ਨਵੀਂ ਦਿੱਲੀ-ਕਪੂਰ ਨੂੰ ਆਮ ਤੌਰ 'ਤੇ ਪੂਜਾ ਜਾਂ ਹਵਨ 'ਚ ਇਸਤੇਮਾਲ ਕੀਤਾ ਜਾਂਦਾ ਹੈ ਪਰ ਇਹ ਚੁਟਕੀ ਭਰ ਦੀ ਚੀਜ਼ ਸਾਡੇ ਲਈ ਬਹੁਤ ਫ਼ਾਇਦੇਮੰਦ ਹੈ। ਕਪੂਰ 'ਚ ਅਜਿਹੇ ਕਈ ਔਸ਼ਦੀ ਗੁਣ ਮੌਜੂਦ ਹੁੰਦੇ ਹਨ ਜਿਸ ਤੋਂ ਅਸੀਂ ਅਣਜਾਨ ਹਾਂ। ਇਹ ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਕੁਦਰਤੀ ਕਪੂਰ ਸਰੀਰ ਦੀਆਂ ਕਈ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦਾ ਹੈ। ਆਓ ਜਾਣਦੇ ਹਾਂ ਕਿ ਕਪੂਰ ਦਾ ਇਸਤੇਮਾਲ ਕਿਹੜੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ 'ਚ ਕੀਤਾ ਜਾਂਦਾ ਹੈ।
ਸਿਰਦਰਦ ਤੋਂ ਛੁਟਕਾਰਾ
ਕਪੂਰ ਬਹੁਤ ਠੰਡਕ ਪਹੁੰਚਾਉਂਦਾ ਹੈ। ਜੇਕਰ ਸਿਰਦਰਦ ਦੀ ਪਰੇਸ਼ਾਨੀ ਹੋਵੇ ਤਾਂ ਕਪੂਰ ਨੂੰ ਅਰਜੁਨ ਦੀ ਛਾਲ , ਸਫੈਦ ਚੰਦਨ ਅਤੇ ਸ਼ੁੰਠੀ ਦੇ ਨਾਲ ਮਿਲਾ ਕੇ ਲਗਾਉਣ ਨਾਲ ਸਿਰਦਰਦ ਤੋਂ ਆਰਾਮ ਮਿਲਦਾ ਹੈ। ਸਿਰਦਰਦ ਹੋਣ 'ਤੇ ਅਰਜੁਨ ਦੀ ਛਾਲ, ਸਫੈਦ ਚੰਦਨ ਅਤੇ ਸ਼ੁੰਠੀ ਨੂੰ ਬਰਾਬਰ ਮਾਤਰਾ 'ਚ ਮਿਲਾ ਕੇ ਲੇਪ ਬਣਾ ਲਓ ਅਤੇ ਫਿਰ ਸਿਰ 'ਤੇ ਲਗਾ ਕੇ ਰੱਖੋ, ਸਿਰਦਰਦ ਤੋਂ ਛੁਟਕਾਰਾ ਮਿਲ ਜਾਵੇਗਾ।
ਵਾਲਾਂ ਨੂੰ ਬਣਾਏ ਹੈਲਦੀ
ਵਾਲਾਂ ਦੀ ਪਰੇਸ਼ਾਨੀ ਜਿਵੇਂ ਸਿੱਕਰੀ, ਰੁਖਾਪਨ, ਵਾਲਾਂ ਦਾ ਝੜਨਾ ਵਰਗੀਆਂ ਪਰੇਸ਼ਾਨੀਆਂ ਨੂੰ ਕਪੂਰ ਦੂਰ ਕਰ ਦਿੰਦਾ ਹੈ। ਕਪੂਰ 'ਚ ਨਾਰੀਅਲ ਦਾ ਤੇਲ ਮਿਲਾ ਕੇ ਲਗਾਉਣ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ ਅਤੇ ਵਾਲ ਚਮਕਦਾਰ ਹੋ ਜਾਂਦੇ ਹਨ। ਜੇਕਰ ਸੰਘਣੇ ਅਤੇ ਲੰਬੇ ਵਾਲ ਚਾਹੀਦੇ ਹਨ ਤਾਂ ਕਪੂਰ 'ਚ ਨਾਰੀਅਲ ਦਾ ਤੇਲ ਮਿਲਾ ਕੇ ਲਗਾਉਣਾ ਫਾਇਦੇਮੰਦ ਹੈ।
