ਨਵੀਂ ਦਿੱਲੀ- ਸਰੀਰਕ ਗਤੀਵਿਧੀ ਨਾ ਕਰਨ, ਵਧਦੇ ਤਣਾਅ ਅਤੇ ਮੋਟਾਪੇ ਕਾਰਨ ਅੱਜ-ਕੱਲ੍ਹ ਕਈ ਤਰ੍ਹਾਂ ਦੀਆਂ ਬੀਮਾਰੀਆਂ ਵਧ ਰਹੀਆਂ ਹਨ, ਜਿਨ੍ਹਾਂ 'ਚੋਂ ਸ਼ੂਗਰ ਵੀ ਇਕ ਹੈ। ਡਾਇਬਟੀਜ਼ ਵਰਗੀ ਬੀਮਾਰੀ ਨਾ ਸਿਰਫ਼ ਵੱਡਿਆਂ ਨੂੰ ਸਗੋਂ ਨੌਜਵਾਨਾਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਅੰਕੜਿਆਂ ਅਨੁਸਾਰ 2016-17 'ਚ ਨੌਜਵਾਨਾਂ 'ਚ ਸ਼ੂਗਰ ਦੇ 1,20,000 ਮਾਮਲੇ ਸਾਹਮਣੇ ਆਏ, ਜੋ ਸਾਲ 2020-21 'ਚ ਵੱਧ ਕੇ 148,000 ਹੋ ਗਏ। ਇਨ੍ਹਾਂ ਮਾਮਲਿਆਂ 'ਚ ਕਰੀਬ 23 ਫ਼ੀਸਦੀ ਦਾ ਵਾਧਾ ਹੋਇਆ ਹੈ। ਮਾਹਿਰਾਂ ਅਨੁਸਾਰ ਨੌਜਵਾਨ ਟਾਈਪ-2 ਸ਼ੂਗਰ ਦਾ ਸ਼ਿਕਾਰ ਹੋ ਰਹੇ ਹਨ। ਪਰ ਇਸ ਦਾ ਕਾਰਨ ਕੀ ਹੈ ਅਤੇ ਇਸ ਦਾ ਨੌਜਵਾਨਾਂ 'ਤੇ ਕੀ ਅਸਰ ਪੈ ਰਿਹਾ ਹੈ, ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ, ਤਾਂ ਆਓ ਜਾਣਦੇ ਹਾਂ…
ਟਾਈਪ 2 ਸ਼ੂਗਰ ਦੇ ਲੱਛਣ
-ਵਾਰ-ਵਾਰ ਪਿਸ਼ਾਬ ਆਉਣਾ
-ਬਹੁਤ ਜ਼ਿਆਦਾ ਪਿਆਸ ਲੱਗਣਾ
-ਅੱਖਾਂ 'ਚ ਧੁੰਦਲਾਪਣ ਆਉਣਾ
- ਭੁੱਖ ਵਧਣਾ
- ਹੱਥਾਂ ਅਤੇ ਪੈਰਾਂ ਦਾ ਸੁੰਨ ਹੋਣਾ
- ਜ਼ਖ਼ਮ ਭਰਨ 'ਚ ਦੇਰੀ
- ਬਿਨਾਂ ਮਿਹਨਤ ਕੀਤੇ ਭਾਰ ਘਟ ਹੋਣਾ
ਇਹ ਵੀ ਪੜ੍ਹੋ- ਕੱਚੇ ਤੇਲ ਦੇ ਉਤਪਾਦਨ ’ਚ ਰੋਜ਼ਾਨਾ ਹੋਵੇਗੀ 1.16 ਮਿਲੀਅਨ ਬੈਰਲ ਉਤਪਾਦਨ ਦੀ ਕਟੌਤੀ, ਭੜਕੇਗੀ ਮਹਿੰਗਾਈ ਦੀ ਅੱਗ
ਕੀ ਹੈ ਨੌਜਵਾਨਾਂ 'ਚ ਸ਼ੂਗਰ ਦੇ ਕਾਰਨ?
