ਜਲੰਧਰ— ਗੋਂਦ ਕਤੀਰੇ ਦੀ ਤਾਸੀਰ ਠੰਡੀ ਹੁੰਦੀ ਹੈ। ਇਸ ਨੂੰ ਖਾਣ ਤੋਂ ਪਹਿਲਾਂ ਪਾਣੀ 'ਚ ਭਿਉਂਕੇ ਰੱਖਿਆ ਜਾਂਦਾ ਹੈ। ਗਰਮੀ ਦੇ ਮੌਸਮ 'ਚ ਇਸ ਦਾ ਸੇਵਨ ਕਰਨਾ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਨੂੰ ਨਿੰਬੂ ਪਾਣੀ ਜਾਂ ਦੁੱਧ 'ਚ ਮਿਲਾ ਕੇ ਖਾਣਾ ਚਾਹੀਦਾ ਹੈ। ਇਸ ਨਾਲ ਸਰੀਰ 'ਚ ਪਈ ਗਰਮੀ ਖਤਮ ਹੁੰਦੀ ਹੈ। ਇਸ ਤੋਂ ਇਲਾਵਾ ਇਸ 'ਚ ਪ੍ਰੋਟੀਨ ਅਤੇ ਫਾਲਿਕ ਐਸਿਡ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਹੁੰਦੇ ਹਨ ਜੋ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਖਤਮ ਕਰਦੇ ਹਨ। ਆਓ ਜਾਣਦੇ ਹਾਂ ਇਸ ਦੇ ਸੇਵਨ ਨਾਲ ਕਿੰਨ੍ਹਾਂ-ਕਿੰਨ੍ਹਾਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।

1. ਕਮਜ਼ੋਰੀ ਦੂਰ
ਜੇਕਰ ਤੁਹਾਨੂੰ ਸਰੀਰ ਵਿਚ ਕਮਜ਼ੋਰੀ ਮਹਿਸੂਸ ਹੋ ਰਹੀ ਹੋ ਅਤੇ ਥੋੜ੍ਹਾ ਜਿਹਾ ਕੰਮ ਕਰਨ 'ਤੇ ਥਕਾਵਟ ਹੋਣ ਲੱਗਦੀ ਹੈ ਤਾਂ ਗੋਂਦ ਕਤੀਰੇ ਦਾ ਸੇਵਨ ਕਰੋ। ਇਸ ਦੇ ਲਈ ਹਰ ਰੋਜ਼ ਸਵੇਰੇ ਅੱਧਾ ਗਿਲਾਸ ਦੁੱਧ 'ਚ ਗੋਂਦ ਕਤੀਰਾ ਅਤੇ ਚੀਨੀ ਮਿਲਾ ਕੇ ਪੀਓ। ਇਸ ਨਾਲ ਤੁਸੀਂ ਪੂਰਾ ਦਿਨ ਫਰੈੱਸ਼ ਫੀਲ ਕਰੋਗੇ।
2. ਲੂ ਤੋਂ ਬਚਾਅ
ਗਰਮੀਆਂ ਵਿਚ ਬਾਹਰ ਜਾਣ ਨਾਲ ਲੂ ਲੱਗਣ ਦਾ ਡਰ ਹੁੰਦਾ ਹੈ। ਇਸ ਤੋਂ ਬਚਨ ਲਈ ਸਵੇਰੇ-ਸ਼ਾਮ ਗੋਂਦ ਕਤੀਰਾ ਸ਼ਰਬਤ 'ਚ ਮਿਲਾ ਕੇ ਪੀਣਾ ਚਾਹੀਦਾ ਹੈ।
3. ਹੱਥਾਂ-ਪੈਰਾਂ ਦੀ ਜਲਨ ਦੂਰ
ਕੁਝ ਲੋਕਾਂ ਦੇ ਹੱਥਾਂ-ਪੈਰਾਂ 'ਚੋਂ ਬਹੁਤ ਸੇਕ ਨਿਕਲਦਾ ਹੈ। ਇਸ ਤੋਂ ਰਾਹਤ ਪਾਉਣ ਲਈ ਗੋਂਦ ਕਤੀਰਾ ਕਾਫ਼ੀ ਫਾਇਦੇਮੰਦ ਹੈ। ਇਸ ਨੂੰ ਪ੍ਰਯੋਗ ਕਰਨ ਲਈ 2 ਚੱਮਚ ਗੋਂਦ ਕਤੀਰੇ ਨੂੰ ਰਾਤ ਨੂੰ ਸੌਂਣ ਤੋਂ ਪਹਿਲਾਂ 1 ਗਿਲਾਸ ਪਾਣੀ 'ਚ ਭਿਉਂ ਕੇ ਰੱਖੋ ਅਤੇ ਸਵੇਰੇ ਇਸ ਵਿਚ ਸ਼ੱਕਰ ਪਾ ਕੇ ਖਾਓ।
4. ਖੂਨ ਦੀ ਕਮੀ ਕਰੋ ਦੂਰ
ਖੂਨ ਦੀ ਕਮੀ ਹੋਣ 'ਤੇ ਗੋਂਦ ਕਤੀਰਾ ਬੈਸਟ ਆਪਸ਼ਨ ਹੈ। ਇਸ ਦੇ ਲਈ ਹਰ ਰੋਜ਼ ਗੋਂਦ ਕਤੀਰਾ ਭਿਉਂ ਕੇ ਖਾਓ।
ਜਾਣੋ ਡਿਹਾਈਡ੍ਰੇਸ਼ਨ ਤੋਂ ਬਚਣ ਲਈ ਕਦੋ ਅਤੇ ਕਿੰਨੀ ਮਾਤਰਾ 'ਚ ਪੀਣਾ ਚਾਹੀਦਾ ਹੈ ਪਾਣੀ
NEXT STORY