ਸਰਦੀ-ਜ਼ੁਕਾਮ 'ਚ ਲਾਭਦਾਇਕ
ਕਪੂਰ ਸਰਦੀ-ਜ਼ੁਕਾਮ 'ਚ ਬਹੁਤ ਫਾਇਦੇਮੰਦ ਹੈ। ਸਰਦੀ-ਜ਼ੁਕਾਮ ਜਾਂ ਖਾਂਸੀ ਦੀ ਪਰੇਸ਼ਾਨੀ ਹੋਣ 'ਤੇ ਕਪੂਰ ਨੂੰ ਸਰ੍ਹੋਂ ਦੇ ਹਲਕੇ ਗਰਮ ਤੇਲ 'ਚ ਮਿਲਾ ਕੇ ਮਾਲਿਸ਼ ਕਰਨੀ ਚਾਹੀਦੀ ਹੈ। ਕਪੂਰ ਨੂੰ ਗਰਮ ਪਾਣੀ 'ਚ ਪਾ ਕੇ ਭਾਫ਼ ਲੈਣ ਨਾਲ ਬੰਦ ਨੱਕ ਖੁੱਲ੍ਹ ਜਾਂਦਾ ਹੈ ਅਤੇ ਸਰਦੀ-ਜ਼ੁਕਾਮ 'ਚ ਆਰਾਮ ਮਿਲਦਾ ਹੈ।
ਪੈਰਾਂ ਦੇ ਦਰਦ ਤੋਂ ਆਰਾਮ
ਜੇਕਰ ਪੈਰਾਂ 'ਚ ਦਰਦ ਅਤੇ ਸੋਜ ਦੀ ਪਰੇਸ਼ਾਨੀ ਹੋਵੇ ਤਾਂ ਕਪੂਰ 'ਚ ਤੇਲ ਮਿਲਾ ਕੇ ਮਾਲਿਸ਼ ਕਰਨ ਨਾਲ ਆਰਾਮ ਮਿਲਦਾ ਹੈ। ਥਕਾਵਟ ਮਹਿਸੂਸ ਹੋਣ 'ਤੇ ਕਪੂਰ ਨੂੰ ਤਿਲਾਂ ਜਾਂ ਸਰ੍ਹੋਂ ਦੇ ਤੇਲ 'ਚ ਮਿਲਾ ਕੇ ਮਾਲਿਸ਼ ਕਰਨੀ ਚਾਹੀਦੀ।
ਕਿੱਲ-ਮੁਹਾਸਿਆਂ 'ਚ ਲਾਭਕਾਰੀ
ਕਪੂਰ 'ਚ ਐਂਟੀ-ਬੈਕਟੀਰੀਅਲ ਗੁਣ ਮੌਜੂਦ ਹੁੰਦੇ ਹਨ। ਕਪੂਰ ਦੇ ਇਸਤੇਮਾਲ ਨਾਲ ਕਿੱਲ-ਮੁਹਾਸਿਆਂ ਤੋਂ ਨਿਜ਼ਾਤ ਮਿਲ ਜਾਂਦੀ ਹੈ। ਇਹ ਬੈਕਟੀਰੀਅਲ ਨੂੰ ਦੂਰ ਰੱਖਦਾ ਹੈ ਜਿਸ ਨਾਲ ਮੁਹਾਸਿਆਂ ਤੋਂ ਰਾਹਤ ਮਿਲਦੀ ਹੈ।
ਦਾਗ ਕਰੇ ਦੂਰ
ਜੇਕਰ ਕਿਸੇ ਦੇ ਮੂੰਹ 'ਤੇ ਪਿੰਪਲਸ-ਕਿੱਲ ਮੁਹਾਸਿਆਂ ਦਾ ਕੋਈ ਦਾਗ ਰਹਿ ਗਿਆ ਹੈ ਤਾਂ ਇਸ ਨੂੰ ਦੂਰ ਕੀਤਾ ਜਾ ਸਕਦਾ ਹੈ। ਕਪੂਰ 'ਚ ਨਾਰੀਅਲ ਦਾ ਤੇਲ ਮਿਲਾ ਕੇ ਚਿਹਰੇ 'ਤੇ ਲਗਾਉਣਾ ਚਾਹੀਦਾ ਹੈ ਇਸ ਨਾਲ ਦਾਗ ਦੂਰ ਹੋ ਜਾਂਦੇ ਹਨ ਅਤੇ ਸਕਿਨ ਸਾਫ਼ ਹੋ ਜਾਂਦੀ ਹੈ।
ਕਿਸੇ ਦਵਾਈ ਤੋਂ ਘੱਟ ਨਹੀਂ ਲਸਣ-ਗੰਢਿਆਂ ਦੀਆਂ ਛਿੱਲਾਂ, ਇਨ੍ਹਾਂ 3 ਸਿਹਤ ਸਮੱਸਿਆਵਾਂ ਤੋਂ ਮਿਲੇਗੀ ਨਿਜ਼ਾਤ
NEXT STORY