ਮਾਹਰਾਂ ਅਨੁਸਾਰ ਨੌਜਵਾਨਾਂ 'ਚ ਸ਼ੂਗਰ ਹੋਣ ਦਾ ਮੁੱਖ ਕਾਰਨ ਜੰਕ ਫੂਡ ਖਾਣਾ, ਸਰੀਰਕ ਗਤੀਵਿਧੀਆਂ ਨਾ ਕਰਨਾ, ਜ਼ਿਆਦਾ ਕੈਲੋਰੀ ਵਾਲਾ ਭੋਜਨ ਖਾਣਾ, ਤਣਾਅ ਦੇ ਕਾਰਨ ਨੌਜਵਾਨਾਂ 'ਚ ਇਹ ਰੋਗ ਵਧਣ ਲੱਗਦਾ ਹੈ। ਇਸ ਤੋਂ ਇਲਾਵਾ ਕੁਝ ਮਾਮਲਿਆਂ 'ਚ ਜੇਕਰ ਮਾਤਾ-ਪਿਤਾ ਨੂੰ ਵੀ ਸ਼ੂਗਰ ਹੈ ਤਾਂ ਬੱਚੇ ਵੀ ਇਸ ਦਾ ਸ਼ਿਕਾਰ ਹੋ ਸਕਦੇ ਹਨ।
ਇਹ ਵੀ ਪੜ੍ਹੋ- ਸੁਆਦ ’ਚ ਮਹਿੰਗਾਈ ਦਾ ਤੜਕਾ, ਥੋਕ ਦੇ ਮੁਕਾਬਲੇ ਪ੍ਰਚੂਨ ’ਚ ਮਸਾਲਿਆਂ ਦੇ ਰੇਟ ਦੁੱਗਣੇ
ਕਿਵੇਂ ਕਰੀਏ ਬੀਮਾਰੀ ਤੋਂ ਆਪਣਾ ਬਚਾਅ ?
-ਸ਼ੂਗਰ ਵਰਗੀ ਖਤਰਨਾਕ ਬੀਮਾਰੀ ਤੋਂ ਬਚਣ ਲਈ ਆਪਣੀ ਖੁਰਾਕ ਦਾ ਖ਼ਾਸ ਧਿਆਨ ਰੱਖੋ। ਜ਼ਿਆਦਾ ਮਿੱਠੀਆਂ ਜਾਂ ਜ਼ਿਆਦਾ ਨਮਕੀਨ ਚੀਜ਼ਾਂ ਨਾ ਖਾਓ।
-ਜ਼ਿਆਦਾ ਤੇਲਯੁਕਤ ਭੋਜਨ ਤੋਂ ਪਰਹੇਜ਼ ਕਰੋ। ਜੰਕ ਫੂਡ, ਸ਼ਰਾਬ ਅਤੇ ਸਿਗਰੇਟ ਵਰਗੀਆਂ ਚੀਜ਼ਾਂ ਤੋਂ ਪਰਹੇਜ਼ ਕਰੋ। ਹਰੀਆਂ ਸਬਜ਼ੀਆਂ ਖਾਓ।
-ਕਸਰਤ ਕਰੋ। ਜੇਕਰ ਤੁਸੀਂ ਰੋਜ਼ਾਨਾ ਦੀ ਰੁਟੀਨ 'ਚ ਕਸਰਤ ਨਹੀਂ ਕਰਦੇ ਤਾਂ ਰੋਜ਼ਾਨਾ ਘੱਟੋ-ਘੱਟ 3 ਕਿਲੋਮੀਟਰ ਪੈਦਲ ਚੱਲਣ ਦੀ ਕੋਸ਼ਿਸ਼ ਕਰੋ।
-ਜਲਦੀ ਸੌਂਵੋ ਅਤੇ ਸਵੇਰੇ ਜਲਦੀ ਉੱਠੋ। 8 ਘੰਟੇ ਦੀ ਨੀਂਦ ਲਓ ਇਸ ਨਾਲ ਤੁਹਾਡਾ ਸ਼ੂਗਰ ਲੈਵਲ ਨਹੀਂ ਵਧੇਗਾ। ਤਣਾਅ ਨਾ ਲਓ। ਜੇਕਰ ਤਣਾਅ ਹੈ ਤਾਂ ਮੈਡੀਟੇਸ਼ਨ ਅਤੇ ਯੋਗਾ ਕਰੋ।
-ਭਾਰ ਨਾ ਵਧਣ ਦਿਓ। ਵਧਦਾ ਭਾਰ ਵੀ ਸ਼ੂਗਰ ਦਾ ਕਾਰਨ ਬਣ ਸਕਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਗਰਮੀਆਂ 'ਚ ਦਸਤ ਤੋਂ ਰਾਹਤ ਪਾਉਣ ਲਈ ਜ਼ਰੂਰ ਅਪਣਾਓ 'ਅਦਰਕ' ਸਣੇ ਇਹ ਘਰੇਲੂ ਨੁਸਖ਼ੇ
NEXT STORY