ਜਲੰਧਰ— ਅਜਕੱਲ੍ਹ 5 'ਚੋਂ 3 ਲੋਕ ਪੇਟ ਵਿਚ ਦਰਦ ਹੋਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਗਲਤ ਖਾਣ-ਪੀਣ, ਦੇਰ ਤੱਕ ਇੱਕੋ ਹੀ ਥਾਂ 'ਤੇ ਬੈਠਣਾ, ਪੇਟ ਵਿਚ ਕੀੜੇ ਹੋਣ 'ਤੇ ਦਰਦ ਹੋਣ ਲੱਗਦਾ ਹੈ। ਪੇਟ ਵਿਚ ਦਰਦ ਹੋਣ ਅਤੇ ਗੈਸਟਿਕ ਕਈ ਕਾਰਨਾਂ ਨਾਲ ਬਣ ਸਕਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਅਣਹੈਲਦੀ ਫੂਡਸ ਬਾਰੇ ਦੱਸਣ ਜਾ ਰਹੇ ਹਾਂ, ਜੋ ਕਿ ਪੇਟ ਵਿਚ ਦਰਦ ਦਾ ਕਾਰਨ ਬਣਦੇ ਹਨ। ਪੇਟ ਵਿਚ ਦਰਦ ਹੋਣ 'ਤੇ ਇਨ੍ਹਾਂ ਚੀਜ਼ਾਂ ਦਾ ਸੇਵਨ ਤੁਹਾਡੇ ਪੇਟ ਦਰਦ ਨੂੰ ਵਧਾ ਸਕਦਾ ਹੈ। ਇਸ ਲਈ ਸੁਚੇਤ ਰਹੋ।
1. ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ
ਜਿਨ੍ਹਾਂ ਲੋਕਾਂ ਦੇ ਪੇਟ 'ਚ ਦਰਦ ਹੋਣ ਦੀ ਸਮੱਸਿਆ ਰਹਿੰਦੀ ਹੈ। ਉਨ੍ਹਾਂ ਨੂੰ ਦੁੱਧ ਜਾਂ ਦੁੱਧ ਤੋਂ ਬਣੀਆਂ ਚੀਜਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਦੁੱਧ ਤੋਂ ਬਣੀਆਂ ਚੀਜ਼ਾਂ ਨੂੰ ਹਜ਼ਮ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਜਿਨ੍ਹਾਂ ਲੋਕਾਂ ਨੂੰ ਬਦਹਜ਼ਮੀ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਨੂੰ ਦੁੱਧ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ।
2. ਜ਼ਿਆਦਾ ਸਾਓਸ ਨਾ ਖਾਓ
ਭੋਜਨ ਨਾਲ ਸਾਓਸ ਅਤੇ ਸ਼ਰਬਤ ਦਾ ਜ਼ਿਆਦਾ ਸੇਵਨ ਕਰਨ ਨਾਲ ਪੇਟ ਦੀ ਸਮੱਸਿਆ ਵਧ ਜਾਂਦੀ ਹੈ।
3. ਚਾਹ ਜਾਂ ਕਾਫ਼ੀ ਨਾ ਪੀਓ
ਕਾਫ਼ੀ ਅਤੇ ਚਾਹ ਦਾ ਸੇਵਨ ਕਰਨ ਨਾਲ ਪੇਟ ਵਿਚ ਦਰਦ ਜਾਂ ਐਸੀਡਿਟੀ ਬਣੀ ਰਹਿੰਦੀ ਹੈ। ਭੋਜਨ ਦੇ ਤੁੰਰਤ ਬਾਅਦ ਚਾਹ ਬਿਲਕੁੱਲ ਨਾ ਪੀਓ ਅਜਿਹਾ ਕਰਨ ਨਾਲ ਪੇਟ 'ਚ ਗੈਸ ਦੀ ਸਮੱਸਿਆ ਹੋਣ ਲੱਗਦੀ ਹੈ।
4. ਫਾਸਟਫੂਡਸ
ਅਜਕੱਲ ਲੋਕ ਫਾਸਟਫੂਡਸ ਦੇ ਦੀਵਾਨੇ ਹੋ ਗਏ ਹਨ ਪਰ ਤਲਿਆ-ਭੁੰਨਿਆ ਖਾਣਾ ਖਾਣ ਤੋਂ ਬਾਅਦ ਪੇਟ ਵਿਚ ਗੈਸ ਅਤੇ ਦਰਦ ਦੀ ਸਮੱਸਿਆ ਹੋਣ ਲੱਗਦੀ ਹੈ। ਕਈ ਵਾਰ ਪੇਟ ਦਰਦ ਹੋਣ 'ਤੇ ਫਾਸਟਫੂਡਸ ਖਾ ਲੈਣ ਨਾਲ ਉਲਟੀ ਦੀ ਸਮੱਸਿਆ ਵੀ ਸ਼ੁਰੂ ਹੋ ਜਾਂਦੀ ਹੈ।
5. ਸ਼ਰਾਬ
ਸ਼ਰਾਬ ਦਾ ਸੇਵਨ ਕਰਨ ਨਾਲ ਸਰੀਰ ਵਿਚ ਪਾਣੀ ਦੀ ਕਮੀ ਹੋਣ ਲੱਗਦੀ ਹੈ। ਐਲਕੋਹਲ ਪੀਣ ਨਾਲ ਪੇਟ ਵਿਚ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ। ਇਸ ਦੇ ਨਾਲ ਹੀ ਪੇਟ ਵਿਚ ਸੋਜ ਆ ਸਕਦੀ ਹੈ ਅਤੇ ਅੰਤੜੀਆਂ ਨਾਲ ਜੁੜੇ ਰੋਗਾਂ ਦੀ ਸ਼ੁਰੂਆਤ ਹੋ ਸਕਦੀ ਹੈ।
6. ਤਰਬੂਜ਼
ਗਰਮੀਆਂ ਵਿਚ ਠੰਢਕ ਲਈ ਹਰ ਕੋਈ ਬਹੁਤ ਜ਼ਿਆਦਾ ਮਾਤਰਾ ਵਿਚ ਤਰਬੂਜ਼ ਖਾਣਾ ਪਸੰਦ ਕਰਦਾ ਹੈ। ਇਸ ਵਿਚ ਮੌਜੂਦ ਫਰਕਟਾਜ ਪੇਟ ਵਿਚ ਗੈਸ ਦੇ ਨਾਲ ਸੋਜ ਦੀ ਸਮੱਸਿਆ ਵੀ ਵਧਾ ਦਿੰਦਾ ਹੈ। ਇਸ ਲਈ ਤਰਬੂਜ਼ ਦਾ ਸੇਵਨ ਘੱਟ ਤੋਂ ਘੱਟ ਮਾਤਰਾ ਵਿਚ ਕਰੋ।
ਇਕੱਲਾਪਣ ਵਧਾਉਂਦਾ ਹੈ ਦਿਲ ਦੇ ਮਰੀਜ਼ਾਂ 'ਚ ਮੌਤ ਦਾ ਖਤਰਾ
NEXT STORY