹੋ ਸਕਦਾ ਹੈ।
ਆਟਿਜ਼ਮ ਦਾ ਇਲਾਜ
ਆਟਿਜ਼ਮ ਆਜੀਵਨ ਰਹਿਣ ਵਾਲੀ ਇਕ ਵਿਵਸਥਾ ਹੈ, ਜਿਸ ਦੇ ਪੂਰੇ ਇਲਾਜ ਲਈ ਜਾਣਕਾਰੀ ਇਕੱਠੀ ਕਰੋ ਅਤੇ ਸਾਇਕੋਲੋਜਿਸਟ ਨਾਲ ਸੰਪਰਕ ਕਰੋ। ਜਲਦ ਤੋਂ ਜਲਦ ਆਟਿਜ਼ਮ ਦੀ ਪਛਾਣ ਕਰਕੇ ਸਾਇਕੋਲੋਜਿਸਟ ਤੋਂ ਤੁਰੰਤ ਸਲਾਹ ਲੈਣੀ ਹੀ ਇਸ ਦਾ ਪਹਿਲਾ ਇਲਾਜ ਹੈ।
ਕਿੰਝ ਕਰੀਏ ਆਟਿਜ਼ਮ ਦੀ ਪਛਾਣ?
ਨਾਰਮਲ ਅਤੇ ਆਟਿਸਟਿਕ ਬੱਚਿਆਂ 'ਚ ਕੁਝ ਮੁੱਖ ਅੰਤਰ ਹੁੰਦੇ ਹਨ, ਜਿਸ ਦੇ ਆਧਾਰ 'ਤੇ ਇਸ ਨੂੰ ਪਛਾਣਿਆ ਜਾ ਸਕਦਾ ਹੈ। ਅਸੀਂ ਤੁਹਾਨੂੰ ਕੁਝ ਅਜਿਹੇ ਹੀ ਲੱਛਣ ਦੱਸਾਂਗੇ, ਜਿਸ ਨੂੰ ਵੇਖਦੇ ਹੋਏ ਤੁਸੀਂ ਇਸ ਬੀਮਾਰੀ ਦੀ ਪਛਾਣ ਕਰ ਸਕਦੇ ਹੋ।
►ਬੱਚੇ ਆਮ ਤੌਰ 'ਤੇ ਆਪਣੇ ਮਾਪਿਆਂ ਜਾਂ ਆਲੇ-ਦੁਆਲੇ ਦੇ ਮੌਜੂਦ ਲੋਕਾਂ ਨੂੰ ਵੇਖ ਕੇ ਪ੍ਰਤੀਕਿਰਿਆ ਦਿੰਦੇ ਹਨ ਪਰ ਆਟਿਜ਼ਮ ਪੀੜਤ ਬੱਚਾ ਨਜ਼ਰ ਮਿਲਾਉਣ ਤੋਂ ਕਤਰਾਉਂਦਾ ਹੈ। ਉਸ ਨੂੰ ਅਲੱਗ ਤਰ੍ਹਾਂ ਦੀ ਹਿਚਕਿਚਾਹਟ ਮਹਿਸੂਸ ਹੁੰਦੀ ਹੈ।
►ਅਜਿਹੇ ਬੱਚੇ ਆਪਣੇ-ਆਪ 'ਚ ਹੀ ਗੁੰਮ ਰਹਿੰਦੇ ਹਨ ਤੇ ਕਿਸੇ ਇਕ ਹੀ ਚੀਜ਼ ਵਿਚ ਗਵਾਚੇ ਰਹਿੰਦੇ ਹਨ।
►ਜੇਕਰ ਬੱਚਾ 9 ਮਹੀਨਿਆਂ ਦਾ ਹੋਣ ਦੇ ਬਾਵਜੂਦ ਨਾ ਤਾਂ ਹੱਸਦਾ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਦਿੰਦਾ ਹੈ ਤਾਂ ਤੁਹਾਨੂੰ ਚੌਕਸ ਹੋਣ ਦੀ ਜ਼ਰੂਰਤ ਹੈ।
►ਆਮ ਬੱਚੇ ਆਵਾਜ਼ ਸੁਣਨ ਤੋਂ ਬਾਅਦ ਖੁਸ਼ ਹੁੰਦੇ ਹਨ ਜਾਂ ਉਸ ਵੱਲ ਧਿਆਨ ਦਿੰਦੇ ਹਨ ਪਰ ਆਟਿਸਟਿਕ ਬੱਚਾ ਆਵਾਜ਼ 'ਤੇ ਕੋਈ ਧਿਆਨ ਨਹੀਂ ਦਿੰਦਾ।
