ਜਲੰਧਰ (ਬਿਊਰੋ)– ਜਨਵਰੀ ਮਹੀਨੇ ’ਚ ਠੰਡ ਤੇਜ਼ੀ ਨਾਲ ਵੱਧ ਰਹੀ ਹੈ। ਇਸ ਮੌਸਮ ’ਚ ਤੁਸੀਂ ਜਿੰਨਾ ਜ਼ਿਆਦਾ ਸਾਵਧਾਨ ਰਹੋਗੇ, ਓਨਾ ਹੀ ਸਹੀ ਰਹੇਗਾ ਕਿਉਂਕਿ ਮਾਮੂਲੀ ਜਿਹੀ ਗਲਤੀ ਵੀ ਤੁਹਾਨੂੰ ਠੰਡ ਲਗਾ ਸਕਦੀ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਤੇਜ਼ ਸਿਰਦਰਦ, ਨੱਕ ਵਗਣ, ਖੰਘ ਜਾਂ ਸਰੀਰ ’ਚ ਦਰਦ ਹੋ ਰਿਹਾ ਹੈ ਤਾਂ ਇਹ ਠੰਡ ਲੱਗਣ ਦੇ ਲੱਛਣ ਹਨ। ਜੇਕਰ ਤੁਹਾਨੂੰ ਇਨ੍ਹਾਂ ’ਚੋਂ ਕੋਈ ਵੀ ਲੱਛਣ ਹਨ ਤਾਂ ਤੁਰੰਤ ਸੁਚੇਤ ਹੋ ਜਾਓ। ਇਸ ਤੋਂ ਰਾਹਤ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖ਼ਿਆਂ ਨੂੰ ਅਪਣਾ ਸਕਦੇ ਹੋ–
ਜੇਕਰ ਤੁਹਾਨੂੰ ਠੰਡ ਲੱਗ ਰਹੀ ਹੈ ਤਾਂ ਅਪਣਾਓ ਇਹ ਨੁਸਖ਼ੇ
ਕਾਲੀ ਮਿਰਚ ਤੇ ਗੁੜ੍ਹ ਦਾ ਕਾੜ੍ਹਾ ਪੀਓ
ਖੰਘ ਤੇ ਛਾਤੀ ਦੀ ਬਲਗਮ ਤੋਂ ਛੁਟਕਾਰਾ ਦਿਵਾਉਣ ’ਚ ਗੁੜ੍ਹ ਸਹਾਇਕ ਹੈ। ਇਸ ਤੋਂ ਇਲਾਵਾ ਇਹ ਐਂਟੀ-ਬੈਕਟੀਰੀਅਲ ਵੀ ਹੈ, ਜੋ ਇੰਫੈਕਸ਼ਨ ਨੂੰ ਘੱਟ ਕਰਨ ’ਚ ਮਦਦਗਾਰ ਹੈ। ਇਸ ਲਈ ਕਾਲੀ ਮਿਰਚ ਨੂੰ ਪੀਸ ਕੇ ਗਰਮ ਪਾਣੀ ’ਚ ਉਬਾਲ ਲਓ। ਹੁਣ ਇਸ ’ਚ ਜੀਰਾ ਤੇ ਗੁੜ੍ਹ ਮਿਲਾਓ। ਕਾੜ੍ਹਾ ਤਿਆਰ ਹੈ, ਇਸ ਨੂੰ ਗਰਮ-ਗਰਮ ਪੀਓ।
ਇਹ ਖ਼ਬਰ ਵੀ ਪੜ੍ਹੋ : ਸਰਦੀਆਂ ’ਚ ਚਿਹਰੇ ਲਈ ਬੇਹੱਦ ਫ਼ਾਇਦੇਮੰਦ ਹੈ ਦੇਸੀ ਘਿਓ, ਇੰਝ ਤਿਆਰ ਕਰੋ ਦੇਸੀ ਨੁਸਖ਼ਾ
ਭਾਫ਼ ਨਾਲ ਮਿਲੇਗੀ ਤੁਰੰਤ ਰਾਹਤ
