ਮੁੰਬਈ- ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਦੀ ਉਚਾਈ ਅਤੇ ਇਸ 'ਤੇ ਚੱਲਣ ਵਾਲੇ ਲਾਈਟ ਸ਼ੋਅ ਅਕਸਰ ਚਰਚਾ 'ਚ ਰਹਿੰਦੇ ਹਨ। ਦੀਵਾਲੀ ਦੇ ਮੌਕੇ 'ਤੇ ਬੁਰਜ ਖਲੀਫਾ ਦੀ ਲਾਈਟਿੰਗ ਵੀ ਇਸ ਵਾਰ ਵਾਇਰਲ ਹੋਈ ਹੈ। ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬੁਰਜ ਖਲੀਫਾ 'ਤੇ ਹਿੰਦੀ 'ਚ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।UAE ਦੇ ਦੁਬਈ ਸਥਿਤ ਬੁਰਜ ਖਲੀਫਾ ਨੇ ਇਸ ਲਾਈਟ ਸ਼ੋਅ ਰਾਹੀਂ ਭਾਰਤੀ ਸੰਸਕ੍ਰਿਤੀ ਦਾ ਸਨਮਾਨ ਕਰਦੇ ਹੋਏ ਦੀਵਾਲੀ ਦੀ ਵਧਾਈ ਦਿੱਤੀ ਹੈ। ਇਸ ਨੇ ਉਥੇ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਵੀ ਆਪਣੀ ਧਰਤੀ ਨਾਲ ਜੁੜਿਆ ਹੋਇਆ ਮਹਿਸੂਸ ਕਰਵਾਇਆ। ਇਹ ਇੱਕ ਮਿੰਟ ਦਾ ਵੀਡੀਓ ਸਭ ਤੋਂ ਪਹਿਲਾਂ ਅੰਗਰੇਜ਼ੀ ਵਿੱਚ 'ਅਸੀਂ ਦੀਵਾਲੀ ਮਨਾਉਂਦੇ ਹਾਂ' ਨਾਲ ਸ਼ੁਰੂ ਹੁੰਦਾ ਹੈ ਅਤੇ ਬਾਅਦ 'ਚ ਹਿੰਦੀ 'ਚ ਵੀ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ- ਦਿਲਜੀਤ ਦੇ ਜੈਪੁਰ ਸ਼ੋਅ ਦਾ ਭਾਜਪਾ ਨੇ ਕੀਤਾ ਵਿਰੋਧ, ਕਿਹਾ...
UAE ਨੇ ਹਿੰਦੀ 'ਚ ਦਿੱਤੀ ਵਧਾਈ
ਬੁਰਜ ਖਲੀਫਾ ਨੇ ਵਧਾਈ ਦਿੰਦੇ ਹੋਏ ਲਿਖਿਆ, "ਆਓ ਮਿਲ ਕੇ ਰੌਸ਼ਨੀਆਂ ਦਾ ਤਿਉਹਾਰ ਮਨਾਈਏ। ਨਵਾਂ ਸਾਲ ਖੁਸ਼ੀਆਂ, ਸਿਹਤ, ਖੁਸ਼ਹਾਲੀ, ਸ਼ੁਭ ਦੀਵਾਲੀ ਲੈ ਕੇ ਆਵੇ।"
ਇਹ ਵੀ ਪੜ੍ਹੋ- ਇਹ ਅਦਾਕਾਰ ਹੋਇਆ ਹਾਦਸੇ ਦਾ ਸ਼ਿਕਾਰ, ਟੁੱਟੀ ਨੱਕ ਦੀ ਹੱਡੀ
ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਹੈ ਬੁਰਜ ਖਲੀਫਾ
ਸੰਯੁਕਤ ਅਰਬ ਅਮੀਰਾਤ ਦੇ ਦੁਬਈ 'ਚ ਸਥਿਤ ਬੁਰਜ ਖਲੀਫਾ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਹੈ। ਇਹ ਇਮਾਰਤ 830 ਮੀਟਰ ਉੱਚੀ ਹੈ ਅਤੇ ਇਸ ਦੀਆਂ 163 ਮੰਜ਼ਿਲਾਂ ਹਨ। ਇਸ ਦਾ ਉਦਘਾਟਨ ਸਾਲ 2010 'ਚ ਹੋਇਆ ਸੀ। ਬੁਰਜ ਖਲੀਫਾ ਦਾ ਨਾਂ ਯੂਏਈ ਦੇ ਸਾਬਕਾ ਰਾਸ਼ਟਰਪਤੀ ਸ਼ੇਖ ਖਲੀਫਾ ਬਿਨ ਜਾਏਦ ਅਲ ਨਾਹਯਾਨ ਦੇ ਨਾਂ 'ਤੇ ਰੱਖਿਆ ਗਿਆ ਹੈ।ਇਸ ਦੇ ਨਾਲ ਹੀ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ 'ਚ ਸਥਿਤ ਮਰਡੇਕਾ ਦੁਨੀਆ ਦੀ ਦੂਜੀ ਸਭ ਤੋਂ ਉੱਚੀ ਇਮਾਰਤ ਹੈ। ਇਸ ਦੀ ਉਚਾਈ 678.9 ਮੀਟਰ ਹੈ। ਇਸ ਨੂੰ PNB 118 ਵੀ ਕਿਹਾ ਜਾਂਦਾ ਹੈ। ਇਸ ਦਾ ਉਦਘਾਟਨ ਸਾਲ 2023 'ਚ ਹੋਇਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਉਈ ਟਾਪੂ 'ਚ ਸ਼ਾਰਕ ਨੇ 61 ਸਾਲਾ ਵਿਅਕਤੀ 'ਤੇ ਕੀਤਾ ਹਮਲਾ, ਹਾਲਤ ਗੰਭੀਰ
NEXT STORY