►ਸਧਾਰਨ ਬੱਚਿਆਂ ਦੇ ਮੁਕਾਬਲੇ ਉਸ ਨੂੰ ਹੌਲੀ-ਹੌਲੀ ਭਾਸ਼ਾ ਦਾ ਗਿਆਨ ਹੁੰਦਾ ਹੈ। ਉਹ ਬੋਲਦੇ-ਬੋਲਦੇ ਅਚਾਨਕ ਹੀ ਬੋਲਣਾ ਬੰਦ ਕਰ ਦਿੰਦਾ ਹੈ ਅਤੇ ਅਜੀਬ ਆਵਾਜ਼ਾਂ ਕੱਢਣੀਆਂ ਸ਼ੁਰੂ ਕਰ ਦਿੰਦਾ ਹੈ।
►ਉਹ ਕੋਈ ਵੀ ਕਾਲਪਨਿਕ ਖੇਡ ਨਹੀਂ ਖੇਡ ਪਾਉਂਦਾ ਸਗੋਂ ਖਿਡੌਣਿਆਂ ਨੂੰ ਸੁੰਘਣ ਜਾਂ ਚੱਟਣ ਲੱਗ ਜਾਂਦਾ ਹੈ। ਉਹ ਸੁਸਤ ਜਿਹਾ ਰਹਿੰਦਾ ਹੈ।
►ਆਟਿਸਟਿਕ ਬੱਚਿਆਂ ਵਿਚ ਖਾਸ ਗੱਲ ਹੁੰਦੀ ਹੈ। ਉਨ੍ਹਾਂ ਦੀ ਇਕ ਇੰਦਰੀ ਤੇਜ਼ੀ ਨਾਲ ਕੰਮ ਕਰਦੀ ਹੈ ਜਿਵੇਂ ਉਨ੍ਹਾਂ ਦੀ ਸੁਣਨ ਦੀ ਸ਼ਕਤੀ ਜ਼ਿਆਦਾ ਹੋਣਾ।
ਕਿਵੇਂ ਕਰੀਏ ਆਟਿਸਟਿਕ ਬੱਚੇ ਦੀ ਮਦਦ?
►ਅਜਿਹੇ ਬੱਚੇ ਹੌਲੀ-ਹੌਲੀ ਗੱਲ ਨੂੰ ਸਮਝਦੇ ਹਨ। ਪਹਿਲਾਂ ਉਨ੍ਹਾਂ ਨੂੰ ਸਮਝਾਓ, ਫਿਰ ਬੋਲਣਾ ਸਿਖਾਓ। ਛੋਟੇ-ਛੋਟੇ ਵਾਕਾਂ ਵਿਚ ਗੱਲ ਕਰੋ।
►ਖਿਡੌਣਿਆਂ ਨਾਲ ਖੇਡਣ ਦਾ ਸਹੀ ਤਰੀਕਾ ਦੱਸੋ।
►ਸਰੀਰ 'ਤੇ ਦਬਾਅ ਬਣਾਉਣ ਲਈ ਵੱਡੀ ਗੇਂਦ ਦਾ ਇਸਤੇਮਾਲ ਕਰੋ।
►ਜੇਕਰ ਬੱਚਾ ਬਿਲਕੁਲ ਵੀ ਗੱਲ ਨਾ ਕਰ ਪਾਏ ਤਾਂ ਉਸ ਨੂੰ ਤਸਵੀਰ ਵੱਲ ਇਸ਼ਾਰਾ ਕਰਕੇ ਆਪਣੀਆਂ ਜ਼ਰੂਰਤਾਂ ਬਾਰੇ ਬੋਲਣਾ ਸਿਖਾਓ।
►ਬੱਚੇ ਨੂੰ ਤਣਾਅ-ਮੁਕਤ ਰੱਖੋ ਅਤੇ ਪਾਰਕ, ਗੇਮ ਪਲੇਸ ਆਦਿ ਥਾਵਾਂ 'ਤੇ ਘੁਮਾਉਣ ਲਈ ਲੈ ਜਾਓ।
►ਬੱਚਿਆਂ ਨੂੰ ਸਰੀਰਕ ਖੇਡ ਲਈ ਉਤਸ਼ਾਹਿਤ ਕਰੋ।
►ਜੇਕਰ ਪ੍ਰੇਸ਼ਾਨੀ ਬਹੁਤ ਜ਼ਿਆਦਾ ਹੋਵੇ ਤਾਂ ਸਾਇਕੋਲੋਜਿਸਟ ਵੱਲੋਂ ਦਿੱਤੀਆਂ ਦਵਾਈਆਂ ਦੀ ਵਰਤੋਂ ਕਰੋ।
ਪੀਣ ਵਾਲੇ ਪਾਣੀ 'ਚ ਬੈਕਟੀਰੀਆ
NEXT STORY