ਛਾਤੀ ’ਚ ਜਮ੍ਹਾ ਹੋਈ ਬਲਗਮ ਨਾਲ ਨਜਿੱਠਣ ’ਚ ਭਾਫ਼ ਲਾਭਕਾਰੀ ਹੁੰਦੀ ਹੈ। ਇਸ ਲਈ ਪਾਣੀ ਨੂੰ ਗਰਮ ਕਰੋ ਤੇ ਇਸ ਨੂੰ ਵੱਡੇ ਭਾਂਡੇ ’ਚ ਪਾਓ। ਇਸ ਤੋਂ ਬਾਅਦ ਸਿਰ ’ਤੇ ਤੌਲੀਆ ਤੇ ਕੋਈ ਵੀ ਕੱਪੜਾ ਰੱਖ ਕੇ ਪੂਰੀ ਤਰ੍ਹਾਂ ਢੱਕ ਦਿਓ। ਇਸ ਨੂੰ 5 ਤੋਂ 10 ਮਿੰਟ ਤੱਕ ਕਰੋ। ਤੁਸੀਂ ਇਸ ਪਾਣੀ ’ਚ ਅਜਵਾਇਨ ਮਿਲਾ ਸਕਦੇ ਹੋ, ਇਸ ਨਾਲ ਕਾਫ਼ੀ ਰਾਹਤ ਮਿਲੇਗੀ।
ਮੁਲੱਠੀ ਦੀ ਚਾਹ ਵੀ ਹੈ ਫ਼ਾਇਦੇਮੰਦ
ਮੁਲੱਠੀ ਬਲਗਮ ਨੂੰ ਪਿਘਲਾਉਣ ’ਚ ਮਦਦਗਾਰ ਹੈ। ਇਹ ਛਾਤੀ ’ਚ ਗਰਮੀ ਪੈਦਾ ਕਰਦੀ ਹੈ ਤੇ ਸਾੜ ਤੇ ਸੋਜ ਤੋਂ ਰਾਹਤ ਦਿਵਾਉਂਦੀ ਹੈ। ਇਹ ਛਾਤੀ ਦੀ ਬਲਗਮ ਨਾਲ ਨਜਿੱਠਣ ’ਚ ਮਦਦ ਕਰਦੀ ਹੈ। ਇਸ ਦੀ ਮਦਦ ਨਾਲ ਤੁਸੀਂ ਹਰਬਲ ਟੀ ਬਣਾ ਸਕਦੇ ਹੋ।
ਸ਼ੀਤ ਲਹਿਰ ਤੋਂ ਕਿਵੇਂ ਬਚਿਆ ਜਾਵੇ?
- ਸ਼ੀਤ ਲਹਿਰ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਪਰਤਾਂ ’ਚ ਕੱਪੜੇ ਪਹਿਨਣੇ। ਆਪਣੇ ਸਿਰ, ਹੱਥਾਂ ਤੇ ਗਰਦਨ ਨੂੰ ਗਰਮ ਰੱਖਣ ਲਈ ਟੋਪੀ, ਦਸਤਾਨੇ ਤੇ ਸਕਾਰਫ਼ ਪਹਿਨਣਾ ਯਕੀਨੀ ਬਣਾਓ।
- ਠੰਡੇ ਮੌਸਮ ’ਚ ਘਰ ਦੇ ਅੰਦਰ ਹੀ ਰਹੋ। ਜਦੋਂ ਤਾਪਮਾਨ ਘਟਦਾ ਹੈ, ਲੋੜ ਪੈਣ ’ਤੇ ਹੀ ਘਰੋਂ ਬਾਹਰ ਨਿਕਲੋ। ਇਸ ਦੇ ਨਾਲ ਹੀ ਸਰੀਰ ਨੂੰ ਗਰਮ ਰੱਖਣ ਦੀ ਪੂਰੀ ਕੋਸ਼ਿਸ਼ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਨ੍ਹਾਂ ਨੁਸਖ਼ਿਆਂ ਦੀ ਮਦਦ ਨਾਲ ਕਾਫ਼ੀ ਹੱਦ ਤਕ ਠੰਡ ਤੋਂ ਰਾਹਤ ਮਿਲੇਗੀ। ਕੋਸ਼ਿਸ਼ ਕਰੋ ਕਿ ਬੱਚਿਆਂ ਦਾ ਇਸ ਮੌਸਮ ’ਚ ਖ਼ਾਸ ਧਿਆਨ ਰੱਖਿਆ ਜਾਵੇ।
ਹਾਈ ਕੋਲੈਸਟ੍ਰੋਲ ਨਾਲ ਵਧਦਾ Heart Attack ਤੇ ਬ੍ਰੇਨ ਸਟ੍ਰੋਕ ਦਾ ਖ਼ਤਰਾ, ਰਾਮਦੇਵ ਤੋਂ ਜਾਣੋ ਰਾਹਤ ਪਾਉਣ ਦਾ ਤਰੀਕਾ
NEXT STORY