ਨਵੀਂ ਦਿੱਲੀ— ਅਕਲ ਦਾੜ ਮਤਲੱਬ ਆਖਿਰ 'ਚ ਨਿਕਲਣ ਵਾਲੇ ਦੰਦ, ਜਿਨ੍ਹਾਂ ਨੂੰ ਅਸੀਂ ਲੋਕ ਦਾੜ ਵੀ ਕਹਿੰਦੇ ਹਾਂ। ਜਦੋਂ ਲਗਭਗ ਸਾਰੇ ਦੰਦ ਨਿਕਲ ਆਉਂਦੇ ਹਨ ਤਾਂ ਅਕਲ ਦਾੜ ਉਭਰਨਾ ਸ਼ੁਰੂ ਹੋ ਜਾਂਦੀ ਹੈ। ਜ਼ਿਆਦਾਤਰ ਲੋਕਾਂ ਦੀ ਅਕਲ ਦਾੜ 17 ਤੋਂ 25 ਸਾਲ ਦੇ ਵਿਚ ਨਿਕਲਣ ਲੱਗਦੀ ਹੈ ਪਰ ਕਈ ਲੋਕਾਂ 'ਚ ਇਹ ਸਥਿਤੀ 25 ਸਾਲ ਦੇ ਬਾਅਦ ਆਉਂਦੀ ਹੈ। ਜਦੋਂ ਇਹ ਦੰਦ ਨਿਕਲਦੇ ਹਨ ਤਾਂ ਕਾਫੀ ਦਰਦ ਹੁੰਦਾ ਹੈ ਜੋ ਸਹਿਣ ਕਰਨਾ ਮੁਸ਼ਕਲ ਹੋ ਜਾਂਦਾ ਹੈ ਅਤੇ ਖਾਣਾ-ਪੀਣਾ ਤਕ ਬੰਦ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਇਸ ਦੇ ਦਰਦ ਦੇ ਕਾਰਣ ਅਤੇ ਇਸ ਤੋਂ ਰਾਹਤ ਪਾਉਣ ਦੇ ਉਪਾਅ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ...
ਕਿਉਂ ਹੁੰਦਾ ਹੈ ਅਕਲ ਦਾੜ 'ਚ ਦਰਦ?
ਅਕਲ ਦਾੜ 'ਚ ਦਰਦ ਦਾ ਇਲਾਜ਼ ਕਰਨ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਵਿਸਡਮ ਟੂਥ ਆਉਣ ਤੋਂ ਪਹਿਲਾਂ ਦਰਦ ਕਿਉਂ ਹੁੰਦਾ ਹੈ। ਅਕਲ ਦਾੜ ਸਭ ਤੋਂ ਆਖਿਰ 'ਚ ਆਉਂਦੀ ਹੈ, ਜਿਸ ਵਜ੍ਹਾ ਨਾਲ ਉਨ੍ਹਾਂ ਨੂੰ ਉਭਰਦੇ ਸਮੇਂ ਪੂਰਾ ਸਮਾਂ ਨਹੀਂ ਮਿਲ ਪਾਉਂਦਾ। ਜਦੋਂ ਇਹ ਦੰਦ ਨਿਕਲਦਾ ਹੈ ਤਾਂ ਬਾਕੀ ਦੇ ਦੰਦਾਂ ਨੂੰ ਵੀ ਪੁਸ਼ ਕਰਦਾ ਹੈ, ਜਿਸ ਵਜ੍ਹਾ ਨਾਲ ਮਸੂੜਿਆਂ 'ਚ ਦਬਾਅ ਬਣਦਾ ਹੈ ਅਤੇ ਦੰਦਾਂ 'ਚ ਦਰਦ, ਮਸੂੜਿਆਂ ਦੀ ਸੋਜ਼ ਆਦਿ ਹੋਰ ਵੀ ਕਈ ਸਮੱਸਿਆਵਾਂ ਆਉਂਦੀਆਂ ਹਨ।
1. ਕੋਸੇ ਪਾਣੀ ਨਾਲ ਕੁਰਲੀ ਕਰਨਾ
