ਮਿਸੌਰੀ - ਇਨ੍ਹੀਂ ਦਿਨੀਂ ਇੱਕ ਸਕੂਲ ਅਧਿਆਪਕਾ ਇੰਟਰਨੈਟ 'ਤੇ ਕਾਫ਼ੀ ਚਰਚਾ ਵਿਚ ਬਣੀ ਹੋਈ ਹੈ। ਦਰਅਸਲ ਇਸ ਮਹਿਲਾ ਅਧਿਆਪਕਾ ਦੇ ਚਰਚਾ ਵਿਚ ਹੋਣ ਪਿੱਛੇ ਕੋਈ ਵੱਡੀ ਉਪਲੱਬਧੀ ਨਹੀਂ ਸਗੋਂ ਉਸ ਦਾ ਗੰਦਾ ਕਾਰਾ ਹੈ। ਮਿਸੌਰੀ ਦੀ ਰਹਿਣ ਵਾਲੀ 28 ਸਾਲਾ ਬ੍ਰਾਇਨਾ ਕੋਪੇਜ ਨਾਂ ਦੀ ਅਧਿਆਪਕਾ ਇੰਟਰਨੈੱਟ 'ਤੇ ਅਸ਼ਲੀਲ ਫੋਟੋਆਂ ਪੋਸਟ ਕਰਕੇ ਪ੍ਰਤੀ ਮਹੀਨਾ ਕਰੀਬ 8 ਲੱਖ ਰੁਪਏ ਕਮਾ ਰਹੀ ਸੀ ਪਰ ਇਸ ਡਰਟੀ ਪਿਕਚਰ ਸਕੈਂਡਲ ਦਾ ਭਾਂਡਾ ਭੱਜਣ ਮਗਰੋਂ ਉਹ ਹੁਣ ਕਿਤੇ ਵੀ ਆਪਣਾ ਚਿਹਰਾ ਦਿਖਾਉਣ ਦੇ ਲਾਇਕ ਨਹੀਂ ਰਹੀ। ਸਕੂਲ ਪ੍ਰਸ਼ਾਸਨ ਨੇ ਬ੍ਰਾਇਨਾ ਦੀ ਇਸ ਹਰਕਤ ਨੂੰ ਲੈ ਕੇ ਕਾਰਵਾਈ ਕਰਦੇ ਹੋਏ ਉਸ ਨੂੰ ਤੁਰੰਤ ਨੌਕਰੀ ਤੋਂ ਕੱਢ ਦਿੱਤਾ ਹੈ ਪਰ ਬ੍ਰਾਇਨਾ ਨੂੰ ਕੋਈ ਪਛਤਾਵਾ ਨਹੀਂ ਹੈ। ਇਸ ਰਾਜ਼ ਦਾ ਪਰਦਾਫਾਸ਼ ਹੋਣ ਦੇ ਬਾਵਜੂਦ, ਬ੍ਰਾਇਨਾ ਆਪਣੇ ਕੰਮ ਤੋਂ ਖੁਸ਼ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਸ ਨੂੰ ਪਤਾ ਸੀ ਕਿ ਇਹ ਇੱਕ ਨਾ ਇੱਕ ਦਿਨ ਸਾਹਮਣੇ ਆਉਣਾ ਹੈ, ਇਸ ਲਈ ਉਹ ਪਹਿਲਾਂ ਹੀ ਇਸ ਲਈ ਤਿਆਰ ਸੀ।
ਇਹ ਵੀ ਪੜ੍ਹੋ: ਅਮਰੀਕਾ ਤੋਂ ਦੁਖ਼ਦਾਇਕ ਖ਼ਬਰ, ਭਾਰਤੀ ਮੂਲ ਦੇ 4 ਜੀਆਂ ਦੀਆਂ ਲਾਸ਼ਾਂ ਮਿਲਣ ਨਾਲ ਇਲਾਕੇ 'ਚ ਫੈਲੀ ਸਨਸਨੀ
ਬ੍ਰਾਇਨਾ ਕੋਪੇਜ ਸੇਂਟ ਕਲੇਅਰ ਹਾਈ ਸਕੂਲ 'ਚ ਅੰਗਰੇਜ਼ੀ ਪੜ੍ਹਾਉਂਦੀ ਸੀ, ਉਸ ਨੂੰ ਸਭ ਤੋਂ ਵਧੀਆ ਅਧਿਆਪਕਾਂ 'ਚੋਂ ਇਕ ਮੰਨਿਆ ਜਾਂਦਾ ਸੀ ਪਰ ਇਕ ਦਿਨ ਸਕੂਲ ਪ੍ਰਸ਼ਾਸਨ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਵਿਦਿਆਰਥੀਆਂ ਨੇ ਉਸ ਦੇ ਗੰਦੇ ਰਾਜ਼ ਦਾ ਪਰਦਾਫਾਸ਼ ਕੀਤਾ। ਪਤਾ ਲੱਗਾ ਕਿ ਕੋਪੇਜ ਓਨਲੀਫੈਨਜ਼ ਵਰਗੀਆਂ ਕਈ ਸਾਈਟਾਂ 'ਤੇ ਆਪਣੀਆਂ ਅਸ਼ਲੀਲ ਤਸਵੀਰਾਂ ਸਾਂਝੀਆਂ ਕਰਕੇ ਪੈਸੇ ਕਮਾਉਂਦੀ ਸੀ। ਇਨ੍ਹਾਂ ਸਾਈਟਾਂ 'ਤੇ ਉਹ ਬਰੁਕਲਿਨ ਲਵ ਉਪਨਾਮ ਦੀ ਵਰਤੋਂ ਕਰਦੀ ਸੀ। ਤਸਵੀਰਾਂ ਬਹੁਤ ਇਤਰਾਜ਼ਯੋਗ ਸਨ, ਜਿਸ ਨੂੰ ਦੇਖਦੇ ਹੋਏ ਸਕੂਲ ਪ੍ਰਸ਼ਾਸਨ ਨੇ ਉਸ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਲੰਡਨ 'ਚ ਖਾਲਿਸਤਾਨੀਆਂ ਤੋਂ ਨਹੀਂ ਡਰਿਆ ਭਾਰਤ ਦਾ ਸਤਿਅਮ, ਇੰਝ ਕੀਤੀ ਤਿਰੰਗੇ ਦੀ ਰੱਖਿਆ (ਵੀਡੀਓ)
ਹਾਲਾਂਕਿ, ਕੋਪੇਜ ਨੂੰ ਕੋਈ ਪਛਤਾਵਾ ਨਹੀਂ ਹੈ, ਉਸਨੇ ਕਿਹਾ, ਮੈਨੂੰ ਹਮੇਸ਼ਾ ਪਤਾ ਸੀ ਕਿ ਇੱਕ ਦਿਨ ਮੇਰਾ ਇਹ ਚਿਹਰਾ ਦੁਨੀਆ ਦੇ ਸਾਹਮਣੇ ਆ ਜਾਵੇਗਾ। ਇਸੇ ਲਈ ਮੈਂ ਦੋ ਹਫਤੇ ਪਹਿਲਾਂ ਆਪਣੇ ਪਤੀ ਨੂੰ ਇਸ ਬਾਰੇ ਦੱਸ ਦਿੱਤਾ ਸੀ। ਹਾਲਾਂਕਿ ਮੈਨੂੰ ਪਛਾਣਨਾ ਬਹੁਤ ਮੁਸ਼ਕਲ ਸੀ। ਪਰ ਇੱਕ ਦਿਨ ਜਿਵੇਂ ਹੀ ਮੈਂ ਆਪਣੇ ਪਤੀ ਨਾਲ ਤਸਵੀਰ ਸਾਂਝੀ ਕੀਤੀ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਅਤੇ ਕਿਸੇ ਨੇ ਸਕੂਲ ਬੋਰਡ ਨੂੰ ਸੂਚਨਾ ਦੇ ਦਿੱਤੀ। 2 ਬੱਚਿਆਂ ਦੀ ਮਾਂ ਕੋਪੇਜ ਪਿਛਲੀਆਂ ਗਰਮੀਆਂ 'ਚ OnlyFans ਨਾਲ ਜੁੜੀ ਸੀ। ਇਸ ਤੋਂ ਉਹ ਹਰ ਮਹੀਨੇ 10,000 ਡਾਲਰ, ਯਾਨੀ ਭਾਰਤੀ ਕਰੰਸੀ ਮੁਤਾਬਕ ਲਗਭਗ 8 ਲੱਖ ਰੁਪਏ ਕਮਾ ਰਹੀ ਹੈ। ਲੋਕ ਉਸ ਦੀਆਂ ਤਸਵੀਰਾਂ ਦੇਖਣ ਲਈ ਹਰ ਮਹੀਨੇ 10 ਡਾਲਰ ਯਾਨੀ 800 ਰੁਪਏ ਖਰਚ ਕਰਦੇ ਹਨ।
ਇਹ ਵੀ ਪੜ੍ਹੋ: ਵੇਖਦੇ ਹੀ ਵੇਖਦੇ ਜ਼ਮੀਨ 'ਤੇ ਖਿੱਲਰ ਗਈਆਂ ਲਾਸ਼ਾਂ, ਸੀਰੀਆ 'ਚ ਕਾਲਜ ਸਮਾਗਮ ਦੌਰਾਨ ਭਿਆਨਕ ਡਰੋਨ ਹਮਲਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ : ਅਕਸ਼ਰਧਾਮ ਮੰਦਿਰ ਵਿਖੇ ਵਿਸ਼ੇਸ਼ ਸਮਾਗਮ ਆਯੋਜਿਤ, ਸੈਂਕੜੇ ਸੰਤ-ਮਹਾਂਪੁਰਸ਼ ਹੋਏ ਸ਼ਾਮਿਲ (ਤਸਵੀਰਾਂ)
NEXT STORY