ਜੇ ਅਕਲ ਦਾੜ ਦੇ ਕਾਰਨ ਮਸੂੜਿਆਂ 'ਚ ਸੋਜ ਆ ਜਾਵੇ ਤਾਂ ਹਲਕੇ ਕੋਸੇ ਪਾਣੀ 'ਚ ਨਮਕ ਮਿਲਾ ਕੇ ਕੁਰਲੀ ਕਰੋ। ਧਿਆਨ ਰੱਖੋ ਕਿ ਨਮਕ ਵਾਲੇ ਪਾਣੀ ਨੂੰ 2-3 ਮਿੰਟ ਤਕ ਮੂੰਹ 'ਚ ਰੱਖ ਕੇ ਕੁਰਲੀ ਕਰੋ। ਇਸ ਨਾਲ ਦੰਦ ਦਰਦ ਤੋਂ ਰਾਹਤ ਮਿਲੇਗੀ ਅਤੇ ਸੋਜ ਵੀ ਘੱਟ ਹੋਵੇਗੀ।
2. ਬਰਫ ਦੇ ਟੁੱਕੜੇ
ਜੇ ਦੰਦ 'ਚ ਦਰਦ ਹੈ ਤਾਂ ਬਰਫ ਦੇ ਛੋਟੇ-ਛੋਟੇ ਟੁੱਕੜਿਆਂ ਨੂੰ ਲੈ ਕੇ ਉਸ ਨੂੰ ਦੰਦਾਂ ਦੇ ਕੋਲ ਰੱਖੋ। ਇਸ ਨਾਲ ਦਰਦ ਅਤੇ ਮਸੂੜਿਆਂ ਦੀ ਸੋਜ ਵੀ ਘੱਟ ਹੋਵੇਗੀ। ਅਜਿਹਾ ਰੋਜ਼ਾਨਾ ਕਰੋ ਅਤੇ ਇਸ ਨਾਲ ਤੁਹਾਨੂੰ ਕਾਫੀ ਫਰਕ ਦਿੱਖਣਾ ਸ਼ੁਰੂ ਹੋਵੇਗਾ।
3. ਹਿੰਗ ਦੀ ਵਰਤੋਂ
ਚੁਟਕੀ ਇਕ ਹਿੰਗ ਲੈ ਕੇ ਮਸੰਮੀ ਦੇ ਰਸ 'ਚ ਮਿਲਾ ਕੇ ਰੂੰ ਦੀ ਮਦਦ ਨਾਲ ਅਕਲ ਦਾੜ ਦੇ ਕੋਲ ਰੱਖੋ। ਇਸ ਨਾਲ ਦਰਦ ਦੂਰ ਰਹੇਗਾ ਅਤੇ ਆਲੇ-ਦੁਆਲੇ ਦੇ ਦੰਦਾਂ 'ਤੇ ਵੀ ਅਸਰ ਘੱਟ ਹੀ ਪਵੇਗਾ।
4. ਲੌਂਗ ਵੀ ਹੈ ਫਾਇਦੇਮੰਦ
ਲੌਂਗ ਦੰਦਾਂ ਦੇ ਬੈਕਟੀਰੀਆ ਅਤੇ ਕੀਟਾਣੂਆਂ ਨੂੰ ਖਤਮ ਕਰਨ ਦੀ ਸ਼ਮਤਾ ਰੱਖਦਾ ਹੈ। ਉਂਝ ਹੀ ਜੇ ਅਕਲ ਦਾੜ ਉਭਰਦੇ ਸਮੇਂ ਦਰਦ ਰਹਿੰਦਾ ਹੈ ਤਾਂ ਲੌਂਗ ਦਾ ਰਸ ਚੂਸਣ ਨਾਲ ਦਰਦ ਘੱਟ ਹੁੰਦਾ ਹੈ।
5. ਪਿਆਜ਼ ਕਰੇ ਦਰਦ ਨੂੰ ਘੱਟ
ਕਹਿੰਦੇ ਹਨ ਕਿ ਜੋ ਲੋਕ ਕੱਚੇ ਪਿਆਜ਼ ਦੀ ਵਰਤੋਂ ਕਰਦੇ ਹਨ ਉਨ੍ਹਾਂ ਨੂੰ ਦੰਦਾਂ ਨਾਲ ਜੁੜੀਆਂ ਸਮੱਸਿਆਵਾਂ ਦੀ ਸ਼ਿਕਾਇਤ ਘੱਟ ਹੁੰਦੀ ਹੈ। ਅਸਲ 'ਚ ਪਿਆਜ਼ 'ਚ ਮੂੰਹ ਦੇ ਕੀਟਾਣੂਆਂ ਅਤੇ ਜੀਵਣੂਆਂ ਨੂੰ ਖਤਮ ਕਰਨ ਦੇ ਗੁਣ ਹੁੰਦੇ ਹਨ। ਜੇ ਅਕਲ ਦਾੜ ਦਾ ਦਰਦ ਸਤਾ ਰਿਹਾ ਹੈ ਤਾਂ ਪਿਆਜ਼ ਦਾ ਟੁੱਕੜੇ ਨੂੰ ਦੰਦ ਦੇ ਕੋਲ ਰੱਖ ਕੇ ਚਬਾਓ। ਇਸ ਨਾਲ ਕਾਫੀ ਆਰਾਮ ਮਿਲੇਗਾ।
ਗਰਮੀ 'ਚ ਖਾਓ ਇਹ ਚੀਜ਼, ਹੋਵੇਗਾ ਸਰੀਰ ਨੂੰ ਫਾਇਦਾ
NEXT STORY